Australia

ਨਿਊ ਸਾਊਥ ਵੇਲਜ਼ ਦੇ ਵਿੱਚ ਮਾਸਕ, ਕਿਊ ਆਰ ਕੋਡ ਤੇ ਘਣਤਾ ਨਿਯਮ ਮੁੜ ਲਾਗੂ

ਸਿਡਨੀ – ਨਿਉ ਸਾਊਥ ਵੇਲਜ਼ ਸਰਕਾਰ ਕੋਵਿਡ ਦੇ ਨਾਲ ਜੀਣਾ ਸਿੱਖਣਾ ਅਤੇ ਆਪਣੇ ਸੁਰੱਖਿਅਤ ਤੇ ਸੋਚੇ ਸਮਝੇ ਨਜ਼ਰੀਏ ਨੂੰ ਬਣਾਏ ਰੱਖਣ ਲਈ ਸਾਵਧਾਨੀ ਨਾਲ ਕਦਮ ਚੁੱਕ ਰਹੀ ਹੈ। ਨਿਉ ਸਾਊਥ ਵੇਲਜ਼ ਸਰਕਾਰ ਦੀਆਂ ਮਹਾਂਮਾਰੀ ਸਥਿਤੀਆਂ ਵਿੱਚ ਹੇਠ ਲਿਖੀਆਂ ਤਬਦੀਲੀਆਂ ਹੋਂਦ ਵਿੱਚ ਆਉਣਗੀਆਂ:

ਸ਼ੁੱਕਰਵਾਰ, 24 ਦਸੰਬਰ ਸਵੇਰੇ 12.01 ਵਜੇ ਤੋਂ:

  • ਖਾਣ ਪੀਣ ਨੂੰ ਛੱਡ ਕੇ, ਸਾਰੀਆਂ ਅੰਦਰੂਨੀ ਗੈਰ-ਰਿਹਾਇਸ਼ੀ ਸਥਿਤੀਆਂ ਵਿੱਚ ਮਾਸਕ ਪਾਉਣੇ ਲਾਜ਼ਮੀ ਹੋਣਗੇ, ਜਿਸ ਵਿੱਚ ਮੇਜ਼ਬਾਨੀ (ਹਾਸਪੀਟੈਲਟੀ) ਸਟਾਫ਼ ਅਤੇ ਦਫ਼ਤਰ ਸ਼ਾਮਲ ਹਨ।

ਸੋਮਵਾਰ, 27 ਦਸੰਬਰ 2021 ਨੂੰ ਸਵੇਰੇ 12.01 ਵਜੇ ਤੋਂ:

  • QR ਕੋਡ ਚੈੱਕ-ਇਨ ਲਾਜ਼ਮੀ ਹੋਣਗੇ, ਜਿਸ ਵਿੱਚ ਮੇਜ਼ਬਾਨੀ ਅਤੇ ਪ੍ਰਚੂਨ (ਰੀਟੇਲ) ਸ਼ਾਮਲ ਹਨ; ਅਤੇ
  • ਮੇਜ਼ਬਾਨੀ ਸਥਾਨ, ਪੱਬ, ਕਲੱਬ, ਰੈਸਟੋਰੈਂਟ ਅਤੇ ਕੈਫਿਆਂ ਸਮੇਤ, ਨਿਯਮ ਬਦਲ ਕੇ ਹੁਣ 1 ਵਿਅਕਤੀ ਪ੍ਰਤੀ 2 ਵਰਗ ਮੀਟਰ ਦਾ ਹੋ ਜਾਵੇਗਾ, ਬਾਹਰਲੇ ਸਥਾਨਾਂ (ਸਥਿਤੀਆਂ) ‘ਤੇ ਡੈਨਸਿਟੀ (ਕਿਸੇ ਸਥਾਨ ਉੱਤੇ ਕਿੰਨੇ ਲੋਕ ਮੌਜੂਦ ਹਨ ਉਸਦੀ ਸੰਖਿਆ) ਦੀ ਕੋਈ ਸੀਮਾ ਨਹੀਂ ਹੈ।

