Articles Religion

ਚਾਬੀਆਂ ਦਾ ਮੋਰਚਾ !

ਸਰੋਮਣੀ ਕਮੇਟੀ ਦੀ ਸਥਾਪਨਾ 15, 16 ਨਵੰਬਰ ਨੂੰ ਹੌਦ ਵਿੱਚ ਆਈ। ਇਸ ਤੇ ਗੋਰੀ ਸਰਕਾਰ ਨੇ ਕੋਈ ਇਤਰਾਜ ਨਹੀਂ ਕੀਤਾ, ਕਿਉਂਕਿ ਇਸ ਦੇ ਮੁੱਖ ਅਹੁਦੇਦਾਰ ਗੋਰਿਆ ਦੇ ਪਿੱਠੂ ਸਨ। ਪਰ ਜਦੋਂ 28 ਅਗੱਸਤ 1921 ਨੂੰ ਨਵੀਂ ਚੋਣ ਵਿੱਚ ਬਾਬਾ ਖੜਕ ਸਿੰਘ ਪ੍ਰਧਾਨ ਬਣੇ ਸਰਕਾਰ ਨੇ ਇਸ ਕਮੇਟੀ ਵਿੱਚ ਦਖ਼ਲ ਅੰਦਾਜੀ ਕਰਣੀ ਸ਼ੁਰੂ ਕਰ ਦਿੱਤੀ। 7 ਨਵੰਬਰ 1921 ਦੇ ਦਿਨ ਬਾਅਦ ਦੁਪਹਿਰ 3 ਵਜੇ ਪੁਲਿਸ ਸੁੰਦਰ ਸਿੰਘ ਰਾਮਗੜੀਆ ਦੇ ਘਰ ਗਈ ਤੇ ਤੋਸੇ ਖ਼ਾਨੇ (ਦਰਬਾਰ ਸਾਹਿਬ) ਦੀਆਂ ਅਤੇ ਕੁੱਛ ਹੋਰ ਚਾਬੀਆਂ ਉਸ ਤੋਂ ਵਾਪਸ ਲੈ ਲਈਆਂ। ਗੋਰੀ ਸਰਕਾਰ ਨੇ ਐਲਾਨ ਕਰ ਦਿੱਤਾ ਸਰੋਮਣੀ ਕਮੇਟੀ ਸਿੱਖਾਂ ਦੀ ਨੁਮਾਇੰਦਾ ਜਮਾਤ ਨਹੀਂ ਹੈ, ਇਸ ਕਰ ਕੇ ਚਾਬੀਆਂ ਲਈਆ ਗਈਆਂ ਹਨ। ਇਸ ਕਰ ਕੇ ਸਿੱਖਾਂ ਵਿੱਚ ਗੋਰੀ ਸਰਕਾਰ ਦੇ ਖਿਲਾਫ ਗ਼ੁੱਸੇ ਦੀ ਲਹਿਰ ਦੌੜ ਪੜ੍ਹੀ । 11 ਨਵੰਬਰ ਨੂੰ ਸਰੋਮਣੀ ਕਮੇਟੀ ਦੀ ਮੀਟਿੰਗ ਅਕਾਲ ਤੱਖਤ ਸਾਹਿਬ ਵਿਖੇ ਹੋਈ। 12 ਨਵੰਬਰ ਨੂੰ ਮੀਟਿੰਗ ਵਿੱਚ ਫੈਸਲਾ ਹੋਇਆ ਕੇ ਬਹਾਦਰ ਸਿੰਘ ਨੂੰ ਗੁਰਦੁਆਰਾ ਇੰਤਜਾਮ ਵਿੱਚ ਦਖ਼ਲ ਅੰਦਾਜ਼ ਨਾ ਦਿੱਤਾ ਜਾਵੇ। ਅਖੀਰ ਸਰਕਾਰ ਨੇ ਹੱਥ ਸੁੱਟਨ ਦਾ ਫੈਸਲਾ ਕਰ ਲਿਆ। ਗੋਰੀ ਸਰਕਾਰ ਨੇ ਸ਼ਰੋਮਨੀ ਕਮੇਟੀ ਨੂੰ ਸੁਨੇਹਾ ਭੇਜਿਆ ਉਹ ਚਾਬੀਆਂ ਦੇਣ ਨੂੰ ਤਿਆਰ ਹੈ। 6 ਦਸੰਬਰ 1921 ਦੇ ਦਿਨ ਹੋਈ ਮੀਟਿੰਗ ਵਿੱਚ ਮਤਾ ਪਾਸ ਕੀਤਾ ਗਿਆ, ਕੋਈ ਵੀ ਸਿੱਖ ਦਰਬਾਰ ਸਹਿਬ ਦੀਆਂ ਚਾਬੀਆਂ ਉਹਨੀ ਤਰੀਕ ਤੱਕ ਵਾਪਸ ਨਾਂ ਲਵੇ, ਜਦ ਤੱਕ ਸਰਕਾਰ ਇਸ ਸੰਬੰਧ ਵਿੱਚ ਗ੍ਰਿਫਤਾਰ ਕੀਤੇ ਆਗੂ ਰਿਹਾਅ ਨਾਂ ਕਰਵਾਏ। ਇਸ ਤੇ 17 ਜਨਵਰੀ ਨੂੰ 193 ਵਿੱਚੋਂ 150 ਆਗੂ ਰਿਹਾਅ ਕਰਾ ਦਿੱਤੇ ਗਏ, ਪਰ ਪੰਡਿੰਤ ਦੀਨਾ ਨਾਥ ਨੂੰ ਰਿਹਾਅ ਨਹੀਂ ਕੀਤਾ ਗਿਆ।11 ਜਨਵਰੀ 1922 ਈਸਵੀ ਨੂੰ ਸਰ ਜੌਹਨ ਮੇਨਾਰਡ , ਹੋਮ ਮੈਂਬਰ ਨੇ ਚਾਬੀਆਂ ਵਾਪਸ ਕਰਣ ਤੇ ਗ੍ਰਿਫਤਾਰ ਕੀਤੇ ਸਿੰਘਾਂ ਨੂੰ ਮੁੱਕਤ ਕਰਣ ਦਾ ਹੁਕਮ ਦਿੱਤਾ। 17 ਜਨਵਰੀ ਨੂੰ ਰਿਹਾਅ ਕਰ ਦਿੱਤਾ ਗਿਆ।19 ਜਨਵਰੀ 1922 ਈਸਵੀ ਨੂੰ ਅਕਾਲ ਤੱਖਤ ਦੇ ਸਾਹਮਣੇ ਦੀਵਾਨ ਸਜਾਏ ਗਏ, ਜਿਸ ਵਿੱਚ ਇੱਕ ਸਰਕਾਰੀ ਅਧਿਕਾਰੀ ਚਾਬੀਆਂ ਲੈਕੇ ਆਇਆ। ਬਾਬਾ ਖੜਕ ਸਿੰਘ ਨੇ ਸੰਗਤ ਦੀ ਆਗਿਆ ਲੈ ਚਾਬੀਆਂ ਨੂੰ ਪ੍ਰਾਪਤ ਕੀਤਾ ।ਅਕਾਲੀ ਦੱਲ ਦੀ ਇਸ ਜਿੱਤ ਦੀ ਸਾਰੇ ਪਾਸੇ ਉਪਮਾ ਤੇ ਜੈ ਜੈ ਕਾਰ ਹੋਈ। ਮਹਾਤਮਾ ਗਾਂਧੀ ਨੇ ਵੀ ਇਸ ਜਿੱਤ ਨੂੰ ਅਜ਼ਾਦੀ ਦੀ ਫੈਸਲਾਕੁੰਨ ਜਿੱਤ ਮੰਨਿਆ। ਸ਼ਰੋਮਨੀ ਕਮੇਟੀ ਪਹਿਲਾ ਮਹੰਤਾਂ ਤੋਂ ਗੁਰਦੁਆਰੇ ਅਜਾਦ ਕਰਵਾ 1920 ਵਿੱਚ ਹੌਦ ‘ ਚ ਆਈ। ਜੋ ਮਹੰਤਾਂ ਤੋਂ ਅਜ਼ਾਦ ਕਰਵਾਉਣ ਤੋ ਬਾਅਦ ਇਨ੍ਹਾਂ ਦੀ ਜਗਾ ਡੇਰਾਵਾਦ ਹੌਦ ਵਿੱਚ ਆ ਗਿਆ। ਜੋ ਚੰਗੇ ਪੜ੍ਹੇ ਲਿਖੇ ਲੋਕ ਇਹਨਾ ਡੇਰੇਦਾਰ ਦੇ ਮਹੰਤਾਂ ਬਾਬਿਆਂ ਨੂੰ ਮੱਥਾ ਟੇਕ ਰਹੇ ਹਨ। ਰਾਜਨੀਤਕ ਪਾਰਟੀਆਂ ਦੇ ਇਹ ਵੋਟ ਬੈਂਕ ਹਨ ਜੋ ਇਸ ਨੂੰ ਵੱਧਣ ਫੁਲਨ ਵਿੱਚ ਸਹਿਯੋਗ ਦੇ ਰਹੇ ਹਨ। ਜੋ ਪੰਜਾਬ ਸਣੇ ਪੰਜ ਰਾਜਾ ਦੀਆ ਚੋਣਾਂ ਹੋ ਰਹੀਆ ਹਨ। ਰਾਜਨੀਤਕ ਪਾਰਟੀਆਂ ਵੋਟਾਂ ਲੈਣ ਲਈ ਡੇਰਿਆਂ ਦੇ ਚੱਕਰ ਲਗਾ ਰਹੀਆ ਹਨ। ਕਿੰਨੀਆਂ ਕੁਰਬਾਨੀਆ ਮੋਰਚੇ ਲਾਉਣ ਤੇ ਸ਼ਰੋਮਨੀ ਅਕਾਲੀ ਦੱਲ ਦੀ ਸਥਾਪਨਾ ਹੋਈ ।ਗੁਰੂਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਨ ਲਈ ਉਦੇਸ਼ ਦਿੱਤਾ ਸੀ। ਅੰਮ੍ਰਿਤਸਰ ਤੋ ਲੈਕੇ ਦਿੱਲੀ ਤੱਕ ਸ਼ੇਰ ਸ਼ਾਹ ਸੂਰੀ ਮਾਰਗ ਤੇ ਸਰਕਾਰੀ ਜ਼ਮੀਨਾਂ ਤੇ ਕਬਜ਼ਾ ਕਰ ਧਾਰਮਿਕ ਸਥਾਨ ਬਣਾ ਲਏ ਹਨ ।ਰਾਹਗੀਰ ਆਸਥਾ ਦੇ ਨਾਂ ਤੇ ਪੈਸੇ ਚੜਾਉਦੇ ਹਨ ਮੱਥਾ ਟੇਕਦੇ ਹਨ।ਸ਼ਰੋਮਨੀ ਕਮੇਟੀ ਸਿੱਖਾਂ ਦੀ ਉੱਚ ਸੰਸਥਾ ਹੈ। ਇਸ ਨੂੰ ਚਾਬੀਆਂ ਦੇ ਮੋਰਚੇ ਦੇ ਸੰਬੰਧ ਵਿੱਚ ਸਮਾਗਮ ਕਰ ਲੋਕਾ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਨ ਲਈ ਜਾਗਰੂਕ ਕਰਣਾ ਚਾਹੀਦਾ ਹੈ, ਜੋ ਲੋਕ ਗੁਰੂ ਦੇ ਮਾਰਗ ਨੂੰ ਭੁੱਲ ਅਖੋਤੀ ਬਾਬਿਆਂ ਨੂੰ ਮੱਥਾ ਟੇਕ ਡੇਰੇ ਨੂੰ ਬੜਾਵਾ ਦੇ ਰਹੇ ਹਨ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਨ ਲਈ ਸਕੰਲਪ ਲੈਣਾ ਚਾਹੀਦਾ ਹੈ। ਫਿਰ ਹੀ ਇਹ ਧਾਰਮਿਕ ਸਮਾਗਮ ਮਨਾਉਣ ਦਾ ਕੋਈ ਅਰਥ ਰਹਿ ਜਾਂਦਾ ਹੈ।
– ਗੁਰਮੀਤ ਸਿੰਘ ਵੇਰਕਾ ਐਮ ਏ ਪੁਲਿਸ ਐਡਮਨਿਸਟਰੇਸਨ

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin