Australia

ਆਸਟ੍ਰੇਲੀਆ ’ਚ ਕਿਰਾਏ `ਤੇ ਰਹਿਣਾ ਬਹੁਤ ਔਖਾ ਹੋ ਗਿਆ

ਕੈਨਬਰਾ – ਆਸਟ੍ਰੇਲੀਆ ਵਿਚ ਘੱਟ ਆਮਦਨ ਵਾਲੇ ਲੋਕਾਂ ਲਈ ਸਿਰਫ 2 ਫੀਸਦੀ ਕਿਰਾਏ ਦੇ ਘਰ ਹੀ ਅਜਿਹੇ ਹਨ, ਜਿਹੜੇ ਉਹਨਾਂ ਦੀ ਪਹੁੰਚ ਅੰਦਰ ਹਨ, ਜਦਕਿ 98 ਫੀਸਦੀ ਘਰ ਉਹਨਾਂ ਦੀ ਪਹੁੰਚ ਤੋਂ ਦੂਰ ਹਨ। ਹਾਲ ਹੀ ਵਿਚ ਐਂਗਲੀਕੇਅਰ ਆਸਟ੍ਰੇਲੀਆ ਦੇ ਸਰਵੇਖਣ ਮੁਤਾਬਕ 45,992 ਕਿਰਾਏ ਦੇ ਘਰ ਅਜਿਹੇ ਹਨ, ਜਿਹੜੇ ਘੱਟ ਆਮਦਨ ਵਾਲਿਆਂ ਦੀ ਪਹੁੰਚ ਵਿਚ ਆ ਸਕਦੇ ਹਨ ਅਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਇਸ ਸੰਸਥਾ ਨੇ ਸਰਵੇਖਣ ਵਿਚ 712 ਕਿਰਾਏ ਦੇ ਮਕਾਨਾਂ ਨੂੰ ਸ਼ਾਮਲ ਕੀਤਾ ਹੈ। ਸੰਸਥਾ ਦੇ ਕਾਰਜਕਾਰੀ ਡਾਇਰੈਕਟਰ ਕੈਸੀ ਚੈਂਬਰਜ਼ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿਚ ਹਾਊਸਿੰਗ ਦਾ ਮਸਲਾ ਕਾਫੀ ਗੰਭੀਰ ਹੈ। ਸਾਰੇ ਮੁਲਕ ਵਿਚ ਮਕਾਨਾਂ ਦੇ ਕਿਰਾਏ ਵੱਧ ਰਹੇ ਹਨ, ਕਈ ਸ਼ਹਿਰਾਂ ਵਿਚ ਤਾਂ ਇਹ ਬਹੁਤ ਮਹਿੰਗੇ ਹਨ। ਉਹ ਕਹਿੰਦੇ ਹਨ ਕਿ ਅਸੀਂ ਚੋਣਾਂ ਵਿਚ ਰਹਿਣ-ਸਹਿਣ ਦੇ ਖਰਚਿਆਂ ਦੀ ਗੱਲ ਤਾਂ ਕਰਦੇ ਹਾਂ ਪਰ ਆਸਟ੍ਰੇਲੀਆ ਵਿਚ ਕਿਰਾਏ `ਤੇ ਰਹਿਣਾ ਬਹੁਤ ਔਖਾ ਹੁੰਦਾ ਜਾ ਰਿਹਾ ਹੈ, ਖਾਸ ਕਰਕੇ ਆਮ ਲੋਕਾਂ ਦੇ ਲਈ। ਬਜ਼ੁਰਗ ਜਿਹਨਾਂ ਦੀ ਪੈਨਸ਼ਨ ਘੱਟ ਹੈ, ਉਹਨਾਂ ਲਈ ਵੀ ਰਹਿਣ-ਸਹਿਣ ਮੁਸ਼ਕਿਲ ਹੈ। ਇਸ ਵਕਤ ਵੀ ਬੇਰੁਜ਼ਗਾਰ ਬੇਰੁਜ਼ਗਾਰੀ ਭੱਤਾ ਲੈ ਰਹੇ ਹਨ, ਜਿਹਨਾਂ ਦੀ ਗਿਣਤੀ ਕਰੀਬ 950,000 ਹੈ। ਇਸੇ ਤਰ੍ਹਾਂ ਹੀ ਜੋ ਲੋਕੀ ਯੂਥ ਭੱਤਾ ਸਟੂਡੈਂਟ ਪੇਮੈਂਟਾਂ ਪ੍ਰਾਪਤ ਕਰਦੇ ਹਨ, ਉਹ ਸ਼ੇਅਰ ਹਾਊਸਿੰਗ ਵਿਚ ਰਹਿਣ ਲਈ ਮਜਬੂਰ ਹਨ। ਘੱਟ ਆਮਦਨ ਵਾਲੇ ਪਰਿਵਾਰਾਂ ਦੀ ਵੀ ਇਹੀ ਮੁਸ਼ਕਿਲ ਹੈ, ਜਿਹਨਾਂ ਦੀ ਪਹੁੰਚ ਤੋਂ ਕਿਰਾਇਆ ਬਾਹਰ ਹੁੰਦਾ ਜਾ ਰਿਹਾ ਹੈ ਅਤੇ ਉਹਨਾਂ ਲਈ ਬਹੁਤ ਘੱਟ ਮਕਾਨ ਅਜਿਹੇ ਹਨ, ਜਿਹੜੇ ਉਹਨਾਂ ਦੀ ਜੇਬ ‘ਤੇ ਘੱਟ ਭਾਰ ਪਾਉਂਦੇ ਹਨ।

Related posts

ਮੈਂਬਰ ਪਾਰਲੀਮੈਂਟ ਸੈਮ ਰੇਅ ਵੱਲੋਂ ਵਿਸਾਖੀ ਮੌਕੇ ਸਿੱਖ ਭਾਈਚਾਰੇ ਲਈ ਰਾਤਰੀ ਭੋਜ ਦਾ ਆਯੋਜਨ

editor

ਸਿਡਨੀ ਦੇ ਸ਼ਾਪਿੰਗ ਮਾਲ ’ਚ ਚਾਕੂਬਾਜ਼ੀ ਕਾਰਨ 5 ਮੌਤਾਂ ਤੇ ਕਈ ਜ਼ਖ਼ਮੀ, ਪੁਲਿਸ ਨੇ ਹਮਲਾਵਰ ਨੂੰ ਮਾਰਿਆ

editor

ਨਿਊਜ਼ੀਲੈਂਡ ਸਰਕਾਰ ਨੇ ਵਰਕ ਵੀਜ਼ਿਆਂ ’ਤੇ ਲਗਾਈ ਰੋਕ ਵਿਹਲੇ ਕੀਵੀਆਂ ਨੂੰ ਕੰਮਕਾਰ ’ਚ ਹੋਵੇਗੀ ਪਹਿਲ

editor