ਸਾਰੀਆਂ ਸਥਿਤੀਆਂ ਵੀਰਵਾਰ, 27 ਜਨਵਰੀ 2022 ਤੱਕ ਲਾਗੂ ਰਹਿਣਗੀਆਂ।

QR ਚੈੱਕ-ਇਨ ਕਰਨ ਦੀ ਲੋੜਾਂ ਨੂੰ ਅੱਗੇ ਵਧਾਉਣਾ, ਲੋਕਾਂ ਨੂੰ ਯਾਦ ਦਿਲਾਵੇਗਾ ਕਿ ਜੇ ਉਨ੍ਹਾਂ ਨੂੰ ਕੋਈ ਨੋਟੀਫਿਕੇਸ਼ਨ (ਸੂਚਨਾ) ਮਿਲਦੀ ਹੈ ਤਾਂ ਉਨ੍ਹਾਂ ਨੂੰ ਜਾਂਚ ਕਰਵਾਉਣੀ ਚਾਹੀਦੀ ਹੈ ਜੇਕਰ ਉਹ ਬਿਮਾਰ ਮਹਿਸੂਸ ਕਰਦੇ ਹਨ। ਜੇ ਉਨ੍ਹਾਂ ਨੂੰ ਨਿਊ ਸਾਊਥ ਵੇਲਜ਼ ਹੈਲਥ (ਸਿਹਤ ਵਿਭਾਗ) ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ ਜਾਂ ਜੇ ਉਨ੍ਹਾਂ ਅੰਦਰ ਲੱਛਣ ਹਨ ਤਾਂ ਵੀ ਉਨ੍ਹਾਂ ਨੂੰ ਜਾਂਚ ਕਰਵਾਉਣੀ ਚਾਹੀਦੀ ਹੈ।

ਇਨ੍ਹਾਂ ਉਪਾਅਵਾਂ ਤੋਂ ਇਲਾਵਾ, ਸਰਕਾਰ ਲੋਕਾਂ ਨੂੰ ਕਹਿ ਰਹੀ ਹੈ ਕਿ ਜਿੰਨਾ ਹੋ ਸਕੇ, ਆਪਸੀ ਮਿਲਣਾ-ਮਿਲਾਉਣਾ ਘਟਾ ਦੇਣ ਜਿਸ ਵਿੱਚ ਖਾਣ-ਪੀਣ ਲਈ ਮਿਲਨਾ ਸ਼ਾਮਲ ਹੈ, ਘਰੋਂ ਕੰਮ ਕਰਨ ਅਤੇ ਜਿੱਥੇ ਹੋ ਸਕੇ, ਸਮਾਗਮਾਂ ਦਾ ਆਯੋਜਨ ਕਿਤੇ ਬਾਹਰੀ ਸਥਾਨ ‘ਤੇ ਕਰਨ।

ਨਿਉ ਸਾਊਥ ਵੇਲਜ਼ ਸਰਕਾਰ ਇਨ੍ਹਾਂ ਸਥਿਤੀਆਂ ਦੀ ਨਿਗਰਾਨੀ ਕਰਨਾ ਜਾਰੀ ਰੱਖੇਗੀ।

ਲੋਕਾਂ ਨੂੰ ਵਾਧੂ ਵਿਕਲਪ ਦੇਣ ਲਈ ਅਤੇ ਜਿਹੜੇ ਲੋਕਾਂ ਨੂੰ PCR ਟੈਸਟ ਕਰਵਾਉਣ ਦੀ ਲੋੜ ਹੈ, ਉਹ ਅਜਿਹਾ ਕਰਣ ਲਈ ਸਮਰੱਥ ਬਣ ਸਕਣ, ਇਸ ਦੇ ਲਈ ਨਿਉ ਸਾਊਥ ਵੇਲਜ਼ ਸਰਕਾਰ ਰੈਪਿਡ-ਐਂਟੀਜਨ ਟੈਸਟ ਕਿੱਟਾਂ ਵੀ ਹਾਸਲ ਕਰੇਗੀ ਅਤੇ ਉਨ੍ਹਾਂ ਨੂੰ ਰਾਜ ਭਰ ਦੇ ਲੋਕਾਂ ਨੂੰ ਮੁਫ਼ਤ ਵਿੱਚ ਉਪਲਬਧ ਕਰਵਾਏਗੀ।

