International

ਅਮਰੀਕਾ ਦੀ ਇਕ ਅਦਾਲਤ ਨੇ ਚਾਰ ਭਾਰਤੀਆਂ ਦੀ ਮੌਤ ਦੇ ਮਾਮਲੇ ’ਚ ਮਨੁੱਖੀ ਤਸਕਰੀ ਦੇ ਦੋਸ਼ੀ ਨੂੰ ਬਿਨਾਂ ਬਾਂਡ ਦੇ ਛੱਡਿਆ

ਨਿਊਯਾਰਕ – ਅਮਰੀਕਾ ਦੀ ਇਕ ਅਦਾਲਤ ਨੇ ਫਲੋਰੀਡਾ ਵਾਸੀ ਮਨੁੱਖੀ ਤਸਕਰੀ ਦੇ ਦੋਸ਼ੀ ਨੂੰ ਕੁਝ ਸ਼ਰਤਾਂ ਦੇ ਨਾਲ ਬਿਨਾਂ ਬਾਂਡ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਹੈ। ਉਸ ਨੂੰ ਪਿਛਲੇ ਹਫ਼ਤੇ ਦੋ ਭਾਰਤੀ ਦੇ ਅਮਰੀਕਾ ’ਚ ਨਾਜਾਇਜ਼ ਇਮੀਗ੍ਰੇਸ਼ਨ ਤੇ ਚਾਰ ਹੋਰਨਾਂ ਦੀ ਕੈਨੇਡਾ ਨੇੜੇ ਠੰਢ ਨਾਲ ਮੌਤ ਦੇ ਮਾਮਲੇ ’ਚ ਗਿ੍ਰਫ਼ਤਾਰ ਕੀਤਾ ਗਿਆ ਸੀ।

