Articles Health & Fitness

ਦਰਦਾਂ  ਦੀ ਵੱਧ ਰਹੀ ਹੈ ਪਰੇਸ਼ਾਨੀ

12 ਅਕਤੂਬਰ 2020 ਨੂੰ ਵਿਸ਼ਵ ਅਰਥਰਾਈਟਿਸ ਦਿਵਸ ਦੇ ਮੌਕੇ ‘ਤੇ ਵਿਸ਼ਵ ਭਰ ਵਿਚ ਗਠੀਆ ਅਤੇ ਮਾਂਸਪੇਸ਼ੀਆਂ ਦੇ ਰੋਗਾਂ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਸਾਲ 1996 ਵਿਚ ਵਿਸ਼ਵ ਅਰਥਰਾਈਟਿਸ ਦਿਵਸ ਦੀ ਸ਼ੁਰੂਆਤ ਹੋਈ। ਲਾਈਫ ਸਟਾਈਲ ਨਾਲ ਜੁੜੀ ਆਮ ਸਮੱਸਿਆ ਜੌੜਾਂ ਦਾ ਦਰਦ  ਦੁਨਿਆ ਭਰ ਵਿੱਚ ਤੇਜੀ ਨਾਲ ਵੱਧ ਰਹੀ ਹੈ। ਇਸ ਦਾ ਅਸਰ ਠੰਡੇ ਮੁਲਕਾਂ ਵਿੱਚ ਹਰ ਓੁਮਰ ‘ਤੇ ਬਦਲ ਰਹੇ ਮੌਸਮ ਵਿੱਚ ਦੇਖਿਆ ਜਾ ਸਕਦਾ ਹੈ। ਅਮਰੀਕਾ ਵਿਚ 54 ਮਿਲੀਅਨ ਤੋਂ ਵੱਧ ਲੋਕ ਗਠੀਆ ਦੇ ਸ਼ਿਕਾਰ ਹਨ। ਗਠੀਆ ਨਾਲ ਪੀੜਿਤ ਲਗਭਗ 24 ਮਿਲੀਅਨ ਆਪਣੀਆਂ ਡੇਲੀ ਗਤੀਵਿਧੀਆਂ ਤੋਂ ਦੂਰ ਹੋ ਰਹੇ ਹਨ। ਹਰ ਚੋਥੇ ਵਿੱਚੋਂ 1 ਵਿਅਸਕ ਗੰਭੀਰ ਜੋੜਾਂ ਦੇ ਦਰਦ ਦੀ ਸ਼ਿਕਾਇਤ ਕਰ ਰਿਹਾ ਹੈ। ਕੈਨੇਡੀਅਨ ਸਰਵੇ ਦੇ ਮੁਤਾਬਿਕ 60% ਯਾਨਿ ਕੁਲ ੬ ਮਿਲਿਅਨ ਕੇਵਲ ਔਰਤਾਂ ਦਰਦਾਂ ਦੇ ਘੇਰੇ ਵਿੱਚ ਹਨ। ਅੱਜ 7 ਮਿਲੀਅਨ ਤੋਂ ਵੱਧ ਕੈਨੇਡੀਅਨ ਜੋੜਾਂ ਦੇ ਦਰਦ ਨਾਲ ਪੀੜਿਤ ਹਨ। ਵਿਸ਼ਵ ਭਰ ਵਿਚ ਹਰ ਉਮਰ ਯਾਨਿ ਬੱਚਿਆਂ ਤੋਂ ਲੈ ਕੇ ਨੌਜਵਾਨ, 30-45 ਦੀ ਉਮਰ ਅਤੇ ਸੀਨੀਅਰਜ਼ ਵਿਚ ਅਰਥਰਾਈਟਿਸ ਜਿਆਦਾ ਦੇਖਣ ਨੂੰ ਮਿਲ ਰਿਹਾ ਹੈ।