ਪ੍ਰੀਮੀਅਰ Dominic Perrottet ਨੇ ਕਿਹਾ ਕਿ ਇਹ ਕਦਮ ਸਾਡੀ ਸਿਹਤ ਪ੍ਰਣਾਲੀ ‘ਤੇ ਪੈ ਰਹੇ ਦਬਾਅ ਨੂੰ ਦੂਰ ਕਰਨ ਅਤੇ ਸਮਾਜ ਨੂੰ ਉਦੋਂ ਤੱਕ ਸੁਰੱਖਿਅਤ ਰੱਖਣ ਵਿੱਚ ਮਦਦ ਕਰਨਗੇ ਜਦੋਂ ਤੱਕ ਹੋਰ ਲੋਕ ਆਪਣੇ ਬੂਸਟਰ ਸ਼ਾਟ ਨਹੀਂ ਲੈ ਲੈਂਦੇ। ਅਸੀਂ ਕਿਹਾ ਸੀ ਕਿ ਜਿਵੇਂ ਜਿਵੇਂ ਹਾਲਾਤ ਬਦਲਣਗੇ ਅਸੀਂ ਉਸਦੇ ਅਨੁਕੂਲ ਆਪਣੀਆਂ ਸਥਿਤੀਆਂ ਵਿੱਚ ਬਦਲਾਅ ਲਿਆਵਾਂਗੇ ਅਤੇ ਇਹ ਕਦਮ ਸਾਡੀ ਸਿਹਤ ਪ੍ਰਣਾਲੀ ਦੇ ਉੱਤੇ ਪੈ ਰਹੇ ਦਬਾਅ ਨੂੰ ਹਟਾਉਣ ਵਿੱਚ ਮਦਦ ਕਰਨਗੇ, ਤਾਂ ਜੋ ਉਹ ਲੋਕ ਜਿਨ੍ਹਾਂ ਨੂੰ ਦੇਖਭਾਲ ਦੀ ਲੋੜ ਹੈ ਉਹ ਇਸ ਨੂੰ ਪ੍ਰਾਪਤ ਕਰ ਸਕਣ,” Perrottet ਨੇ ਕਿਹਾ। ਸਾਡੇ ਫਰੰਟਲਾਈਨ ਸਿਹਤ ਕਰਮਚਾਰੀਆਂ ਨੇ ਪਿਛਲੇ ਦੋ ਸਾਲਾਂ ਵਿੱਚ ਸਾਨੂੰ ਸੁਰੱਖਿਅਤ ਰੱਖਣ ਲਈ ਇੱਕ ਬਹੁਤ ਵੱਡਾ ਕੰਮ ਕੀਤਾ ਹੈ ਅਤੇ ਅਸੀਂ ਉਨ੍ਹਾਂ ਦਾ ਜਿੰਨਾਂ ਧੰਨਵਾਦ ਕਰੀਏ ਉਹ ਘੱਟ ਹੈ। ਟੀਕਾਕਰਨ ਲੋਕਾਂ ਨੂੰ ਸੁਰੱਖਿਅਤ ਰੱਖਣ ਅਤੇ ਹਸਪਤਾਲ ਤੋਂ ਬਾਹਰ ਰੱਖਣ ਦੀ ਇੱਕ ਕੁੰਜੀ ਹੈ। ਇਹ ਬਹੁਤ ਜ਼ਰੂਰੀ ਹੈ ਕਿ ਲੋਕ ਟੀਕਾਕਰਨ ਕਰਵਾਉਣ ਲਈ ਆਪਣੀਆਂ ਬਾਹਾਂ ਪੇਸ਼ ਕਰਨਾ ਅਤੇ ਆਪਣੇ ਬੂਸਟਰ ਪ੍ਰਾਪਤ ਕਰਨਾ ਜਾਰੀ ਰੱਖਣ।”

