Australia

ਆਸਟ੍ਰੇਲੀਆ ‘ਚ ਬਿਜਲੀ ਦਾ ਗੰਭੀਰ ਸੰਕਟ !

ਕੈਨਬਰਾ – ਆਸਟ੍ਰੇਲੀਆ ਦੇ ਵਿੱਚ ਬਿਜਲੀ ਦੇ ਗੰਭੀਰ ਸੰਕਟ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਅਤੇ ਇਕ ਪ੍ਰਮੁੱਖ ਮਾਹਿਰ ਨੇ ਹਾਲ ਹੀ ਵਿਚ ਚਿਤਾਵਨੀ ਦਿੱਤੀ ਹੈ ਕਿ ਆਸਟ੍ਰੇਲੀਆ ਯੂ. ਕੇ. ਸ਼ੈਲੀ ਦੇ ਊਰਜਾ ਸੰਕਟ ਦੇ ਕਿਨਾਰੇ ‘ਤੇ ਖੜ੍ਹਾ ਹੈ ਜਿਸ ਨਾਲ ਬਿਜਲੀ ਵਿਕਰੇਤਾਵਾਂ ਨੂੰ ਨੁਕਸਾਨ ਹੋ ਸਕਦਾ ਹੈ ਅਤੇ ਲੋਕਾਂ ਨੂੰ ਬਿਲਾਂ ਦਾ ਭੁਗਤਾਨ ਕਰਨ ਵਿਚ ਵੀ ਦਿੱਕਤ ਆ ਸਕਦੀ ਹੈ। ਹਾਲ ਹੀ ਵਿਚ ਨਿਊਜ਼ੀਲੈਂਡ ਸਥਿਤ ਬਿਜਲੀ ਕੰਪਨੀ ਰੀਐਂਮਪੇਡ ਵੀ ਬਿਜਲੀ ਬਾਜ਼ਾਰ ਤੋਂ ਪਿੱਛੇ ਹਟ ਗਈ ਹੈ। ਮੁਲਕ ਵਿਚ ਥੋਕ ਬਿਜਲੀ ਇਕ ਸਾਲ ਵਿਚ ਦੁੱਗਣੀ ਤੋਂ ਜ਼ਿਆਦਾ ਮਹਿੰਗੀ ਹੋ ਗਈ ਹੈ, ਜਿਸ ਕਰਕੇ ਅਗਲੇਰੇ ਮਹੀਨਿਆਂ ਵਿਚ ਘਰੇਲੂ ਬਿਲਾਂ ਦੀ ਵੀ ਚਿੰਤਾ ਵਧਦੀ ਜਾ ਰਹੀ ਹੈ। ਥੋਕ ਬਿਜਲੀ ਦੀ ਵਧਦੀ ਲਾਗਤ ਕਾਰਨ ਵਪਾਰਕ ਖੇਤਰ ਵਿਚ ਵੀ ਅਲਾਰਮ ਵਾਲੀ ਘੰਟੀ ਵੱਜ ਚੁੱਕੀ ਹੈ ਅਤੇ ਸ਼ੰਕਾ ਹੈ ਕਿ ਆਸਟ੍ਰੇਲੀਆ ਦਾ ਥੋਕ ਬਿਜਲੀ ਬਾਜ਼ਾਰ ਦਾ ਇਕ ਵੱਡਾ ਹਿੱਸਾ ਸੰਕਟ ਵਿਚ ਫਸ ਜਾਵੇਗਾ। ਇਸ ਬਾਰੇ ਚਿੰਤਾ ਪ੍ਰਗਟ ਕਰਨ ਵਾਲਿਆਂ ਵਿਚ ਨਵੇਂ ਫੈਡਰਲ ਖ਼ਜ਼ਾਨਾ ਮੰਤਰੀ ਜਿਮ ਚਾਲਮਰਸ ਵੀ ਸ਼ਾਮਲ ਹਨ। ਉਹਨਾਂ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿਚ ਊਰਜਾ ਦੀਆਂ ਚੁਣੌਤੀਆਂ ਤੂਫਾਨ ਵਾਂਗ ਵੱਧ ਰਹੀਆਂ ਸਨ। ਉਹਨਾਂ ਇਸ਼ਾਰਾ ਕੀਤਾ ਕਿ ਵਿਕਟੋਰੀਆ ਵਿਚ ਗੈਸ ਦੀਆਂ ਕੀਮਤਾਂ ਆਮ ਨਾਲੋਂ 50 ਫੀਸਦੀ ਵੱਧ ਗਈਆਂ ਹਨ, ਜਿਸ ਕਰਕੇ ਊਰਜਾ ਬਾਜ਼ਾਰ ਚਲਾਉਣ ਵਾਲੀਆਂ ਸੰਸਥਾਵਾਂ ਵਿਚ ਦਖਲਅੰਦਾਜ਼ੀ ਵੀ ਹੋਈ ਹੈ। ਉਹਨਾਂ ਦਾ ਕਹਿਣਾ ਹੈ ਕਿ ਪਿਛਲੀ ਗੱਠਜੋੜ ਸਰਕਾਰ ਦੇ ਵੇਲੇ ਬਿਜਲੀ ਖੇਤਰ ਅਨਿਸ਼ਚਿਤਤਾ ਦੇ ਦੌਰ ਵਿਚ ਚਲਾ ਗਿਆ ਸੀ, ਜਿਸ ਕਰਕੇ ਸਮੱਸਿਆ ਤੇਜ਼ੀ ਨਾਲ ਵਧਣੀ ਆਰੰਭ ਹੋ ਗਈ ਹੈ। ਨਿਊਜ਼ੀਲੈਂਡ ਸਥਿਤ ਬਿਜਲੀ ਪੈਦਾ ਕਰਨ ਵਾਲੀ ਸੰਸਥਾ ਰੀਐਂਮਪੇਡ ਦੁਆਰਾ ਹਾਲ ਹੀ ਵਿਚ ਕਦਮ ਪਿੱਛੇ ਖਿੱਚਣਾ ਇਸ ਦੀ ਉਦਾਹਰਣ ਬਣ ਗਈ ਹੈ। ਕੰਪਨੀ ਨੇ ਆਪਣੇ ਉਪਭੋਗਤਾਵਾਂ ਨੂੰ ਕਿਫਾਇਤੀ ਰੇਟ ‘ਤੇ ਬਿਜਲੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਫਰਮ ਕੋਲ 80 ਹਜ਼ਾਰ ਦੇ ਕਰੀਬ ਗਾਹਕ ਹਨ। ਕੰਪਨੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੰਪਨੀ ਆਪਣਾ ਗਾਹਕਾਂ ਨਾਲ ਇਕ ਨਵਾਂ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਥੋਕ ਕੀਮਤਾਂ ਵਿਚ ਜ਼ਿਆਦਾ ਵਾਧਾ ਹੋਣ ਕਾਰਨ ਮੌਜੂਦਾ ਦਰਾਂ ‘ਤੇ ਬਿਜਲੀ ਮੁਹੱਈਆ ਕਰਵਾਉਣੀ ਮੁਸ਼ਕਿਲ ਹੁੰਦੀ ਜਾ ਰਹੀ ਹੈ।

