Business

ਛੇ ਸਾਲਾਂ ਵਿਚ ਪਹਿਲੀ ਵਾਰ ਨਵੇਂ ਘਰਾਂ ਦੀ ਵਿੱਕਰੀ ਵਿਚ ਭਾਰੀ ਵਾਧਾ

ਮੈਲਬੌਰਨ – ਆਸਟ੍ਰੇਲੀਆ ਵਿਚ ਰਿਹਾਇਸ਼ੀ ਪ੍ਰਾਪਰਟੀ ਮਾਰਕੀਟ ਵਿਚ ਮੰਦਵਾੜੇ ਦੀਆਂ ਖਬਰਾਂ ਵਿਚਕਾਰ ਇਸ ਉਦਯੋਗ ਲਈ ਇਕ ਵੱਡੀ ਉਤਸ਼ਾਹ ਵਾਲੀ ਖ਼ਬਰ ਹਾਲ ਹੀ ਵਿਚ ਆਈ ਹੈ। ਹਾਊਸਿੰਗ ਇੰਡਸਟਰੀ ਐਸੋਸੀਏਸ਼ਨ ਦੀ ਹਾਲੀਆ ਰਿਪੋਰਟ ਮੁਤਾਬਕ ਆਸਟ੍ਰੇਲੀਆ ਵਿਚ ਨਵੀਆਂ ਪ੍ਰਾਪਰਟੀਆਂ ਦੀ ਵਿੱਕਰੀ 8.9 ਫੀਸਦੀ ਮਾਰਚ ਦੇ ਮਹੀਨੇ ਵਾਧਾ ਹੋਇਆ ਹੈ। ਮੁਲਕ ਵਿਚ ਨਵੀਆਂ ਬਿਲਡਿੰਗਾਂ ਦੀ ਅਪਰੂਵਲਾਂ ਵਿਚ ਪਿਛਲੇ 2 ਮਹੀਨਿਆਂ ਵਿਚ ਤੇਜ਼ੀ ਆਈ ਹੈ ਅਤੇ ਨਵੇਂ ਘਰਾਂ ਦੀ ਵਿੱਕਰੀ ਵੀ ਇਕਦਮ ਤੇਜ਼ੀ ਪਕੜ ਗਈ ਹੈ। ਇਸ ਸੰਸਥਾ ਦੇ ਅੰਕੜਿਆਂ ਮੁਤਾਬਕ ਇਕ ਸਾਲ ਦੇ ਸਮੇਂ ਦਰਮਿਆਨ ਜੋ 1.3 ਫੀਸਦੀ ਕਮੀ ਦਰਜ ਕੀਤੀ ਗਈ ਸੀ, ਉਸ ਨੂੰ ਮਾਲੀ ਸਾਲ ਦੀ ਆਖਰੀ ਚੌਥਾਈ ਨੇ ਪੂਰਾ ਕਰ ਦਿੱਤਾ ਹੈ। ਮੁਲਕ ਵਿਚ ਬੀਤੇ ਮਾਲੀ ਸਾਲ ਦੀ ਆਖਰੀ ਤਿਮਾਹੀ ਵਿਚ ਵਿੱਕਰੀ 2.8 ਫੀਸਦੀ ਵੱਧ ਗਈ ਹੈ। ਅੰਕੜਿਆਂ ਮੁਤਾਬਕ ਮੁਲਕ ਦੇ ਪੰਜ ਅਹਿਮ ਸੂਬਿਆਂ ਵਿਚੋਂ 4 ਵਿਚ ਵਿੱਕਰੀ ਤੇਜ਼ੀ ਨਾਲ ਵਧੀ ਹੈ ਜਦਕਿ ਕੁਈਨਜ਼ਲੈਂਡ ਇਸ ਪੱਖੋਂ 13æ2 ਫੀਸਦੀ ਨਾਲ ਸਭ ਤੋਂ ਅੱਗੇ ਹੈ।
ਇੱਧਰ ਵੈਸਟਰਨ ਆਸਟ੍ਰੇਲੀਆ, ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਵਿਚ ਵਾਧਾ 9.8, 8.3 ਅਤੇ 2.8 ਫੀਸਦੀ ਰਿਹਾ ਹੈ। ਸਾਊਥ ਆਸਟ੍ਰੇਲੀਆ ਵਿਚ ਹੀ ਅਜਿਹਾ ਦੇਖਿਆ ਗਿਆ ਕਿ ਕੀਮਤਾਂ ਵਿਚ ਅਤੇ ਵਿੱਕਰੀ ਵਿਚ ਕੁਝ ਮੰਦੀ ਦੇਖੀ ਗਈ ਹੈ।

Related posts

 ਕ੍ਰੈਡਿਟ ਕਾਰਡ ਦੀ ਵਰਤੋਂ ਕਰੋ  ਪਰ ਸਾਵਧਾਨੀ ਤੇ ਸਮਝਦਾਰੀ ਨਾਲ !

admin

ਈ-ਰੁਪਏ ਤੋਂ ਕਿਸਨੂੰ ਫਾਇਦਾ ਹੁੰਦਾ ਹੈ ?

admin

ਅੰਬਾਨੀ ਤੇ ਅਡਾਨੀ ਹੋਏ ਮਾਰਕ ਜ਼ਕਰਬਰਗ ਤੋਂ ਵੱਧ ਅਮੀਰ

admin