Articles Culture

ਅਲੋਪ ਹੋ ਗਈ ਪਿੰਡਾਂ ਵਿੱਚੋਂ ਬਾਜ਼ੀ

ਅੱਜ ਤੋਂ ਕਰੀਬ ਚਾਲੀ ਪੰਜਾਹ ਸੀਲ ਪਹਿਲਾ ਜਦੋਂ ਅਸੀਂ ਬਹੁਤ ਹੀ ਛੋਟੇ ਹੁੰਦੇ ਸੀ।ਉਦੋਂ ਕੋਈ ਇੰਨੇ ਮਨੋਰੰਜਨ ਦੇ ਸਾਧਨ ਨਹੀਂ ਸਨ।ਪੰਚਾਇਤੀ ਲੌਡ ਸਪੀਕਰ ਰੇਡੀਉ ਦੇ ਮਧਿਅਮ ਰਾਹੀਂ ਖ਼ਬਰਾਂ ਜਾਂ ਦਿਹਾਤੀ ਪ੍ਰੋਗਰਾਮ ਸੁਣਦੇ ਸੀ।ਉਦੋਂ ਪਿੰਡਾਂ ਵਿੱਚ ਬਾਜ਼ੀ ਪੈਂਦੀ ਸੀ।ਜਿਸ ਦਿਨ ਬਾਜ਼ੀ ਪੈਣੀ ਹੁੰਦੀ ਸੀ ਅਸੀਂ ਬੱਚੇ ਸਵੇਰੇ ਹੀ ਬੋਰੀਆ ਵਿਛਾ ਕੇ ਬੈਠ ਜਾਂਦੇ ਸੀ।ਛੜੇ ਸੱਭ ਤੋਂ ਮੋਹਰੇ ਹੋ ਕੇ ਅਗਲੀ ਕਤਾਰ ਵਿੱਚ ਬੈਠਦੇ ਸੀ।ਉਸ ਦਿਨ ਸਕੂਲ ਦਾ ਕੰਮ ਵੀ ਭੁੱਲ ਜਾਂਦਾ ਸੀ।ਨਵੇਂ ਵਿਆਹ ਜਿੰਨਾ ਚਾਅ ਹੁੰਦਾ ਸੀ।ਜਿਹੜਾ ਵਿਅਕਤੀ ਬਾਜ਼ੀ ਪਾਉਂਦਾ ਸੀ ਉਸ ਨੂੰ ਬਾਜ਼ੀਗਰ ਕਹਿੰਦੇ ਸਨ।ਬਾਜ਼ੀਗਰ ਸ਼ਬਦ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ। ਇਸ ਦਾ ਮੂਲ ਬਾਜ਼ੀ ਹੈ।ਬਾਜ਼ੀ ਸ਼ਬਦ ਦਾ ਅਰਥ ਪੰਜਾਬੀ ਭਾਸ਼ਾ ਵਿੱਚ ਖੇਡ, ਤਮਾਸ਼ਾ ਹੈ।।ਮੈਨੂੰ ਅਜੇ ਵੀ ਚੇਤੇ ਹੈ ਸਾਡੇ ਸਕੂਲ ਦਾ ਮਾਸਟਰ ਜੀ ਸਾਨੂੰ ਕਹਿੰਦੇ ਹੁੰਦੇ ਸਨ ਕਿ ਮੈ ਪੜਾਉਂਦਾ ਥੋੜਾ ਹਾਂ ਮੈ ਤਾਂ ਬਾਜ਼ੀਗਰ ਦਾ ਤਮਾਸ਼ਾ ਕਰਦਾ ਹਾਂ।ਬਾਜ਼ੀਗਰ ਸੰਸਾਰ ਦਾ ਤਮਾਸ਼ਾ ਰਚਨ ਵਾਲਾ ਬਾਜ਼ੀ ਪਾਉਣ ਵਾਲਾ ਖਿਡਾਰੀ ਹੁੰਦਾ ਸੀ।
