Articles

ਧਰਮ ਯੁੱਧ ਮੋਰਚੇ ਦਾ ਐਲਾਨ ਤੇ ਧਰਮ ਯੁੱਧ ਮੋਰਚਾ ਸ਼ੁਰੂ ਕਿਵੇਂ ਹੋਇਆ?

ਲੇਖਕ: ਸੁਖਵਿੰਦਰ ਸਿੰਘ ਮੁੱਲਾਂਪੁਰ, ਮੈਲਬੌਰਨ

ਸਮੇਂ ਸਮੇਂ ਸਿੱਖ ਕੌਮ ਤੇ ਗਭੀਰ ਸੰਕਟ ਪੈਂਦੇ ਰਹੇ ਹਨ ਇਸ ਦਲੇਰ ਕੌਮ ਨੇ ਸੰਘਰਸ਼ ਕਰ ਕੇ ਮੋਰਚੇ ਲਾ ਕੇ ਸ਼ਹੀਦੀਆਂ ਪ੍ਰਾਪਤ ਕਰਕੇ ਅਤੇ ਗ੍ਰਿਫ਼ਤਾਰੀਆਂ ਦੇ ਕੇ ਸਰਕਾਰ ਵਲੋਂ ਜਬਰ ਜੁਲਮ ਦਾ ਟਾਕਰਾ ਕਰਕੇ ਪਏ ਸੰਕਟਾਂ ਦਾ ਸਾਹਮਣਾ ਕਰਕੇ ਜਿੱਤਾਂ ਪ੍ਰਾਪਤ ਕੀਤੀਆ ਂ ਅਤੇ ਸਿੱਖ ਕੌਮ ਅਤੇ ਸਿੱਖ ਧਰਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਿਆ । ਸਿੱਖ ਕੌਮ ਨੂੰ ਸੰਘਰਸ਼ ਕਰਨ ਲਈ ਕਈ ਮੋਰਚੇ ਲਾਉਣੇ ਪਏ ਜਿਸ ਤਰ੍ਹਾਂ ਗੁਰੂ ਕੇ ਬਾਗ਼ ਦਾ ਮੋਰਚਾ, ਚਾਬੀਆਂ ਦਾ ਮੋਰਚਾ, ਜੈਤੋ ਦਾ ਮੋਰਚਾ, ਐਮਰਜੈਂਸੀ ਵਿਰੁਧ ਮੋਰਚਾ, ਪੰਜਾਬੀ ਸੂਬੇ ਲਈ ਮੋਰਚਾ ਆ ਦਿ ਇ ਸ ਤਰਾਂ ਹੀ ਸਮੇਂ ਦੀ ਸਥਿਤੀ ਨਾਲ ਨਿਪਟਣ ਲਈ ਧਰਮ ਯੁੱਧ ਮੋਰਚਾ ਲਾਉਣਾ ਪਿਆ।

13 ਅਪ੍ਰੈਲ 1978 ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਖੇ ਨਿਰੰਕਾਰੀਆ ਂ ਨਾਲ ਹੋਏ ਟਾਕਰੇ ਵਿੱਚ 13 ਸਿੰਘ ਸ਼ਹੀਦ ਹੋਣ ਤੋਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਉਭਰ ਕੇ ਸਿੱਖ ਕੌਮ ਮੂਹਰੇ ਆ ਏ। ਉਸ ਟਾਇ ਮ ਤੋਂ ਹੀ ਸਿੱਖ ਕੌਮ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਸਿੱਖ ਕੌਮ ਦਾ ਆਗੂ ਮੰਨਣਾ ਸ਼ੁਰੂ ਕਰ ਦਿੱਤਾ ਸੀ।

