Australia

ਆਸਟ੍ਰੇਲੀਆ ਵਲੋਂ ਜਾਪਾਨ ਤੇ ਦੱਖਣੀ ਕੋਰੀਆ ਨਾਲ ਕੁਆਰੰਟੀਨ-ਮੁਕਤ ਯਾਤਰਾ ਦੀ ਇਜਾਜ਼ਤ

ਕੈਨਬਰਾ – ਕੋਵਿਡ-19 ਦੀ ਤੀਜੀ ਲਹਿਰ ਨਾਲ ਜੂਝ ਰਹੇ ਆਸਟ੍ਰੇਲੀਆ ਵਿਚ ਕੋਰੋਨਾ ਵਾਇਰਸ ਪਾਬੰਦੀਆਂ ਵਿਚ ਹੌਲੀ-ਹੌਲੀ ਢਿੱਲ ਦਿੱਤੀ ਜਾ ਰਹੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਜਾਪਾਨ ਅਤੇ ਦੱਖਣੀ ਕੋਰੀਆ ਨਾਲ ਬਿਨਾਂ ਕਿਸੇ ਪਾਬੰਦੀ ਦੇ ਯਾਤਰਾ ਦੀ ਇਜਾਜ਼ਤ ਦੇ ਦਿੱਤੀ ਹੈ। ਮੌਰੀਸਨ ਨੇ ਹਾਲ ਹੀ ਵਿੱਚ ਵਿਕਟੋਰੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਨੂੰ ਦੱਸਿਆ ਕਿ ਲਗਭਗ 18 ਮਹੀਨਿਆਂ ਦੀਆਂ ਪਾਬੰਦੀਆਂ ਤੋਂ ਬਾਅਦ ਆਸਟ੍ਰੇਲੀਆ ਅਤੇ ਦੋ ਏਸ਼ੀਆਈ ਦੇਸ਼ਾਂ ਵਿਚਕਾਰ ਬਿਨਾਂ ਕੁਆਰੰਟੀਨ ਦੇ ਯਾਤਰਾ ਜਲਦੀ ਹੀ ਸ਼ੁਰੂ ਹੋ ਜਾਵੇਗੀ।

ਆਸਟ੍ਰੇਲੀਅਨ ਨਾਗਰਿਕ ਜਿਨ੍ਹਾਂ ਨੇ ਇੱਥੇ ਐਂਟੀ-ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਈਆਂ ਹਨ, ਨੂੰ ਕੁਆਰੰਟੀਨ ਦੇ ਨਿਯਮਾਂ ਦੀ ਪਾਲਣਾ ਕੀਤੇ ਬਿਨਾਂ ਸੋਮਵਾਰ ਤੋਂ ਸਿੰਗਾਪੁਰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ, ਹਾਲਾਂਕਿ ਸ਼ਰਤ ਸਿਰਫ ਇਹ ਹੈ ਕਿ ਯਾਤਰਾ ਦੇ 48 ਘੰਟਿਆਂ ਦੇ ਅੰਦਰ ਕਰਾਏ ਗਏ ਉਨ੍ਹਾਂ ਦੇ ਕੋਵਿਡ ਟੈਸਟ ਦੀ ਰਿਪੋਰਟ ਨੈਗੇਟਿਵ ਹੋਵੇ। ਉੱਥੇ 21 ਨਵੰਬਰ ਤੋਂ, ਸਿੰਗਾਪੁਰ ਤੋਂ ਪੂਰੀ ਤਰ੍ਹਾਂ ਟੀਕਾਕਰਣ ਵਾਲੇ ਯਾਤਰੀ ਬਿਨਾਂ ਕੁਆਰੰਟੀਨ ਵਿੱਚ ਰਹੇ ਕੈਨਬਰਾ, ਮੈਲੌਬੌਰਨ ਅਤੇ ਸਿਡਨੀ ਲਈ ਉਡਾਣ ਭਰ ਸਕਣਗੇ।

ਮੌਰੀਸਨ ਨੇ ਕਿਹਾ, ‘ਸਿੰਗਾਪੁਰ ਦੇ ਰਸਤੇ ਵੀ 21 ਨਵੰਬਰ ਤੋਂ ਖੋਲ੍ਹ ਦਿੱਤੇ ਜਾਣਗੇ। ਮੌਰੀਸਨ ਮੁਤਾਬਕ, ਮੈਨੂੰ ਲੱਗਦਾ ਹੈ ਕਿ ਅਸੀਂ ਜਲਦੀ ਹੀ ਦੱਖਣੀ ਕੋਰੀਆ ਅਤੇ ਜਾਪਾਨ ਵੱਲ ਜਾਵਾਂਗੇ ਅਤੇ ਸਾਲ ਦੇ ਅੰਤ ਤੱਕ ਹੋਰ ਦੇਸ਼ਾਂ ਵਿੱਚ ਵਿਸਤਾਰ ਕਰਨ ਦੀ ਉਮੀਦ ਰੱਖਾਂਗੇ। ਮੌਰੀਸਨ ਨੇ ਇਹ ਵੀ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਵਰਕਰਾਂ ਨੂੰ ਜਿੰਨੀ ਜਲਦੀ ਹੋ ਸਕੇ ਬਿਨਾਂ ਕੁਆਰੰਟੀਨ ਦੀ ਸ਼ਰਤ ਪੂਰੀ ਕੀਤੇ ਬਿਨਾਂ ਆਸਟ੍ਰੇਲੀਆ ਵਾਪਸ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ।

Related posts

ਨਿਊਜ਼ੀਲੈਂਡ ’ਚ ਘੱਟੋ-ਘੱਟ ਉਜਰਤ ਅਪ੍ਰੈਲ ਤੋਂ ਹੋ ਜਾਵੇਗੀ 14 ਡਾਲਰ ਪ੍ਰਤੀ ਘੰਟਾ

editor

ਨਿਊਜ਼ੀਲੈਂਡ ’ਚ ਸਿੱਖ ਦੀ ਲਾਸ਼ ਮਿਲੀ, ਗਲ ਵੱਢ ਕੇ ਕਤਲ ਕਰਨ ਦਾ ਖਦਸ਼ਾ

editor

ਆਸਟ੍ਰੇਲੀਆ ਗਏ ਭਾਰਤੀ ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, 11 ਮਹੀਨੇ ਦੇ ਮਾਸੂਮ ਦੀ ਦਰਦਨਾਕ ਮੌਤ

editor