ਬਾਜ਼ੀਗਰ ਛਾਲਾ ਮਾਰ ਮਾਰ ਕੇ ਲੋਕਾ ਦਾ ਮਨੋਰੰਜਨ ਕਰਦੇ ਸਨ।ਕੜਿਆ ਵਿੱਚੋਂ ਲੰਘਣ ਜਿਹੀਆਂ ਕਲਾਬਾਜ਼ੀਆਂ ਢੋਲ ਦੇ ਤਾਲ ਨਾਲ ਕਰਦੇ ਸਨ।ਬਾਂਸ ਰੱਸਿਆ ਤੇ ਚੜ ਕੇ ਤਮਾਸ਼ਾ ਕਰਦੇ ਸਨ।ਮੰਜੇ ਦੇ ਉੱਪਰ ਛੱਜ ਬੰਨ ਕੇ ਕਲਾਬਾਜ਼ੀਆਂ ਮਾਰਦੇ ਸਨ।ਲੋਕ ਇੰਨਾ ਦੀ ਹੌਸਲਾ ਅਫਜਾਈ ਵਾਸਤੇ ਤਾੜੀਆਂ ਮਾਰਦੇ ਸਨ ਤੇ ਇਨਾਮ ਵਜੋਂ ਪੈਸੇ ਦਿੰਦੇ ਸਨ। ਛੜੇ ਵੀ ਇਸ ਕੰਮ ਚ ਮੋਹਰੀ ਹੁੰਦੇ ਸਨ।ਬੱਚੇ ਵੀ ਖ਼ੂਬ ਤਾੜੀਆਂ ਮਾਰ ਮਾਰ ਮਹਿਫ਼ਲ ਦਾ ਰੰਗ ਬੰਨਦੇ ਸੀ।ਸਮੇ ਨੇ ਵੇਖਦੇ ਵੇਖਦੇ ਸਾਡੇ ਹੁੰਦਿਆਂ ਕਰਵਟ ਲਈ। ਨਵੀਂ ਕ੍ਰਾਂਤੀ ਆਈ ਬਾਜ਼ੀਗਰ ਬਾਜ਼ੀ ਪਾਉਣ ਵਾਲੇ ਅਲੋਪ ਹੋ ਗਏ ਹਨ।ਸਾਡੀ ਉਮਰ ਦੇ ਲੋਕ ਇੰਨਾ ਗੇਮਾਂ ਨੂੰ ਤਰਸ ਰਹੇ ਹਨ। ਇੰਨਾ ਦੀ ਜਗ੍ਹਾ ਮੌਬਾਇਲ ਕਮਪਿਊਟਰ, ਇੰਟਰਨੈਟ ਆਦਿ ਨੇ ਲੈ ਲਈ ਹੈ।ਬੱਚੇ ਸਾਰਾ ਦਿਨ ਇਹਨਾਂ ਨਾਲ ਗੇਮਾਂ ਖੇਡਦੇ ਹਨ। ਜਿਸ ਨਾਲ ਇੰਨਾ ਦੀ ਨਿੱਗਾ ਕਮਜ਼ੋਰ ਹੋ ਰਹੀ ਹੈ ਤੇ ਅਨੇਕਾਂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਜੀਅ ਕਰਦਾ ਹੈ ਅਸੀਂ ਫਿਰ ਉਸ ਦਿਨਾਂ ਵਿੱਚ ਫਿਰ ਚਲੇ ਜਾਈਏ ਜਿੰਨਾ ਗੇਮਾਂ ਤੋਂ ਅੱਜ ਕੱਲ ਦੇ ਬੱਚੇ ਅਨਜਾਨ ਹਨ।ਲੋੜ ਹੈ ਇੰਨਾ ਗੇਮਾਂ ਨੂੰ ਮੁੜ ਸੁਰਜੀਤ ਕਰਣ ਦੀ ਜੋ ਅਲੋਪ ਹੋ ਗਈਆਂ ਹਨ। ਨਵੀਂ ਪੀੜੀ ਨੂੰ ਜਾਗਰੂਕ ਕਰਨ ਦੀ।

– ਗੁਰਮੀਤ ਸਿੰਘ ਵੇਰਕਾ ਐਮ ਏ ਪੁਲਿਸ ਐਡਮਨਿਸਟਰੇਸਨ, ਸੇਵਾ ਮੁਕਤ ਇੰਨਸਪੈਕਟਰ

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin