Articles

ਚੋਣਾਂ ਜਾਂ ਜ਼ਮਹੂਰੀਤ ਦਾ ਕਤਲ !

ਲੇਖਕ: ਦਲਵਿੰਦਰ ਸਿੰਘ ਘੁੰਮਣ, ਫਰਾਂਸ

ਭਾਰਤ ਵਿੱਚ ਸਿਰਫ ਇੱਕ ਦਿਨ ਦਾ ਹੀ ਜ਼ਮਹੂਰੀਆਤ ਰਹਿ ਗਿਆ ਜਾਪਦਾ ਹੈ ਉਹ ਹੈ ਚੋਣਾਂ ਵਾਲਾ ਦਿਨ। ਜੋ ਦਰਸਾਉਦਾ ਹੈ ਲੋਕਤੰਤਰ ਦੇ ਛਾਂ ਹੇਠ ਜਨਤਾ ਨੂੰ ਇਨਸਾਫ, ਸਿਹਤ, ਸਿਖਿਆਂ, ਬੇਰੁਜਗਾਰੀ, ਗਰੀਬੀ ਤੋ ਨਿਜਾਮ ਦੀ ਗੱਲ ਤਾਂ ਹੋ ਰਹੀ ਹੈ। ਲਗਦਾ ਹੈ ਚੋਣਾਂ ਦੀ ਪ੍ਰਕਿਆ ਖਤਮ ਹੁੰਦੇ ਅਤੇ ਜਿੱਤ ਦੇ ਐਲਾਨ ਹੁੰਦੇ ਸਾਰ ਚੰਗੇ ਦਿਨਾਂ ਦਾ ਆਗਾਜ਼ ਸ਼ੁਰੂ ਹੋ ਜਾਵੇਗਾ। ਪਰ ਅਸੰਭਵ ਜਿਹਾ ਵਾਪਰ ਰਿਹਾ। ਚੌਣਾਂ ਵਿੱਚ ਹੋਏ ਸਮਾਂ, ਧੰਨ ਦੀ ਬਰਬਾਦੀ, ਲੜਾਈਆਂ ਨਾਲ ਹੋਈ ਨਫਰਤ ਦੀ ਭਰਪਾਈ ਕਦੇ ਨਹੀ ਹੋ ਸਕਣੀ। ਭਾਰਤੀ ਰਾਜਨੀਤੀ ਵਿੱਚ ਇਸ ਚਲਣ ਦਾ ਪ੍ਚਲਨ ਬਹੁਤ ਭਾਰੂ ਹੁੰਦਾ ਜਾ ਰਿਹਾ ਹੈ ਕਿ ਕੇਦਰ ਜਾਂ ਰਾਜ ਸਰਕਾਰ ਵਿੱਚ ਜਿੱਤੀ ਹੋਈ ਪਾਰਟੀ ਤਰੁੰਤ ਬਾਆਦ ਆਪਣੀ ਅਗਲੀਆਂ ਚੋਣਾਂ ਨੂੰ ਜਿੱਤਣ ਵਾਸਤੇ ਰਣਨੀਤੀ ਘੜਣ ਵਿੱਚ ਮਸਰੂਫ ਹੋ ਜਾਦੀ ਹੈ। ਸਤਾਧਾਰੀ ਪਾਰਟੀ ਨੂੰ ਇਹ ਯਾਦ ਕਰਨਾ ਅਫਸੋਸਨਾਕ ਲੱਗਣ ਲੱਗ ਪੈਦਾਂ ਹੈ। ਕਿ ਲੋਕ ਸਾਡੇ ਕੋਲੋ ਇਹ ਤਵੱਕੋ ਕਿਉ ਕਰ ਰਹੇ ਹਨ ਕਿ ਅਸੀ ਹੀ ਦੇਸ ਜਾਂ ਰਾਜ ਦੇ ਵਿਕਾਸ ਕਰਨ ਦੇ ਜਿੰਮੇਵਾਰ ਹਾਂ। ਦੋ ਵਾਰ ਲੱਗਾਤਾਰ ਚੁਣੀ ਪਾਰਟੀ ਦੀ ਬਹੁਮੱਤ ਵਾਲੀ ਸਰਕਾਰ ਦੀ ਸ਼ਾਨਦਾਰ ਜਿੱਤ, ਇਹ ਨਾਹਰੇ ਮਾਰਨ ਲੱਗ ਪੈਦੀ ਹੈ… ਕਿ ਅਗਲੇ ਪੱਚੀ ਸਾਲ ਹੁਣ ਰਾਜ ਅਸੀ ਕਰਨਾ ਹੈ ਜੇ ਦੂਜੀਆਂ ਪਾਰਟੀ ਜਾਂ ਲੀਡਰ ਚਾਹੁੰਣ ਤਾਂ ਸਾਡੀ ਪਾਰਟੀ ਨੂੰ ਹੀ ਸਦੀਵੀ ਜਾਂ ਸਥਾਈ ਪਾਰਟੀ ਦੀ ਤਰਾਂ ਮੰਨਣ। … ਹੁਣ ਕੱਖਾਂ ਤੋ ਹੌਲਾ ਹੋ ਗਿਆ ਹੈ.. ” ਵਿਕਾਸ ਦਾ ਨਾਹਰਾ ”  ਸਿਰਫ ਆਪਣਾ ਵਿਕਾਸ ਕਰਨ ਤੱਕ ਲੁੱਟਣ, ਕੁੱਟਣ ਹੈ। ਸਰਕਾਰ ਬਣਦੇ ਹੀ “ਵਿਕਾਸ” ਨੂੰ ਜੰਮਣ ਲਾ ਦਿੰਦੇ ਹਨ ਪਰ ਟਾਇਮ ਨਹੀ ਦੱਸਿਆ ਜਾਦਾਂ ਕਿ ਇਹ ਅੱਗਲੇ ਪੰਜਾਂ ਸਾਲਾ ਵਿੱਚ ਜੰਮੇਗਾ ਜਾਂ ਪੱਚੀ ਸਾਲਾ ਤੱਕ। ਹੁਣ ਤਾਂ ਲੋਕ ਵੀ ਹੋਲੀ ਹੋਲੀ ਵਿਕਾਸ ਦਾ ਨਾਂ ਲੈਣਾ ਬੰਦ ਕਰੀ ਜਾ ਰਹੇ ਹਨ। ਉਹਨਾਂ ਨੂੰ ਆਪਣੀ ਬੇ-ਅਕਲੀ ਦਾ ਵਿਕਾਸ ਹੋਇਆ ਜਰੂਰ ਆਉਦਾ ਹੋਵੇਗਾ। ਅੱਜ ਦਾ ਵਿਕਾਸ ਉਹੀ ਹੈ ਜੋ ਚੋਣਾਂ ਹੋਣ ਤੋ ਪਹਿਲਾਂ ਪਹਿਲਾਂ ਰਾਤ ਦੇ ਹਨੇਰਿਆ ਵਿੱਚ ਘਰ ਦੇ ਕੇ ਗਏ ਸੀ…! ਅੱਜ ਇੱਕ ਵਿਧਾਨ ਸਭਾ ਦੀ ਚੋਣ ਉਪਰ ਔਸਤਨ ਡੇਢ ਕਰੋੜ ਖਰਚਿਆ ਜਾ ਰਿਹਾ ਹੈ। ਅਤੇ ਇੱਕ ਵਿਧਾਨ ਸਭਾ ਵਿੱਚ ਔਸਤਨ ਚਾਰ ਪੰਜ ਉਮੀਦਵਾਰ ਪਹਿਲੀ ਕਤਾਰ ਦੇ ਜਿੱਤ ਦੀ ਉਮੀਦ ਦੇ ਦਾਅਵੇਦਾਰ ਹੁੰਦੇ ਹਨ। ਉਹਨਾ ਵੱਲੋਂ ਵੀ ਖਰਚੇ ਨੂੰ ਜੋੜਿਆ ਜਾ ਸਕਦਾ ਹੈ। ਇੱਕ ਵਿਧਾਨ ਸਭਾ ਸਹਿਜੇ ਹੀ ਦਸ ਕਰੋੜੀ ਹੋ ਜਾਦੀ ਹੈ। ਸਧਾਰਨ ਜੋ ਦੇਸ ਦੀ ਵਿਗੜੀ ਨੂੰ ਸਵਾਰਨ ਦੀ ਸੋਚ ਬਣਾਈ ਬੈਠਾ ਉਹ ਵਿਆਕਤੀ ਚਾਂਨਣੀਆਂ ਲਾਉਣ ਤੱਕ ਸੀਮਤ ਰਹਿ ਜਾਦਾ ਹੈ। ਭਾਰਤ ਦੀ ਰਾਜਨੀਤੀ ਨੇ ਲੋਕਾਂ ਦੀ ਔਕਾਤ ਦਾ ਪੈਮਾਨਾ ਮਿਥ ਲਿਆ ਹੈ। ਹੁਣ ਰਾਜਨੀਤੀ  ਬਦਮਾਸ਼ੀ, ਪੁਲਿਸ ਅਤੇ ਅਦਾਲਤਾਂ ਦੀ ਛੱਤਰ ਸਾਇਆ ਹੇਠ ਪਰਵਾਨਿਤ ਧੰਦਾ ਹੈ। ਪ੍ਧਾਨ ਮੰਤਰੀ ਉਪਰ ਦੰਗਿਆਂ, ਕਤਲਾਂ ਦੇ ਕੇਸ ਦਰਜ਼ ਹਨ। ਅਮਰੀਕਾ ਵਰਗੇ ਦੇਸ਼ ਵੀਜਾ ਪਾਬੰਦੀ ਵੀ ਲਾਉਦੇ ਹਨ। ਪਰ ਇਹਨਾਂ ਦੇਸ਼ਾਂ ਦੇ ਅਖੌਤੀ “ਮਨੁੱਖਤਾ ਪੱਖੀ ਰਾਗ” ਗਾਉਣੇ ਵੀ ਬੇਸੁਰੇ ਲੱਗਣ ਲੱਗ ਪੈਦੇ ਹਨ ਜਦ ਵਿਉਪਾਰਕ ਸੰਧੀਆਂ ਲਈ ਜੱਫੀਆਂ ਪਾ ਕੇ ਕਾਤਲਾਂ ਨੂੰ ਵੀਜ਼ੇ ਦੇ ਕੇ ਹੱਲਾਸ਼ੇਰੀ ਦਿੰਦੇ ਨਜ਼ਰ ਆਉਦੇ ਹਨ। ਕਿਸੇ ਪੱਤਰਕਾਰ ਨੇ ਰਾਜਨੀਤਕ ਮਾਹਰ ਵਿਆਕਤੀ ਨੂੰ ਪੁੱਛ ਲਿਆ ਕਿ ” ਸ਼ੀ੍ ਨਰਿੰਦਰ ਮੋਦੀ ਚੰਗਾਂ ਹੈ ਜਾਂ ਅਮਰੀਕਾ ਦਾ ਰਾਸ਼ਟਰਪਤੀ ਜ਼ਾਰਜ ਬੂਸ਼ “। ਬਹੁਤ ਕਮਾਲੀ ਜੁਆਬ ਸੀ ਕਿ ਫਰਕ ਇੰਨਾਂ ਹੈ… ਸੱਤਾ ਲਈ… ਮੋਦੀ ਨੇ ਆਪਣੇ ਦੇਸ਼ ਦੇ ਲੋਕਾਂ ਨੂੰ ਮਾਰਿਆ ਹੈ….ਬੁਸ਼ ਨੇ ਦੂਜੇ ਦੇਸ਼ ਦੇ ਲੋਕਾਂ ਨੂੰ…। ਅੱਸੀ ਫੀਸਦੀ ਤੋ ਵੱਧ ਲੀਡਰਾਂ ਦਾ ਚਾਲ ਚਲਣ ਰਾਜਨੀਤੀ ਦੇ ਅਨੁਕੂਲ ਨਹੀ ਹੈ। ਅੱਜ ਚੋਣਾਂ ਜਿੱਤਣ ਦੇ ਢੰਗ ਦੀ ਅਨੋਖੀ ਦੁਰਦਿਸ਼ਾ ਦਾ ਡਿਜੀਟਲ-ਕਰਨ ਹੋ ਗਿਆ ਹੈ। ਜਿਵੇਂ ਮੁਸਲਮਾਨ ਬੱਕਰੇ ਨੂੰ ਬਕਰੀਦ ਤੇ ਬਲੀ ਦਿੰਦੇ ਹਨ ਉਸੇ ਤਰਾਂ ਭਾਰਤ ਵਿੱਚ ਮੁਤੱਸਵੀ ਰਾਜਨੀਤੀ ਦੇ ਸਿਆਸਤਦਾਨ ਮੁਸਲਮਾਨਾਂ, ਸਿੱਖਾਂ, ਇਸਾਈਆਂ ਸਮੇਤ ਘੱਟ ਗਿਣਤੀਆਂ ਦੀ ਬਲੀ ਹਰ ਚੋਣਾਂ ਵੇਲੇ ਦਿੰਦੇ ਹਨ। ਚੋਣਾਂ ਵਿੱਚ ਘੱਟ ਗਿਣਤੀਆਂ ਦੇ ਕਤਲੇਆਮ ਨਾਲ ਹੀ ਸਰਕਾਰਾਂ ਬਣਦੀਆਂ ਆ ਰਹੀਆਂ ਹਨ। 1984 ਵਿੱਚ ਸਿੱਖਾਂ ਦੇ ਕਤਲੇਆਮ ਮਗਰੋ ਬਹੁਸੰਮਤੀ ਨਾਲ ਕੇਂਦਰ ਵਿੱਚ ਕਾਂਗਰਸ 542 ਵਿੱਚੋ 411 ਸੀਟਾਂ ਲੈ ਕੇ ਸਰਕਾਰ ਬਣੀ। ਇਵੇ ਹੀ ਗੁਜਰਾਤ ਵਿੱਚ 2002 ਦੇ ਦੰਗੇਆਂ ਤੋ ਬਾਆਦ ਨਰਿੰਦਰ ਮੋਦੀ ਨੇ ਭਾਰੀ ਬਹੁਮੱਤ ਨਾਲ ਸਰਕਾਰ ਬਣਾਈ ਅਤੇ ਲਗਾਤਾਰ ਬਣਾ ਰਿਹਾ ਹੈ।। ਇਹ ਪੱਕਾ ਸੀ ਕਿ ਮੋਦੀ ਹੀ ਜਿਤੇਗਾ ਅਤੇ ਇਵੇ ਹੀ ਹੋਇਆ। ਹੈਰਾਨੀ ਵਿੱਚ ਪੇ੍ਸ਼ਾਨੀ ਹੈ ਕਿ ਇਹ ਕਿਵੇ ਹੋ ਸਕਦਾ ਹੈ ?…. ਕਿ ਦੁਨਿਆਂ ਦੇ ਵੱਡੇ ਲੋਕਤੰਤਰ ਅਖਵਾਉਦੇ ਭਾਰਤ ਵਿੱਚ ਲੋਕਾਂ ਨੂੰ ਭੇਡਾ ਬੱਕਰੀਆਂ ਵਾਂਗ ਮਾਰ ਕੇ ਸਰਕਾਰਾਂ ਬਣਦੀਆਂ ਹੋਣ ? ਪਰ ਸੱਚ ਨੂੰ ਮੁੰਹ ਮੋੜਦੇ ਹੋੋਏ ਵੀ ਅਮਰੀਕੀ ਮੈਗਜੀਨਾਂ ਵਿੱਚ ਭਾਰਤੀ ਲੀਡਰਾਂ ਨੂੰ ਪਹਿਲੇ ਨੰਬਰ ਤੇ ਵਿਖਾਇਆ ਜਾਦਾ ਹੈ। ….ਬਿਜਨੈਸ ਹੈ ਭਾਈ….!  