International

ਖੈਬਰ ਪਖਤੂਨਖਵਾ ਨੂੰ ਨਜ਼ਰਅੰਦਾਜ਼ ਕੀਤੇ ਜਾਣ ’ਤੇ ਇਮਰਾਨ ਖ਼ਾਨ ਨਾਲ ਭਿੜੇ ਪਾਕਿ ਦੇ ਰੱਖਿਆ ਮੰਤਰੀ

ਇਸਲਾਮਾਬਾਦ – ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਰੱਖਿਆ ਮੰਤਰੀ ਪਰਵੇਜ਼ ਖੱਟਕ ਵਿਚਾਲੇ ਸੰਸਦੀ ਦਲ ਦੀ ਬੈਠਕ ’ਚ ਖੈਬਰ ਪਖਤੂਨਖਵਾ ਸੂਬੇ ਨੂੰ ਨਜ਼ਰਅੰਦਾਜ਼ ਕੀਤੇ ਜਾਣ ’ਤੇ ਤਿੱਖੀ ਬਹਿਸ ਹੋਈ। ਖੱਟਕ ਨੇ ਇਮਰਾਨ ਸਰਕਾਰ ’ਤੇ ਉੱਤਰ ਪੱਛਮੀ ਖੈਬਰ ਪਖਤੂਨਖਵਾ ਸੂਬੇ ਨੂੰ ਨਜ਼ਰਅੰਦਾਜ਼ ਕੀਤੇ ਜਾਣ ’ਤੇ ਸਵਾਲ ਉਠਾਏ ਸਨ ਤੇ ਕਿਹਾ ਸੀ ਕਿ ਉਹ ਖ਼ਾਨ ਨੂੰ ਵੋਟ ਨਹੀਂ ਦੇਣਗੇ, ਜਿਸ ’ਤੇ ਇਮਰਾਨ ਖਾਨ ਨਾਰਾਜ਼ ਹੋ ਗਏ।ਇਹ ਮਾਮਲਾ ਵੀਰਵਾਰ ਨੂੰ ਸੰਸਦ ਭਵਨ ’ਚ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ’ਚ ਹਾਕਮ ਗਠਜੋੜ ਦੇ ਸੰਸਦੀ ਦਲ ਦੀ ਬੈਠਕ ਦੌਰਾਨ ਰੱਖਿਆ। ਸੰਸਦ ’ਚ ਇਕ ਵਿਵਾਦਤ ਅਨੁਪੂਰਕ ਵਿੱਤੀ ਬਿੱਲ-2022 ਨੂੰ ਮਨਜ਼ੂਰੀ ਦੇਣ ਲਈ ਬੁਲਾਈ ਗਈ ਬੈਠਕ ’ਚ ਹਿੱਸਾ ਲੈਂਦੇ ਸਮੇਂ ਰੱਖਿਆ ਮੰਤਰੀ ਨੇ ਕਿਹਾ ਕਿ ਜੇਕਰ ਘੱਟ ਵਿਕਸਤ ਸੂਬੇ ਦੇ ਲੋਕਾਂ ਨੂੰ ਨਵੇਂ ਗੈਸ ਕੁਨੈਕਸ਼ਨ ਨਹੀਂ ਦਿੱਤੇ ਗਏ ਤਾਂ ਉਹ ਪ੍ਰਧਾਨ ਮੰਤਰੀ ਖ਼ਾਨ ਨੂੰ ਵੋਟ ਨਹੀਂ ਦੇਣਗੇ। ਖੱਟਕ ਸੰਸਦ ’ਚ ਖੈਬਰ ਪਖਤੂਨਖਵਾ (ਕੇਪੀ) ਸੂਬੇ ਦੇ ਨੌਸ਼ੇਰਾ ਦਾ ਨੁਮਾਇੰਦਗੀ ਕਰਦੇ ਹਨ। ਸੂਤਰਾਂ ਨੇ ਕਿਹਾ ਕਿ ਖੱਟਕ ਦੀ ਸ਼ਿਕਾਇਤ ’ਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਰਾਜ਼ ਹੋ ਗਏ ਤੇ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਨੂੰ ‘ਬਲੈਕਮੇਲ’ ਕਰਨਾ ਬੰਦ ਕਰਨ। ਇਸ ਤੋਂ ਬਾਅਦ ਰੱਖਿਆ ਮੰਤਰੀ ਬੈਠਕ ਹਾਲ ਤੋਂ ਬਾਹਰ ਚਲੇ ਗਏ ਪਰ ਬਾਅਦ ’ਚ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਵਾਪਸ ਬੁਲਵਾਇਆ। ਬੈਠਕ ਦੇ ਬਾਅਦ,ਪ੍ਰਧਾਨ ਮੰਤਰੀ ਲਗਪਗ ਪੂਰੇ ਦਿਨ ਆਪਣੇ ਕਮਰੇ ’ਚ ਰਹੇ ਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਤੇ ਹਾਕਮ ਗਠਜੋੜ ਦੀਆਂ ਹੋਰ ਪਾਰਟੀਆਂ ਦੇ ਕਈ ਸੰਸਦ ਮੈਂਬਰਾਂ ਨੂੰ ਮਿਲੇ। ਸੂਤਰਾਂ ਦੇ ਮੁਤਾਬਕ, ਖੱਟਕ ਦਾ ਵਿਚਾਰ ਸੀ ਕਿ ਬਿਜਲੀ ਤੇ ਗੈਸ ਦੀ ਵਿਵਸਥਾ ਦੇ ਮਾਮਲੇ ’ਚ ਸੂਬੇ ਨੂੰ ਨਜ਼ਰਅੰਦਾਜ਼ ਕੀਤਾ ਰਿਹਾ ਹੈ, ਜਦਕਿ ਹੋਰ ਸੂਬਿਆਂ ਦੋ ਲੋਕਾਂ ਵੱਲੋਂ ਇਨ੍ਹਾਂ ਸਹੂਲਤਾਂ ਦਾ ਆਨੰਦ ਉਠਾਇਆ ਜਾ ਰਿਹਾ ਹੈ। ਪਾਕਿ ਦੇ ਰੱਖਿਆ ਮੰਤਰੀ ਖੱਟਕ ਨੇ ਪ੍ਰਧਾਨ ਮੰਤਰੀ ਨੂੰ ਕਿਹਾਕਿ ਜੇਕਰ ਇਹੀ ਸਥਿਤੀ ਰਹੀ ਕਿ ਤਾਂ ਸੂਬੇ ਦੀ ਜਨਤਾ ‘ਪੀਟੀਆਈ’ ਨੂੰ ਵੋਟ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਇਮਰਾਨ ਖ਼ਾਨ ਮੇਰੇ ਆਗੂ ਤੇ ਪ੍ਰਧਾਨ ਮੰਤਰੀ ਹਨ। ਮੈਂ ਉਨ੍ਹਾਂ ਨੂੰ ਨਹੀਂ ਕਿਹਾ ਕਿ ਕੇਪੀ ਦੇ ਲੋਕਾਂ ਨੂੰ ਗੈਸ ਕੁਨੈਕਸ਼ਨ ਨਹੀਂ ਦਿੱਤੇ ਗਏ ਤਾਂ ਮੈਂ ਉਨ੍ਹਾਂ ਨੂੰ ਵੋਟ ਨਹੀਂ ਦਿਆਂਗਾ। ਸਿਆਸੀ ਮਾਮਲਿਆਂ ’ਤੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਸ਼ਾਹਨਵਾਜ਼ ਗਿੱਲ ਨੇ ਬਾਅਦ ’ਚ ਖੱਟਕ ਦੇ ਖੈਬਰ ਪਖਤੂਨਖਵਾ ਦੇ ਲੋਕਾਂ ਲਈ ਗੈਸ ਦੀ ਵਿਵਸਥਾ ਨਾ ਕਰਨ ਦਾ ਮੁੱਦਾ ਉਠਾਉਣ ਦੀ ਪੁਸ਼ਟੀ ਕੀਤੀ। ਸੰਸਦੀ ਪਾਰਟੀ ਦੀ ਬੈਠਕ ਮਗਰੋਂ ਪ੍ਰਧਾਨ ਮੰਤਰੀ ਨੇ ਰੱਖਿਆ ਮੰਤਰੀ ਨੂੰ ਆਪਣੇ ਕਮਰੇ ’ਚ ਬੁਲਾਇਆ ਤੇ ਉਨ੍ਹਾਂ ਨੇ ਖੱਟਕ ਦੇ ‘ਰਵੱਈਏ’ ’ਤੇ ਮੁੜ ਨਾਰਾਜ਼ਗੀ ਪ੍ਰਗਟ ਕੀਤੀ।

Related posts

ਬਿ੍ਰਟੇਨ ’ਚ ਮਹਿੰਗਾਈ ਸਤੰਬਰ 2021 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ’ਤੇ ਪੁੱਜੀ

editor

ਅਮਰੀਕੀ ਚੋਣਾਂ ’ਚ ਬਾਈਡੇਨ ਅੱਗੇ ਜਾਂ ਟਰੰਪ ? ਸਰਵੇਖਣ ‘’ਚ ਨਵੇਂ ਨਤੀਜੇ ਆਏ ਸਾਹਮਣੇ

editor

ਈਰਾਨ ਦੇ ਹਮਲੇ ਦਾ ਢੁਕਵਾਂ ਜਵਾਬ ਦਿਆਂਗੇ: ਇਜ਼ਰਾਈਲ

editor