17 ਜੁਲਾਈ 1982 ਨੂੰ ਦਮਦਮੀ ਟਕਸਾਲ ਦੇ ਤਿੰਨ ਆ ਗੂ ਇੱਕ ਥਾਣੇਦਾਰ ਦੇ ਕਤਲ ਕੇਸ ਦੇ ਸਬੰਧ ਵਿੱਚ ਸਰਕਾਰ ਨੇ ਗ੍ਰਿਫ਼ਤਾਰ ਕਰ ਲਏ। 19 ਜੁਲਾਈ ਨੂੰ ਭਾਈ ਅਮਰੀਕ ਸਿੰਘ (ਸੰਤ ਕਰਤਾਰ ਸਿੰਘ ਭਿੰਡਰਾਂ ਵਾਲੇ) ਦੇ ਪੁੱਤਰ ਨੂੰ ਅੰਮ੍ਰਿਤਸਰ ਵਿਖੇ ਉਹਨਾਂ ਸਿੰਘਾਂ ਦੀ ਪੈਰਵਾਈ ਕਰਨ ਗਏ ਨੂੰ ਅੰਮ੍ਰਿਤਸਰ ਕੋਰਟ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। 20 ਜੁਲਾਈ ਨੂੰ ਸੰਤਾਂ ਦੇ ਨਜ਼ਦੀਕੀ ਠਾਰ੍ਹਾ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ।

25 ਜੁਲਾਈ 1982 ਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਗਿ੍ਫ਼ਤਾਰ ਕੀਤੇ ਵਿਅਕਤੀਆ ਂ ਦੇ ਸਬੰਧ ਵਿੱਚ ਮੰਜੀ ਸਾਹਿਬ ਵਿਖੇ ਇੱਕ ਕਨਵੈਨਸ਼ਨ ਬੁਲਾਈ ਭਰਵੇਂ ਇ ਕੱਠ ਵਿੱਚ ਸੰਤਾਂ ਨੇ ਤਕਰੀਰ ਕਰਦਿਆਂ ਕਿਹਾ ਜੋ ਸਿੰਘ ਸਰਕਾਰ ਨੇ ਗ੍ਰਿਫ਼ਤਾਰ ਕੀਤੇ ਹਨ ਉਹ ਮੰਦਭਾਗੀ ਘਟਨਾ ਹੈ ਇਸ ਤਰ੍ਹਾਂ ਸਿੱਖ ਕੌਮ ਤੇ ਹੋ ਰਹੀਆਂ ਵਧੀਕੀਆਂ ਅਤੇ ਗਿ੍ਫ਼ਤਾਰੀਆ ਂ ਨੂੰ ਸਹਿਣ ਨਹੀ ਕੀਤਾ ਜਾਵੇਗਾ ਅਸੀ ਸਰਕਾਰ ਦੇ ਜਬਰ ਅਤੇ ਜੁਲਮ ਦੇ ਖਿਲਾਫ਼ ਮੋਰਚਾ ਸ਼ੁਰੂ ਕਰਨ ਦਾ ਐਲਾਨ ਕਰਦੇ ਹਾਂ ਹਰ ਰੋਜ਼ ਇ ਕਵੰਜਾਂ ਸਿਘਾਂ ਦਾ ਜੱਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਗ੍ਰਿਫ਼ਤਾਰੀ ਦੇਣ ਲਈ ਰਵਾਨਾਂ ਹੋਇ ਆ ਕਰੇਗਾ। ਇ ਹ ਉਸ ਸਮੇ ਤੱਕ ਜਾਰੀੇ ਰਹੇਗਾ ਜਦ ਤੱਕ ਸਰਕਾਰ ਸਿੱਖਾਂ ਪ੍ਰਤੀ ਕੀਤੀਆ ਂ ਕਾਰਵਾਈਆ ਂ ਵਾਪਸ ਨਹੀਂ ਲੈਂਦੀ।

ਸਿੱਖ ਸੰਗਤਾਂ ਦਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆ ਂ ਦੇ ਵੱਲ ਰੁਝਾਨ ਬਹੁਤ ਤੇਜੀ ਨਾਲ ਵੱਧਣਾ ਸ਼ੁਰੂ ਹੋ ਗਿਆ ਸੀ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆ ਦੇ ਵਿਚਾਰਾਂ ਨੇ ਸਿੱਖ ਕੌਮ ਵਿਚ ਇ ਕ ਵੱਖਰੀ ਰੂਹ ਭਰਨੀ ਸ਼ੁਰੂ ਕਰ ਦਿੱਤੀ ਸੀ। ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸਿੱਖ ਰਾਜਨੀਤਕ ਲੀਡਰਾਂ ਨੂੰ ਆ ਪਣਾ ਭਵਿੱਖ ਡੁੱਬਦਾ ਨਜ਼ਰ ਆ ਉਣ ਲਗ ਪਿਆ । ਅਕਾਲੀ ਲੀਡਰਾਂ ਨੂੰ ਇ ਸ ਗੱਲ ਦੀ ਸਮਝ ਆ ਚੁੱਕੀ ਸੀ ਕੇ ਸਿੱਖਾਂ ਨੇ ਸੰਤ ਭਿੰਡਰਾਂ ਵਾਲਿਆਂ ਦੇ ਮੋਰਚੇ ਵਿੱਚ ਰੁੱਚੀ ਵਧਾ ਲੈਣੀ ਹੈ ਸਾਡੀ ਪੁੱਛ ਪ੍ਰਤੀਤ ਖ਼ਤਮ ਹੋ ਜਾਵੇਗੀ। ਸ਼੍ਰੋਮਣੀ ਅਕਾਲੀ ਦਲ ਦਾ ਨਹਿਰ ਰੋਕੂ ਮੋਰਚਾ ਕਪੂਰੀ (ਪਟਿਆ ਲਾ) ਵਿਖੇ ਚਲ ਰਿਹਾ ਸੀ ਸਿੱਖ ਉਸ ਮੋਰਚੇ ਵਿਚ ਬਹੁਤੀ ਦਿਲਚਸਪੀ ਨਹੀਂ ਦਿਖਾ ਰਹੇ ਸਨ। ਸਮੇਂ ਦੀ ਨਜ਼ਾਕਤ ਨੂੰ ਪਛਾਣਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੋਂਗੋਵਾਲ ਨੇ ਦੂਸਰੇ ਦਿਨ ਹੀ 26 ਜੁਲਾਈ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਕਾਰਜ ਕਰਨੀ ਕਮੇਟੀ ਦੀ ਹੰਗਾਮੀ ਮੀਟਿੰਗ ਸ਼੍ਰੀ ਅੰਮ੍ਰਿਤਸਰ ਸਹਿਬ ਵਿਖੇ ਸੱਦ ਲਈ। ਇ ਸ ਮੀਟਿੰਗ ਵਿਚ ਫੈਂਸਲਾ ਕਰ ਕੇ ਨਹਿਰ ਰੋਕੂ ਮੋਰਚਾ ਬੰਦ ਕਰ ਦਿੱਤਾ ਸੰਤਾ ਵਲੋ ਸ਼ੁਰੂ ਹੋਣ ਵਾਲੇ ਮੋਰਚੇ ਦਾ ਸਮਰਥਨ ਕਰ ਦਿੱਤਾ। ਸੰਤ ਜਰਨੈਲ ਸਿੰਘ ਜੀ ਨੇ ਸੰਤ ਹਰਚੰਦ ਸਿੰਘ ਲੋਂਗੋਵਾਲ ਨੂੰ ਇ ਸ ਮੋਰਚੇ ਦੇ ਸੰਚਾਲਕ ਬਣਾ ਦਿੱਤਾ ਸੰਤ ਲੋਂਗੋਵਾਲ ਨੇ ਇ ਸ ਮੋਰਚੇ ਦਾ ਨਾਮ ‘ਧਰਮ ਯੁੱਧ ਮੋਰਚਾ’ ਰੱਖ ਦਿੱਤਾ ਸੀ।