ਦਰਦਾਂ  ਗਰਦਨ, ਮੌਢੇ, ਬਾਹਾਂ-ਹੱਥ, ਪਿੱਠ, ਗੋਡੇ, ਲੱਤਾਂ, ਤੇ ਪੈਰਾਂ ਦੇ ਜੌੜਾਂ ਅੰਦਰ ਕਿਤੇ ਵੀ ਹੋਣ ਨਾਲ ਆਮ ਆਦਮੀ ਦਾ ਰੁਝੇਵਾਂ ਖੜਨ ਵਰਗਾ ਹੋ ਜਾਂਦਾ ਹੈ।ਦਰਦਾਂ ਜੋ ਜੋੜਾਂ, ਸੈਲਜ਼, ਟਿਸ਼ੂਆਂ, ਮਾਸਪੇਸ਼ੀਆਂ ਅਤੇ ਨਸਾਂ ਨੂੰ ਪ੍ਰਭਾਵਿਤ ਕਰਕੇ ਅਗਲੀ ਹਾਲਤ ਵਿਚ ਆਦਮੀ ਦਾ ਓਠਣਾ- ਬੈਠਣਾ, ਖੜੇ ਹੌਣਾ, ਚਲਣਾ-ਫਿਰਨਾ ਤੇ ਕਰਵਟ ਲੈਣਾ ਔਖਾ ਕਰ ਦਿੰਦਾ ਹੈ। ਕੰਮ ਤੇ ਅਤੇ ਘਰ ਵਿੱਚ ਗਲਤ ਤਰੀਕੇ ਨਾਲ ਵਸਤਾਂ ਚੱਕਣ ਤੇ ਰੱਖਣ ਨਾਲ ਵੀ ਅਚਾਨਕ ਦਰਦ ਸ਼ੁਰੂ ਹੋ ਜਾਂਦੀ ਹੈ। ਘੱਟ ਅਤੇ ਤੇਜ ਦਰਦ ਵਿੱਚ ਜੌੜਾਂ ਅੰਦਰ ਅਕੜਾਹਟ, ਸੋਜਸ਼ ਤੇ ਲਾਲੀ ਦਿਸਦੀ ਹੈ। ਆਦਮੀ ਨੂੰ ਮਾਨਸਿਕ-ਸ਼ਰੀਰਕ ਕਮਜੋਰੀ, ਥਕਾਵਟ, ਖਾਣ-ਪੀਣ ਨੂੰ ਦਿਲ ਨਾ ਕਰਨਾ, ਕਦੇ-ਕਦੇ ਬੁਖਾਰ ਵੀ ਹੋ ਜਾਂਦਾ ਹੈ। ਵੱਧ ਰਿਹਾ ਮੋਟਾਪਾ ਵੀ ਜੌੜਾਂ ਅੰਦਰ ਦਰਦ ਵਧਾ ਦਿੰਦਾ ਹੈ। ਦਰਦਾਂ ਸਰੀਰ ਦਾ ਗਲਤ ਪੋਸਚਰ, ਤੁਹਾਡਾ ਕਿੱਤਾ, ਸਦਮਾ, ਦੁਰਘਟਨਾ, ਐਕਸੀਡੈਂਟ, ਮਾਨਸਿਕ ਸੱਟਾਂ ਆਦਿ ਕਿਸੇ ਵੀ ਕਾਰਨ ਅਚਾਨਕ ਸ਼ੁਰੂ ਹੋ ਸਕਦੀ ਹੈ।

ਵਿਕਸਿਤ ਦੇਸ਼ਾਂ ਵਿਚ ਗੰਭੀਰ ਅੰਗਾਂ ਦੇ ਸਦਮੇ ਵਿਚ 50% ਡਿੱਗਣ ਤੋਂ, ਸਨੋ ਟਾਈਮ ‘ਤੇ ਤਿਲਕਣ ਨਾਲ, ਸੜਕ ਟ੍ਰੈਫਿਕ ਹਾਦਸਿਆਂ ਤੋਂ 20-25%, ਅਤੇ ਮਸ਼ੀਨਰੀ ‘ਤੇ ਸੰਧਾਂ ਦੀ ਵਰਤੋਂ ਨਾਲ, ਅਤੇ ਕਿਸ਼ੋਰ-ਨੌਜਵਾਨ ਰੈਸ਼ ਡਰਾਇਵਿੰਗ ਦੁਰਘਟਨਾ ਵਿਚ ਅਪਾਹਜ਼ ਵੀ ਹੋ ਰਹੇ ਹਨ।

ਦਰਦਾਂ ਦੀ ਆਮ ਹਾਲਤ ਵਿੱਚ ਵਿਅਕਤੀ ਰੌਜਾਨਾ ਸੈਰ ਦੇ ਨਾਲ-ਨਾਲ ਅੱਗੇ ਲਿਖੇ ਘਰੇਲੂ ਓੁਪਾਅ ਕਰ ਹਕਦਾ ਹੈ:

ਡਾਈਟੀਸ਼ਿਅਨ ਦੀ ਸਲਾਹ ਨਾਲ ਘੱਟ ਕੈਲੋਰੀ ਵਾਲੀ ਖੁਰਾਕ ਸ਼ਾਮਿਲ ਕਰਕੇ ਸੱਭ ਤੌਂ ਪਹਿਲਾਂ ਆਪਣਾ ਵਜਨ ਘਟਾਓ। ਆਪਣਾ ਵਰਕ ਆਓਟ ਫੀਜੀਓ ਮਾਹਿਰ ਦੀ ਸਲਾਹ ਨਾਲ ਕਰੋ।ਹੌਲੀ-ਹੌਲੀ ਹਰਬਲ ਪੇਨ-ਕੇਅਰ ਤੇਲ ਨਾਲ ਮਾਲਿਸ਼ ਕਰਕੇ ਮਿੱਠਾ-ਮਿੱਠਾ ਸੇਕ ਵੀ ਦੇ ਸਕਦੇ ਹੋ।

  • ਖੁਰਾਕ ਵਿੱਚ ਮਸਾਲੇਦਾਰ, ਤਲੀਆਂ, ਖੱਟੀਆਂ, ਕੋਲਡ ਡ੍ਰਿੰਕਸ ਤੇ ਆਈਸਕ੍ਰੀਮ ਦੀ ਵਰਤੌਂ ਘੱਟ ਕਰੋ।ਘੱਟ ਕੈਲੋਰੀ ਵਾਲੀ ਪੌਸ਼ਟਿਕ ਖੁਰਾਕ ਸ਼ਾਮਿਲ ਕਰੋ। ਗਰਮ ਅਜਵਾਇਨ ਵਾਲਾ ਪਾਣੀ, ਮਿਕਸ ਵੈਜਿਟੇਬਲ ਤੇ ਚਿਕਨ ਸੂਪ ਪੀਓ। ਰਸੋਈ ਵਿੱਚ ਆਲਿਵ ਆਇਲ, ਸਰਸੌਂ ਤੇ ਤਿਲਾਂ ਦਾ ਤੇਲ ਸਲਾਦ ਵਿੱਚ ਤਾਜੇ ਅਦਰਦਕ ਦਾ ਇਸਤੇਮਾਲ ਕਰੋ।
  • ਠੰਡੇ ਮੌਸਮ ਵਿੱਚ ਮਿੱਠਾ ਸੰਤਰਾ, ਕੇਲਾ, ਪਪੀਤਾ, ਪਰੂਨ, ਫਿਗਸ, ਸ਼ਹਿਦ, ਅਦਰਕ, ਲਸਨ, ਤਾਜੀ ਹਲਦੀ ਦਾ ਸੇਵਨ ਜਿਆਦਾ ਕਰਨਾ ਚਾਹੀਦਾ ਹੈ।
  • ਅਜਵਾਇਣ, ਜਿੰਜਰ, ਹਲਦੀ ਪਾਓੁਡਰ ਬਰਾਬਰ ਮਿਕਸ ਕਰਕੇ 1-3 ਗ੍ਰਾਮ ਸ਼ਹਿਦ ਮਿਲਾ ਕੇ ਸਵਰੇ, ਦੁਪਹਿਰ, ਸ਼ਾਮ ਲਗਾਤਾਰ ਇਸਤੇਮਾਲ ਕਰਨ ਨਾਲ ਆਰਾਮ ਮਿਲਦਾ ਹੈ।
  • ਤਾਜੇ-ਮਿੱਠੇ ਅਨਾਨਾਸ ਦਾ ਜੂਸ, ਕਾਲੀ-ਮਿਰਚ ਪਾਓਡਰ ਮਿਕਸ ਕਰਕੇ ਬਿਨਾ ਆਇਸ ਆਪਣੀ ਖੁਰਾਕ ਵਿੱਚ ਸ਼ਾਮਿਲ ਕਰਨ ਨਾਲ ਆਰਾਮ ਮਹਿਸੂਸ ਕਰੋ।
  • ਰੋਗੀ ਆਯੁਰਵੈਦਿਕ ਸਪਲੀਮੈਂਟ ਅਸ਼ਵਗੰਧਾ ਕੈਪਸੂਲ, ਤੇ ਲਸ਼ੁਨ ਦੇ ਕੈਪਸੁਲ ਦਾ ਫਾਇਦਾ ਲੈ ਸਕਦੇ ਹਨ।

ਨੋਟ: ਕੋਈ ਵੀ ਦਵਾਈ, ਯੋਗਾਸਨ, ਸਟ੍ਰੈਚਿੰਗ, ਕਰਨ ਤੋਂ ਪਹਿਲਾ ਆਪਣੇ ਫੈਮਿਲੀ ਡਾਕਟਰ ਦੀ ਸਲਾਹ ਜਰੂਰ ਲਵੋ।

– ਅਨਿਲ ਧੀਰ, ਕਾਲਮਨਿਸਟ, ਆਲਟਰਨੇਟਿਵ ਥੈਰਾਪਿਸਟ

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin