Punjab

ਚੰਡੀਗੜ੍ਹ ਕਾਂਗਰਸ ਨੇ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਘੇਰਿਆ ਨਗਰ ਨਿਗਮ

ਚੰਡੀਗੜ੍ਹ – ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰੈਜੀਡੈਂਟ ਸੁਭਾਸ਼ ਚਾਵਲਾ ਦੀ ਅਗਵਾਈ ਵਿਚ ਸ਼ਨੀਵਾਰ ਨੂੰ ਇੱਥ ਨਗਰ ਨਿਗਮ ਵਿਚ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਇਕ ਵਿਸ਼ਾਲ ਵਿਰੋਧ ਪ੍ਰਦਰਸ਼ਨ ਕੀਤਾ।

ਨਗਰ ਨਿਗਮ ਵਿਚ ਭਾਜਪਾ ਦੇ ਪੂਰੀ ਤਰ੍ਹਾਂ ਫੇਲ੍ਹ ਸਾਸ਼ਨ ਤੇ ਨਰਾਜ਼ਗੀ ਪ੍ਰਗਟ ਕਰਨ ਦੇ ਲਈ ਹਜ਼ਾਰਾਂ ਦੀ ਗਿਣਤੀ ਵਿਚ ਔਰਤਾਂ ਵਿਚ ਔਰਤਾਂ ਸਹਿਤ ਪਾਰਟੀ ਦੇ ਨੇਤਾ, ਵਰਕਰ ਤੇ ਸਮਰਥਕ ਨਗਰ ਨਿਗਮ, ਸੈਕਟਰ 17 ਦਫ਼ਤਰ ਦੇ ਬਾਹਰ ਇਕੱਠੇ ਹੋਏ।’ਪਾਣੀ ਦੇ ਬਿਲਾਂ ਵਿਚ ਵਾਧਾ ਤੁਰੰਤ ਵਾਪਸ ਲਵੋ’, ‘ਸਮਾਨ ਕੰਮ ਸਮਾਨ ਤਨਖਾਹ ਲਾਗੂ ਕਰੋ’, ‘ਅਵਾਰਾ ਪਸ਼ੂਆਂ ਤੋਂ ਛੁਟਕਾਰਾ ਦਵਾਓ’, ‘ਡਰਾਈਵਰ ਭਰਤੀ ਘੋਟਾਲੇ ਦੀ ਜਾਂਚ ਕਰਾਓ’, ‘ਤਖਤ ਬਦਲ ਦੋ, ਤਾਜ ਬਦਲ ਦੋ, ਬੀਜੇਪੀ ਦਾ ਰਾਜ ਬਦਲ ਦੋ’ ਜਿਹੇ ਪਾਕਾਰਡ ਤੇ ਬੈਨਰ ਲਈ ਪਾਰਟੀ ਨੇਤਾਵਾਂ ਤੇ ਵਰਕਰਾਂ ਨੇ ਲਗਭਗ ਤਿੰਨ ਘੰਟੇ ਤਕ ਨਗਰ ਨਿਗਮ ਦਫ਼ਤਰ ਘੇਰਿਆ। ਨਾਰੇ ਲਗਾਉਣ ਵਾਲੇ ਪ੍ਰਦਰਸ਼ਨਕਾਰੀਆਂ ਦੇ ਜੋਸ਼ ਤੇ ਉਤਸਾਹ ਨੂੰ ਘੱਟ ਕਰਨ ਦੇ ਲਈ ਪੁਲਿਸ ਵੱਲੋਂ ਛੱਡੀ ਗਈ ਵਾਟਰ ਕੈਨਨ ਫੇਲ੍ਹ ਰਹੀ।ਸੁਭਾਸ਼ ਚਾਵਲਾ ਨੇ ਇਸ ਮੌਕੇ ‘ਤੇ ਬੋਲਦੇ ਹੋਏ ਕਿਹਾ ਕਿ ਅੱਜ ਦਾ ਵਿਰੋਧ ਭਾਜਪਾ ਨੂੰ ਨੀਂਦ ਤੋਂ ਜਗਾਉਣ ਲਈ ਹੈ। ਲੋਕ ਭਾਜਪਾ ਦੀਆਂ ਆਮ ਆਦਮੀ ਵਿਰੋਧੀ ਤੇ ਕਿਸਾਨ ਵਿਰੋਧੀ ਨੀਤੀਆਂ ਤੋਂ ਤੰਗ ਆ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੇ ਅਸਲ ਵਿਚ ਭਾਜਪਾ ਨੂੰ ਹਟਾਉਦ ਦਾ ਮਨ ਬਣਾ ਲਿਆ ਹੈ ਤੇ ਜਿਸ ਦੀ ਸ਼ੁਰੂਆਤ ਚੰਡੀਗੜ੍ਹ ਨਗਰ ਨਿਗਮ ਦੀਆਂ ਆਉਣ ਵਾਲੀਆਂ ਚੋਣਾਂ ਵਿਚ ਭਾਜਪਾ ਨੂੰ ਮਿਲਣ ਵਾਲੀ ਕਰਾਰੀ ਹਾਰ ਨਾਲ ਹੋਵੇਗੀ।

ਨਗਰ ਨਿਗਮ ਵਿਚ ਬੀਜੇਪੀ ਦੇ ਫੇਲ੍ਹ ਸਾਸ਼ਨ ਦੇ ਬਾਰੇ ਵਿਚ ਗੱਲਬਾਤ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਬੀਜੇਪੀ ਨੇ ਪਾਣੀ ਦੀਆਂ ਦਰਾਂ ਵਿਚ ਵਾਧੇ ਨੂੰ ਵਾਪਸ ਲੈਣ ਦੇ ਵਿਸ਼ਵਾਸ ਦੇ ਬਾਵਜੂਦ ਇਸਨੂੰ ਵਾਪਸ ਨਹੀਂ ਲਿਆ। ਨਗਰ ਨਿਗਮ ਸਫਾਈ ਕਰਮਚਾਰੀਆਂ ਨੂੰ ਸਮੇਂ ਤੇ ਤਨਖਾਹ ਨਹੀਂ ਮਿਲ ਰਹੀ। ਪੀਣ ਵਾਲੇ ਪਾਣੀ ਦੀ ਸਮੱਸਿਆ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਕਚਰਾ ਸੰਗ੍ਰਹਿਣ ਲਈ ਓਵਰਚਾਰਜਿੰਗ ਟੁੱਟੀਆਂ ਸੜਕਾਂ, ਡੰਪਿੰਗ ਗਰਾਊਾਡ ਦੀ ਖ਼ਰਾਬ ਸਥਿਤੀ ਜਿਹੜੀ ਡੱਡੂ ਮਾਜਰਾ ਵਿਚ ਗੰਭੀਰ ਬਿਮਾਰੀਆਂ ਦੇ ਫੈਲਣ ਦਾ ਖਤਰਾ ਪੈਦਾ ਕਰ ਰਹੀ ਹੈ, ਸਫਾਈ ਕਰਮੀਆਂ ਦੀਆਂ ਜਾਇਜ ਮੰਗਾਂ, ਚਾਲਕ ਭਰਤੀ ਘੋਟਾਲੇ ਆਦਿ ਕਈ ਲੰਬਿਤ ਮੁੱਦੇ ਅਤੇ ਮਾਮਲੇ ਹਨ ਜਿਨ੍ਹਾਂ ਨੂੰ ਭਾਜਪਾ ਹੱਲ ਕਰਨ ਵਿਚ ਫੇਲ੍ਹ ਰਹੀ ਹੈ ਅਤੇ ਨਿਵਾਸੀਆਂ ਦੀ ਭਲਾਈ ਅਤੇ ਹਿੱਤਾਂ ਦੀ ਪੂਰੀ ਤਰ੍ਹਾਂ ਨਾਲ ਅਣਦੇਖੀ ਕਰਕੇ ਚੁੱਪੀ ਬਣਾਈ ਹੋਈ ਹੈ। ਲਾਇੰਸ ਕੰਪਨੀ ਨੂੰ ਠੇਕਾ ਰੱਦ ਕਰਨ ਦੀ ਮੰਗ ਕਰਦੇ ਹੋਏ ਚਾਵਲਾ ਨੇ ਕਿਹਾ ਕਿ ਨਗਰ ਨਿਗਮ ਸ਼ਹਿਰ ਦੀ ਸਫਾਈ ਲਈ ਕੰਪਨੀ ਨੂੰ ਸਲਾਨਾਂ 53 ਕਰੋੜ ਰੁਪਏ ਦੇ ਰਹੀ ਹੈ, ਜਦੋਂ ਕਿ ਸਵੱਛਤਾ ਸੂਚਕਾਂਕ ਤੇ ਸ਼ਹਿਰ ਦੀ ਰੈਕਿੰਗ ਘਟ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਕੰਪਨੀ ਸ਼ਹਿਰ ਦੀ ਉਚਿਤ ਸਫਾਈ ਤੇ ਧਿਆਨ ਦੇਣ ਦੀ ਬਜਾਏ ਆਪਣੇ ਬਿਲ ਜਮ੍ਹਾਂ ਕਰਨ ਵਿਚ ਜਿਆਦਾ ਰੁਚੀ ਰੱਖਦੀ ਹੈ।

ਇਸ ਵਿਰੋਧ ਪ੍ਰਦਰਸ਼ਨ ਦੇ ਮਾਧਿਅਮ ਨਾਲ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਜੇਮ ਪੋਰਟਲ ਤੇ ਕਰਮਚਾਰੀਆਂ ਦੇ ਸੋਸ਼ਣ ਨੂੰ ਤੁਰੰਤ ਰੋਕਿਆ ਜਾਵੇ, ਨਗਰ ਨਿਗਮ ਦੇ ਕੱਚੇ ਕਰਮਚਾਰੀਆਂ ਨੂੰ ਤੁਰੰਤ ਨਿਯਮਿਤ ਕੀਤਾ ਜਾਵੇ, ਸ਼ਹਿਰ ਤੇ ਪਿੰਡਾਂ ਵਿਚ ਸੜਕਾਂ ਦੀ ਮੁਰੰਮਤ ਕੀਤੀ ਜਾਵੇ, ਕਲੋਨੀਆਂ ਵਿਚ ਗੰਦਾ ਅਨਾਜ ਦੇਣ ਵਾਲੇ ਅਧਿਕਾਰੀਆਂ ਨੂੰ ਨਿਲੰਬਿਤ ਕੀਤਾ ਜਾਵੇ ਅਤੇ ਜਾਂਚ ਕਰਵਾਈ ਜਾਵੇ ਅਤੇ ਡੰਪਿੰਗ ਗਰਾਊਾਡ ਵਿਚ ਅੱਗ ਲਗਾਉਣ ਦੀ ਘਟਨਾਂ ਦੀ ਜਾਂਚ ਵਿਜੀਲੈਂਸ ਕੋਲੋਂ ਕਰਵਾਈ ਜਾਵੇ। ਫੇਲ੍ਹ ਹੋਣ ਦੀ ਜ਼ਿੰਮੇਵਾਰੀ ਲੈਂਦੇ ਹੋਏ ਨਗਰ ਨਿਗਮ ਦੇ ਮੇਅਰ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ।

ਇਸ ਦੌਰਾਨ ਵਾਟਰ ਕੈਨਨ ਦੇ ਦੌਰਾਨ ਪਾਰਟੀ ਦੇ ਲਗਭਗ 15 ਨੇਤਾ ਤੇ ਵਰਕਰ ਜ਼ਖਮੀ ਹੋ ਗਏ। ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰੈਜੀਡੈਂਟ ਦੀਪਾ ਦੂਬੇ ਨੂੰ ਲੋ ਬਲੱਡ ਪ੍ਰੈਸ਼ਰ ਦੇ ਕਾਰਨ ਹਸਪਤਾਲ ਲੈ ਜਾਣਾ ਪਿਆ, ਸੈਕਟਰ 25 ਦੀ ਇਕ ਹੋਰ ਮਹਿਲਾ ਨੇਤਾ, ਅਨੀਤਾ ਦੀ ਅੱਖ ਦੇ ਕੋਲ ਚਿਹਰੇ ‘ਤੇ ਸੱਟ ਲੱਗੀ ਤੇ ਜ਼ਖਮੀ ਅੱਖ ਦੇ ਨਾਲ ਹਸਪਤਾਲ ਲੈ ਜਾਇਆ ਗਿਆ ਜਿੱਥੇ ਡਾਕਟਰ ਨੇ ਉਨ੍ਹਾਂ ਨੂੰ ਸੰਪੂਰਣ ਅਰਾਮ ਦੀ ਸਲਾਹ ਦਿੱਤੀ। ਪਾਰਟੀ ਨੇਤਾ ਦਰਸ਼ਨ ਗਰਗ ਦੇ ਪੈਰ ਤੇ ਲੱਤ ‘ਤੇ ਸੱਟਾਂ ਵੱਜੀਆਂ ਤੇ ਅਸ਼ੀਸ਼ ਗਜਨਬੀ, ਪ੍ਰੇਮ ਪਾਲ ਚੌਹਾਨ ਤੇ ਸੁਨੀਲ ਸੂਦ ਨੂੰ ਵੀ ਸੱਟਾਂ ਲੱਗੀਆਂ।

ਨੌਜਵਾਨ ਕਾਂਗਰਸੀ ਨੇਤਾ ਮਨੀਸ਼ ਬੰਸਲ ਨੇ ਵੀ ਆਪਣੇ ਸਮਰਥਕਾਂ ਦੇ ਨਾਲ ਵਿਰੋਧ ਪ੍ਰਦਰਸ਼ਨ ਵਿਚ ਭਾਗ ਲਿਆ। ਉਨ੍ਹਾਂ ਨੇ ਮੰਗ ਕੀਤੀ ਕਿ ਭਾਜਪਾ ਵੱਲੋਂ ਲਾਗੂ ਸਾਰੀਆਂ ਲੋਕ ਵਿਰੋਧੀ ਨੀਤੀਆਂ ਨੂੰ ਤੁਰੰਤ ਵਾਪਿਸ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਤੁਰੰਤ ਚੋਣ ਅਧਿਸੂਚਨਾਂ ਜਾਰੀ ਕਰਨ ਦੀ ਵੀ ਮੰਗ ਕੀਤੀ। ਇਸ ਦੌਰਾਨ ਸਾਰੇ ਏਆਈਸੀਸੀ ਮੈਂਬਰ, ਪਾਰਟੀ ਪਾਰਸ਼ਦ, ਮਹਿਲਾ ਕਾਂਗਰਸ ਤੇ ਨੌਜਵਾਨ ਕਾਂਗਰਸ ਦੇ ਪ੍ਰੈਜੀਡੈਂਟ, ਇੰਟਕ, ਐਨਐਸਯੂਆਈ, ਪ੍ਰਕੋਸ਼ਠਾਂ ਦੇ ਪ੍ਰੈਜੀਡੈਂਟ, ਸੇਵਾ ਦਲ, ਪਾਰਟੀ ਅਹੁਦੇਦਾਰਾਂ, ਸਾਰੇ ਜ਼ਿਲ੍ਹਾ ਪ੍ਰਧਾਨਾਂ ਤੇ ਬਲਾਕ ਪ੍ਰਧਾਨਾਂ ਦੇ ਨਾਲ ਉਨ੍ਹਾਂ ਦੇ ਸਮਰਥਕਾਂ, ਪਾਰਟੀ ਦੇ ਸੀਨੀਅਰ ਨੇਤਾਵਾਂ ਤੇ ਪਾਰਟੀ ਵਰਕਰਾਂ ਨੇ ਵਿਰੋਧ ਪ੍ਰਦਰਸ਼ਨ ਵਿਚ ਵਧ ਚੜ੍ਹ ਕੇ ਭਾਗ ਲਿਆ।

Related posts

ਜੇ ਕੰਗਨਾ ਰਣੌਤ ਨੇ ਚੰਡੀਗੜ੍ਹ ਤੋਂ ਚੋਣ ਲੜੀ ਤਾਂ ਉਸ ਦੇ ਵਿਰੁਧ ਖੜ੍ਹਾ ਹੋਵਾਂਗਾ: ਅਨਮੋਲ ਕਵਾਤਰਾ

editor

ਮੁੱਖ ਮੰਤਰੀ ਵੱਲੋਂ ਪੰਜਾਬ ਵਿੱਚ ਆਪਣੀ ਤਰ੍ਹਾਂ ਦੀ ਪਹਿਲੀ ਸਕੀਮ ‘ਆਪ ਦੀ ਸਰਕਾਰ, ਆਪ ਦੇ ਦੁੁਆਰ’ ਦਾ ਆਗਾਜ਼

editor

ਵਿੱਤੀ ਸਾਲ 2023-24 ਦੇ 10 ਮਹੀਨਿਆਂ ਦੌਰਾਨ ਪੰਜਾਬ ਦਾ ਜੀ.ਐਸ.ਟੀ, ਆਬਕਾਰੀ ਤੇ ਵੈਟ ਤੋਂ ਮਾਲੀਆ ਹੋਇਆ 30 ਹਜ਼ਾਰ ਕਰੋੜ ਤੋਂ ਪਾਰ – ਹਰਪਾਲ ਸਿੰਘ ਚੀਮਾ

editor