International

ਓਮੀਕ੍ਰੋਨ ਵੇਰੀਐਂਟ ਦੇ ਖਿਲਾਫ਼ ਸਪੂਤਨਿਕ ਵੀ ਵੈਕਸੀਨ ਸਭ ਤੋਂ ਪ੍ਰਭਾਵਸ਼ਾਲੀ

FILE PHOTO: Vials labelled "VACCINE Coronavirus COVID-19" and a syringe are seen in front of a displayed Sputnik V logo in this illustration taken December 11, 2021. REUTERS/Dado Ruvic

ਮਾਸਕੋ – ਰੂਸ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਵਿਗਿਆਨੀਆਂਂ ਦੁਆਰਾ ਬਣਾਈ ਗਈ ਸਪੂਤਨਿਕ ਵੀ ਕੋਵਿਡ ਵੈਕਸੀਨ ਕੋਰੋਨਾ ਵੇਰੀਐਂਟ ਓਮੀਕ੍ਰੋਨ ਖਿਲਾਫ਼ 75 ਫ਼ੀਸਦੀ ਪ੍ਰਭਾਵਸ਼ਾਲੀ ਹੈ। ਰੂਸ ਦੇ ਗਮਾਲਿਆ ਰਿਸਰਚ ਸੈਂਟਰ ਦੇ ਮੁਖੀ ਅਲੈਗਜ਼ੈਂਡਰ ਗਿੰਟਸਬਰਗ ਨੇ ਮੰਗਲਵਾਰ ਨੂੰ ਇਹ ਦਾਅਵਾ ਕੀਤਾ ਹੈ। ਗਿੰਟਸਬਰਗ ਨੇ ਰੋਸੀਆ ਸੇਗੋਡਨਿਆ ਪ੍ਰੈਸ ਸੈਂਟਰ ਵਿਚ ਕਿਹਾ ਕਿ ਆਬਾਦੀ ਵਿਚ ਓਮੀਕ੍ਰੋਨ ਦੇ ਮੁਕਾਬਲੇ ਸਪੂਤਨਿਕ ਵੀ ਟੀਕੇ ਦੀ ਪ੍ਰਭਾਵਸ਼ੀਲਤਾ 75 ਫ਼ੀਸਦੀ ਹੈ। ਗਮਾਲਿਆ ਦੇ ਮੁਖੀ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਛੇ ਮਹੀਨਿਆਂ ਵਿਚ ਸਪੂਤਨਿਕ ਲਾਈਟ ਬੂਸਟਰ ਡੋਜ਼ ਦਿੱਤੀ ਜਾਂਦੀ ਹੈ ਤਾਂ ਓਮੀਕ੍ਰੋਨ ਵੇਰੀਐਂਟ ਦੇ ਵਿਰੁੱਧ ਵਿਅਕਤੀ ਦੀ ਸੁਰੱਖਿਆ 100 ਫ਼ੀਸਦੀ ਤਕ ਵਧ ਜਾਂਦੀ ਹੈ ਪਰ ਜੇਕਰ ਉਹ ਟੀਕਾ ਨਹੀਂ ਲਗਵਾਉਂਦੇ ਤਾਂ ਇਹ ਸੁਰੱਖਿਆ ਘਟ ਕੇ 56-57 ਫ਼ਸਦੀ ਹੋ ਜਾਂਦੀ ਹੈ। ਉਹ ਅੱਗੇ ਕਹਿੰਦਾ ਹੈ ਕਿ ਓਮੀਕ੍ਰੋਨ ਵੇਰੀਐਂਟ ਦੇ ਵਿਰੁੱਧ ਸਪੂਤਨਿਕ ਵੀ ਦੀ ਪ੍ਰਭਾਵਸ਼ੀਲਤਾ ਅੱਠ ਗੁਣਾਂ ਘੱਟ ਗਈ ਹੈ ਪਰ ਇਹ ਅਜੇ ਵੀ ਸੁਰੱਖਿਆ ਲਈ ਕਾਫ਼ੀ ਹੈ। ਗਿੰਟਸਬਰਗ ਨੇ ਕਿਹਾ ਕਿ ਓਮੀਕ੍ਰੋਨ ਵੇਰੀਐਂਟ ਹੋਰ ਟੀਕਿਆਂ ਦੀ ਪ੍ਰਭਾਵਸ਼ੀਲਤਾ ਨੂੰ 21 ਗੁਣਾਂ ਘਟਾ ਦਿੰਦਾ ਹੈ।

ਜ਼ਿਕਰਯੋਗ ਹੈ ਕਿ ਇਸ ਤੋਂਂ ਪਹਿਲਾਂ ਵੀ ਰੂਸ ਨੇ ਆਪਣੇ ਵਿਗਿਆਨੀਆਂਂ ਦੁਆਰਾ ਬਣਾਈ ਗਈ ਸਪੂਤਨਿਕ ਵੀ ਵੈਕਸੀਨ ਨੂੰ ਕੋਰੋਨਾ ਦੇ ਡੈਲਟਾ ਵੇਰੀਐਂਟ ਦੇ ਖਿਲਾਫ਼ 90 ਫ਼ੀਸਦੀ ਪ੍ਰਭਾਵਸ਼ਾਲੀ ਦੱਸਿਆ ਸੀ। ਰੂਸੀ ਵਿਗਿਆਨੀਆਂ ਦੁਆਰਾ ਬਣਾਈ ਗਈ ਸਪੂਤਨਿਕ ਵੀ ਵੈਕਸੀਨ ਨੂੰ ਕੋਰੋਨਾ ਦੇ ਇਲਾਜ ਵਿਚ ਦੁਨੀਆ ਦਾ ਸਭ ਤੋਂਂ ਪ੍ਰਭਾਵਸ਼ਾਲੀ ਟੀਕਾ ਮੰਨਿਆ ਜਾਂਦਾ ਹੈ। ਬਾਜ਼ਾਰ ’ਚ ਕੋਰੋਨਾ ਵੈਕਸੀਨ ਲਾਂਚ ਕਰਨ ਤੋਂ ਬਾਅਦ ਰੂਸ ਨੇ ਦਾਅਵਾ ਕੀਤਾ ਹੈ ਕਿ ਇਹ ਵੈਕਸੀਨ ਕੋਰੋਨਾ ਦੇ ਅਸਲੀ ਸਟਰੇਨ ’ਤੇ 92 ਫ਼ੀਸਦੀ ਤਕ ਅਸਰਦਾਰ ਹੈ। ਇਸ ਤੋਂ ਪਹਿਲਾਂ ਰੂਸ ਨੇ ਕੋਰੋਨਾ ਦੇ ਵਧਦੇ ਇਨਫੈਕਸ਼ਨ ਨੂੰ ਰੋਕਣ ਲਈ ਚਾਰ ਘਰੇਲੂ ਟੀਕਿਆਂ ਨੂੰ ਮਨਜ਼ੂਰੀ ਦਿੱਤੀ ਸੀ। ਅਤੇ ਹੁਣ ਇਕ ਵਾਰ ਫਿਰ ਰੂਸ ਨੇ ਆਪਣੀ ਵੈਕਸੀਨ ਨੂੰ ਕੋਰੋਨਾ ਦੇ ਤੇਜ਼ੀ ਨਾਲ ਫੈਲਣ ਵਾਲੇ ਰੂਪ ਦੇ ਖ਼ਿਲਾਫ਼ ਸਭ ਤੋਂ ਪ੍ਰਭਾਵਸ਼ਾਲੀ ਦੱਸਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਦੱਖਣੀ ਅਫ਼ਰੀਕਾ ਵਿਚ 25 ਨਵੰਬਰ ਨੂੰ ਕੋਰੋਨਾ ਵਾਇਰਸ ਦੇ ਇਸ ਰੂਪ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। 26 ਨਵੰਬਰ ਨੂੰ ਡਬਲਊਐੱਚਓ ਨੇ ਦੱਖਣੀ ਅਫ਼ਰੀਕਾ ਵਿਚ ਪਾਏ ਗਏ ਇਸ ਕੋਵਿਡ-19 ਵੇਰੀਐਂਟ ਨੂੰ ਮਾਈਕੋਰੋਨ (Omicron) ਨਾਂ ਦਿੱਤਾ ਅਤੇ ਇਸ ਨੂੰ variant of concern ਐਲਾਨ ਕੀਤਾ।

Related posts

ਬਰਫ਼ੀਲੇ ਤੂਫ਼ਾਨ ਦੀ ਲਪੇਟ ’ਚ ਆਇਆ ਕੈਨੇਡਾ

editor

ਕੈਨੇਡਾ ਵਿੱਚ ਵਸਦੇ ਸਿੱਖਾਂ ਦੀ ਟਰੂਡੋ ਨੂੰ ਅਪੀਲ; ਹੈਲਮੇਟ ਤੋਂ ਦਿੱਤੀ ਜਾਵੇ ਛੋਟ

editor

ਸ੍ਰੀਲੰਕਾ ਪੁਲਿਸ ਨੇ 50 ਦਿਨਾਂ ’ਚ 56 ਹਜ਼ਾਰ ਤੋਂ ਵੱਧ ਸ਼ੱਕੀ ਕੀਤੇ ਗਿ੍ਰਫ਼ਤਾਰ

editor