Australia

ਆਸਟ੍ਰੇਲੀਅਨ – ਚੀਨੀ ਵਿਦੇਸ਼ ਮੰਤਰੀਆਂ ਦੀ ਮੀਟਿੰਗ ‘ਮਹੱਤਵਪੂਰਨ ਪਹਿਲਾ ਕਦਮ’ – ਐਲਬਨੀਜ਼

ਕੈਨਬਰਾ – ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਹੈ ਕਿ ਚੀਨ ਨੂੰ ਆਸਟ੍ਰੇਲੀਆ ਨਾਲ ਸਬੰਧਾਂ ਨੂੰ ਸੁਧਾਰਨ ਲਈ ਆਸਟ੍ਰੇਲੀਆ ‘ਤੇ ਲਗਾਈਆਂ ਪਾਬੰਦੀਆਂ ਹਟਾਉਣ ਦੀ ਜ਼ਰੂਰਤ ਹੈ। ਇਸਦੇ ਨਾਲ ਹੀ ਉਹਨਾਂ ਨੇ ਲਗਭਗ ਤਿੰਨ ਸਾਲਾਂ ਵਿੱਚ ਦੋਵਾਂ ਦੇਸ਼ਾਂ ਦੇ ਮੰਤਰੀਆਂ ਵਿਚਕਾਰ ਪਹਿਲੀ ਵਾਰਤਾ ਦਾ “ਚੰਗੀ ਗੱਲ” ਵਜੋਂ ਸਵਾਗਤ ਕੀਤਾ। ਗੌਰਤਲਬ ਹੈ ਕਿ ਚੀਨ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ ਅਤੇ ਇਸ ਦੇ ਲੋਹੇ ਦਾ ਸਭ ਤੋਂ ਵੱਡਾ ਗਾਹਕ ਹੈ ਪਰ ਹਾਲ ਹੀ ਦੇ ਸਾਲਾਂ ਵਿੱਚ ਕੂਟਨੀਤਕ ਸਬੰਧ ਤਣਾਅਪੂਰਨ ਰਹੇ ਹਨ।

ਚੀਨ ਨੇ ਆਸਟ੍ਰੇਲੀਆ ‘ਤੇ ਪਾਬੰਦੀਆਂ ਲਗਾਉਣ ਲਈ 14 ਸ਼ਿਕਾਇਤਾਂ ਨੂੰ ਸੂਚੀਬੱਧ ਕੀਤਾ ਹੈ- ਜਿਸ ਵਿੱਚ ਕੋਰੋਨਾ ਵਾਇਰਸ ਦੀ ਉਤਪੱਤੀ ਬਾਰੇ ਅੰਤਰਰਾਸ਼ਟਰੀ ਜਾਂਚ ਦੀ ਮੰਗ, ਚੀਨ ਦੀ ਦੂਰਸੰਚਾਰ ਦਿੱਗਜ ਹੁਆਵੇਈ ‘ਤੇ 5ਜੀ ਨੈਟਵਰਕ ਬਣਾਉਣ ‘ਤੇ ਪਾਬੰਦੀ ਅਤੇ ਰਾਸ਼ਟਰੀ ਸੁਰੱਖਿਆ ਜੋਖਮਾਂ ਲਈ ਵਿਦੇਸ਼ੀ ਨਿਵੇਸ਼ ਦੀ ਜਾਂਚ ਦੀ ਮੰਗ ਕਰਨਾ ਸ਼ਾਮਲ ਹੈ। ਇਹ ਚੀਨ ਹੀ ਹੈ ਜਿਸ ਨੇ ਆਸਟ੍ਰੇਲੀਆ ‘ਤੇ ਪਾਬੰਦੀਆਂ ਲਗਾਈਆਂ ਹਨ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ ਚੀਨ ਨੂੰ ਆਸਟ੍ਰੇਲੀਆ ਨਾਲ ਸਬੰਧਾਂ ਨੂੰ ਸੁਧਾਰਨ ਲਈ ਪਾਬੰਦੀਆਂ ਨੂੰ ਹਟਾਉਣ ਦੀ ਜ਼ਰੂਰਤ ਹੈ।

ਆਸਟ੍ਰੇਲੀਆ ਦੀ ਸਾਬਕਾ ਸਰਕਾਰ ਨੇ ਆਪਣੀ ਖੇਤੀਬਾੜੀ ਅਤੇ ਊਰਜਾ ਵਸਤੂਆਂ ‘ਤੇ ਚੀਨ ਦੀਆਂ ਪਾਬੰਦੀਆਂ ਨੂੰ “ਆਰਥਿਕ ਜ਼ਬਰਦਸਤੀ” ਦੱਸਿਆ ਸੀ। ਸਾਲਾਂ ਤੋਂ ਲੰਬੇ ਕੂਟਨੀਤਕ ਫ੍ਰੀਜ਼ ਦੇ ਵਿਚਕਾਰ ਆਸਟ੍ਰੇਲੀਆਈ ਮੰਤਰੀ ਚੀਨੀ ਹਮਰੁਤਬਾ ਨਾਲ ਕਾਲਾਂ ਦਾ ਪ੍ਰਬੰਧ ਕਰਨ ਵਿੱਚ ਅਸਮਰੱਥ ਰਹੇ ਹਨ ਪਰ ਆਸਟ੍ਰੇਲੀਆ ਦੇ ਰੱਖਿਆ ਮੰਤਰੀ ਰਿਚਰਡ ਮਾਰਲਸ ਸਿੰਗਾਪੁਰ ਵਿੱਚ ਇੱਕ ਸੁਰੱਖਿਆ ਕਾਨਫਰੰਸ ਮੌਕੇ ਆਪਣੇ ਚੀਨੀ ਹਮਰੁਤਬਾ ਵੇਈ ਫੇਂਗੇ ਨੂੰ ਮਿਲੇ ਸਨ। ਮਾਰਲੇਸ ਨੇ ਆਪਣੀ ਘੰਟਾ ਲੰਬੀ ਗੱਲਬਾਤ ਨੂੰ “ਮਹੱਤਵਪੂਰਨ ਪਹਿਲਾ ਕਦਮ” ਦੱਸਿਆ। ਐਲਬਨੀਜ਼ ਨੇ ਕਿਹਾ ਕਿ ਇਹ “ਚੰਗੀ ਗੱਲ” ਸੀ ਕਿ ਮੰਤਰੀਆਂ ਨੇ ਮੁਲਾਕਾਤ ਕੀਤੀ ਅਤੇ ਆਸਟ੍ਰੇਲੀਆ ਦੀ ਆਰਥਿਕਤਾ ਲਈ ਚੀਨ ਨਾਲ ਵਪਾਰ ਦੀ ਮਹੱਤਤਾ ਨੂੰ ਨੋਟ ਕੀਤਾ।

Related posts

ਮੈਂਬਰ ਪਾਰਲੀਮੈਂਟ ਸੈਮ ਰੇਅ ਵੱਲੋਂ ਵਿਸਾਖੀ ਮੌਕੇ ਸਿੱਖ ਭਾਈਚਾਰੇ ਲਈ ਰਾਤਰੀ ਭੋਜ ਦਾ ਆਯੋਜਨ

editor

ਸਿਡਨੀ ਦੇ ਸ਼ਾਪਿੰਗ ਮਾਲ ’ਚ ਚਾਕੂਬਾਜ਼ੀ ਕਾਰਨ 5 ਮੌਤਾਂ ਤੇ ਕਈ ਜ਼ਖ਼ਮੀ, ਪੁਲਿਸ ਨੇ ਹਮਲਾਵਰ ਨੂੰ ਮਾਰਿਆ

editor

ਨਿਊਜ਼ੀਲੈਂਡ ਸਰਕਾਰ ਨੇ ਵਰਕ ਵੀਜ਼ਿਆਂ ’ਤੇ ਲਗਾਈ ਰੋਕ ਵਿਹਲੇ ਕੀਵੀਆਂ ਨੂੰ ਕੰਮਕਾਰ ’ਚ ਹੋਵੇਗੀ ਪਹਿਲ

editor