Jokes

ਨਵੀਂ ਗਰਲ ਫਰੈਂਡ ਮਿਲ ਗਈ

ਨਵੀਂ ਗਰਲ ਫਰੈਂਡ ਮਿਲ ਗਈ ਹੈ, ਮੇਰੀ ਫੋਟੋ ਵਾਪਸ ਦੇ ਦਿਓ ਤੁਸੀਂ ਬਹੁਤ ਸੁੰਦਰ ਲੱਗ ਰਹੀ ਹੋ, ਆਈ ਲਵ ਯੂ। ਬੁਆਏ ਫਰੈਂਡ ਨੇ ਮੈਜਿਸ ਕੀਤਾ, ਮੈਨੂੰ ਮੇਰੀ ਫੋਟੋ ਵਾਪਸ ਦੇ ਦਿਓ, ਮੈਨੂੰ ਨਵੀਂ ਗਰਲ ਫਰੈਂਡ ਮਿਲ ਗਈ ਹੈ। ਗਰਲ ਫਰੈਂਡ ਨੇ 30 ਫੋਟੋਆਂ ਭੇਜੀਆਂ ਅਤੇ ਲਿਖਿਆ, ਇਹਨਾਂ ਵਿਚੋਂ ਲੱਭ ਲਵੋ, ਮੈਨੂੰ ਤਾਂ ਤੇਰੀ ਸ਼ਕਲ ਵੀ ਯਾਦ ਨਹੀਂ ਹੈ।

-0-0-0-0-0-0-0-0-0-0-

ਡੱਬੂ ਨੂੰ ਰਸਤੇ ਵਿਚ ਇਕ ਪੱਥਰ ਮਿਲਿਆ, ਪੱਥਰ ਨੂੰ ਉਲਟਾ ਲਓ, ਕੁਝ ਬਣ ਜਾਓਗੇ। ਡੱਬੂ ਨੇ ਪੱਥਰ ਉਲਟਾ ਕੇ ਦੇਖਿਆ ਤਾਂ ਉਸ ਤੇ ਲਿਖਿਆ ਸੀ, ਬੇਵਕੂਫ ਬਣ ਗਿਆ।

-0-0-0-0-0-0-0-0-0-0-

ਸਕੂਲ ਵਿਚ ਐਡਮੀਸ਼ਨ ਦੀ ਇੰਟਰਵਿਊ ਟੀਚਰ: ਬੇਟਾ ਤੁਹਾਡੇ ਪਾਪਾ ਕੀ ਕਰਦੇ ਹਨ? ਬੱਚਾ ਮਾਸੂਮੀਅਤ ਨਾਲ: ਜੋ ਮੰਮੀ ਕਹਿੰਦੀ ਹੈ।

-0-0-0-0-0-0-0-0-0-0-

ਮੰਗਲੂ ਰੋਟੀ ਦਾ ਇਕ ਟੁਕੜਾ ਖੁਦ ਖਾ ਰਿਹਾ ਸੀ, ਇਕ ਨੇੜੇ ਬੈਠੀ ਮੁਰਗੀ ਨੂੰ ਖੁਆ ਰਿਹਾ ਸੀ। ਕਰੋੜੀ: ਇਹ ਕੀ ਕਰ ਰਹੇ ਹੋ? ਮੰਗਲੂ: ਚਿਕਨ ਦੇ ਨਾਲ ਰੋਟੀ ਖਾ ਰਿਹਾ ਹੈ।

-0-0-0-0-0-0-0-0-0-0-

ਸਾਉਣ ਮਹੀਨਾ ਚੱਲ ਰਿਹਾ ਹੈ ਨਾ। ਇਕ ਭਿਆਨਕ ਸੱਚ ਭਾਰਤ ਵਿਚ ਫਸਟ ਡਵੀਜ਼ਨ ਵਿਚ ਪਾਸ ਹੋਣ ਵਾਲੇ ਵਿਦਿਆਰਥੀ ਟੈਕਨੀਕਲ ਐਜੂਕੇਸ਼ਨ ਲੈਂਦੇ ਹਨ ਅਤੇ ਡਾਕਟਰ-ਇੰਜੀਨੀਅਰ ਬਣਦੇ ਹਨ। ਸੈਕਿੰਡ ਡਵੀਜ਼ਨ ਵਿਚ ਪਾਸ ਹੋਣ ਵਾਲੇ ਵਿਦਿਆਰਥੀ ਐਮ ਬੀ ਏ ਵਿਚ ਐਡਮੀਸ਼ਨ ਲੈਂਦੇ ਹਨ ਅਤੇ ਐਡਮਿਨਸਟ੍ਰੇਟਰ ਬਣਦੇ ਹਨ ਅਤੇ ਫਸਟ ਡਵੀਜ਼ਨ ਵਾਲਿਆਂ ਨੂੰ ਹੈਂਡਲ ਕਰਦੇ ਹਨ। ਥਰਡ ਡਵੀਜ਼ਨ ਵਿਚ ਪਾਸ ਹੋਣ ਵਾਲੇ ਵਿਦਿਆਰਥੀ ਕਿਤੇ ਵੀ ਪ੍ਰਵੇਸ਼ ਨਹੀਂ ਲੈਂਦੇ ਅਤੇ ਉਹ ਪਾਲੀਟਿਕਸ ਵਿਚ ਜਾ ਕੇ ਫਸਟ ਅਤੇ ਸੈਕਿੰਡ ਕਲਾਸ ਵਾਲਿਆਂ ਨੂੰ ਹੈਂਡਲ ਕਰਦੇ ਹਨ। ਫੇਲ੍ਹ ਹੋਣ ਵਾਲੇ ਕਿਤੇ ਵੀ ਪ੍ਰਵੇਸ਼ ਨਹੀਂ ਲੈਂਦੇ ਅਤੇ ਅੰਡਰ ਵਰਲਡ ਵਿਚ ਜਾ ਕੇ ਤਿੰਨਾਂ ਨੂੰ ਕੰਟਰੋਲ ਕਰਦੇ ਹਨ। ਅਤੇ ਜੋ ਕਦੀ ਸਕੂਲ ਗਏ ਹੀ ਨਹੀਂ ਉਹ ਬਾਬਾ-ਸਾਧੂ ਬਣਦੇ ਹਨ ਅਤੇ ਉਪਰ ਲਿਖੇ ਚਾਰੇ ਉਹਨਾਂ ਦੇ ਪੈਰ ਪੈਂਦੇ ਹਨ।

-0-0-0-0-0-0-0-0-0-0-

ਇਕ ਵਾਰ ਇਕ ਕੰਜੂਸ ਟ੍ਰੇਨ ਵਿਚ ਸਫਰ ਕਰ ਰਿਹਾ ਸੀ। ਉਹ ਜਲਦੀ ਵਿਚ ਟਿਕਟ ਨਾ ਲੈ ਸਕਿਆ ਅਤੇ ਟ੍ਰੇਨ ਆ ਗਈ। ਉਸਨੂੰ ਪਤਾ ਨਹੀਂ ਕੀ ਸੁੱਝਿਆ ਕਿ ਉਸਨੇ ਪਲੇਟਫਾਰਮ ਤੇ ਪਿਆ ਇਕ ਪੁਰਾਣਾ ਟਿਕਟ ਚੁੱਕ ਲਿਆ ਅਤੇ ਉਸਨੁੰ ਪਾਣੀ ਵਿਚ ਡੁਬੋ ਕੇ ਜੇਬ ਵਿਚ ਆਰਾਮ ਨਾਲ ਰੱਖ ਲਿਆ। ਟ੍ਰੇਨ ਚੱਲ ਪਈ ਅਤੇ ਅੱਧੇ ਘੰਟੇ ਬਾਅਦ ਜਦੋਂ ਟੀ ਸੀ ਆਇਆ ਤਾਂ ਉਸਨੇ ਜੇਬ ਤੋਂ ਦੋ ਪੈਨ ਕੱਢ ਕੇ ਦੋਵੇਂ ਹੱਥਾਂ ਵਿਚ ਇਕ-ਇਕ ਪੈਨ ਲੈ ਕੇ ਟਿਕਟ ਨੂੰ ਪੈਨ ਨਾਲ ਪਕੜ ਲਿਆ। ਟਿਕਟ ਦਿਖਾਓ- ਕੰਜੂਸ ਇਵੇਂ ਹੀ ਪੈਨ ਨਾਲ ਪਕੜ ਕੇ ਟੀ ਸੀ ਨੂੰ ਦੂਰ ਤੋਂ ਟਿਕਟ ਦਿਖਾਉਣ ਲੱਗਿਆ। ਇਹ ਕੀ ਹੈ, ਚੰਗੀ ਤਰ੍ਹਾਂ ਟਿਕਟ ਦਿਖਾਓ। ਕੰਜੂਸ- ਕਿਵੇਂ ਹੱਥ ਲਗਾਵਾਂ, ਟਾਇਲਟ ਵਿਚ ਡਿੱਗ ਗਈ ਸੀ। ਟੀ ਸੀ- ਦੂਰ ਰੱਖੋ ਇਸਨੁੰ, ਪਤਾ ਨਹੀਂ ਕਿੱਥੋਂ ਕਿੱਥੋਂ ਆ ਜਾਂਦੇ ਹਨ।

Related posts

ਇਹ ਪਿਆਰ ਕੀ ਹੁੰਦਾ ਹੈ?

admin

ਪੰਜਾਬੀ ਵਿਚ ਹੈਰਾਨੀ ਵਾਲੇ ਵਾਕ ਵਿਚ ਬਦਲੋ…

admin

ਤੁਸੀਂ ਸਾਰੇ ਲੜਕੇ ਇਕੋ-ਜਿਹੇ ਹੀ ਕਿਉਂ ਹੁੰਦੇ ਹੋ?

admin