47 ਸਾਲਾ ਸਟੀਵ ਸ਼ੈਂਡ ਤੇ ਅਮਰੀਕੀ ਕਾਨੂੰਨ ਦੀ ਉਲੰਘਣਾ ਕਰ ਕੇ ਵਿਦੇਸ਼ੀਆਂ ਨੂੰ ਦੇਸ਼ ’ਚ ਨਾਜਾਇਜ਼ ਢੰਗ ਨਾਲ ਲਿਆਉਣ ਦਾ ਦੋਸ਼ ਹੈ। ਉਹ 20 ਜਨਵਰੀ ਨੂੰ ਮਿਸੋਟਾ ਸਥਿਤ ਜ਼ਿਲ੍ਹਾ ਕੋਰਟ ਦੀ ਮੈਜਿਸਟ੍ਰੇਟ ਹਿਲਡੀ ਬਾਊਬੀਰ ਦੇ ਸਾਹਮਣੇ ਪਹਿਲੀ ਵਾਰ ਪੇਸ਼ ਹੋਇਆ ਸੀ ਜਦੋਂ ਉਸ ਨੂੰ 25 ਜਨਵਰੀ ਤਕ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਸੀ। ਅਮਰੀਕੀ ਅਖ਼ਬਾਰ ਗ੍ਰਾਂਡ ਫੋਰਕਸ ਹੇਰਾਲਡ ਮੁਤਾਬਕ ਸ਼ੈਂਡ ਨੂੰ ਸੋਮਵਾਰ ਨੂੰ ਵਰਚੁਅਲ ਤਰੀਕੇ ਨਾਲ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਕੇਸ ਪੈਂਡਿੰਗ ਰਹਿਣ ਤਕ ਬਿਨਾਂ ਸ਼ਰਤ ਦੇ ਰਿਹਾਅ ਕਰਨ ਦਾ ਆਦੇਸ਼ ਦਿੱਤਾ ਹੈ। ਰਿਪੋਰਟ ਮੁਤਾਬਕ 30 ਮਿੰਟ ਦੀ ਸੁਣਵਾਈ ਦੌਰਾਨ ਸ਼ੈਂਡ ਨੇ ਕੋਈ ਟਿੱਪਣੀ ਨਹੀਂ ਕੀਤੀ। ਇਹ ਸਿਰਫ ‘ਯੈੱਸ ਮੈਸ, ਯੈੱਸ ਯੁਅਰ ਆਨਰ’ ਕਰਦਾ ਰਿਹਾ। ਰਿਹਾਈ ਦੀਆਂ ਸ਼ਰਤਾਂ ਤਹਿਤ ਉਸ ਨੂੰ ਪਾਸਪੋਰਟ ਸਰੰਡਰ ਕਰਨ ਦੇ ਨਾਲ ਸੁਣਵਾਈ ਦੌਰਾਨ ਕੋਰਟ ’ਚ ਪੇਸ਼ ਹੋਣਾ ਹੋਵੇਗਾ। ਉਸ ਨੂੰ ਸਬੂਤਾਂ ਤੇ ਗਵਾਹਾਂ ਤੋਂ ਦੂਰ ਰਹਿਣਾ ਹੋਵੇਗਾ। ਜੇ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਜੇਲ੍ਹ ਜਾਣਾ ਪਵੇਗਾ। ਜ਼ਿਕਰਯੋਗ ਹੈ ਕਿ ਸ਼ੈਂਡ ਆਪਣੀ ਵੈਨ ’ਚ ਦੋ ਭਾਰਤੀਆਂ ਨੂੰ ਬਿਨਾਂ ਜਾਇਜ਼ ਦਸਤਾਵੇਜ਼ਾਂ ਦੇ ਕੈਨੇਡਾ ਤੋਂ ਲਿਆ ਕੇ ਅਮਰੀਕਾ ਲਿਆਇਆ ਸੀ। ਉਸ ਨੂੰ ਕੈਨੇਡਾ-ਅਮਰੀਕਾ ਸਰਹੱਦ ਦੇ ਦੋ ਕਿਲੋਮੀਟਰ ਦੂਰ ਦਿਹਾਤੀ ਇਲਾਕੇ ’ਚ ਫੜਿਆ ਗਿਆ ਸੀ। ਜਦੋਂ ਦੋਵਾਂ ਭਾਰਤੀਆਂ ਤੇ ਸ਼ੈਂਡ ਨੂੰ ਪੇਂਬਿਨਾ ਬਾਰਡਰ ਚੌਕੀ ’ਤੇ ਲਿਆਂਦਾ ਜਾ ਰਿਹਾ ਸੀ ਤਾਂ ਉੱਥੋਂ ਸੁਰੱਖਿਆ ਏਜੰਸੀਆਂ ਨੂੰ ਪੰਜ ਹੋਰ ਭਾਰਤੀ ਮਿਲੇ ਸਨ। ਉਨ੍ਹਾਂ ਕੋਲ ਚਾਰ ਭਾਰਤੀਆਂ ਦਾ ਇਕ ਬੈਗ ਸੀ, ਜੋ ਅੱਗੇ ਨਿਕਲ ਗਏ ਸਨ। ਇਸ ਦੌਰਾਨ 19 ਜਨਵਰੀ ਨੂੰ ਖ਼ਬਰ ਮਿਲੀ ਕਿ ਰਾਇਲ ਮਾਊਂਟਡ ਕੈਨੇਡਾ ਪੁਲਿਸ ਨੂੰ ਚਾਰ ਲਾਸ਼ਾਂ ਮਿਲੀਆਂ ਹਨ, ਜੋ ਬਰਫ਼ ਤੇ ਠੰਡ ਕਾਰਨ ਜੰਮ ਗਈਆਂ ਹਨ। ਇਹ ਉਨ੍ਹਾਂ ਭਾਰਤੀਆਂ ਦੀਆਂ ਲਾਸ਼ਾਂ ਸਨ ਜੋ ਪੰਜਾਂ ਲੋਕਾਂ ਤੋਂ ਵੱਖ ਹੋ ਗਏ ਸਨ। ਜਾਣਕਾਰੀ ਮੁਤਾਬਕ ਠੰਢ ਕਾਰਨ ਮਾਰੇ ਗਏ ਚਾਰੇ ਭਾਰਤੀ ਗੁਜਰਾਤ ਦੇ ਗਾਂਧੀਨਗਰ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਮਿ੍ਰਤਕਾਂ ’ਚ 35 ਸਾਲ ਦੇ ਜਗਦੀਸ਼ ਪਟੇਲ, 33 ਸਾਲ ਦੀ ਉਨ੍ਹਾਂ ਦੀ ਪਤਨੀ ਵੈਸ਼ਾਲੀ, 13 ਸਾਲ ਦੀ ਧੀ ਵਿਹਾਂਗੀ ਤੇ ਤਿੰਨ ਸਾਲ ਦਾ ਪੁੱਤਰ ਧਾਰਮਿਕ ਸ਼ਾਮਲ ਹੈ।

Related posts

ਦੋ ਕਰੋੜ ਦੇ ਸੋਨੇ ਦੀ ਚੋਰੀ ਦੇ ਮਾਮਲੇ ’ਚ ਏਅਰ ਕੈਨੇਡਾ ਦੇ ਦੋ ਪੰਜਾਬੀ ਕਰਮਚਾਰੀਆਂ ਸਮੇਤ ਛੇ ਗਿ੍ਰਫ਼ਤਾਰ

editor

ਅਮਰੀਕਾ ਵਿੱਚ ਲੱਖਾਂ ਲੋਕ ਗਰੀਨ ਕਾਰਡ ਦੀ ਉਡੀਕ ’ਚ, 12 ਲੱਖ ਭਾਰਤੀ ਵੀ ਸ਼ਾਮਲ

editor

ਬਿ੍ਰਟੇਨ ’ਚ ਮਹਿੰਗਾਈ ਸਤੰਬਰ 2021 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ’ਤੇ ਪੁੱਜੀ

editor