Bollywood

ਆਜ਼ਾਦੀ ’ਤੇ ਦਿੱਤੇ ਵਿਵਾਦਿਤ ਬਿਆਨ ਤੋਂ ਬਾਅਦ ਕੰਗਨਾ ਰਨੌਤ ਦੀਆਂ ਮੁਸ਼ਕਲਾਂ ਵਧੀਆਂ,

ਲੁਧਿਆਣਾ – ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਪਰਮਿੰਦਰ ਸਿੰਘ ਮਹਿਤਾ ਨੇ ਲੁਧਿਆਣਾ ਪੁਲਿਸ ਨੂੰ ਫਿਲਮ ਅਦਾਕਾਰਾ ਕੰਗਣਾ ਰਨੌਤ ਖ਼ਿਲਾਫ਼ ਸ਼ਿਕਾਇਤ ਦਿੱਤੀ ਹੈ। ਕਿਹਾ ਹੈ ਕਿ ਦੇਸ਼ ਦੀ ਆਜ਼ਾਦੀ ਨੂੰ ਲੈ ਕੇ ਵਿਵਾਦਿਤ ਬਿਆਨ ਦੇਣ ਵਾਲੀ ਕੰਗਨਾ ਖ਼ਿਲਾਫ਼ ਕਾਰਵਾਈ ਕਰਦੇ ਹੋਏ ਉਸ ਤੋਂ ਪਦਮਸ੍ਰੀ ਪੁਰਸਕਾਰ ਵਾਪਸ ਲਿਆ ਜਾਵੇ। ਮਹਿਤਾ ਨੇ ਕਿਹਾ ਕਿ ਕੰਗਨਾ ਦੇ ਰਾਸ਼ਟਰ ਵਿਰੋਧੀ ਬਿਆਨ ਦੇਸ਼ ਦਾ ਮਾਹੌਲ ਖ਼ਰਾਬ ਕਰ ਸਕਦੇ ਹਨ।ਉਨ੍ਹਾਂ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਕੰਗਨਾ ਪਹਿਲਾਂ ਵੀ ਫਾਲਤੂ ਦੀ ਬਿਆਨਬਾਜ਼ੀ ਕਰਦੀ ਰਹੀ ਹੈ, ਪਰ ਸਰਕਾਰ ਉਸ ’ਤੇ ਠੋਸ ਕਰਵਾਈ ਨਹੀਂ ਕਰ ਰਹੀ, ਸਗੋਂ ਕੰਗਨਾ ਨੂੰ ਉੱਚ ਸ੍ਰੇਣੀ ਦੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਮਹਿਤਾ ਨੇ ਕਿਹਾ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ, ਸੁਭਾਸ਼ ਚੰਦਰ ਬੋਸ, ਲਾਲਾ ਲਾਜਪਤ ਰਾਏ, ਭਗਤ ਸਿੰਘ ਵਰਗੇ ਅਣਗਿਣਤ ਦੇਸ਼ਭਗਤਾਂ ਨੇ ਇਹ ਆਜ਼ਾਦੀ ਦਿਵਾਈ ਹੈ। ਆਜ਼ਾਦੀ ਦੀ ਜੰਗ ’ਚ 90 ਫ਼ੀਸਦੀ ਸ਼ਹੀਦ ਪੰਜਾਬ ਤੋਂ ਹਨ। ਪੰਜਾਬ ’ਚ ਬਾਰਡਰ ਸਟੇਟ ਹੈ। ਮਹਿਤਾ ਨੇ ਕਿਹਾ ਕਿ ਕੰਗਨਾ ਪਹਿਲਾਂ ਵੀ ਦੇਸ਼ ਤੇ ਪੰਜਾਬ ਵਿਰੋਧੀ ਬਿਆਨਬਾਜ਼ੀ ਕਰਦੀ ਆ ਰਹੀ ਹੈ। ਫਿਰ ਤੋਂ ਇਕ ਸੋਚੀ ਸਮਝੀ ਸਾਜ਼ਿਸ਼ ਤਹਿਤ ਇਹ ਬਿਆਨ ਦੇ ਕੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਕੰਗਨਾ ਨੇ ਦੇਸ਼ ਤੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਮਹਿਤਾ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ’ਚ ਕਿਹਾ ਕਿ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 504,505 ਅਤੇ 124ਏ ਤਹਿਤ ਕਾਰਵਾਈ ਲਈ ਅਪੀਲ ਕੀਤੀ ਗਈ ਹੈ। ਆਈਪੀਸੀ ਦੀ ਘਾਰਾ 504 ਸ਼ਾਂਤੀ ਭੰਗ ਕਰਨ ਦੀ ਮਨਸ਼ਾ ਨਾਲ ਇਰਾਦਤਨ ਅਪਮਾਨ, 505 ਜਨਤਕ ਨੁਕਸਾਨ ਨਾਲ ਸਬੰਧਿਤ ਬਿਆਨ ਨਾਲ ਜੁੜੀ ਹੈ, ਉੱਥੇ 124 ਏ ਦੇਸ਼ਧਰੋਹ ਨਾਲ ਸਬੰਧਿਤ ਹੈ।

Related posts

ਈਡੀ ਵੱਲੋਂ ਸ਼ਿਲਪਾ ਸ਼ੈਟੀ ਤੇ ਰਾਜ ਕੁੰਦਰਾ ਦਾ ਫਲੈਟ ਬੰਗਲਾ ਤੇ ਸ਼ੇਅਰਾਂ ਸਣੇ 98 ਕਰੋੜ ਦੀ ਸੰਪਤੀ ਕੁਰਕ

editor

ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਕਰ ਰਹੇ ਨੇ ਸਿਆਸੀ ਪਾਰਟੀ ਦਾ ਸਮਰਥਨ!

editor

ਸ਼ਹਿਨਾਜ਼ ਗਿੱਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ “ਸ਼ਿਵ ਦੀ ਕਿਤਾਬ” ਵਿੱਚ ਪੇਸ਼ਕਾਰੀ ਨਾਲ ਕੀਤੀ

editor