Bollywood

ਜਲਦ ਹੋਣ ਜਾ ਰਿਹੈ ‘ਖਤਰੋਂ ਕੇ ਖਿਲਾੜੀ 12’ ਦਾ ਪ੍ਰੀਮੀਅਰ

ਨਵੀਂ ਦਿੱਲੀ – ਰੋਹਿਤ ਸ਼ੈੱਟੀ ਦੇ ਖੌਫਨਾਕ ਸਟੰਟ ਸ਼ੋਅ ‘ਖਤਰੋਂ ਕੇ ਖਿਲਾੜੀ’ ਦੇ 12ਵੇਂ ਸੀਜ਼ਨ ਦਾ ਬੇਸਬਰੀ ਨਾਲ ਇੰਤਜ਼ਾਰ ਕਰਨ ਵਾਲਿਆਂ ਲਈ ਖੁਸ਼ਖਬਰੀ ਹੈ। ਸ਼ੋਅ ਦੇ ਨਿਰਮਾਤਾਵਾਂ ਨੇ ਹੁਣ ‘ਖਤਰੋਂ ਕੇ ਖਿਲਾੜੀ 12’ ਦੇ ਟੀਵੀ ਪ੍ਰੀਮੀਅਰ ਦੀ ਤਾਰੀਕ ਦਾ ਐਲਾਨ ਕਰ ਦਿੱਤਾ ਹੈ। ਉਸ ਨੇ ਦੱਸਿਆ ਕਿ ਤੁਸੀਂ ਇਸ ਪਸੰਦੀਦਾ ਐਡਵੈਂਚਰ ਬੇਸਡ ਰਿਐਲਿਟੀ ਸ਼ੋਅ ਨੂੰ ਕਦੋਂ ਤੋਂ ਦੇਖ ਸਕੋਗੇ। ਫਿਲਹਾਲ ਕੇਕੇਕੇ 12 ਦੀ ਸ਼ੂਟਿੰਗ ਦੱਖਣੀ ਅਫਰੀਕਾ ਦੇ ਕੇਪਟਾਊਨ ‘ਚ ਚੱਲ ਰਹੀ ਹੈ।

ਹਾਲ ਹੀ ‘ਚ ਰੋਹਿਤ ਸ਼ੈੱਟੀ ਦੇ ਟੀਵੀ ਰਿਐਲਿਟੀ ਸ਼ੋਅ ‘ਖਤਰੋਂ ਕੇ ਖਿਲਾੜੀ 12’ ਦਾ ਨਵਾਂ ਪ੍ਰੋਮੋ ਰਿਲੀਜ਼ ਹੋਇਆ ਹੈ। ਜਿਸ ਤੋਂ ਪਤਾ ਲੱਗਾ ਹੈ ਕਿ ਇਸ ਸ਼ੋਅ ਦਾ ਪ੍ਰੀਮੀਅਰ 2 ਜੁਲਾਈ ਨੂੰ ਰਾਤ 9 ਵਜੇ ਹੋਣ ਜਾ ਰਿਹਾ ਹੈ। ਇਹ ਸ਼ਨਿਚਰਵਾਰ ਅਤੇ ਐਤਵਾਰ ਨੂੰ ਕਲਰਸ ‘ਤੇ ਪ੍ਰਸਾਰਿਤ ਕੀਤਾ ਜਾਵੇਗਾ। ਪ੍ਰੋਮੋ ‘ਚ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਰੋਹਿਤ ਦਿਲ ਦਹਿਲਾ ਦੇਣ ਵਾਲਾ ਸਟੰਟ ਕਰਦੇ ਨਜ਼ਰ ਆ ਰਹੇ ਹਨ।

‘ਖਤਰੋਂ ਕੇ ਖਿਲਾੜੀ-12’ ਦੇ ਸਾਰੇ ਮੁਕਾਬਲੇਬਾਜ਼ ਲਗਾਤਾਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਰਹੇ ਹਨ। ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਹ ਕੇਪ ਟਾਊਨ ਵਿੱਚ ਖ਼ਤਰਿਆਂ ਨਾਲ ਕਿਵੇਂ ਜੂਝ ਰਹੇ ਹਨ। ਸੈੱਟ ‘ਤੇ ਕੀ ਹੋ ਰਿਹਾ ਹੈ ਅਤੇ ਉਹ ਇਕ ਤੋਂ ਬਾਅਦ ਇਕ ਚੁਣੌਤੀ ਲਈ ਕਿਵੇਂ ਤਿਆਰ ਹੋ ਰਹੇ ਹਨ।

ਹਾਲ ਹੀ ‘ਚ ਕਨਿਕਾ ਮਾਨ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ। ਜਿਸ ‘ਚ ਉਸ ਨੇ ਦੱਸਿਆ ਕਿ ਟਾਸਕ ਦੌਰਾਨ ਸਟੰਟ ਕਰਦੇ ਹੋਏ ਉਹ ਗੰਭੀਰ ਜ਼ਖਮੀ ਹੋ ਗਈ ਸੀ। ਇਸ ਦੇ ਬਾਵਜੂਦ ਉਨ੍ਹਾਂ ਨੇ ਆਪਣਾ ਕੰਮ ਪੂਰਾ ਕਰ ਲਿਆ।ਜਦੋਂ ਤੋਂ ਦਰਸ਼ਕਾਂ ਨੇ ਇਸ ਦੀ ਸ਼ੂਟਿੰਗ ਸ਼ੁਰੂ ਹੋਣ ਬਾਰੇ ਸੁਣਿਆ ਹੈ, ਉਹ ਟੀਵੀ ‘ਤੇ ਸ਼ੋਅ ਨੂੰ ਦੇਖਣ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇਸ ਵਾਰ ਸ਼ੋਅ ਵਿੱਚ ਰੁਬੀਨਾ ਦਿਲਿਕ, ਪ੍ਰਤੀਕ ਸਹਿਜਪਾਲ, ਸ੍ਰਿਤੀ ਝਾਅ, ਸ਼ਿਵਾਂਗੀ ਜੋਸ਼ੀ, ਅਨੇਰੀ ਵਜਾਨੀ, ਜੰਨਤ ਜ਼ੁਬੈਰ, ਤੁਸ਼ਾਰ ਕਾਲੀਆ, ਮੋਹਿਤ ਮਲਿਕ, ਨਿਸ਼ਾਂਤ ਭੱਟ, ਰਾਜੀਵ ਅਦਤੀਆ ਅਤੇ ਹੋਰ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਪ੍ਰਤੀਯੋਗੀ ਵਜੋਂ ਸ਼ਾਮਲ ਹੋਈਆਂ।

Related posts

2015 ਵਿੱਚ ਕ੍ਰਿਤੀ ਸਨੇਨ ਨੇ ਰੋਮਾਂਟਿਕ ਐਕਸ਼ਨ ਕਾਮੇਡੀ ਫ਼ਿਲਮ ਦਿਲਵਾਲੇ ਕੀਤੀ

editor

ਈਡੀ ਵੱਲੋਂ ਸ਼ਿਲਪਾ ਸ਼ੈਟੀ ਤੇ ਰਾਜ ਕੁੰਦਰਾ ਦਾ ਫਲੈਟ ਬੰਗਲਾ ਤੇ ਸ਼ੇਅਰਾਂ ਸਣੇ 98 ਕਰੋੜ ਦੀ ਸੰਪਤੀ ਕੁਰਕ

editor

ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਕਰ ਰਹੇ ਨੇ ਸਿਆਸੀ ਪਾਰਟੀ ਦਾ ਸਮਰਥਨ!

editor