International

ਤਾਲਿਬਾਨ ਨੇ ਮਹਿਲਾ ਟੀਵੀ ਐਂਕਰਾਂ ਨੂੰ ਆਪਣਾ ਚਿਹਰਾ ਢੱਕਣ ਦਾ ਦਿੱਤਾ ਹੁਕਮ, ਮਨੁੱਖੀ ਅਧਿਕਾਰ ਕਾਰਕੁਨਾਂ ਨੇ ਇਸ ਕਦਮ ਦੀ ਕੀਤੀ ਆਲੋਚਨਾ

ਇਸਲਾਮਾਬਾਦ – ਅਫ਼ਗਾਨਿਸਤਾਨ ਦੇ ਤਾਲਿਬਾਨ ਸ਼ਾਸਕਾਂ ਨੇ ਐਤਵਾਰ ਨੂੰ ਦੇਸ਼ ਦੀਆਂ ਸਾਰੀਆਂ ਮਹਿਲਾ ਟੀਵੀ ਨਿਊਜ਼ ਐਂਕਰਾਂ ਲਈ ਆਦੇਸ਼ ਜਾਰੀ ਕੀਤਾ ਹੈ। ਮਹਿਲਾ ਐਂਕਰਾਂ ਨੂੰ ਖ਼ਬਰਾਂ ਦੇ ਪ੍ਰਸਾਰਣ ਦੌਰਾਨ ਮੂੰਹ ਢੱਕਣ ਲਈ ਕਿਹਾ ਗਿਆ ਹੈ। ਕੱਟੜਪੰਥੀ ਤਾਲਿਬਾਨ ਦੇ ਇਸ ਕਦਮ ਦੀ ਮਨੁੱਖੀ ਅਧਿਕਾਰ ਕਾਰਕੁਨਾਂ ਨੇ ਆਲੋਚਨਾ ਕੀਤੀ ਹੈ।
ਵੀਰਵਾਰ ਨੂੰ ਹੁਕਮ ਸੁਣਾਏ ਜਾਣ ਤੋਂ ਬਾਅਦ ਕੁਝ ਨਿਊਜ਼ ਚੈਨਲਾਂ ਨੇ ਹੀ ਇਸ ਦਾ ਪਾਲਣ ਕੀਤਾ ਪਰ ਐਤਵਾਰ ਨੂੰ ਜ਼ਿਆਦਾਤਰ ਮਹਿਲਾ ਐਂਕਰ ਮੂੰਹ ਢੱਕ ਕੇ ਆਈਆਂ। ਤਾਲਿਬਾਨ ਦਾ ਧਾਰਮਿਕ ਮਾਮਲਿਆਂ ਦਾ ਮੰਤਰਾਲਾ ਹੁਕਮਾਂ ਨੂੰ ਲਾਗੂ ਕਰਨ ‘ਚ ਰੁੱਝਿਆ ਹੋਇਆ ਹੈ। ਸੂਚਨਾ ਅਤੇ ਸੱਭਿਆਚਾਰ ਮੰਤਰਾਲੇ ਨੇ ਕਿਹਾ ਕਿ ਇਸ ਹੁਕਮ ‘ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।
“ਸਾਨੂੰ ਚਿਹਰਾ ਢੱਕਣ ਲਈ ਮਜ਼ਬੂਰ ਕੀਤਾ ਗਿਆ ਹੈ, ਜੋ ਸਾਡੇ ਪ੍ਰੋਗਰਾਮ ਨੂੰ ਪੇਸ਼ ਕਰਦੇ ਸਮੇਂ ਸਾਡੇ ਲਈ ਪਰੇਸ਼ਾਨੀ ਪੈਦਾ ਕਰ ਸਕਦਾ ਹੈ।” ਇਸ ਤੋਂ ਪਹਿਲਾਂ ਤਾਲਿਬਾਨ ਨੇ 1996-2001 ਦੌਰਾਨ ਸੱਤਾ ‘ਚ ਹੁੰਦਿਆਂ ਔਰਤਾਂ ‘ਤੇ ਕਈ ਪਾਬੰਦੀਆਂ ਲਾਈਆਂ ਸਨ। ਉਨ੍ਹਾਂ ਨੂੰ ਬੁਰਕਾ ਪਾਉਣ ਲਈ ਮਜਬੂਰ ਕੀਤਾ ਅਤੇ ਉਨ੍ਹਾਂ ਨੂੰ ਸਿੱਖਿਆ, ਜਨਤਕ ਜੀਵਨ ਤੋਂ ਦੂਰ ਰੱਖਿਆ। ਇਸ ਵਾਰ ਵੀ ਅਫਗਾਨਿਸਤਾਨ ‘ਚ ਇਕ ਤੋਂ ਬਾਅਦ ਇਕ ਔਰਤਾਂ ‘ਤੇ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਸਿੱਖਿਆ ਤੋਂ ਬਾਹਰ ਰੱਖਿਆ ਗਿਆ ਹੈ।
ਦੂਜੇ ਪਾਸੇ ਟੈਕਸਾਸ ਸੂਬੇ ਦੇ ਇਕ ਛੋਟੇ ਜਿਹੇ ਕਸਬੇ ਵਿਚ ਇਕ ਪਾਕਿਸਤਾਨੀ-ਅਮਰੀਕੀ ਵਿਅਕਤੀ ਨੇ ਆਪਣੀ ਪਤਨੀ, ਚਾਰ ਸਾਲ ਦੀ ਬੇਟੀ ਅਤੇ ਸੱਸ ਦਾ ਕਤਲ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਵੀਰਵਾਰ ਸਵੇਰੇ ਗੋਲੀਬਾਰੀ ਦੀ ਸੂਚਨਾ ਮਿਲਣ ਤੋਂ ਬਾਅਦ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਚੈਂਪਿਅਨ ਫੋਰੈਸਟ ਖੇਤਰ ਦੇ ਵਿੰਟੇਜ ਪਾਰਕ ਅਪਾਰਟਮੈਂਟ ਵਿੱਚ ਪੁੱਜੇ ਅਤੇ ਚਾਰਾਂ ਨੂੰ ਇੱਕ ਰਿਹਾਇਸ਼ ਦੇ ਅੰਦਰ ਮ੍ਰਿਤਕ ਪਾਇਆ।

Related posts

ਦੋ ਕਰੋੜ ਦੇ ਸੋਨੇ ਦੀ ਚੋਰੀ ਦੇ ਮਾਮਲੇ ’ਚ ਏਅਰ ਕੈਨੇਡਾ ਦੇ ਦੋ ਪੰਜਾਬੀ ਕਰਮਚਾਰੀਆਂ ਸਮੇਤ ਛੇ ਗਿ੍ਰਫ਼ਤਾਰ

editor

ਅਮਰੀਕਾ ਵਿੱਚ ਲੱਖਾਂ ਲੋਕ ਗਰੀਨ ਕਾਰਡ ਦੀ ਉਡੀਕ ’ਚ, 12 ਲੱਖ ਭਾਰਤੀ ਵੀ ਸ਼ਾਮਲ

editor

ਬਿ੍ਰਟੇਨ ’ਚ ਮਹਿੰਗਾਈ ਸਤੰਬਰ 2021 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ’ਤੇ ਪੁੱਜੀ

editor