ਇਕ ਰਿਪੋਰਟ ਮੁਤਾਬਕ ਆਸਟ੍ਰੇਲੀਆ ਊਰਜਾ ਬਜ਼ਾਰ ਵਿਚ ਥੋਕ ਕੀਮਤਾਂ 12 ਮਹੀਨੇ ਵਿਚ 31 ਮਾਰਚ ਤੱਕ 141 ਫੀਸਦੀ ਵੱਧ ਗਈਆਂ ਸਨ। ਦੂਜੇ ਪਾਸੇ ਆਸਟ੍ਰੇਲੀਆ ਊਰਜਾ ਪਰਿਸ਼ਦ ਦੇ ਇਕ ਬੁਲਾਰੇ ਨੇ ਕਿਹਾ ਕਿ ਥੋਕ ਵਿਕਰੇਤਾਵਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਬੁਲਾਰੇ ਨੇ ਕਿਹਾ ਥੋਕ ਵਿਕਰੇਤਾਵਾਂ ਨੂੰ ਇਹ ਯਕੀਨੀ ਕਰਨ ਲਈ ਮਜਬੂਰ ਕੀਤਾ ਸੀ ਕਿ ਕੀਮਤਾਂ ਵਿਚ ਵਾਧਾ ਉਹਨਾਂ ਦੀ ਉਤਪਾਦਕ ਲਾਗਤ ਵਿਚ ਤਬਦੀਲੀ ਦੇ ਮੁਤਾਬਕ ਹੋਵੇ। ਉਹਨਾਂ ਦਾ ਕਹਿਣਾ ਹੈ ਕਿ ਥੋਕ ਵਿਕਰੇਤਾਵਾਂ ਦੁਆਰਾ ਪ੍ਰਾਪਤ ਕੀਤਾ ਜਾਣ ਵਾਲਾ ਲਾਭ ਸਿਰਫ 3 ਫੀਸਦੀ ਹੁੰਦਾ ਹੈ।

Related posts

ਮੈਂਬਰ ਪਾਰਲੀਮੈਂਟ ਸੈਮ ਰੇਅ ਵੱਲੋਂ ਵਿਸਾਖੀ ਮੌਕੇ ਸਿੱਖ ਭਾਈਚਾਰੇ ਲਈ ਰਾਤਰੀ ਭੋਜ ਦਾ ਆਯੋਜਨ

editor

ਸਿਡਨੀ ਦੇ ਸ਼ਾਪਿੰਗ ਮਾਲ ’ਚ ਚਾਕੂਬਾਜ਼ੀ ਕਾਰਨ 5 ਮੌਤਾਂ ਤੇ ਕਈ ਜ਼ਖ਼ਮੀ, ਪੁਲਿਸ ਨੇ ਹਮਲਾਵਰ ਨੂੰ ਮਾਰਿਆ

editor

ਨਿਊਜ਼ੀਲੈਂਡ ਸਰਕਾਰ ਨੇ ਵਰਕ ਵੀਜ਼ਿਆਂ ’ਤੇ ਲਗਾਈ ਰੋਕ ਵਿਹਲੇ ਕੀਵੀਆਂ ਨੂੰ ਕੰਮਕਾਰ ’ਚ ਹੋਵੇਗੀ ਪਹਿਲ

editor