Articles Pollywood

ਦੋ ਵਹੁਟੀਆਂ ਦੀ ਮਨੋਰੰਜਨ ਭਰਪੂਰ ਦਿਲਚਸਪ ਕਹਾਣੀ -‘ਸੌਂਕਣ-ਸੌਂਕਣੇ’

ਲੇਖਕ: ਸੁਰਜੀਤ ਜੱਸਲ

ਮਨੋਰੰਜਨ ਦੇ ਸੰਸਾਰ ਵਿੱਚ ਪੰਜਾਬੀ ਸਿਨੇਮਾਂ ਸ਼ਿਖਰਾਂ ਨੂੰ ਛੋਹ ਰਿਹਾ ਹੈ। ਕਾਮੇਡੀ ਤੋਂ ਬਾਅਦ  ਹੈ ਪਰਿਵਾਰਕ ਵਿਸ਼ਿਆਂ ਦੀਆਂ ਕਹਾਣੀਆਂ ਨੂੰ ਫਿਲਮੀ ਰੰਗਤ ਦੇ ਕੇ ਮਨੋਰੰਜਨ ਦਾ ਹਿੱਸਾ ਬਣਾਇਆ ਜਾ ਰਿਹਾ ਹੈ। ਇਸੇ ਰੁਝਾਨ ਤਹਿਤ ਹੁਣ ਇੱਕ ਵੱਖਰੇ ਵਿਸ਼ੇ ਤੇ ਬਣ ਕੇ ਤਿਆਰ ਹੋਈ ਫ਼ਿਲਮ ’ਸੌਂਕਣ ਸੌਂਕਣੇ’ ਰਿਲੀਜ਼ ਹੋਣ ਜਾ ਰਿਹੀ ਹੈ ਜੋ ਦੋ ਵਹੁਟੀਆਂ ਦੇ ਕਲੇਸ਼ ਚ ਫਸੇ ਬੰਦੇ ਦੀ ਮਾਨਸਿਕ ਹਾਲਾਤਾਂ ਅਤੇ ਭਾਵਨਾਵਾਂ  ਪਰਦੇ ਤੇ ਪੇਸ਼ ਕਰੇਗੀ।
ਨਾਦ ਐਸ.ਸਟੂਡੀਓਜ਼, ਡ੍ਰਿਮੀਆਤਾ ਪ੍ਰਾਈਵੇਟ ਲਿਮਿਟਡ, ਜੇ.ਆਰ ਪ੍ਰੋਡਕਸ਼ਨ ਹਾਊਸ  ਦੇ ਬੈਨਰ ਦੀ ਇਸ ਫ਼ਿਲਮ ਵਿੱਚ ਗਾਇਕ ਐਮੀ ਵਿਰਕ, ਸਰਗੁਨ ਮਹਿਤਾ, ਨਿਮਰਤ ਖਹਿਰਾ ਤੇ ਨਿਰਮਲ ਰਿਸ਼ੀ ਮੁੱਖ ਭੂਮਿਕਾ ’ਚ ਹਨ। ਆਮ ਪੰਜਾਬੀ ਫ਼ਿਲਮਾਂ ਨਾਲੋਂ ਵੱਖਰੀ ਤੇ ਮਨੋਰੰਜਨ ਭਰਪੂਰ ਇਸ ਫ਼ਿਲਮ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ ਅਤੇ ਨਿਰਦੇਸ਼ਕ ਅਮਰਜੀਤ ਸਿੰਘ ਸਾਰੋ ਹਨ।  ਇਹ ਫ਼ਿਲਮ ਹਾਸੇ ਤੇ ਜਜ਼ਬਾਤਾਂ ਨਾਲ ਭਰਭੂਰ ਅਤੇ ਪਤੀ-ਪਤਨੀ ਦੇ ਖੂਬਸੂਰਤ ਰਿਸ਼ਤੇ ਨਾਲ ਜੁੜੀ ਹੋਈ ਹੈ। ਕਿਹਾ ਜਾਂਦਾ ਹੈ ਕਿ ਪਤੀ ਪਤਨੀ ਦਾ ਰਿਸ਼ਤਾ ਬਹੁਤ ਖ਼ਾਸ ਹੁੰਦਾ ਹੈ। ਹੱਸਦੇ, ਖੇਡਦੇ, ਲੜ੍ਹਦੇ, ਇੱਕ ਦੂਜੇ ਨੂੰ ਸਮਝਦੇ ਜ਼ਿੰਦਗੀ ਬੀਤ ਜਾਂਦੀ ਹੈ। ਪਰ ਕੀ ਅਸਲ ਵਿੱਚ ਇਸੇ ਤਰਾਂ ਹੁੰਦਾ ਹੈ? ਬਿਲਕੁੱਲ ਨਹੀਂ, ਕਿਉਂਕਿ ਰਿਸ਼ਤੇ ’ਚ ਪੁਆੜੇ ਪਾਉਣ ਲਈ ਬਹੁਤ ਕੁੱਝ ਹੁੰਦਾ ਹੈ। ਇਹ ਤੁਸੀਂ  ਪੰਜਾਬੀ ਫ਼ਿਲਮ ਸੌਂਕਣ ਸੌਂਕਣੇ ‘ਚ ਦੇਖੋਗੇ । ਬੀਤੇ ਦਿਨੀਂ ਰਿਲੀਜ਼ ਹੋਏ ਇਸ ਫ਼ਿਲਮ ਦੇ ਟਰੇਲਰ ਤੋਂ ਤੁਹਾਨੂੰ ਅੰਦਾਜ਼ਾ ਤਾਂ ਹੋ ਹੀ ਗਿਆ ਹੋਣਾ। ਇਹ ਤਾਂ ਤੁਸੀਂ ਜਾਣਦੇ ਹੋਣੇ ਕਿ ਕੁੜੀਆਂ ਆਪਣੇ ਕੰਨ ਦਾ ਇੱਕ ਝੁਮਕਾ ਤੱਕ ਕਿਸੇ ਨਾਲ ਨਹੀਂ ਵੰਡ ਦੀਆਂ ਪਰ ਜੇ ਆਪਣਾ ਘਰਵਾਲਾ ਹੀ ਵੰਡਣਾ ਪੈ ਗਿਆ? ਉਪਰੋਂ ਆਪਣੀ ਸੌਂਕਣ ਵੀ ਆਪ ਹੀ ਲਿਆਂਦੀ ਹੋਵੇ ਫਿਰ? ਕਿਵੇਂ ਪਟਾਕੇ ਪੈਂਦੇ ਹਨ ਇਹ ਤਾਂ ਫ਼ਿਲਮ ਦੇਖ ਕੇ ਹੀ ਪਤਾ ਲੱਗੇਗਾ। ਨਿਮਰਤ ਖਹਿਰਾ ਜੋ ਫ਼ਿਲਮ ਵਿੱਚ ਆਪਣੇ ਸੁਭਾਅ ਤੋਂ ਉਲਟ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਨਿਮਰਤ ਦਾ ਲੜਕਪੁਣਾ ਦੇਖਣ ਤੇ ਮਲਵਈ ਬੋਲੀ ਸੁਣਨ ਲਈ ਪ੍ਰਸ਼ੰਸਕ ਬਹੁਤ ਉਤਸੁਕ ਹਨ। ਆਮ ਫਿਲਮਾਂ ਤੋਂ ਹਟਕੇ ਬਣੀ ਇਸ ਫਿਲਮ ਦੀ ਕਹਾਣੀ ਬਹੁਤ ਦਿਲਚਸਪ ਹੈ ਜੋ ਦਰਸ਼ਕਾਂ ਦਾ ਚੰੰਗਾ ਮਨੋਰੰਜਨ ਕਰੇਗੀ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਸਿਧਾਰਥ ਸ਼ੁਕਲਾ ਦੀ ਬਰਸੀ ‘ਤੇ ਸ਼ਹਿਨਾਜ਼ ਗਿੱਲ ਨੇ ਕਿਉਂ ਨਹੀਂ ਕੀਤੀ ਕੋਈ ਪੋਸਟ

editor

ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਵੱਡਾ ਖ਼ੁਲਾਸਾ, ਇਨ੍ਹਾਂ ਗੈਂਗਸਟਰਾਂ ਨੇ ਰਚੀ ਸੀ ਸਾਜ਼ਿਸ਼

editor