Bollywood

ਡਰੱਗਜ਼ ਮਾਮਲੇ ’ਚ ਐੱਨਸੀਬੀ ਸਾਹਮਣੇ ਮੁੜ ਹਾਜ਼ਰ ਹੋਏ ਆਰੀਅਨ

ਮੁੰਬਈ – ਬਾਲੀਵੁੱਡ ਅਦਾਕਾਰ ਸ਼ਾਹਰੁਖ਼ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਹਾਈ ਕੋਰਟ ਦੇ ਨਿਰਦੇਸ਼ਾਂ ਤਹਿਤ ਕਰੂਜ਼ ਡਰੱਗਜ਼ ਮਾਮਲੇ ’ਚ ਸ਼ੁੱਕਰਵਾਰ ਨੂੰ ਮੁੜ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੇ ਅਧਿਕਾਰੀਆਂ ਸਾਹਮਣੇ ਹਾਜ਼ਰ ਹੋਏ। ਸੂਤਰਾਂ ਨੇ ਦੱਸਿਆ ਕਿ ਆਰੀਅਨ ਲਗਪਗ ਡੇਢ ਵਜੇ ਦੱਖਣੀ ਮੁੰਬਈ ਸਥਿਤ ਐੱਨਸੀਬੀ ਦਫ਼ਤਰ ਪੁੱਜੇ ਤੇ 10 ਮਿੰਟਾਂ ਅੰਦਰ ਉੱਥੋਂ ਚਲੇ ਗਏ। ਕਰੂਜ਼ ਡਰੱਗਜ਼ ਮਾਮਲੇ ’ਚ ਐੱਨਸੀਬੀ ਸਾਹਮਣੇ ਇਹ ਆਰੀਅਨ ਦੀ ਤੀਜੀ ਹਫ਼ਤਾਵਾਰੀ ਹਾਜ਼ਰੀ ਸੀ।

ਸੂਤਰਾਂ ਨੇ ਦੱਸਿਆ ਕਿ ਪਿਛਲੇ ਹਫ਼ਤੇ ਐੱਨਸੀਬੀ ਦਫ਼ਤਰ ’ਚ ਹਾਜ਼ਰੀ ਹੋਣ ਤੋਂ ਬਾਅਦ ਆਰੀਅਨ ਦਿੱਲੀ ਐੱਸਆਈਟੀ ਦੇ ਸਾਹਮਣੇ ਵੀ ਪੇਸ਼ ਹੋਏ ਸਨ, ਜੋ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕਰੂਜ਼ ਡਰੱਗਜ਼ ਮਾਮਲੇ ’ਚ ਦੋ ਅਕਤੂਬਰ ਨੂੰ ਐੱਨਸੀਬੀ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਆਰੀਅਨ ਨੂੰ ਬਾਂਬੇ ਹਾਈ ਕੋਰਟ ਨੇ ਬਾਸ਼ਰਤ ਜ਼ਮਾਨਤ ਦਿੱਤੀ ਸੀ। ਜ਼ਮਾਨਤ ਲਈ ਹਾਈ ਕੋਰਟ ਵੱਲੋਂ ਲਗਾਈਆਂ 14 ਸ਼ਰਤਾਂ ’ਚੋਂ ਇਕ ਸ਼ਰਤ ਹਫ਼ਤਾਵਾਰੀ ਹਾਜ਼ਰੀ ਦੀ ਵੀ ਹੈ। ਇਸ ਮੁਤਾਬਕ ਹੀ ਆਰੀਅਨ ਸ਼ੁੱਕਰਵਾਰ ਦੁਪਹਿਰ ਨੂੰ ਐੱਨਸੀਬੀ ਦਫ਼ਤਰ ਪੁੱਜੇ।

Related posts

2015 ਵਿੱਚ ਕ੍ਰਿਤੀ ਸਨੇਨ ਨੇ ਰੋਮਾਂਟਿਕ ਐਕਸ਼ਨ ਕਾਮੇਡੀ ਫ਼ਿਲਮ ਦਿਲਵਾਲੇ ਕੀਤੀ

editor

ਈਡੀ ਵੱਲੋਂ ਸ਼ਿਲਪਾ ਸ਼ੈਟੀ ਤੇ ਰਾਜ ਕੁੰਦਰਾ ਦਾ ਫਲੈਟ ਬੰਗਲਾ ਤੇ ਸ਼ੇਅਰਾਂ ਸਣੇ 98 ਕਰੋੜ ਦੀ ਸੰਪਤੀ ਕੁਰਕ

editor

ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਕਰ ਰਹੇ ਨੇ ਸਿਆਸੀ ਪਾਰਟੀ ਦਾ ਸਮਰਥਨ!

editor