India

ਆਰਿਫ ਮੁਹੰਮਦ ਦਾ ਦਾਅਵਾ- ਮਦਰੱਸਿਆਂ ‘ਚ ਪੜ੍ਹਾਇਆ ਜਾ ਰਿਹਾ ਹੈ ਸਿਰ ਕਲਮ, ਕਨ੍ਹਈਲਾਲ ਦੇ ਕਤਲ ਤੋਂ ਬਾਅਦ ਆਇਆ ਇਹ ਅਹਿਮ ਬਿਆਨ

ਉਦੈਪੁਰ – 28 ਜੂਨ ਨੂੰ ਉਦੈਪੁਰ ‘ਚ ਕਨ੍ਹਈਆ ਲਾਲ ਦੇ ਕਤਲ ‘ਤੇ ਰਾਜਸਥਾਨ ਦੇ ਡੀਜੀਪੀ ਐੱਮਐੱਲ ਲਾਦਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਹੁਣ ਤਕ ਦੋ ਮੁੱਖ ਮੁਲਜ਼ਮ ਹਨ। ਉਸ ਤੋਂ ਇਲਾਵਾ ਅਸੀਂ ਤਿੰਨ ਹੋਰ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਇਸ ਦੇ ਨਾਲ ਹੀ ਕੇਰਲ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਨੇ ਕਿਹਾ ਕਿ ਸਵਾਲ ਇਹ ਹੈ ਕਿ ਕੀ ਸਾਡੇ ਬੱਚਿਆਂ ਨੂੰ ਕੁਫ਼ਰ ਕਰਨ ਵਾਲਿਆਂ ਦਾ ਸਿਰ ਕਲਮ ਕਰਨਾ ਸਿਖਾਇਆ ਜਾ ਰਿਹਾ ਹੈ? ਮੁਸਲਿਮ ਕਾਨੂੰਨ ਕੁਰਾਨ ਤੋਂ ਨਹੀਂ ਆਇਆ, ਇਹ ਕਿਸੇ ਵਿਅਕਤੀ ਦੁਆਰਾ ਲਿਖਿਆ ਗਿਆ ਸੀ ਜਿਸ ਵਿੱਚ ਸਿਰ ਕਲਮ ਕਰਨ ਦਾ ਕਾਨੂੰਨ ਹੈ ਅਤੇ ਇਹ ਕਾਨੂੰਨ ਮਦਰੱਸੇ ਵਿੱਚ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ।

ਕੇਰਲ ਦੇ ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਨੇ ਉਦੈਪੁਰ ਵਿੱਚ ਦੋ ਵਿਅਕਤੀਆਂ ਵੱਲੋਂ ਗਲਾ ਵੱਢਣ ਦੇ ਮਾਮਲੇ ਵਿੱਚ ਕਿਹਾ ਕਿ ਮਦਰੱਸਿਆਂ ਵਿੱਚ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਹੈ… ਈਸ਼ਨਿੰਦਾ ਦੀ ਸਜ਼ਾ ਸਿਰ ਕਲਮ ਹੈ। “ਇਹ ਰੱਬ ਦੇ ਕਾਨੂੰਨ ਵਜੋਂ ਪੜ੍ਹਾਇਆ ਜਾ ਰਿਹਾ ਹੈ… ਉੱਥੇ (ਮਦਰੱਸਿਆਂ) ਜੋ ਪੜ੍ਹਾਇਆ ਜਾ ਰਿਹਾ ਹੈ, ਉਸ ਦੀ ਜਾਂਚ ਹੋਣੀ ਚਾਹੀਦੀ ਹੈ,” ਉਸਨੇ ਕਿਹਾ।

ਦੱਸ ਦੇਈਏ ਕਿ ਅੱਜ ਕਨ੍ਹਈਆ ਦੀ ਪੋਸਟਮਾਰਟਮ ਰਿਪੋਰਟ ਆ ਗਈ ਹੈ। ਪੋਸਟਮਾਰਟਮ ਦੀ ਰਿਪੋਰਟ ਅਨੁਸਾਰ ਮਨੁੱਖਤਾ ਦੇ ਇਨ੍ਹਾਂ ਦੁਸ਼ਮਣਾਂ ਨੇ ਕਨ੍ਹਈਆ ਦੇ ਸਰੀਰ ‘ਤੇ 26 ਵਾਰ ਕੀਤੇ ਸਨ। ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਰੇਤ ਪਾ ਕੇ ਕਨ੍ਹਈਆ ਦੀ ਗਰਦਨ ਕੱਟ ਦਿੱਤੀ ਗਈ ਸੀ ਅਤੇ ਉਸ ਦੇ ਸਰੀਰ ਨੂੰ 13 ਥਾਵਾਂ ਤੋਂ ਕੱਟਿਆ ਗਿਆ ਸੀ। ਧਿਆਨ ਰਹੇ ਕਿ ਦੋਸ਼ੀ ਨੇ ਕਤਲ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਸੀ। ਇਸ ਵੀਡੀਓ ‘ਚ ਸਾਫ ਨਜ਼ਰ ਆ ਰਿਹਾ ਸੀ ਕਿ ਇਨ੍ਹਾਂ ਲੋਕਾਂ ਦੇ ਚਿਹਰੇ ‘ਤੇ ਇਸ ਘਿਨਾਉਣੀ ਹਰਕਤ ਲਈ ਕਿਸੇ ਤਰ੍ਹਾਂ ਦਾ ਡਰ ਨਹੀਂ ਸੀ।

Related posts

ਈਡੀ ਦੇ ਛਾਪਿਆਂ ਨਾਲ ਡਰਾਉਣ ਤੇ ਚੁੱਪ ਕਰਾਉਣ ਦੀ ਕੋਸ਼ਿਸ਼ : ਆਤਿਸ਼ੀ

editor

ਮੱਧ ਪ੍ਰਦੇਸ਼ ਦੀ ਪਟਾਕਾ ਫੈਕਟਰੀ ’ਚ ਧਮਾਕੇ ਵਿਚ 11 ਦੀ ਮੌਤ 90 ਜ਼ਖਮੀ ਪੀ..ਐਮ ਮੋਦੀ ਨੇ ਜਤਾਇਆ ਦੁਖ

editor

ਸਿੱਖ ਦੰਗੇ : ਕਮਲਨਾਥ ਖ਼ਿਲਾਫ਼ ਰਿਪੋਰਟ ਦਾਇਰ ਕਰਨ ਲਈ ਸਿੱਟ ਨੂੰ ਦਿੱਲੀ ਹਾਈਕੋਰਟ ਤੋਂ ਮਿਲਿਆ ਸਮਾਂ

editor