ਰਾਜਨੀਤੀ ਵਿੱਚ ਜਾਤੀਵਾਦ ਇਸ ਕਦਰ ਪੈਰ ਪਸਾਰ ਗਿਆ ਹੈ ਕਿ ਕਾਂਗਰਸ ਸੈਕੂਲਰ ਹੋ ਕੇ ਵੀ ਅੱਜ ਮੰਦਰਾਂ ਵਿੱਚ ਜਾ ਕੇ ਮੱਥੇ ਰਗੜਨ ਤੋ ਲੈ ਕੇ ਟਿੱਕੇ ਲੁਆ ਰਹੀ ਹੈ ਅਤੇ ਆਪਣੇ ਬਿਆਨਾਂ, ਭਾਸ਼ਣਾਂ ਵਿੱਚ ਗੰਥਾਂ ਦੇ ਸਲੋਕ ਪੜੇ ਜਾ ਰਹੇ ਹਨ। ਜਾਤੀ ਅਧਾਰਤ ਮੁੱਖ ਮੰਤਰੀ, ਜਾਤੀ ਅਧਾਰ ਇਲਾਕਾਈ ਵੰਡਾਂ ਕੀਤੀਆਂ ਜਾ ਰਹੀਆਂ ਹਨ। ਕਿਸ ਇਲਾਕੇ ਵਿੱਚ ਕਿਹੜੀ ਕੌਮ, ਧਰਮ ਦੇ ਲੋਕ ਰਹਿ ਰਹੇ ਹਨ। ਘੱਟਗਿਣਤੀ, ਬਹੁਗਿਣਤੀ ਅਧਾਰ ਦੇ ਚੌਣ ਹਲਕੇ ਦੀ ਵੰਡ ਕੀਤੀ ਜਾ ਰਹੀ ਹੈ। ਚੌਣਾਂ ਤੋ ਪਹਿਲਾਂ ਲਿਸਟਾਂ ਬਨਣ ਦਾ ਪ੍ਚਲਣ ਹੈ। ਫਿਰ ਇਹ ਲਿਸਟਾਂ ਚਾਹੇ ਵੋਟਾਂ ਵੇਲੇ ਕੰਮ ਆਉਣ ਜਾਂ ਕਿਸੇ ਫਿਰਕੇ ਦੀ ਨਸ਼ਲਕੁਸ਼ੀ ਵੇਲੇ। ਹਥਿਆਰ, ਜਲਣਸ਼ੀਲ ਪਦਾਰਥ ਸੱਭ ਕੁਝ ਪਾਰਟੀਆਂ ਦੇ ਦਫਤਰ-ਭੰਡਾਰਾਂ ਵਿੱਚ ਮੌਜ਼ੂਦ ਹੈ। ਵਕਤ ਹੀ ਇਸ ਨੂੰ ਵਰਤਨ ਦੀ ਵਿਉਂਤ ਦੱਸੇਗਾ। ਪਰ ਇਥੇ ਘੱਟ ਗਿਣਤੀ ਦੀਆਂ ਜਾਤੀਆਂ, ਧਰਮਾਂ ਵਾਲੇ ਲੋਕ ਵੀ ਆਪਣੀ ਵੋਟ-ਹੋਂਦ ਦਾ ਫਾਇਦਾ ਲੈਣ ਵਿੱਚ ਕਾਮਯਾਬ ਨਹੀ ਹੋ ਰਹੇ। ਡਰ, ਪੈਸਾ, ਸੋਹਰਤ ਸਮਾਜ ਵਿੱਚ ਵੰਡੀਆਂ ਦਾ ਮੁੱਖ ਕਾਰਣ ਬਣਿਆ ਹੋਇਆ ਹੈ।

ਪੰਜਾਬ ਵਿੱਚ ਖੇਤਰੀ ਪਾਰਟੀ ਸ਼ੌ੍ਮਣੀ ਅਕਾਲੀ ਦਲ ਨੂੰ ਪਹਿਲੀ ਵਾਰ ਆਪਣੇ ਇਤਿਹਾਸ ਦੇ ਸੌ ਸਾਲਾ ਦੇ ਸੱਭ ਤੋ ਅੰਧਕਾਰੀ-ਵਕਤ ਵਿੱਚੋ ਗੁਜਰਨਾ ਪੈ ਰਿਹਾ ਹੈ। ਮਹਾਨ ਸਿੱਖ ਸੰਸਥਾ ਸ਼ੌਮਣੀ ਗੁਰੂਦੁਆਰਾ ਪ੍ਬੰਧਕ ਕਮੇਟੀ ਅਤੇ ਅਕਾਲੀ ਦਲ ਸਿੱਖੀ ਦੀ ਹੋਂਦ ਦੇ ਪਹਿਲੇ ਦੋ ਥੰਮ ਸਨ। ਬਾਦਲ ਪੀ੍ਵਾਰ ਦੇ ਗਲਤ ਦਰ ਗਲਤ ਫੈਸਲਿਆਂ ਨੇ ਪੰਜਾਬ ਵਿੱਚ ਦੋਹਾਂ ਸੰਸਥਾਵਾ ਨੂੰ ਨਿਘਾਰ ਵੱਲ ਧੱਸਿਆ ਹੈ। ਸਿਤਾਰੇ ਗਰਦਸ਼ ਵਿੱਚ ਹਨ। ਆਪਣਾ ਵਕਾਰ ਖਤਮ ਕਰ ਚੁੱਕਿਆ ਹੈ। ਬਾਦਲ ਪੀ੍ਵਾਰ ਲਈ ਬੀਜੇਪੀ ਨਾਲ ਗੱਲਵੱਕੜੀ ਉਸ ਅਜਗਰ ਵਰਗੀ ਬਣ ਗਈ। ਜੋ ਵੱਡਾ ਸ਼ਿਕਾਰ ਕਰਨ ਤੋ ਪਹਿਲਾਂ ਭੁੱਖਾ ਰਹਿਣਾ ਸ਼ੁਰੂ ਕਰ ਦਿੰਦਾ ਹੈ। ਅਤੇ ਬਿਨਾਂ ਚਿੱਥੇ ਘੁੰਮ ਘੁੰਮ ਕੇ ਵਲੇ ਪਾ ਪੂਰਾ ਨਿਗਲ ਕੇ ਡਕਾਰ ਵੀ ਨਹੀ ਮਾਰਦਾ। ਅੱਜ ਅਕਾਲੀ ਦਲ ਦੀ ਅਸਲ ਹੌਂਦ ਅਤੇ ਇਤਿਹਾਸ ਨੂੰ ਫਿਰ ਪੈਰਾਂ ਸਿਰ ਕਰਨ ਲਈ ਨਵੀ ਦਿਸ਼ਾ ਦੀ ਲੋੜ ਮਹਿਸੂਸ ਹੋ ਰਹੀ ਹੈ। ਹੁਣ ਬਸਪਾ ਨਾਲ ਗੱਠਜੋੜ ਕਰਕੇ ਵੀ ਬੇੜੀ ਪਾਰ ਨਹੀ ਲੱਗਦੀ ਦਿਸਦੀ। ਭੈਣ ਮਾਇਆਵਤੀ ਦੀ ਸਿਆਸਤ ਦਾ ਮੂਲੋਂ ਖੁੰਡੀ ਹੋ ਜਾਣਾ, ਸਾਹਿਬ ਕਾਂਸੀ ਰਾਮ ਦੀ ਬਹੁਜਨ ਸਮਾਜ ਦੀ ਵਿਗੜੀ ਦਿਸ਼ਾ ਨੂੰ ਆਪਣੇ ਹੱਕਾਂ ਲਈ ਜਗਾਉਣ ਦੀ ਉਠੀ ਲਹਿਰ ਨਾਲ ਵਿਸ਼ਵਾਸਘਾਤ ਤੋ ਘੱਟ ਵੇਖਣਾ ਬੇਵਕੂਫੀ ਹੋਵੇਗੀ।  ਪੰਜਾਬ, ਯੂਪੀ ਵਿੱਚ ਸਮੇਤ ਹੋਰ ਰਾਜਾਂ ਵਿੱਚ ਕਿਤੇ ਵੀ ਚੋਣ ਮੁਕਾਬਲੇ ਵਿੱਚ ਨਜ਼ਰ ਨਹੀ ਆ ਰਹੀ। ਖਾਸ ਕਰਕੇ ਆਪਣੇ ਗ੍ੜ ਯੂਪੀ ਵਿੱਚ ਪਾਣੀਉ ਪਤਲੀ ਹਾਲਤ ਵਿੱਚੋ ਬਾਹਰ ਨਿਕਲਣ ਦੇ ਆਸਾਰ ਵਿਖਾਈ ਨਹੀ ਦਿੰਦੇ। ਕਿਸੇ ਵੇਲੇ ਭਾਰਤ ਦੀ ਸਿਆਸਤ ਦਾ ਧੁਰਾ ਬਣੀ ਪ੍ਧਾਨ ਮੰਤਰੀ ਦੀ ਕੁਰਸੀ ਦੀ ਦਾਆਵੇਦਾਰ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ, ਆਪਣੇ ਸਖਤ ਰਵੀਏ, ਪਾਰਟੀ ਲਈ ਬਾ੍ਹਮਣ ਵੋਟ ਬੈਂਕ ਦੀ ਕੋਸ਼ਿਸ, ਪੀ੍ਵਾਰਕ ਭਿ੍ਸ਼ਟਾਚਾਰ ਨਾਲ ਮੋਦੀ ਸਰਕਾਰ ਦੀਆਂ ਏਜੰਸੀਆਂ ਤੋ ਡਰੀ ਅੱਜ ਰਾਜਨੀਤੀ ਦੇ ਹੁਣ ਤੱਕ ਦੇ ਸੱਭ ਤੋ ਹੇਠਲੇ ਪਾਏਦਾਨ ਉਪਰ ਆ ਗਈ ਹੈ। ਬਾ੍ਹਮਣ ਚਿਹਰਾ ਦੇਣ ਦੀ ਕੋਸਿਸ਼ ਵਿੱਚ ਪਾਰਟੀ ਦਾ ਕਰਤਾ ਧਰਤਾ ਮਿਸ਼ਰਾ ਵੀ ਇਕ ਵੱਡੇ ਵਰਗ ਵਿੱਚੋ ਲੈਣ ਦੇ ਫੈਸਲਿਆਂ ਨਾਲ ਬਹੁਜਨ ਸਮਾਜ ਵਿੱਚ ਪਾਰਟੀ ਪ੍ਤੀ ਦੂਰੀ ਵਧੀ ਹੈ। ਪੰਜਾਬ ਵਿੱਚ ਅਕਾਲੀ ਗੱਠਜੋੜ ਵਿੱਚ ਵੀਹ ਸੀਟਾਂ ਦੀ ਭਾਈਵਾਲੀ ਵੀ ਸਿਰਫ ਦੁਆਬੇ ਜੋਨ ਤੱਕ ਸਿਮਟ ਗਈ ਹੈ। ਪਾਰਟੀ ਵਿੱਚ ਅੰਤਰ ਵਿਰੋਧ ਚਰਮ ਸੀਮਾਂ ਦੇ ਚਲਦੇ ਵੱਡੇ ਵੱਡੇ ਲੀਡਰ ਜਾਂ ਤਾਂ ਵੱਖ ਹੋ ਕੇ ਲੀਡਰਸ਼ਿੱਪ ਦਾ ਵਿਰੋਧ ਕਰ ਰਹੇ ਹਨ ਜਾਂ ਕਾਂਗਰਸ ਸਮੇਤ ਹੋਰ ਪਾਰਟੀਆਂ ਵਿੱਚ ਚਲੇ ਗਏ ਹਨ ਬਾ੍ਮਣਵਾਦ ਦੀ ਬਹੁਜਨ ਨਾਲ ਵਿਤਕਰੇ ਦੀ ਭਾਵਨਾ ਨੇ ਵੀ ਪਾਰਟੀ ਨੂੰ ਗੁੱਝਾ ਨੁਕਸਾਨ ਪਹੁੰਚਾਇਆ ਹੈ। ਵਕਤੀ ਤੌਰ ਤੇ ਬਾਬਾ ਭੀਮ ਰਾਉ ਅੰਬੇਦਕਰ ਦੇ ਸੁਪਨੇ ਅਧੂਰੇ ਰਹਿ ਜਾਣ ਦਾ ਅਭਾਸ ਪ੍ਤੀਤ ਹੁੰਦਾ ਹੈ। ਬਾਬੂ ਕਾਂਸ਼ੀ ਰਾਮ ਵਾਲੀ ਬਹੁਜਨ ਸਮਾਜ ਲਈ ਉਠੀ ਲਹਿਰ ਸੂੰਘੜ ਗਈ ਲੱਗਦੀ ਹੈ। ਪੰਜਾਬ ਵਿਰੋਧੀ ਲਾਬੀ ਦਿੱਲੀ ਤੋ ਲਾਮ-ਲੱਸ਼ਕਰ ਲੈ ਕੇ ਧਾਵਾ ਬੋਲ ਚੁੱਕੀ ਹੈ। ਜਿਸ ਦਾ ਪਹਿਲਾ ਮਨੋਰਥ ਪੰਜਾਬ ਨੂੰ ਦਿੱਲੀ ਦਾ ਘਸਿਆਰਾ ਬਣਾਉਣਾ ਹੈ।

ਕੇਜਰੀਵਾਲ ਦੀ ਆਮ ਆਦਮੀ ਪਾਰਟੀ ਪਿਛਲੀ ਵਾਰ ਵਾਂਗ ਪੰਜਾਬ ਵਿੱਚ ਜਿੱਤ ਦੀਆਂ ਟਾਹਰਾਂ ਮਾਰਨ ਵਿੱਚ ਸੱਭ ਤੋ ਅੱਗੇ ਹੈ। ਬਿਜਲੀ ਦੀ ਮੁਆਫੀ, ਬੀਬੀਆ ਨੂੰ ਹਜਾਰ-ਹਜਾਰ ਰੁਪਏ ਮਹੀਨਾਂ ਦੇ ਲਾਰੇ ਜਨਤਾ ਨੂੰ  ਲੋਕਾਂ ਦੀਆ ਅਸਲ ਮੁਸ਼ਕਲਾਂ ਤੋ ਬਾਹਰ ਕੱਢਣ ਲਈ ਸਹੀ ਮਾਰਗ ਨਹੀ ਹੋ ਸਕਦਾ। ਰੁਜਗਾਰ ਦੀ ਗਰੰਟੀ ਨਹੀ, ਪੰਜਾਬ ਸਿਰ ਚੜਿਆ ਕਰਜਾ ਕਿਵੇ ਮੁਕਤੀ ਵਿੱਚ ਬਦਲੇਗਾ ? ਕੇਜਰੀਵਾਲ ਆਰ ਐਸ ਐਸ ਸਮੇਤ ਹਿੰਦੂਤਵੀ ਸੋਚ ਦੀ ਧਾਰਨਾਂ ਤੇ ਪੱਰਪੱਕ ਹੈ। ਕੇਜਰੀਵਾਲ ਵੱਲੋਂ ਆਪਣੇ ਪਿਤਾ ਦੇ ਆਰ ਐਸ ਐਸ ਦਾ ਸਰਗਰਮ ਮੈਂਬਰ ਹੋਣ ਦੇ ਬਾਰ ਬਾਰ ਦਾਅਵੇ ਕੀਤੇ ਜਾ ਰਹੈ ਹਨ। ਹਨੂੰਮਾਨ ਚਲੀਸੇ ਨੂੰ ਇੰਟਰਵਿਉ ਗਾਈਨ ਕਰਨਾ ਇੱਕ ਬਹੁਸੰਮਤੀ ਫਿਰਕੇ ਦੀ ਗੱਲ ਕਰਨੀ ਇਸ ਦਾ ਸੰਕੇਤਕ ਅਧਾਰ ਜਾਤੀਵਾਦ ਦੀ ਰਾਜਨੀਤੀ ਹੈ। ਪਿਛਲੇ ਦਿਨੀ ਪੰਜਾਬ ਵਿੱਚ ਜਦੋ ਕਿ ਕਿਸਾਨ ਮੋਰਚੇ ਦੀ ਫਤਿਹ ਦੀ ਲਈ ਪੰਜਾਬ, ਸਿੱਖਾਂ ਦੀ ਦੁਨਿਆਂ ਨੇ ਸ਼ਲਾਘਾ ਕੀਤੀ ਹੈ ਤਾਂ ਨਾ-ਬਰਦਾਸ਼ਤ ਸੋਚ ਰਾਹੀ ਪੰਜਾਬ ਵਿੱਚ ਤਿਰੰਗਾ ਯਾਤਰਾ ਹੀ ਨਫਰਤ ਦਾ ਸੰਕੇਤ ਹੈ। ਆਪਣੀ ਦਿੱਲੀ ਸਰਕਾਰ ਵਿੱਚ ਕਿਸੇ ਸਿੱਖ ਨੂੰ ਸ਼ਾਮਲ ਨਾ ਕਰਨਾ ਨਫਰਤੀ ਕਾਰਜ ਸੀ। ਪੰਜਾਬ ਨੇ ਚਾਰ ਐਮ ਪੀ, ਵੀਹ ਐਮ ਐਲ ਏ ਦਿਤੇ`। ਜਿਹਨਾਂ ਵਿੱਚ ਜਰਨੈਲ ਸਿੰਘ ਦਿੱਲੀ ਨੂੰ ਬਾਦਲਾਂ ਖਿਲਾਫ ਚੌਣ ਲੜਾ ਕੇ ਹਾਰ ਕਰਵਾਈ, ਫਿਰ ਰਾਜ ਸਭਾ ਦੀ ਸੀਟ ਵੀ ਦੇਣ ਤੋ ਮਨਾਂ ਕੀਤਾ। ਜੋ ਕਰੋਨਾ ਕਾਲ ‘ਚ ਹਸਪਤਾਲ ਵਿੱਚ ਆਕਸੀਜਨ ਨੂੰ ਗੁਹਾਰ ਲਾਉਦਾ, ਨਾ ਮਿਲਣ ਤੇ ਮੌਤ ਦੇ ਮੁੰਹ ਜਾ ਪਿਆ। ਧਰਮ ਪਾਲ ਗਾਂਧੀ, ਹਰਿੰਦਰ ਸਿੰਘ ਖਾਲਸਾ, ਵਕੀਲ ਫੂਲਕਾ, ਸੁੱਖਪਾਲ ਸਿੰਘ ਖਹਿਰਾ, ਸੁੱਚਾ ਸਿੰਘ ਛੋਟੇਪੁਰ, ਡਾ. ਦਲਜੀਤ ਸਿੰਘ, ਬਲਜੀਤ ਸਿੰਘ ਵਰਗੇ ਪੰਜਾਬ ਦੀਆਂ ਅਸਲ ਮੁਸ਼ਕਲਾਂ ਨੂੰ ਦਸਦੇ ਗੱਲਕਾਰ  ਲੀਡਰਾਂ ਤੋ ਘਬਰਾ ਗਿਆ। ਵਾਰੋ-ਵਾਰੀ ਸਾਰੇ ਲੀਡਰ ਬਾਹਰ ਕੱਢ ਦਿਤੇ। ਸੰਜ਼ੇ, ਦੁਰਗੇਸ਼ ਵਰਗੇ ਬਲਾਤਕਾਰੀਆਂ ਵਲੋ ਬੀਬੀਆਂ ਦੀ ਇਜ਼ਤ ਨਾਲ ਖਿਲਵਾੜ ਕਰਨ ਦੇ ਇਲਜਾਮ ਵੀ ਲੱਗੇ। ਕੇਜਰੀਵਾਲ ਨੇ ਹੁਣ ਤੱਕ ਪੰਜਾਬ ਪੱਖੀ ਕੋਈ ਵੀ ਸਟੈਡ ਨਹੀ ਲਿਆਂ। ਪਾਣੀਆ ਦੇ ਮਸਲੇ ਸਮੇ ਇਹ ਪੰਜਾਬ ਦੇ ਵਿਰੋਧ ਵਿੱਚ ਸੀ। ਪੰਜਾਬੀ ਭਾਸ਼ਾ ਨੂੰ ਦਿੱਲੀ ਵਿੱਚ ਕੋਈ ਪ੍ਮੁੱਖਤਾ ਨਾ ਮਿਲਣੀ ਪੰਜਾਬੀ ਹਤੈਸ਼ੀ ਨਹੀ ਹੋ ਸਕਦੀ।

ਕਿਸਾਨ ਅੰਦੋਲਨ ਵਿੱਚ 32 ਜਥੇਬੰਦੀਆਂ ਵਲੋਂ ਤਿੰਲ ਬਿੱਲ ਰੱਦ ਕਰਵਾਉਣ ਤੋ ਬਾਆਦ ਪੰਜਾਬ ਵਿੱਚ ਚੌਣਾਂ ਦਾ ਲੜਨਾਂ ਬਿਲਕੁਲ ਗਲਤ ਫੈਸਲਾ ਹੈ। ਸੰਯੂਕਤ ਸਮਾਜ ਮੋਰਚਾ ਕਦੇ ਵੀ ਚੌਣਾਂ ਜਿੱਤ ਨਹੀ ਸਕਦਾ। ਹੁਣ ਕੇਦਰ ਸਰਕਾਰਾਂ ਵੀ ਕਿਸਾਨ ਜਥੈਬੰਦੀਆਂ ਦੇ ਤੌਰ ਤੇ ਨਹੀ ਵੇਖਣ ਗਿਆਂ ਸਗੋ ਰਾਜਨੀਤਕ ਦਲ ਦੇ ਤੌਰ ‘ਤੇ ਪੇਸ਼ ਆਉਣਗੀਆ। ਚੋਣਾਂ ਲੜਨ ਨਾਲ ਜਥੈਬੰਦੀਆਂ ਵਿੱਚ ਆਪਸੀ ਸ਼ੰਕੇ ਵੱਧਣਗੇ। ਏਕਤਾ ਕਮਜੋਰ ਹੋਵੇਗੀ। ਕਿਸਾਨ ਪੱਖੀ ਸੋਚ ਦਾ ਸਰਕਾਰਾ ਅੱਗੇ ਬਦਲ ਦੀ ਤਾਕਤ ਘਟੇਗੀ।

ਯੂ ਪੀ ਦੀ ਸਮਾਜਵਾਦੀ ਪਾਰਟੀ ਦੇ ਸੁਪਰੀਮੋ ਮੁਲਾਇਮ ਸਿੰਘ ਯਾਦਵ ਵੀ ਆਰ ਐਸ ਐਸ ਦੇ ਮੁੱਖੀ ਮੋਹਨ ਭਾਗਵੱਤ ਨਾਲ ਚੋਣਾਂ ਤੋ ਪਹਿਲਾਂ ਮੁਲਾਕਾਤ ਕੀਤੀ ਹੈ। ਇਹ ਦੱਸਣ ਦੀ ਕੋਸ਼ਿਸ ਕੀਤੀ ਕਿ ਭਾਵੇ ਪਾਰਟੀ ਮੁਸਲਮਾਨ ਵੋਟ-ਅਧਾਰਤ ਹੈ ਪਰ ਆਰ ਐਸ ਐਸ ਦੀ ਸਿਧਾਤਿਕ ਸੋਚ ਦੇ ਵੀ ਹਾਮੀ ਹਨ। ਮੁਸਲਮਾਨਾਂ ਦੀ ਚੋਣਾਂ ਸਮੇ ਸਿਰਫ ਵੋਟ ਬੈਂਕ ਤੋ ਵੱਧ ਦੀ ਪਰਿਭਾਸਾ ਨਹੀ ਉਲੀਕੀ ਜਾਦੀ। ਇਸ ਕਰਕੇ ਅਸਾਉਦੀਨ ਉਵੇਸੀ ਮੁਸਲਮਾਨਾਂ ਦਾ ਵੱਡਾ ਲੀਡਰ ਬਣ ਕੇ ਉਭਰਿਆ ਹੈ। ਧਾਰਮਿਕ ਤੌਰ ਤੇ ਪੱਕਾ ਨਿਮਾਜ਼ੀ ਹੋਣ, ਕਈ ਵਿਦਿਆਕ ਅਦਾਰਿਆਂ ਦਾ ਮੁੱਖੀ ਅਤੇ ਕਿਤੇ ਵੱਜੋਂ ਵਕੀਲ ਹੋਣਾ ਉਸ ਦਾ ਸਿਆਸਤ ਵਿੱਚ ਮੁਸਲਮਾਨਾਂ ਦਾ ਵੱਡਾ ਵਿਸ਼ਵਾਸੀ ਲੀਡਰ ਦੇ ਤੌਰ ਉਭਰਨਾ ਇਕ ਜਾਤੀਵਾਦ ਦੀ ਨਵੀ ਪੈ ਰਹੀ ਪਿਰਤ ਦਾ ਹਿਸਾ ਬਣਿਆ ਹੈ। ਬੀਜੇਪੀ ਦੇ ਸ਼ਾਸਨ ਵਿੱਚ ਸੱਭ ਤੋ ਵੱਡੀ ਨਿਡੱਰਤਾ ਨਾਲ ਮਮਤਾ ਬੈਨਰਜੀ ਨੇ ਪੱਛਮੀ ਬੰਗਾਲ ਦੀਆਂ ਚੋਣਾਂ ਜਿੱਤ ਕੇ ਹਿੰਦੂਤਵੀ ਦੇ ਰੱਥ ਨੂੰ ਠੱਲ ਪਾਈ ਹੈ। ਜਿਸ ਤੋ ਬਾਆਦ ਕਿਸਾਨ ਅੰਦੌਲਨ ਨੇ ਮੋਦੀ ਦੇ ਇੱਕ ਵਾਰ ਲਏ ਫੈਸਲੇ ਨੂੰ ਵਾਪਸ ਨਾ ਲੈਣ ਦੇ ਧਾਰਨਾ ਨੂੰ ਵੱਡੀ ਸੱਟ ਮਾਰੀ ਹੈ।

ਹੁਣ ਭਾਰਤ ਵਿੱਚ ਇਲੈਕਸ਼ਨਾ ਦੀ ਰੂਪ ਰੇਖਾ ਬਿਲਕੁਲ ਖੋਫਜ਼ਦਾ ਦੌਰ ਵਿੱਚ ਹੈ। ਇਸ ਨੂੰ ਕਾਨੂੰਨੀ ਵਿਧੀ ਰਾਹੀ ਨਵੇ ਕਾਨੂੰਨਾਂ ਨਾਲ ਸੁਧਾਰਨ ਦੇ ਉਪਰਾਲਿਆਂ ਦੀ ਜਰੂਰਤ ਹੈ। ਲੋਕਾਂ ਨੂੰ ਚੋਣਾਂ ਪ੍ਤੀ ਆਪਸੀ ਸੰਵਾਦ ਦੀ ਪ੍ਕਿਆ ਦੇ ਰਾਹ ਪੈਣਾ ਚਾਹਿਦਾ ਹੈ। ਲੜਾਈ ਝਗੜੇ ਨਾ ਕਰਕੇ ਲੀਡਰਾਂ ਦੇ ਕੰਨ ਪੁੱਟਣੇ ਚਾਹਿਦੇ ਹਨ। ਤਾਂ ਹੀ ਸੁੱਧ ਵਾਤਾਵਰਣ ਵਿੱਚ ਸੱਚੀ ਸੁੱਚੀ ਲੀਡਰਸ਼ਿੱਪ ਦੀ ਸੰਭਾਵਨਾ ਹੋ ਸਕੇਗੀ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin