Sport

ਪਲੇਆਫ ਤੋਂ ਪਹਿਲਾਂ KL Rahul ਸਾਹਮਣੇ ਵੱਡੀ ਪਰੇਸ਼ਾਨੀ, ਫਾਈਨਲ ਤਕ ਪਹੁੰਚਣਾ ਹੋਵੇਗਾ ਔਖਾ

ਨਵੀਂ ਦਿੱਲੀ – ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ਦੇ ਸਾਰੇ ਮੁਕਾਬਲੇ ਖ਼ਤਮ ਹੋ ਗਏ ਹਨ। ਹੁਣ ਚਾਰ ਟੀਮਾਂ ਪਲੇਆਫ ’ਚ ਖੇਡਣਗੀਆਂ, ਜਿਸ ’ਚ ਐਲੀਮੀਨੇਟਰ ’ਚ ਖੇਡਣ ਵਾਲੀ ਲਖਨਊ ਤੇ ਬੰਗਲੌਰ ਲਈ ਮੁਕਾਬਲਾ ਕਰੋ ਜਾਂ ਮਰੋ ਵਾਲਾ ਹੋਵੇਗਾ। ਰਾਜਸਥਾਨ ