Women's World

ਨੇਲ ਪਾਲਿਸ਼ ਦੀ ਵਰਤੋਂ ਕਰਨ ਵਾਲੀਆਂ ਔਰਤਾਂ ਹੋ ਜਾਣ ਸਾਵਧਾਨ

ਨਵੀਂ ਦਿੱਲੀ – ਔਰਤਾਂ ਆਪਣੀ ਖੂਬਸੂਰਤੀ ਨੂੰ ਹੋਰ ਨਿਖਾਰਣ ਲਈ ਕਈ ਵਾਰ ਨੇਲ ਪਾਲਿਸ਼ ਦੀ ਵਰਤੋਂ ਕਰਦੀਆਂ ਹਨ ਪਰ ਉਹ ਇਸ ਖਤਰੇ ਤੋਂ ਬਿਲਕੁਲ ਅਣਜਾਣ ਹਨ ਕਿ ਨੇਲ ਪਾਲਿਸ਼ ਲਗਾਉਣ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਉਹ ਸੱਦਾ ਵੀ ਦੇ ਰਹੀਆਂ ਹਨ। ਇਸ ਦੀ ਵਰਤੋਂ ਕਰਨ ਨਾਲ ਕੈਂਸਰ ਵਰਗੀਆਂ ਖਤਰਨਾਕ ਬਿਮਾਰੀਆਂ ਹੋ ਸਕਦੀਆਂ ਹਨ। ਨੇਲ ਪੇਂਟ ‘ਚ ਸਮੂਥ ਫਿਨੀਸ਼ਿੰਗ ਲਈ ਟਾਲੂਇਨ ਨਾਂ ਦੇ ਕੈਮੀਕਲ ਆਮ ਤੌਰ ‘ਤੇ ਕਾਰ ‘ਚ ਈਂਧਨ ਪਾਉਣ ਵਾਲੇ ਗੈਸੋਲੀਨ ‘ਚ ਇਸਤੇਮਾਲ ਕੀਤਾ ਜਾਂਦਾ ਹੈ। ਇਹ ਕੈਮੀਕਲ ਨਰਵਸ ਸਿਸਟਮ ਅਤੇ ਦਿਮਾਗ ਦੇ ਨਾਲ-ਨਾਲ ਰੀਪ੍ਰੋਡਕਟਿਵ ਸਿਸਟਮ ਨੂੰ ਵੀ ਪ੍ਰਭਾਵਿਤ ਕਰਦਾ ਹੈ।
ਨੇਲ ਪਾਲਿਸ਼ ਦੇ ਇਸਤੇਮਾਲ ਨਾਲ ਹੋ ਸਕਦਾ ਹੈ ਸਕਿਨ ਕੈਂਸਰ
ਨੇਲ ਪੇਂਟ ਨੂੰ ਲਚੀਲਾ ਬਣਾਉਣ ਲਈ ਡਾਈਬਿਊਟਾਈਲ ਪੈਥੇਲੇਟ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਰੀਪ੍ਰੋਡਕਟਿਵ ਟ੍ਰੈਕਟ ਨੂੰ ਨੁਕਸਾਨ ਪਹੁੰਚਾਉਂਦੀ ਹੈ। ਯੂਰਪ ਦੇ ਕਈ ਦੇਸ਼ਾਂ ‘ਚ ਇਸ ਕੈਮੀਕਲ ਦੀ ਵਰਤੋਂ ‘ਤੇ ਵੀ ਪਾਬੰਦੀ ਹੈ। ਖੋਜਕਰਤਾਵਾਂ ਨੇ ਜਦੋਂ ਨੇਲ ਪਾਲਿਸ਼ ‘ਤੇ ਰਿਸਰਚ ਕੀਤੀ ਤਾਂ ਪਤਾ ਲੱਗਾ ਕਿ ਇਸ ਦੀ ਵਰਤੋਂ ਕਰਨ ਨਾਲ ਸਕਿਨ ਕੈਂਸਰ ਵੀ ਹੋ ਸਕਦਾ ਹੈ। ਨੇਲ ਪਾਲਿਸ਼ ‘ਚ ਜੈਲ ਮਿਲਾਇਆ ਜਾਂਦਾ ਹੈ ਜੋ ਸੂਰਜ ਦੀ ਖਤਰਨਾਕ ਅਲਟਰਾਵਾਇਲਟ ਕਿਰਣਾਂ ਨੂੰ ਸੋਖ ਲੈਂਦਾ ਹੈ ਅਤੇ ਇਹੀ ਕਿਰਣਾਂ ਕੈਂਸਰ ਨੂੰ ਜਨਮ ਦਿੰਦੀਆਂ ਹਨ। ਨੇਲ ਪਾਲਿਸ਼ ਬਣਾਉਣ ‘ਚ ਸਪਿਰਟ ਦੀ ਵੀ ਵਰਤੋਂ ਕੀਤੀ ਜਾਂਦੀ ਹੈ ਜੋ ਫੇਫੜਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ। ਨੇਲ ਪਾਲਿਸ਼ ਦੇ ਖਤਰਨਾਕ ਅਸਰ ਤੋਂ ਬਚਣ ਲਈ ਇਸ ਨੂੰ ਖਰੀਦਣ ਵੇਲੇ ਲੋ ਰੇਟਿੰਗ ਟਾਕਸਿਟੀ (0-2) ਵਾਲਾ ਹੀ ਪ੍ਰੋਡਕਟ ਖਰੀਦੋ। ਜੇਕਰ ਤੁਹਾਨੂੰ ਕੋਈ ਰੇਟਿੰਗ ਨਹੀਂ ਦਿਖਦੀ ਤਾਂ ਪ੍ਰੋਡਕਟ ਦਾ ਲੇਬਲ ਚੈਕ ਕਰੋ ਅਤੇ ਟਾਲੁਇਨ, ਫਾਰਮਲਿਡਹਾਈਡ, ਡਾਈਬਿਊਟਾਈਲ ਪੈਥੇਲੇਟ ਵਰਗੇ ਖਤਰਨਾਕ ਤੱਤਾਂ ਤੋਂ ਬਚੋ।

Related posts

ਔਰਤ ਬੇਚਾਰੀ ਨਹੀਂ

Deepak

ਘਰ ਦੀ ਸਜਾਵਟ ਵਿੱਚ ਰੰਗਾਂ ਦਾ ਮਹੱਤਵ

Deepak

ਮੂੰਹ ਦੇ ਕਿੱਲ ਮੁਹਾਸਿਆਂ ਨੂੰ ਦੂਰ ਕਰਨ ਵਿੱਚ ਆਯੁਰਵੈਦਿਕ ਦਾ ਯੋਗਦਾਨ

Deepak