Sport

ਅੰਡਰ-19 ਵਿਸ਼ਵ ਕੱਪ ਖੇਡ ਰਹੀ ਟੀਮ ਇੰਡੀਆ ’ਤੇ ਕੋਰੋਨਾ ਦੀ ਮਾਰ

ਨਵੀਂ ਦਿੱਲੀ – ਭਾਰਤ ਦੀ ਅੰਡਰ 19 ਟੀਮ ਦੇ ਖਿਡਾਰੀ ਇਸ ਸਮੇਂ ਵੈਸਟਇੰਡੀਜ਼ ਕ੍ਰਿਕਟ ਬੋਰਡ ਦੀ ਮੇਜ਼ਬਾਨੀ ’ਚ ਖੇਡੇ ਜਾ ਰਹੇ ਇਕ ਰੋਜ਼ਾ ਵਿਸ਼ਵ ਕੱਪ ’ਚ ਖੇਡ ਰਹੇ ਹਨ। ਗਰੁੱਪ ਮੁਕਾਬਲਿਆਂ ’ਚ ਪਹਿਲੇ ਦੋ ਮੈਚ ਜਿੱਤ ਕੇ ਟਾਪ ’ਤੇ ਬਣੀ ਹੋਈ ਟੀਮ ਇੰਡੀਆ ਨੂੰ ਦੂਜੇ ਮੈਚ ਤੋਂ ਪਹਿਲਾਂ ਜ਼ੋਰਦਾਰ ਝਟਕਾ ਲੱਗਆ ਸੀ। ਕਪਤਾਨ ਅਤੇ ਉਪ ਕਪਤਾਨ ਸਮੇਤ ਕੁਝ ਖਿਡਾਰੀ ਕੋਰੋਨਾ ਦੀ ਲਪੇਟ ’ਚ ਆ ਗਏ ਸਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸ਼ੁੱਕਰਵਾਰ ਨੂੰ 5 ਰਿਜ਼ਰਵ ਖਿਡਾਰੀਆਂ ਨੂੰ ਟੂਰਨਾਮੈਂਟ ’ਚ ਭੇਜਣ ਦਾ ਫ਼ੈਸਲਾ ਲਿਆ ਹੈ।

ਭਾਰਤੀ ਕੈਂਪ ’ਚ ਅੰਡਰ 19 ਵਿਸ਼ਵ ਕੱਭ ਦੌਰਾਨ ਕੋਰੋਨਾ ਕਾਰਨ ਮੁਸ਼ਕਲਾਂ ਵਧ ਗਈਆਂ ਹਨ। ਆਇਰਲੈਂਡ ਖ਼ਿਲਾਫ਼ ਖੇਡੇ ਜਾਣ ਵਾਲੇ ਮੈਚ ਤੋਂ ਠੀਕ ਪਹਿਲਾਂ ਟੀਮ ਦੇ ਕਈ ਖਿਡਾਰੀਆਂ ਨੂੰ ਕੋਰੋਨਾ ਇਨਫੈਕਟਿਡ ਪਾਇਆ ਗਿਆ। ਇਸ ’ਚ ਕਪਤਾਨ ਯਸ਼ ਡੁੱਲ ਅਤੇ ਉਪ ਕਪਤਾਨ ਐੱਸਕੇ ਰਸ਼ੀਦ ਦਾ ਨਾਂ ਵੀ ਸ਼ਾਮਲ ਸੀ। ਇਯ ਤੋਂ ਇਲਾਵਾ ਬੋਰਡ ਨੇ ਅਰਾਧਿਆ ਯਾਦਵ ਦੇ ਵੀ ਟੈਸਟ ਪਾਜ਼ੇਟਿਵ ਪਾਏ ਜਾਣ ਦੀ ਜਾਣਕਾਰੀ ਦਿੱਤੀ ਸੀ।

ਏਐੱਨਆਈ ਦੀਖ਼ਬਰ ਅਨੁਸਾਰ, ਬੀਸੀਸੀਆਈ ਨੇ ਟੂਰਨਾਮੈਂਟ ’ਚ ਪੰਜ ਰਿਜ਼ਰਵ ਖਿਡਾਰੀਆਂ ਨੂੰ ਭੇਜਣ ਦਾ ਫ਼ੈਸਲਾ ਕੀਤਾ ਹੈ। ਉਦੈ ਸਹਾਰਨ, ਅਭਿਸ਼ੇਕ ਪੋਰੇਲ (ਵਿਕਟਕੀਪਰ), ਰਿਸ਼ਿਤ ਰੈਡੀ, ਅੰਸ ਗੋਸਾਈ ਅਤੇ ਪੀਐੱਮ ਸਿੰਘ ਰਾਠੌਰ ਉਹ ਖਿਡਾਰੀ ਹਨ, ਜਿਨ੍ਹਾਂ ਨੂੰ ਕੈਰੇਬੀਆਈ ਧਰਤੀ ’ਤੇ ਖੇਡੇ ਜਾ ਰਹੇ ਅੰਡਰ 19 ਇਕ ਰੋਜ਼ਾ ਵਿਸ਼ਵ ਕੱਪ ’ਚ ਭੇਜਿਆ ਜਾਣਾ ਹੈ।

ਸੂਤਰਾਂ ਨੇ ਦੱਸਿਆ, ਹਾਂ, ਬੋਰਡ ਨੇ ਕੈਰਬੀਅਨ ਧਰਤੀ ’ਤੇ ਪੰਜ ਰਿਜ਼ਰਵ ਖਿਡਾਰੀਆਂ ਨੂੰ ਭੇਜਣ ਦਾ ਫ਼ੈਸਲਾ ਲਿਆ ਹੈ। ਇਹ ਸਾਰੇ ਖਿਡਾਰੀ ਉੱਥੇ ਪਹੁੰਚਣ ਤੋਂ ਪਹਿਲਾਂ 6 ਦਿਨ ਏਕਾਂਤਵਾਸ ਰਹਿਣਗੇ। ਅਸੀਂ ਇਸ ਦੀ ਉਮੀਦ ਕਰ ਰਹੇ ਹਾਂ ਕਿ ਸਾਡੀ ਟੀਮ ਗਰੁੱਪ ਬੀ ’ਚ ਟਾਪ ਕਰੇਗੀ। ਅਜਿਹੇ ’ਚ ਸਾਰੇ ਖਿਡਾਰੀ 29 ਜਨਵਰੀ ਨੂੰ ਖੇਡੇ ਜਾਣ ਵਾਲੇ ਕੁਆਰਟਰ ਫਾਈਨਲ ਮੁਕਾਬਲੇ ਲਈ ਪੂਰੀ ਤਰ੍ਹਾਂ ਫਿੱਟ ਅਤੇ ਉੱਪਲੱਬਧ ਹੀ ਹੋਣਗੇ।

Related posts

ਈਸ਼ਾਨ ਕਿਸ਼ਨ ਨੂੰ ਟੀਮ ’ਚ ਵਾਪਸੀ ਲਈ ਖੇਡਣਾ ਪਵੇਗਾ : ਦ੍ਰਾਵਿੜ

editor

ਭਾਰਤ ਨੇ ਵਿਸ਼ਾਖਾਪਟਨਮ ਟੈਸਟ 106 ਦੌੜਾਂ ਨਾਲ ਜਿੱਤਿਆ

editor

ਨਵੇਂ ਯੁੱਗ ਦੀ ਸ਼ੁਰੂਆਤ ਕਰਦਿਆਂ ਮੁੱਖ ਮੰਤਰੀ ਨੇ 11 ਖਿਡਾਰੀਆਂ ਨੂੰ ਪੀ.ਸੀ.ਐਸ. ਅਤੇ ਪੀ.ਪੀ.ਐਸ. ਦੀਆਂ ਨੌਕਰੀਆਂ ਦਿੱਤੀਆਂ

editor