27 ਜੁਲਾਈ ਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆ ਂ ਅਤੇ ਸੰਤ ਹਰਚੰਦ ਸਿੰਘ ਲੋਂਗੋਵਾਲ ਵਿਚਕਾਰ ਅਹਿਮ ਮੀਟਿੰਗ ਹੋਈ। ਇ ਸ ਮੀਟਿੰਗ ਵਿਚ ਸਰਕਾਰ ਵਲੋਂ ਸਿੱਖਾਂ ਤੇ ਢਾਹੇ ਜਾ ਰਹੇ ਜਬਰ ਜੁਲਮ ਅਤੇ ਸੰਕਟ ਵਿਚੋਂ ਲੰਘ ਰਹੀ ਸਿੱਖ ਕੌਮ ਖ਼ਾਤਰ ਵਿਚਾਰਾਂ ਕੀਤੀਆ ਂ ਗਈਆ ਂ 4 ਅਗਸਤ 1982 ਤੋਂ ਧਰਮ ਯੁੱਧ ਮੋਰਚੇ ਖ਼ਾਤਰ ਗ੍ਰਿਫਤਾਰੀਆ ਂ ਦੇਣ ਦਾ
ਐਲਾਨ ਕੀਤਾ ਗਿਆ ।

ਜਦੋਂ ਸਾਰੀ ਅਕਾਲੀ ਲੀਡਰਸ਼ਿਪ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਂ ਨੂੰ ਨਾਲ ਲੈ ਕੇ ਇੱਕ ਮੰਚ ਤੇ ਇਕੱਠੀ ਹੋ ਗਈ ਤਾਂ ਸਿੱਖ ਸੰਗਤਾਂ ਵਿੱਚ ਵੀ ਸਰਕਾਰ ਦੇ ਵਿਰੁੱਧ ਰੋਸ ਭਰ ਗਿਆ ਸੰਗਤਾਂ ਵਲੋਂ ਮੋਰਚੇ ਵਿਚ ਗ੍ਰਿਫ਼ਤਾਰੀਆਂ ਦੇਣ ਦਾ ਉਤਸ਼ਾਹ ਅਤੇ ਜੋਸ਼ ਠਾਠਾ ਮਾਰ ਰਿਹਾ ਸੀ। ਸਿੱਖ ਸੰਗਤਾ ਨੇ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵੱਲ ਵਹੀਰਾਂ ਘੱਤ ਦਿੱਤੀਆ ਂ।

4 ਅਗਸਤ 1982 ਨੂੰ ਪਹਿਲਾ 500 ਸਿੰਘਾਂ ਦਾ ਜੱਥਾ ਗ੍ਰਿਫ਼ਤਾਰੀ ਦੇਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਰਵਾਨਾ ਹੋਇ ਆ । ਆ ਜ਼ਾਦੀ ਤੋਂ ਲੈ ਕੇ ਧਰਮਯੁੱਧ ਮੋਰਚੇ ਤੱਕ ਸਰਕਾਰ ਵਲੋਂ ਕੀਤੇ ਵਿਸਵਾਸ਼ਘਾਤ ਨੂੰ ਸਿੱਖ ਲੀਡਰ ਸਿੱਖ ਸੰਗਤਾਂ ਨੂੰ ਪੰਡਾਲ ਰੂਪੀ ਇ ਕੱਠ ਵਿੱਚ ਬੜੇ ਵਿਸਥਾਰ ਪੂਰਵਕ ਦੱਸ ਕੇ ਗ੍ਰਿਫ਼ਤਾਰੀਆ ਂ ਦੇਣ ਲਈ ਜੋਸ਼ ਭਰਦੇ। ਹਰ ਰੋਜ਼ ਜੱਥਿਆਂ ਦੀ ਗ੍ਰਿਫਤਾਰੀ ਦਾ ਸਿਲਸਿਲਾ ਇਤਨਾਂ ਜ਼ੋਰ ਫੜ੍ਹ ਗਿਆ ਕੇ ਸਰਕਾਰ ਨੇ ਮੋਰਚਾ ਫੇਲ੍ਹ ਕਰਨ ਖ਼ਾਤਰ 26-27 ਅਗਸਤ ਦੀ ਰਾਤ ਨੂੰ 1000 ਦੇ ਕਰੀਬ ਸਿੱਖ ਲੀਡਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਇ ਸਦਾ ਗ੍ਰਿਫ਼ਤਾਰੀਆ ਂ ਦੇਣ ਵਾਲੀ ਚਾਲ ਤੇ ਕੋਈ ਅਸਰ ਨਾਂ ਪਿਆ । ਧਰਮ ਯੁੱਧ ਮੋਰਚੇ ਵਿੱਚ ਗਿ੍ਫਤਾਰੀਆ ਂ ਦੇਣ ਲਈ ਸੰਤ ਹਰਚੰਦ ਸਿੰਘ ਲੋਂਗੋਵਾਲ ਕੋਲ ਨਾਮ ਲਿਖਵਾਉਣ ਵਾਲਿਆ ਂ ਦੀਆ ਂ ਲੰਬੀਆ ਂ ਲੰਬੀਆ ਂ ਕਤਾਰਾਂ ਲੱਗ ਜਾਂਦੀਆ ਂ ਸਨ। 16 ਅਕਤੂਬਰ 1982 ਨੂੰ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆ ਂ

ਸੰਤ ਹਰਚੰਦ ਸਿੰਘ ਲੋਗੋਂਵਾਲ ਨੇ 11 ਤੋਂ 16 ਅਕਤੂਬਰ ਤੱਕ ਮੋਰਚੇ ਵਿੱਚ ਤੇਜੀ ਲਿਆ ਉਣ ਲਈ ਦਿਨ ਰਾਤ ਜੱਥੇ ਭੇਜਣੇ ਸ਼ੁਰੂ ਕਰ ਦਿੱਤੇ। ਦਿਵਾਲੀ ਦੇ ਤਿਉਹਾਰ ਨੂੰ ਵੀ ਕਾਲੇ ਦਿਨ ਵਜੋ ਮਨਾਉਣ ਦਾ ਐਲਾਨ ਕਰ ਦਿੱਤਾ। ਪੰਦਰਾਂ ਅਕਤੂਬਰ ਨੂੰ ਇੰਦਰਾ ਗਾਂਧੀ ਨੇ ਮੋਰਚੇ ਪ੍ਰਤੀ ਝੂਠਾ ਪ੍ਰਚਾਰ ਕਰਕੇ ਕੁਝ ਅਕਾਲੀ ਲੀਡਰ ਜੇਲ੍ਹਾਂ ਵਿੱਚੋਂ ਧੱਕੇ ਨਾਲ ਬਾਹਰ ਕੱਢ ਦਿੱਤੇ। ਵਿਦੇਸ਼ਾ ਦੀਆ ਂ ਅਖ਼ਬਾਰਾਂ ਵਿੱਚ ਇ ਹ ਖ਼ਬਰਾਂ ਦਾ ਜ਼ੋਰ ਫੜਿਆ ਹੋਇ ਆ ਸੀ ਕੇ ਭਾਰਤ ਵਿੱਚ ਸਿੱਖਾਂ (ਘੱਟ ਗਿਣਤੀ) ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਹਨਾਂ ਦੀ ਕੋਈ ਮੰਗ ਵੀ ਨਹੀ ਮੰਨੀ ਜਾ ਰਹੀ। 19 ਨਵੰਬਰ ਤੋਂ 4 ਦੰਸਬਰ ਤੱਕ ਭਾਰਤ ਵਿੱਚ ਹੋ ਰਹੀਆ ਂ ਏਸ਼ੀਅਨ ਖੇਡਾ ਵਿੱਚ ਇ ੰਦਰਾ ਗਾਂਧੀ ਇ ਸ ਗੱਲ ਤੋਂ ਡਰਦੀ ਸੀ ਕਿਤੇ ਸਿੱਖ ਕੌਮ ਦਾ ਮਸਲਾ ਏਸ਼ੀਅਨ ਖੇਡਾਂ ਵਿਚ ਨਾਂ ਉਠ ਖੜੇ।

ਸਿੱਖ ਸੰਗਤਾਂ ਵਿਚ ਉਤਸ਼ਾਹ ਬਣਿਆ ਵੇਖ ਕੇ ਅਖੰਡ ਕੀਰਤਨੀ ਜੱਥੇ ਅਤੇ ਚੀਫ਼ ਖਾਲਸਾ ਦੀਵਾਨ ਨੇ ਵੀ ਧਰਮ ਯੁੱਧ ਮੋਰਚੇ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। 23 ਦਸੰਬਰ ਨੂੰ ਦਰਬਾਰ ਸਾਹਿਬ ਵਿਚ ਹੋਈ ਸਾਬਕਾ ਫੌਜ਼ੀਆ ਂ ਦੀ ਕਨਵੇਨਸ਼ਨ ਵਿਚ ਬਹਤ ਜਿਆ ਦਾ ਇ ਕੱਠ ਹੋਇ ਆ । ਸਰਕਾਰ ਦੇ ਡਰਾਵਿਆ ਂ ਦੀ ਕੋਈ ਪ੍ਰਵਾਹ ਨਾ ਕਰਦੇ ਹੋਏ ਸਾਬਕਾ ਫੌਜ਼ੀ ਵੀ ਧਰਮ ਯੁੱਧ ਮੋਰਚੇ ਵਿਚ ਸ਼ਾਮਲ ਹੋ ਗਏ। ਜਗਦੇਵ ਸਿੰਘ ਤਲਵੰਡੀ ਨੇ ਵੀ ਸਾਢੇ ਸਤਾਰਾਂ ਮਹੀਨੇ ਤੋਂ ਦਿੱਲੀ ਵਿਚ ਚੱਲ ਰਹੇ ਮੋਰਚੇ ਨੂੰ ਬੰਦ ਕਰਕੇ ਧਰਮ ਯੁੱਧ ਮੋਰਚੇ ਵਿਚ ਸ਼ਾਮਲ ਹੋ ਗਿਆ । ਧਰਮ ਯੁੱਧ ਮੋਰਚਾ ਸ਼ੁਰੂ ਹੋਣ ਤੋਂ ਲਗਭਗ ਛੇ ਮਹੀਨੇ ਅੰਦਰ 70,000 ਸਿੱਖਾਂ ਨੇ ਗ੍ਰਿਫ਼ਤਾਰੀਆਂ ਦੇ ਦਿੱਤੀਆਂ 100 ਤੋਂ ਵੱਧ ਸਿੱਖ ਸ਼ਹੀਦ ਹੋ ਗਏ ਸਨ।

ਸਮੇਂ ਸਮੇਂ ਨਾਲ ਸਰਕਾਰ ਵੱਲੋ ਭੇਜੇ ਹੋਏ ਨੁਮਾਇ ਦੇ ਸਰਦਾਰ ਸਵਰਨ ਸਿੰਘ, ਫਾਰੂਕ ਅਬਦੁੱਲਾ, ਐਲ ਕੇ ਅਡਵਾਨੀ, ਮਧੂ ਦੰਡਵਤੇ, ਹਰਕ੍ਰਿਸ਼ਨ ਸਿੰਘ ਸੁਰਜੀਤ ਆਦਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਧਾਨ ਅਤੇ ਧਰਮ ਯੁੱਧ ਮੋਰਚੇ ਦੇ ਡਿਕਟੇਟਰ ਸੰਤ ਹਰਚੰਦ ਸਿੰਘ ਲੋਂਗੋਵਾਲ, ਗੁਰਚਰਨ ਸਿੰਘ ਟੋਹੜਾ, ਪਰਕਾਸ਼ ਸਿੰਘ ਬਾਦਲ, ਸੁਰਜੀਤ ਸਿੰਘ ਬਰਨਾਲਾ, ਬਲਵੰਤ ਸਿੰਘ ਆ ਦਿ ਨਾਲ ਮੀਟਿੰਗਾਂ ਕਰਦੇ ਰਹੇ। ਉਹ ਮੰਗਾਂ ਮੰਨ ਲੈਣ ਦਾ ਵਿਸ਼ਵਾਸ਼ ਦਿਵਾ ਕੇ ਚਲੇ ਜਾਂਦੇ ਪਰ ਇੰਦਰਾ ਗਾਂਧੀ ਦੇ ਦਿਲ ਵਿੱਚ ਬੇਈਮਾਨੀ ਹੋਣ ਕਰਕੇ ਕੋਈ ਵੀ ਮੰਗ ਸਿਰੇ ਨਾ ਚੜ੍ਹ ਸਕੀ। ਇੱਕ ਵਾਰ ਤਾਂ ਇਸ ਤਰ੍ਹਾਂ ਹੋਇਆ ਇ ੰਦਰਾ ਗਾਂਧੀ ਨੇ ਅਕਾਲੀ ਦਲ ਨੂੰ ਇਹ ਕਹਿ ਕੇ ਲਾਰਾ ਲਾ ਦਿੱਤਾ ਵਿਰੋਧੀ ਧਿਰ ਤੁਹਾਡੀਆ ਂ ਮੰਗਾਂ ਤੋਂ ਜਾਣੂੰ ਹੋਣਾ ਚਾਹੁੰਦੀ ਹੈ। ਅਕਾਲੀ ਦਲ ਨੇ ਆ ਪਣੀਆ ਮੰਗਾਂ ਆ ਪਣੇ ਹੱਕ ਸਰਕਾਰ ਤੋਂ ਲੈਣੇ ਸਨ ਨਾ ਕੇ ਵਿਰੋਧੀ ਧਿਰ ਨੇ ਦੇਣੇ ਸਨ। ਇ ਹ ਸਭ ਗੱਲਾਂ ਸਿੱਖ ਕੌਮ ਨੂੰ ਲਾਰਾ ਲੱਪਾ ਲਾਉਣ ਵਾਲੀਆ ਂ ਹੀ ਸਾਬਤ ਹੋਈਆ ।

ਜੂਨ 1984 ਨੂੰ ਪ੍ਧਾਨ ਮੰਤਰੀ ਇ ੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਆਪ੍ਰੇਸ਼ਨ ਬਲਿਉ ਸਟਾਰ ਕਰਵਾ ਦਿੱਤਾ। ਇ ਸ ਵਿੱਚ ਸਿੱਖਾਂ ਦੇ ਹੱਕ ਜੋ ਮੰਗਾਂ ਦੇ ਰੂਪ ਵਿੱਚ ਧਰਮ ਯੁੱਧ ਮੋਰਚਾ ਲਾ ਕੇ ਮੰਗ ਰਹੇ ਸਨ ਉਹ ਟੈਂਕਾਂ ਨਾਲ ਹੋਏ ਹਮਲੇ ਨਾਲ ਬਰੂਦ ਦੇ ਗੋਲਿਆ ਂ ਵਿੱਚ ਸਾੜ ਕੇ ਸੁਆਹ ਕਰ ਦਿੱਤੇ। ਧਰਮ ਯੁੱਧ ਮੋਰਚਾ ਆ ਪੇ੍ਸ਼ਨ ਬਲਿਊ ਸਟਾਰ ਦੀ ਭੇਟ ਚੜ੍ਹ ਗਿਆ ਸੀ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin