India

ਜੰਮੂ ਕਸ਼ਮੀਰ ‘ਚ ਰਾਸ਼ਟਰੀ ਬਾਲਿਕਾ ਦਿਵਸ ’ਤੇ ਔਰਤਾਂ ਨੂੰ ਮਿਲਿਆ ਤੋਹਫਾ

ਜੰਮੂ – ਜੰਮੂ ਕਸ਼ਮੀਰ ’ਚ ਬੇਟੀਆਂ ਦੇ ਹੱਥ ਹੁਣ ਹੋਰ ਮਜ਼ਬੂਤ ਹੋਣਗੇ। ਉਨ੍ਹਾਂ ਦਾ ਭਵਿੱਖ ਉੱਜਵਲ ਹੋਵੇਗਾ। ਰਾਸ਼ਟਰੀ ਬਾਲਿਕਾ ਦਿਵਸ ’ਤੇ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਸੋਮਵਾਰ ਨੂੰ ਸੂਬੇ ਦੀਆਂ ਬੇਟੀਆਂ ਨੂੰ ਇਕ ਵੱਡੀ ਸੌਗਾਤ ਦਿੱਤੀ ਹੈ। ਪੁਲਿਸ ਵਿਭਾਗ ’ਚ ਨਾਨ ਗਜ਼ਟਿਡ ਪੋਸਟਾਂ ’ਤੇ ਉਨ੍ਹਾਂ ਨੂੰ 15 ਫੀਸਦੀ ਦਾ ਰਾਖਵਾਂਕਰਨ ਮਿਲੇਗਾ। ਉਪ ਰਾਜਪਾਲ ਨੇ ਇਸਦਾ ਐਲਾਨ ਕਰ ਦਿੱਤਾ ਹੈ। ਜੰਮੂ ਕਸ਼ਮੀਰ ’ਚ ਇਸ ਤੋਂ ਪਹਿਲਾਂ ਕਿਸੇ ਵੀ ਸਰਕਾਰੀ ਵਿਭਾਗ ਜਾਂ ਸੰਸਥਾ ’ਚ ਰੁਜ਼ਗਾਰ ਲਈ ਮਹਿਲਾ ਰਾਖਵਾਂਕਰਨ ਨਹੀਂ ਸੀ। ਸਿਰਫ਼ ਐੱਮਬੀਬੀਐੱਸ ਦੇ ਕੋਰਸ ’ਚ 50 ਫੀਸਦੀ ਸੀਟਾਂ ’ਤੇ ਲੜਕੀਆਂ ਲਈ ਰਾਖਵਾਂਕਰਨ ਦੀ ਵਿਵਸਥਾ ਰਹੀ ਹੈ। ਜੰਮੂ ਕਸ਼ਮੀਰ ਪੁਲਿਸ ਸੰਗਠਨ ’ਚ ਔਰਤਾਂ ਲਈ ਰਾਖਵਾਂਕਰਨ ਦਾ ਐਲਾਨ ਕਰਦੇ ਹੋਏ ਉਪਰਾਜਪਾਲ ਨੇ ਕਿਹਾ ਕਿ ਇਹ ਅੰਤ ਨਹੀਂ, ਬਲਕਿ ਸ਼ੁਰੂਆਤ ਹੈ। ਅਸੀਂ ਭਵਿੱਖ ’ਚ ਇਸ ਵਿਚ ਹੋਰ ਵਾਧੇ ਲਈ ਸੰਕਲਪਬੱਧ ਹਾਂ। ਰਾਸ਼ਟਰੀ ਬਾਲਿਕਾ ਦਿਵਸ ’ਤੇ ਆਪਣੇ ਸੰਦੇਸ਼ ’ਚ ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਬਾਲਿਕਾ ਦਿਵਸ ਹਰ ਬੇਟੀ ਲਈ ਬਰਾਬਰ ਅਧਿਕਾਰ ਹਾਸਲ ਕਰਨ, ਉਨ੍ਹਾਂ ਨੂੰ ਇਕ ਸ਼ਾਂਤੀਪੂਰਨ, ਖੁਸ਼ਹਾਲ ਤੇ ਟਿਕਾਊ ਸਮਾਜ ਦੇ ਮੌਕਿਆਂ ਨਾਲ ਮਜ਼ਬੂਤ ਬਣਾਉਣ ਲਈ ਸਾਡੀ ਵਚਨਬੱਧਤਾ ਦੁਹਰਾਉਣ ਦਾ ਮੌਕਾ ਦਿੰਦਾ ਹੈ। ਉਪ ਰਾਜਪਾਲ ਨੇ ਕਿਹਾ ਕਿ ਵੱਖ ਵੱਖ ਖੇਤਰਾਂ ’ਚ ਆਪਣੀ ਪ੍ਰਤਿਭਾ ਸਾਬਿਤ ਕਰ ਰਹੀਆਂ ਇਸ ਦੇਸ਼ ਦੀਆਂ ਬੇਟੀਆਂ ਨੂੰ ਮੈਂ ਸਲਾਮ ਕਰਦਾ ਹਾਂ। ਵਿਸ਼ਵ ਮਹਾਮਾਰੀ ਨਾਲ ਜੂਝ ਰਹੀ ਸਾਡੀ ਸਿਹਤ ਪ੍ਰਣਾਲੀ ਦੀ ਉਹ ਰੀੜ੍ਹ ਹਨ। ਉਨ੍ਹਾਂ ਬੇਟੀਆਂ ਦੇ ਅਧਿਕਾਰਾਂ ਦੇ ਪ੍ਰਤੀ ਜਨਜਾਗਰੂਕਤਾ ਫੈਲਾਉਣ ਲਈ ਕਿਹਾ। ਉਨ੍ਹਾਂ ਇਸਦੇ ਲਈ ਕਮਿਊਨਿਟੀ ਸਹਿਯੋਗ ਦੀ ਅਪੀਲ ਕਰਦੇ ਹੋਏ ਕਿਹਾ ਕਿ ਸਾਨੂੰ ਬੱਚੀਆਂ ਨੂੰ ਪੂਰਾ ਸਮਰਥਨ ਤੇ ਮੌਕਾ ਦੇਣਾ ਚਾਹੀਦਾ ਹੈ।

Related posts

ਈਡੀ ਦੇ ਛਾਪਿਆਂ ਨਾਲ ਡਰਾਉਣ ਤੇ ਚੁੱਪ ਕਰਾਉਣ ਦੀ ਕੋਸ਼ਿਸ਼ : ਆਤਿਸ਼ੀ

editor

ਮੱਧ ਪ੍ਰਦੇਸ਼ ਦੀ ਪਟਾਕਾ ਫੈਕਟਰੀ ’ਚ ਧਮਾਕੇ ਵਿਚ 11 ਦੀ ਮੌਤ 90 ਜ਼ਖਮੀ ਪੀ..ਐਮ ਮੋਦੀ ਨੇ ਜਤਾਇਆ ਦੁਖ

editor

ਸਿੱਖ ਦੰਗੇ : ਕਮਲਨਾਥ ਖ਼ਿਲਾਫ਼ ਰਿਪੋਰਟ ਦਾਇਰ ਕਰਨ ਲਈ ਸਿੱਟ ਨੂੰ ਦਿੱਲੀ ਹਾਈਕੋਰਟ ਤੋਂ ਮਿਲਿਆ ਸਮਾਂ

editor