India

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਤੇ ਪ੍ਰਧਾਨ ਨੂੰ ਮਿਲੀ Y+ ਸ਼੍ਰੇਣੀ ਦੀ ਸੁਰੱਖਿਆ

ਪਟਨਾ ਸਿਟੀ – ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿਤ ਨੂੰ ਵਾਈ ਪਲੱਸ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਇਸ ਦੀ ਜਾਣਕਾਰੀ ਐਤਵਾਰ ਨੂੰ ਕਮੇਟੀ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਤੇ ਗੁਰਦੁਆਰੇ ਦੇ ਸੁਪਰਡੈਂਟ ਦਲਜੀਤ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਗ੍ਰਹਿ ਮੰਤਰਾਲੇ ਦੀ ਚਿੱਠੀ ਮਿਲੀ ਹੈ। ਵਾਈ ਪਲੱਸ ਸ਼੍ਰੇਣੀ ਦੀ ਸੁਰੱਖਿਆ ’ਚ 11 ਸੁਰੱਖਿਆ ਮੁਲਾਜ਼ਮ ਸ਼ਾਮਲ ਹੁੰਦੇ ਹਨ। ਇਸ ਸੁਰੱਖਿਆ ਵਿਵਸਥਾ ’ਚ ਇਕ ਜਾਂ ਦੋ ਕਮਾਂਡੋ ਤੇ ਦੋ ਨਿੱਜੀ ਸੁਰੱਖਿਆ ਅਧਿਕਾਰੀ ਯਾਨੀ ਪੀਐੱਸਓ ਵੀ ਹੁੰਦੇ ਹਨ।

ਉਨ੍ਹਾਂ ਦੱਸਿਆ ਕਿ ਜਥੇਦਾਰ ਤੇ ਪ੍ਰਧਾਨ ਨੂੰ ਵਾਈ ਪਲੱਸ ਸੁਰੱਖਿਆ ਯਕੀਨੀ ਬਣਾਉਣ ਲਈ ਸੋਮਵਾਰ ਨੂੰ ਤਖ਼ਤ ਸਾਹਿਬ ’ਚ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਉੱਚ ਪੱਧਰੀ ਬੈਠਕ ਹੋਵੇਗੀ। ਇਸ ’ਚ ਜ਼ਿਲ੍ਹਾ ਅਧਿਕਾਰੀ, ਸੀਨੀਅਰ ਪੁਲਿਸ ਸੁਪਰਡੈਂਟ, ਕਮਾਂਡਿੰਗ ਅਫਸਰ ਸਣੇ ਹੋਰ ਅਧਿਕਾਰੀ ਸ਼ਾਮਲ ਹੋਣਗੇ। ਤਖ਼ਤ ਸਾਹਿਬ ਨਾਲ ਜੁਡ਼ੇ ਲੋਕਾਂ ਦੀ ਮੰਨੀਏ ਤਾਂ ਦੁਨੀਆ ਦਾ ਦੂਜਾ ਤਖ਼ਤ ਹੋਣ ਕਾਰਨ ਜਥੇਦਾਰ ਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਵੱਡਾ ਹੁੰਦਾ ਹੈ। ਅਹੁਦੇ ਦੀ ਮਾਣ-ਮਰਿਆਦਾ ਨਾਲ ਪ੍ਰਬੰਧਕ ਕਮੇਟੀ ’ਚ ਗੁੱਟਬਾਜ਼ੀ ਤੇ ਹੈੱਡ ਗ੍ਰੰਥੀ ਭਾਈ ਰਾਜਿੰਦਰ ਸਿੰਘ ਦੀ ਸ਼ੱਕੀ ਹਾਲਾਤ ’ਚ ਮੌਤ ਤੋਂ ਬਾਅਦ ਬਦਲੀ ਸਥਿਤੀ ਨਾਲ ਵਾਈ ਪਲੱਸ ਸੁਰੱਖਿਆ ਵਿਵਸਥਾ ਨੂੰ ਜੋਡ਼ ਕੇ ਦੇਖਿਆ ਜਾ ਰਿਹਾ ਹੈ।

Related posts

ਈਡੀ ਦੇ ਛਾਪਿਆਂ ਨਾਲ ਡਰਾਉਣ ਤੇ ਚੁੱਪ ਕਰਾਉਣ ਦੀ ਕੋਸ਼ਿਸ਼ : ਆਤਿਸ਼ੀ

editor

ਮੱਧ ਪ੍ਰਦੇਸ਼ ਦੀ ਪਟਾਕਾ ਫੈਕਟਰੀ ’ਚ ਧਮਾਕੇ ਵਿਚ 11 ਦੀ ਮੌਤ 90 ਜ਼ਖਮੀ ਪੀ..ਐਮ ਮੋਦੀ ਨੇ ਜਤਾਇਆ ਦੁਖ

editor

ਸਿੱਖ ਦੰਗੇ : ਕਮਲਨਾਥ ਖ਼ਿਲਾਫ਼ ਰਿਪੋਰਟ ਦਾਇਰ ਕਰਨ ਲਈ ਸਿੱਟ ਨੂੰ ਦਿੱਲੀ ਹਾਈਕੋਰਟ ਤੋਂ ਮਿਲਿਆ ਸਮਾਂ

editor