New Zealand

ਦਰਸ਼ਨਕਾਰੀ ‘ਧਮਕੀ ਅਤੇ ਦਮਨ’ ਦਾ ਸਹਾਰਾ ਲੈ ਰਹੇ – ਜੈਸਿੰਡਾ ਅਰਡਰਨ

ਵੈਲਿੰਗਟਨ – ਨਿਊਜ਼ੀਲੈਂਡ ਦੀ ਪੀ.ਐਮ. ਜੈਸਿੰਡਾ ਅਰਡਰਨ ਨੇ ਕਿਹਾ ਹੈ ਕਿ ਕੋਵਿਡ-19 ਇਨਫੈਕਸ਼ਨ ਦੀ ਰੋਕਥਾਮ ਲਈ ਜਾਰੀ ਹੁਕਮਾਂ ਦਾ ਵਿਰੋਧ ਕਰਨ ਵਾਲੇ ਪ੍ਰਦਰਸ਼ਨਕਾਰੀ ‘ਧਮਕੀ ਅਤੇ ਦਮਨ’ ਦਾ ਸਹਾਰਾ ਲੈ ਰਹੇ ਹਨ। ਇਸ ਦੌਰਾਨ ਅਧਿਕਾਰੀ ਪ੍ਰਦਰਸ਼ਨਕਾਰੀਆਂ ਦੇ ਕਾਫਿਲੇ ਪ੍ਰਤੀ ਸਖ਼ਤ ਰੁਖ਼ ਅਪਨਾਉਂਦੇ ਨਜ਼ਰ ਆਏ, ਜਿਹਨਾਂ ਨੇ ਲਗਭਗ ਇੱਕ ਹਫਤੇ ਤੋਂ ਰਾਜਧਾਨੀ ਵੈਲਿੰਗਟਨ ਦੀ ਸੜਕ ਨੂੰ ਰੋਕ ਕੇ ਰੱਖਿਆ ਹੈ। ਪੁਲਸ ਨੇ ਸ਼ੁਰੂਆਤ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਨਿਊਜ਼ੀਲੈਂਡ ਦੀ ਸੰਸਦ ਦੇ ਬਾਹਰ ਸੜਕ ‘ਤੇ ਟੈਂਟ ਅਤੇ ਕੈਂਪ ਸਥਾਪਿਤ ਕਰਨੇ ਦਿੱਤੇ ਪਰ ਵੀਰਵਾਰ ਨੂੰ 122 ਪ੍ਰਦਰਸ਼ਨਕਾਰੀਆਂ ਦੀ ਗ੍ਰਿਫ਼ਤਾਰੀ ਨਾਲ ਉਸ ਨੇ ਸਖ਼ਤ ਰੁਖ਼ ਅਪਨਾ ਲਿਆ। ਇਸ ਨਾਲ ਲੋਕ ਪਿੱਛੇ ਹਟਣ ਲੱਗੇ।

ਬੀਤੇ ਹਫ਼ਤੇ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਗੱਟ ਕੇ ਸੈਂਕੜੇ ਵਿਚ ਰਹਿ ਗਈ ਪਰ ਹਫ਼ਤੇ ਦੇ ਅਖੀਰ ਵਿਚ ਇਹ ਦੁਬਾਰਾ ਵੱਧ ਕੇ 3,000 ਦੇ ਪਾਰ ਚਲੀ ਗਈ। ਪੱਤਰਕਾਰਾਂ ਨਾਲ ਗੱਲਬਾਤ ਵਿੱਚ ਜੈਸਿੰਡਾ ਨੇ ਪ੍ਰਸ਼ਾਸਨ ਦੇ ਸਬਰ ਖ਼ਤਮ ਹੋਣ ਦਾ ਸੰਕੇਤ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਲੈਕੇ ਮੇਰਾ ਰੁਖ਼ ਸਪੱਸ਼ਟ ਹੈ ਅਤੇ ਜਿਸ ਤਰ੍ਹਾਂ ਉਹਨਾਂ ਨੇ ਆਪਣਾ ਵਿਰੋਧ ਜਤਾਇਆ ਹੈ, ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ, ਕਿਉਂਕਿ ਇਹ ਮੱਧ ਵੇਲਿੰਗਟਨ ਦੇ ਨੇੜੇ-ਤੇੜੇ ਲੋਕਾਂ ਨੂੰ ਡਰਾਉਣ ਅਤੇ ਪਰੇਸ਼ਾਨ ਕਰਨ ਵਾਲੇ ਦ੍ਰਿਸ਼ਟੀਕੋਣ ਤੋਂ ਕਿਤੇ ਅੱਗੇ ਵਧ ਚੁੱਕਾ ਹੈ। ਸੰਸਦ ਦੇ ਪ੍ਰਧਾਨ ਟ੍ਰੇਵਰ ਮਲਾਰਡ ਨੇ ਪਿਛਲੇ ਦਿਨੀਂ ਹਫ਼ਤੇ ਮੈਦਾਨ ਵਿੱਚ ਸ਼ੁਰੂ ਹੋਣ ਵਾਲੇ ਫੁਹਾਰਿਆਂ ਨੂੰ ਚਾਲੂ ਕਰਕੇ ਅਤੇ ਬੈਰੀ ਮਨਿਲੋ ਦੇ ਦਹਾਕਿਆਂ ਪੁਰਾਣੇ ਗੀਤ ਵਜਾ ਕੇ ਪ੍ਰਦਰਸ਼ਨਕਾਰੀਆਂ ਨੂੰ ਅਸਹਿਜ ਕਰਨ ਦੀ ਕੋਸ਼ਿਸ਼ ਕੀਤੀ।

ਪੁਲਸ ਨੇ ਸੋਮਵਾਰ ਨੂੰ ਪ੍ਰਦਰਸ਼ਨਕਾਰੀਆਂ ਨੂੰ ਕਿਹਾ ਹੈ ਕਿ ਉਹ ਆਪਣੇ ਗੈਰ ਕਾਨੂੰਨੀ ਤੌਰ ‘ਤੇ ਪਾਰਕ ਕੀਤੇ ਗਏ ਵਾਹਨਾਂ ਨੂੰ ਜਲਦੀ ਹਟਾਉਣ। ਪ੍ਰਦਰਸ਼ਨਕਾਰੀਆਂ ਨੂੰ ਨੇੜਲੇ ਸਟੇਡੀਅਮ ਵਿੱਚ ਬਦਲ ਦੀ ਪਾਰਕਿੰਗ ਦੀ ਪੇਸ਼ਕਸ਼ ਕੀਤੀ ਗਈ। ਵੈਲਿੰਗਟਨ ਦੇ ਜ਼ਿਲ੍ਹਾ ਕਮਾਂਡਰ, ਸੁਪਰੀਟਰ ਕੋਰੀ ਪਾਰਨੇਲ ਨੇ ਕਿਹਾ ਕਿ ਵੈਲਿੰਗਟਨ ਦੇ ਲੋਕਾਂ ਨੂੰ ਸ਼ਹਿਰ ਦੇ ਆਲੇ-ਦੁਆਲੇ ਆਜ਼ਾਦ ਅਤੇ ਸੁਰੱਖਿਅਤ ਰੂਪ ਤੋਂ ਘੁੰਮਣ ਦਾ ਅਧਿਕਾਰ ਹੈ, ਇਸ ਲਈ ਸਾਰੀਆਂ ਸੜਕਾਂ ਨੂੰ ਖਾਲੀ ਕਰਾਉਣਾ ਸਰਵ ਉੱਚ ਤਰਜੀਹ ਹੈ।

Related posts

ਨਿਊਜ਼ੀਲੈਂਡ ਦੀ ਆਬਾਦੀ ਸਬੰਧੀ ਚਿੰਤਾਜਨਕ ਅੰਕੜੇ

admin

ਨਿਊਜ਼ੀਲੈਂਡ ‘ਚ ਕੋਵਿਡ-19 ਦੇ 10,239 ਨਵੇਂ ਕੇਸ

admin

ਨਿਊਜ਼ੀਲੈਂਡ ‘ਤੇ ਕੋਵਿਡ-19 ਦਾ ਖਤਰਾ ਹਾਲੇ ਵੀ ਬਰਕਰਾਰ

admin