ਸਿਹਤ ਮੰਤਰੀ Brad Hazzard ਨੇ ਟੈਸਟ ਕਰਵਾਉਣ ਲਈ ਵੱਡੀ ਗਿਣਤੀ ਵਿੱਚ ਅੱਗੇ ਆਉਣ ਲਈ ਲੋਕਾਂ ਦਾ ਧੰਨਵਾਦ ਕੀਤਾ ਅਤੇ ਸਾਰਿਆਂ ਨੂੰ ਪਾਬੰਦੀਆਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਟੈਸਟ ਕਰਵਾਉਣ ਲਈ ਵੱਡੀ ਗਿਣਤੀ ਵਿੱਚ ਬਾਹਰ ਆਉਣ ਲਈ ਅਸੀਂ ਲੋਕਾਂ ਦਾ ਧੰਨਵਾਦ ਕਰਦੇ ਹਾਂ ਪਰ ਸਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਟੈਸਟ ਉਹਨਾਂ ਲੋਕਾਂ ਲਈ ਉਪਲਬਧ ਹਨ ਜਿਨ੍ਹਾਂ ਨੂੰ ਅਸਲ ਵਿੱਚ ਇਸਦੀ ਲੋੜ ਹੈ,”  Hazzard ਨੇ ਕਿਹਾ। ਜੇ ਤੁਹਾਡੇ ਅੰਦਰ ਕੋਈ ਲੱਛਣ ਨਹੀਂ ਹਨ, ਤਾਂ ਬੇਮਤਲਬੀ ਹੀ ਟੈਸਟ ਨਾ ਕਰਵਾਓ। ਸਭ ਤੋਂ ਵਧੀਆ ਚੀਜ਼ ਜੋ ਲੋਕ ਕਰ ਸਕਦੇ ਹਨ ਉਹ ਹੈ ਅੱਜ ਦੱਸੇ ਗਏ ਨਿਯਮਾਂ ਦੀ ਪਾਲਣਾ ਕਰਨਾ। ਸਮਾਜ ਦੀ ਸਿਹਤ ਅਤੇ ਸੁਰੱਖਿਆ ਅੱਗੇ ਲਈ ਵੀ ਸਭ ਤੋਂ ਵੱਧ ਤਰਜੀਹ ਦੇਣ ਯੋਗ ਬਣੀ ਰਹੇਗੀ। ਮਹਾਂਮਾਰੀ ਦੀ ਜਵਾਬੀ ਕਾਰਵਾਈ ਲਈ ਕੀਤੇ ਗਏ ਕੰਮ ਲਈ ਮੈਂ ਨਿਊ ਸਾਊਥ ਵੇਲਜ਼ ਹੈਲਥ ਦਾ ਦੁਬਾਰਾ ਤੋਂ ਧੰਨਵਾਦ ਕਰਨਾ ਚਾਹੁੰਦਾ ਹਾਂ।”

Related posts

ਮੈਂਬਰ ਪਾਰਲੀਮੈਂਟ ਸੈਮ ਰੇਅ ਵੱਲੋਂ ਵਿਸਾਖੀ ਮੌਕੇ ਸਿੱਖ ਭਾਈਚਾਰੇ ਲਈ ਰਾਤਰੀ ਭੋਜ ਦਾ ਆਯੋਜਨ

editor

ਸਿਡਨੀ ਦੇ ਸ਼ਾਪਿੰਗ ਮਾਲ ’ਚ ਚਾਕੂਬਾਜ਼ੀ ਕਾਰਨ 5 ਮੌਤਾਂ ਤੇ ਕਈ ਜ਼ਖ਼ਮੀ, ਪੁਲਿਸ ਨੇ ਹਮਲਾਵਰ ਨੂੰ ਮਾਰਿਆ

editor

ਨਿਊਜ਼ੀਲੈਂਡ ਸਰਕਾਰ ਨੇ ਵਰਕ ਵੀਜ਼ਿਆਂ ’ਤੇ ਲਗਾਈ ਰੋਕ ਵਿਹਲੇ ਕੀਵੀਆਂ ਨੂੰ ਕੰਮਕਾਰ ’ਚ ਹੋਵੇਗੀ ਪਹਿਲ

editor