Breaking News India Latest News News

ਚੀਨ ਨੇ ਸ਼ੁਰੂ ਕੀਤੀ ਗੱਲਬਾਤ ਤਾਂ ਭਾਰਤ ਦਾ ਬਦਲਿਆ ਰੁਖ਼

ਨਵੀਂ ਦਿੱਲੀ – ਅਫ਼ਗ਼ਾਨਿਸਤਾਨ ’ਚ ਤਾਲਿਬਾਨ ਦੀ ਅਗਵਾਈ ’ਚ ਸਰਕਾਰ ਬਣਨ ਦੀ ਰਾਹ ਜਿਸ ਤਰ੍ਹਾਂ ਨਾਲ ਸਪੱਸ਼ਟ ਨਜ਼ਰ ਆ ਰਹੀ ਹੈ ਉਸ ਨੂੰ ਦੇਖਦੇ ਹੋਏ ਭਾਰਤ ਦੇ ਕੋਲ ਬਦਲ ਦੀ ਸਥਿਤੀ ਪੈਦਾ ਹੋ ਗਈ ਹੈ। ਅਜਿਹੇ ’ਚ ਭਾਰਤੀ ਕੂਟਨੀਤੀ ਦਾ ਤਾਲਿਬਾਨ ਨੂੰ ਲੈ ਕੇ ਨਜ਼ਰੀਆ ਬਦਲਣ ਲੱਗਾ ਹੈ। ਭਾਰਤ ਵੈਸੇ ਅਫ਼ਗ਼ਾਨਿਸਤਾਨ ਨੂੰ ਲੈ ਕੇ ਬਹੁਤ ਜਲਦਬਾਜ਼ੀ ’ਚ ਫ਼ੈਸਲਾ ਕਰਨ ਨਹੀਂ ਜਾ ਰਿਹਾ ਪਰ ਸੰਕੇਤ ਇਸ ਗੱਲ ਦੇ ਹਨ ਕਿ ਦੇਸ਼ ਦੀ ਲੰਮੀ ਸਮੇਂ ਦੇ ਹਿੱਤਾਂ ਦੇ ਮੱਦੇਨਜ਼ਰ ਤਾਲਿਬਾਨ ਨਾਲ ਗੱਲਬਾਤ ਵੀ ਸ਼ੁਰੂ ਹੋ ਸਕਦੀ ਹੈ। ਇਕ ਦਿਨ ਪਹਿਲਾਂ ਪੀਐੱਮ ਨਰਿੰਦਰ ਮੋਦੀ ਦੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Vladimir Putin) ਦੇ ਨਾਲ ਹੋਈ ਤਕਰੀਬਨ 45 ਮਿੰਟ ਲੰਬੀ ਗੱਲਬਾਤ ਨੂੰ ਭਾਰਤ ਦੇ ਇਸ ਰੁਖ਼ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਵਿਦੇਸ਼ ਮੰਤਰਾਲੇ ਦੇ ਸੂਤਰਾਂ ਦਾ ਕਹਿਣਾ ਹੈ ਕਿ ਦੇਸ਼ਹਿਤ ’ਚ ਬਹੁਤ ਕੁਝ ਕੀਤਾ ਜਾਂਦਾ ਹੈ। ਜੇ ਤਾਲਿਬਾਨ ਦੀ ਸਰਕਾਰ ਅਫ਼ਗ਼ਾਨਿਸਤਾਨ ’ਚ ਬਣ ਜਾਂਦੀ ਹੈ ਤਾਂ ਭਾਰਤ ਬਾਅਦ ’ਚ ਉਨ੍ਹਾਂ ਨਾਲ ਗੱਲ ਵੀ ਕਰ ਸਕਦਾ ਹੈ। ਅੱਗੇ ਬਹੁਤ ਕੁਝ ਦੇਖਣਾ ਪਵੇਗਾ। ਵਿਦੇਸ਼ੀ ਮੰਤਰਾਲੇ ਦੇ ਅਧਿਕਾਰੀ ਦੀ ਇਹ ਗੱਲ ਸਰਕਾਰ ਦੇ ਮਿਜਾਜ਼ ’ਚ ਆ ਰਹੇ ਬਦਲਾਅ ਨੂੰ ਦੱਸ ਰਹੀ ਹੈ।

ਹਾਲਾਂਕਿ ਇਸ ਤਰ੍ਹਾਂ ਦੀਆਂ ਖ਼ਬਰਾਂ ਪਹਿਲਾਂ ਕਈ ਸਰੋਤਾਂ ਤੋਂ ਆਈਆਂ ਹਨ ਕਿ ਕਤਰ ਦੀ ਰਾਜਧਾਨੀ ਦੋਹਾ ’ਚ ਕੁਝ ਮਹੀਨੇ ਪਹਿਲਾਂ ਭਾਰਤੀ ਦਲ ਦੀ ਤਾਲਿਬਾਨ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਹੋਈ ਸੀ। ਕਤਰ ਦੇ ਵਿਦੇਸ਼ੀ ਮੰਤਰੀ ਅਫ਼ਗ਼ਾਨਿਸਤਾਨ ਨਾਲ ਸ਼ਾਂਤੀ ਨਾਲ ਗੱਲਬਾਤ ਦੇ ਮਾਮਲਿਆਂ ’ਚ ਸਲਾਹਕਾਰ ਮੁਤਲਾਕ ਬਿਨ ਮਾਜੇਦ ਅਲ-ਕਹਿਤਾਨੀ ਨੇ ਹੀ ਇਹ ਜਾਣਕਾਰੀ ਦਿੱਤੀ ਸੀ। ਅਲ ਕਹਿਤਾਨੀ 6 ਅਗਸਤ, 2021 ਨੂੰ ਵੀ ਭਾਰਤ ਦੇ ਦੌਰੇ ’ਤੇ ਆਏ ਸਨ ਤੇ ਇੱਥੇ ਵਿਦੇਸ਼ੀ ਮੰਤਰੀ ਐੱਸ ਜੈਸ਼ੰਕਰ ਤੇ ਦੂਜੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ। ਭਾਰਤ ਆਧਿਕਾਰਤ ਤੌਰ ’ਤੇ ਇਸ ਤਰ੍ਹਾਂ ਦੀ ਮੁਲਾਕਾਤ ਤੋਂ ਇਨਕਾਰ ਕਰਦਾ ਰਿਹਾ ਹੈ।

ਭਾਰਤ ਨੇ ਤਾਲਿਬਾਨ ਨੂੰ ਲੈ ਕੇ ਆਪਣੇ ਰਵੱਈਏ ’ਚ ਬਦਲਾਅ ਦਾ ਸੰਕੇਤ ਉਦੋਂ ਦਿੱਤਾ ਹੈ ਜਦੋਂ ਤਾਲਿਬਾਨ ਦੇ ਨਾਲ ਆਧਿਕਾਰਤ ਗੱਲਬਾਤ ਦਾ ਦੌਰ ਸ਼ੁਰੂ ਕਰ ਚੁੱਕਾ ਹੈ। ਬੁੱਧਵਾਰ ਨੂੰ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਚੀਨ ਸਰਕਾਰ ਦੇ ਰਾਜਨਾਇਕ ਤੇ ਤਾਲਿਬਾਨ ਵਿਚਕਾਰ ਗੱਲਬਾਤ ਸ਼ੁਰੂ ਹੋ ਚੁੱਕੀ ਹੈ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਈ ਦੀ ਵੀ ਇਸ ਮਹੀਨੇ ਦੀ ਸ਼ੁਰੂ ’ਚ ਤਾਲਿਬਾਨ ਦੇ ਸਾਰੇ ਮੁੱਖ ਆਗੂਆਂ ਨਾਲ ਬੈਠਕ ਹੋਈ ਸੀ।

Related posts

ਈ.ਡੀ. ਨੇ ਸੁਪਰੀਮ ਕੋਰਟ ਨੂੰ ਦੱਸਿਆਕੇਜਰੀਵਾਲ ਆਬਕਾਰੀ ਨੀਤੀ ਘਪਲੇ ਦਾ ਮੁੱਖ ਸਾਜਿਸ਼ਕਰਤਾ

editor

ਲੋਕ ਸਭਾ ਚੋਣਾਂ ਦੇ ਦੂਜੇ ਗੇੜ ਲਈ ਵੋਟਿੰਗ ਅੱਜ

editor

ਮੋਦੀ-ਰਾਹੁਲ ਗਾਂਧੀ ਦੇ ਭਾਸ਼ਣਾਂ ’ਤੇ ਚੋਣ ਕਮਿਸ਼ਨ ਦਾ ਨੋਟਿਸ

editor