Articles Culture

ਅਲੋਪ ਹੋ ਗਈ ਦਾਣੇ ਭੁੰਨਣ ਵਾਲੀ ਭੱਠੀ !

ਤੈਨੂੰ ਦਿਆਂ ਹੰਝੂਆ ਦਾ ਭਾੜਾ, ਨੀ ਪੀਰਾਂ ਦਾ ਪਰਾਗਾ ਭੁੰਨ ਦੇ।
ਲੈ ਜਾ ਛੱਲੀਆਂ ਭਨਾ ਲਈ ਦਾਣੇ, ਮਿੱਤਰਾਂ ਦੂਰ ਦਿਆ।

ਭੱਠੀ ਤੇ ਦਾਣੇ ਭੁੰਨਣ ਵਾਲੀ ਔਰਤ ਮਹਿਰਾ ਪਰਵਾਰ ਨਾਲ ਸਬੰਧਤ ਹੁੰਦੀ ਸੀ। ਉਸ ਨੂੰ ਭੱਠੀ ਵਾਲੀ ਦੇ ਨਾਂ ਨਾਲ ਪੁਕਾਰਿਆ ਜਾਂਦਾ ਸੀ। ਭੱਠੀ ਲਈ ਇੱਕ ਵੱਡਾ ਚੁੱਲਾ, ਕੜਾਹੀ, ਕੱਕਾ ਰੇਤਾ, ਛਾਨਣੀ , ਦਾਣੇ ਹਿਲਾਉਣ ਵਾਸਤੇ ਬਿਨ੍ਹਾਂ ਦੰਦਿਆ ਤੋ ਦਾਤੀ ਨੁੰਮਾ ਦਾਤਰੀ ਦੀ ਲੋੜ ਹੁੰਦੀ ਸੀ। ਕੜਾਹੀ ਵਿੱਚ ਰੇਤ ਗਰਮ ਕਰ ਤੇ ਉਸ ਵਿੱਚ ਦਾਣੇ ਸੁੱਟ ਦਾਤੀ ਨਾਲ ਹਿਲਾ ਹਿਲਾ ਦਾਣਿਆਂ ਨੂੰ ਰਾੜ ਲਿਆ ਜਾਂਦਾ ਸੀ, ਫਿਰ ਛਾਨਣੀ ਨਾਲ ਛਾਣ ਕੇ ਦਾਣੇ ਤੇ ਰੇਤ ਵੱਖ ਕਰ ਲਈ ਜਾਂਦੀ ਸੀ।
ਸਾਡੇ ਰਿਸ਼ਤੇਦਾਰ ਅਕਸਰ ਜੁਪੀ, ਸੀਪੀ, ਦਿੱਲੀ ਤੋਂ ਆਉਦੇ ਸੀ। ਸਾਡੀ ਬੀਜੀ ਸਾਨੂੰ ਭੱਠੀ ਤੋਂ ਦਾਣੇ ਭਨਾਉਣ ਲਈ ਵੱਖ ਵੱਖ ਤਰਾਂ ਦੇ ਦਾਣੇ ਮਕੱਈ , ਛੋਲੇ, ਕਣਕ, ਚੌਲ ਦੇ ਦਾਣੇ ਦਿੰਦੇ ਸੀ। ਮਕੱਈ ਦੇ ਦਾਣਿਆਂ ਦੇ ਫੁੱਲੇ ਵੀ ਬਣ ਜਾਂਦੇ ਸੀ। ਕਣਕ ਭੁੰਨ ਕੇ ਉਸ ਵਿੱਚ ਗੁੜ ਪਾਕੇ ਖਾਂਣ ਦਾ ਹੋਰ ਹੀ ਜਾਇਕਾ ਸੀ। ਭੁੱਜੇ ਛੋਲੇ ਗੁੜ ਦੇ ਖਾਣ ਨਾਲ ਸਵਾਦਿਸ਼ਤ ਹੋ ਜਾਂਦੇ ਸੀ। ਚੌਲ ਭੁਝੇ ਛੋਲਿਆਂ ਦਾ ਗੁੜ ਨਾਲ ਮਿਕਚਰ ਕਰਣ ਤੇ ਬੱਚਿਆ ਨੂੰ ਠੰਡ ਨਹੀਂ ਲੱਗਦੀ ਸੀ ਦੰਦ ਮਜ਼ਬੂਤ ਹੁੰਦੇ ਸੀ ਸਰੀਰ ਨੂੰ ਤਾਕਤ ਮਿਲਦੀ ਸੀ ਕੋਈ ਬੀਮਾਰੀ ਨੇੜੇ ਨਹੀਂ ਆਉਦੀ ਸੀ। ਰਾਤ ਨੂੰ ਬੁੱਢੇ ਬੰਦੇ ਤੇ ਛੜੇ ਭੱਠੀ ਤੇ ਅੱਧੀ ਅੱਧੀ ਰਾਤ ਸਰਦੀਆਂ’ਚ ਅੱਗ ਸੇਕ ਇੱਕ ਦੂਸਰੇ ਨਾਲ ਗੱਲਾਂ ਬਾਤਾਂ ਕਰ ਦਿੱਲ ਦਾ ਗਬਾਰ ਕੱਢਦੇ ਸੀ। ਉਦੋਂ ਮਨੋਰੰਜਨ ਦੇ ਕੋਈ ਸਾਧਨ ਨਹੀਂ ਸਨ,ਅਸੀ ਬੱਚੇ ਲੁਕਨ ਮਿੱਚੀ , ਖਿਦੋ ਖੂੰਡੀ, ਖੋ ਖੋ, ਆਦਿ ਘਰੇਲੂ ਗੇਮਾਂ ਖੇਡਦੇ ਸੀ , ਦਿਮਾਗੀ ਤੇ ਜਿਸਮਾਨੀ ਤੌਰ ਤੇ ਮਜ਼ਬੂਤ ਹੁੰਦੇ ਸੀ। ਸਾਡੇ ਜੁਪੀ ਸੀਪੀ ਦਿੱਲੀ ਤੋ ਆਏ ਪਰੋਣੇ ਜਾਮਨੂਆ ਵਾਲੇ ਖੂਹ ਤੇ ਜਾਮਨੂੰ ਖਾਹ , ਅੰਬਾ ਵਾਲੇ ਖੂਹ ਤੋਂ ਖੱਟੀਆਂ ਅੰਬੀਆਂ ਖਾਹ ਸ਼ਹਿਰ ਦੇ ਕੁਲਚੇ ਛੋਲੇ, ਆਈਸ ਕਰੀਮ , ਗੋਲ ਗੱਪੇ, ਡੱਡ ਮੱਛੀਆ, ਕੁਲਫੀਆੰ ਆਦਿ ਭੁੱਲ ਜਾਂਦੇ ਸੀ। ਭੱਠੀ ਵਾਲੀ ਕੋਲੋ ਦਾਣੇ ਭਨਾਉਣ ਵਾਸਤੇ ਸਾਡੀ ਬੀਜੀ ਕੋਲੋ ਦਾਣੇ ਲੈ ਘੰਟਿਆ ਬੰਦੀ ਲਾਈਨ ਵਿੱਚ ਲੱਗ ਅਰਾਮ ਨਾਲ ਦਾਣੇ ਭਨਾਉਂਦੇ ਸੀ। ਜੋ ਸਾਡੀ ਨਵੀਂ ਪੀੜੀ ਇਹ ਗੁਣਕਾਰੀ ਖ਼ੁਰਾਕ ਤੋਂ ਬੇਮੁੱਖ ਹੋਕੇ ਚਾਈਨੀ ਫੂਡ ਖਾਹ ਰਹੀ ਹੈ। ਇਸ ਦੀ ਜਗਾ ਰੇੜੀ ਵਾਲਿਆਂ ਨੇ ਲੈ ਲਈ ਹੈ।ਜੋ ਉਹ ਦਾਣਿਆਂ ਦਾ ਸੁਵਾਦ ਨਹੀ ਹੈ ਜੋ ਦਾਣੇ ਭੁੰਨਣ ਵਾਲੀ ਔਰਤ ਦਾ ਸੀ। ਸਾਨੂੰ ਬੱਚਿਆ ਨੂੰ ਗੁਣਕਾਰੀ ਭੋਜਨ ਦੇ ਚਾਈਨੀ ਫੂਡ ਤੋਂ ਛੁਟਕਾਰਾ ਦਿਵਾਉਣਾ ਚਾਹੀਦਾ ਹੈ।ਬੱਚਿਆ ਨੂੰ ਫਿਰ ਉਸ ਦੁਨੀਆ ਵਿੱਚ ਲਿਆਉਣ ਲਈ ਦਾਣੇ ਭੁੱਨਣ ਵਾਲੀ ਵਾਲੀ ਔਰਤ ਬਾਰੇ ਜਾਗਰੂਕ ਕਰ ਆਪਣੇ ਸਭਿਆਚਾਰ ਵਿਰਸੇ ਨੂੰ ਸੁਰਜੀਤ ਕਰਣਾ ਚਾਹੀਦਾ ਹੈ ਜੋ ਅਲੋਪ ਹੋ ਗਿਆ ਹੈ।

– ਗੁਰਮੀਤ ਸਿੰਘ ਵੇਰਕਾ ਐਮਏ ਪੁਲਿਸ ਐਡਮਨਿਸਟਰੇਸ਼ਨ

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin