India

ਝੱਜਰ ਪ੍ਰਸ਼ਾਸਨ, ਦਿੱਲੀ ਪੁਲਿਸ ਤੇ ਕਿਸਾਨ ਆਗੂਆਂ ਦੀ ਬੈਠਕ ਖਤਮ, ਰਸਤਾ ਖੋਲ੍ਹਣ ’ਤੇ ਨਹੀਂ ਬਣ ਸਕੀ ਸਹਿਮਤੀ

ਬਹਾਦੁਰਗੜ੍ਹ – ਟਿਕਰੀ ਬਾਰਡਰ ਨੂੰ ਪੂਰੀ ਤਰ੍ਹਾਂ ਖੋਲ੍ਹਣ ਨੂੰ ਲੈ ਕੇ ਸ਼ਾਮ ਤਕ ਸਾਰੇ ਇੰਤਜ਼ਾਰ ਕਰਦੇ ਰਹੇ ਪਰ ਕੁਝ ਹਿੱਸਾ ਖੋਲ੍ਹਣਾ ਅਜੇ ਬਾਕੀ ਹੈ। ਇਸ ਨੂੰ ਲੈ ਕੇ ਝੱਜਰ ਪ੍ਰਸ਼ਾਸਨ, ਦਿੱਲੀ ਪੁਲਿਸ ਤੇ ਕਿਸਾਨ ਆਗੂਆਂ ਦੀ ਚੱਲ ਰਹੀ ਬੈਠਕ ਖਤਮ ਹੋ ਚੁੱਕੀ ਹੈ। ਉੱਥੇ ਬੈਠਕ ’ਚ ਕਿਸਾਨਾਂ ਨੇ ਬਾਰਡਰ ’ਤੇ ਇਕਤਰਫ਼ਾ ਰਸਤਾ ਖੋਲ੍ਹਣ ਤੋਂ ਮਨ੍ਹਾ ਕਰ ਦਿੱਤਾ ਹੈ। ਕਰੀਬ ਤਿੰਨੇ ਘੰਟਿਆਂ ਤੋਂ ਜ਼ਿਆਦਾ ਸਮੇਂ ਤਕ ਚੱਲੀ ਬੈਠਕ ’ਚ ਬਾਰਡਰ ਖੋਲ੍ਹਣ ਨੂੰ ਲੈ ਕੇ ਕੋਈ ਨਤੀਜਾ ਨਹੀਂ ਨਿਕਲਿਆ। ਕਿਸਾਨਾਂ ਨੇ ਸਿਰਫ਼ ਪੰਜ ਫੁੱਟ ਦਾ ਰਸਤਾ ਦੇਣ ਦੀ ਗੱਲ ਆਖੀ।

ਨਾਲ ਹੀ ਹਰਿਆਣਾ ਦੇ ਝੱਜਰ ਪ੍ਰਸ਼ਾਸਨ ਨੇ ਕਿਹਾ ਕਿ ਇਕ ਲੇਨ ’ਚ ਦੋਵੇਂ ਪਾਸਿਓਂ ਵਾਹਨਾਂ ਦੀ ਆਵਾਜਾਈ ਹੋਣ ਦਿੱਤੀ ਜਾਵੇ। ਦਿੱਲੀ ਪੁਲਿਸ ਨੇ ਵਾਹਨਾਂ ਦਾ ਦਾਖਲਾ ਮਨ੍ਹਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਿਰਫ਼ ਦਿੱਲੀ ਤੋਂ ਹਰਿਆਣਾ ਜਾਣ ਵਾਲੇ ਵਾਹਨਾਂ ਨੂੰ ਹੀ ਨਿਕਲਣ ਦੇਣਗੇ। ਅਜਿਹੇ ’ਚ ਕਿਸਾਨਾਂ ਨੇ ਕਿਹਾ ਕਿ ਅਸੀਂ ਸਿਰਫ਼ ਪੰਜ ਫੁੱਟ ਦਾ ਰਸਤਾ ਦਿਆਂਗੇ। ਸਵੇਰੇ 10 ਵਜੇ ਤੋਂ ਬਾਅਦ ਆਟੋ, ਕਾਰ ਤੇ ਪੈਦਲ ਆਦਮੀ ਹੀ ਆ ਜਾ ਸਕਦੇ ਹਨ। ਭਾਰੀ ਵਾਹਨ ਤੇ ਬੱਸਾਂ ਆਉਣਗੀਆਂ ਤਾਂ ਫਿਰ ਤੋਂ ਸੜਕ ਹਾਦਸੇ ਵਾਪਰਨਗੇ। ਸਾਡੇ ਕਿਸਾਨ ਸੜਕ ਹਾਦਸੇ ਦਾ ਸ਼ਿਕਾਰ ਹੋਣਗੇ। ਅਜਿਹੇ ’ਚ ਉਹ ਪੰਜ ਫੁੱਟ ਤੋਂ ਜ਼ਿਆਦਾ ਰਸਤਾ ਨਹੀਂ ਦੇ ਸਕਦੇ।ਇਸ ਤੋਂ ਪਹਿਲਾਂ ਦਿੱਲੀ ਪੁਲਿਸ ਵੱਲੋਂ ਟਿਕਰੀ ਬਾਰਡਰ ’ਤੇ ਇਕ ਲੇਨ ਖੋਲ੍ਹਣ ਲਈ ਰਾਤ ਭਰ ਬੈਰੀਕੇਡਿੰਗ, ਸੀਮਿੰਟ ਦੀ ਕੰਧ, ਪੱਥਰ ਅਤੇ ਕਿੱਲਾਂ ਸਾਫ਼ ਕਰ ਦਿੱਤੀਆਂ ਸਨ। ਦਿੱਲੀ ਪੁਲਿਸ ਨੇ ਜੇਸੀਬੀ ਅਤੇ ਕਰੇਨ ਦੀ ਮਦਦ ਨਾਲ ਇਨ੍ਹਾਂ ਨੂੰ ਹਟਾਇਆ। ਇੱਥੇ ਲਾਈਆਂ ਗਈਆਂ ਸੱਤ ਲੇਅਰ ’ਚੋਂ ਪੰਜ ਲੇਅਰ ਦੀ ਬੈਰੀਕੇਡਿੰਗ ਹਟਾ ਦਿੱਤੀ ਗਈ। ਹੁਣ ਸਿਰਫ਼ ਪੱਥਰਨੁਮਾ ਬੈਰੀਕੇਡਿੰਗ ਦੀ ਇਕ ਮੋਟੀ ਕੰਧ ਬਾਕੀ ਹੈ। ਇਹ ਕੰਧ ਪੱਥਰਨੁਮਾ ਬੈਰੀਕੇਡ ’ਚ ਸੀਸੀ ਕੰਕਰੀਟ ਨਾਲ ਭਰ ਕੇ ਬਣਾਈ ਗਈ ਸੀ।

Related posts

ਦਿੱਲੀ ਸ਼ਰਾਬ ਨੀਤੀ ਮਾਮਲਾ ਕੇਜਰੀਵਾਲ ਤੇ ਕਵਿਤਾ ਦਾ ਜੁਡੀਸ਼ਲ ਰਿਮਾਂਡ 7 ਮਈ ਤੱਕ ਵਧਾਇਆ

editor

ਟੋਂਕ ਦੇ ਉਨੀਆਰਾ ’ਚ ਇੱਕ ਜਨ ਸਭਾ ਨੂੰ ਪ੍ਰਧਾਨ ਮੰਤਰੀ ਵੱਲੋਂ ਸੰਬੋਧਨਕਾਂਗਰਸ ਦਲਿਤਾਂ, ਪੱਛੜੀਆਂ ਸ਼੍ਰੇਣੀਆਂ ਅਤੇ ਆਦਿਵਾਸੀਆਂ ਦਾ ਰਾਖਵਾਂਕਰਨ ਮੁਸਲਮਾਨਾਂ ਨੂੰ ਦੇਣਾ ਚਾਹੁੰਦੀ ਸੀ: ਮੋਦੀ

editor

ਸੰਜੇ ਸਿੰਘ ਦਾ ਵੱਡਾ ਦੋਸ਼, ਜੇਲ੍ਹ ’ਚ ਬੰਦ ਕੇਜਰੀਵਾਲ ’ਤੇ 24 ਘੰਟੇ ਸੀ.ਸੀ.ਟੀ.ਵੀ. ਰਾਹੀਂ ਨਿਗਰਾਨੀ ਰੱਖ ਰਹੇ ਪ੍ਰਧਾਨ ਮੰਤਰੀ ਤੇ ਐਲ.ਜੀ

editor