Sport

ਨੀਰਜ ਦੀ ਨਜ਼ਰ ਡਾਇਮੰਡ ਲੀਗ ‘ਤੇ

ਨਵੀਂ ਦਿੱਲੀ –  ਓਲੰਪਿਕ ਚੈਂਪੀਅਨ ਨੇਜ਼ਾ ਸੁੱਟ ਖਿਡਾਰੀ ਨੀਰਜ ਚੋਪੜਾ ਨੇ ਫਿਨਲੈਂਡ ਵਿਚ ਕੁਓਰਟੇਨ ਖੇਡਾਂ ਵਿਚ ਸਾਲ ਦਾ ਪਹਿਲਾ ਖ਼ਿਤਾਬ ਜਿੱਤ ਕੇ ਸੱਟ ਦੇ ਸ਼ੱਕ ਨੂੰ ਦੂਰ ਕਰਦੇ ਹੋਏ ਕਿਹਾ ਕਿ ਉਹ 30 ਜੂਨ ਤੋਂ ਸਟਾਕਹੋਮ ਵਿਚ ਆਪਣੇ ਡਾਇਮੰਡ ਲੀਗ ਸੈਸ਼ਨ ਨੂੰ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਕੁਓਰਟੇਨ ਖੇਡਾਂ ਦੌਰਾਨ ਸ਼ਨਿਚਰਵਾਰ ਨੂੰ 24 ਸਾਲਾ ਚੋਪੜਾ ਆਪਣੀ ਤੀਜੀ ਕੋਸ਼ਿਸ਼ ਵਿਚ ਤਿਲਕ ਗਏ ਸਨ। ਬਾਰਿਸ਼ ਕਾਰਨ ਗਿੱਲੇ ਤੇ ਤਿਲਕਵੇਂ ਰਨ ਅਪ ਵਿਚ ਕਰਵਾਏ ਗਏ ਨੇਜ਼ਾ ਸੁੱਟ ਮੁਕਾਬਲੇ ਲਈ ਹਾਲਾਤ ਢੁੱਕਵੇਂ ਨਹੀਂ ਸਨ। ਚੋਪੜਾ ਆਪਣੀ ਤੀਜੀ ਕੋਸ਼ਿਸ਼ ਵਿਚ ਨੇਜ਼ਾ ਸੁੱਟਣ ਤੋਂ ਬਾਅਦ ਸੰਤੁਲਨ ਗੁਆ ਕੇ ਹੇਠਾਂ ਡਿੱਗ ਗਏ ਸਨ। ਚੋਪੜਾ ਨੇ ਆਪਣੀ ਪਹਿਲੀ ਕੋਸ਼ਿਸ਼ ਵਿਚ ਹੀ 86.69 ਮੀਟਰ ਨੇਜ਼ਾ ਸੁੱਟ ਕੇ ਗੋਲਡ ਮੈਡਲ ਜਿੱਤ ਲਿਆ ਸੀ। ਉਨ੍ਹਾਂ ਨੇ ਦੂਜੇ ਤੇ ਤੀਜੇ ਸਥਾਨ ‘ਤੇ ਰਹਿਣ ਵਾਲੇ ਤਿ੍ਨਿਦਾਦ ਤੇ ਟੋਬੈਗੋ ਦੇ 2012 ਦੇ ਓਲੰਪਿਕ ਚੈਂਪੀਅਨ ਕੇਸ਼ੋਰਨ ਵਾਲਕਾਟ (86.64 ਮੀਟਰ) ਤੇ ਗ੍ਰੇਨਾਡਾ ਦੇ ਵਿਸ਼ਵ ਚੈਂਪੀਅਨ ਐਂਡਰਸਨ ਪੀਟਰਸ (84.75 ਮੀਟਰ) ਵਾਂਗ ਸਿਰਫ਼ ਤਿੰਨ ਕੋਸ਼ਿਸ਼ਾਂ ਕੀਤੀਆਂ। ਚੋਪੜਾ ਨੇ ਆਪਣੇ ਇੰਸਟਾਗ੍ਰਾਮ ਪੋਸਟ ਵਿਚ ਲਿਖਿਆ ਕਿ ਮੌਸਮ ਕਾਰਨ ਹਾਲਾਤ ਮੁਸ਼ਕਲ ਸਨ ਪਰ ਕੁਓਰਟੇਨ ਵਿਚ ਸੈਸ਼ਨ ਦੀ ਆਪਣੀ ਪਹਿਲੀ ਜਿੱਤ ਨਾਲ ਖ਼ੁਸ਼ ਹਾਂ। ਮੈਂ ਚੰਗਾ ਮਹਿਸੂਸ ਕਰ ਰਿਹਾ ਹਾਂ ਤੇ 30 ਜੂਨ ਨੂੰ ਬੌਹੌਸਗਲਾਨ (ਸਟਾਕਹੋਮ ਡਾਇਮੰਡ ਲੀਗ) ਵਿਚ ਆਪਣਾ ਡਾਇਮੰਡ ਲੀਗ ਸੈਸ਼ਨ ਸ਼ੁਰੂ ਕਰਨ ਲਈ ਤਿਆਰ ਹਾਂ।

Related posts

ਵਿਰਾਟ ਕੋਹਲੀ ਨੂੰ ਅੰਪਾਇਰ ਨਾਲ ਬਹਿਸ ਕਰਨਾ ਪਿਆ ਮਹਿੰਗਾ, ਲੱਗਿਆ ਮੈਚ ਫ਼ੀਸ ਦਾ 50% ਜੁਰਮਾਨਾ

editor

ਟੈਨਿਸ ਸਟਾਰ ਗਾਰਬਾਈਨ ਮੁਗੁਰੂਜ਼ਾ ਵੱਲੋਂ ਸੰਨਿਆਸ ਦਾ ਐਲਾਨ

editor

ਵਿਨੇਸ਼, ਰਿਤਿਕਾ ਤੇ ਅੰਸ਼ੂ ਪੈਰਿਸ ਉਲੰਪਿਕਸ ਲਈ ਕੁਆਲੀਫ਼ਾਈ ਕਰਨ ਦੇ ਨੇੜੇ

editor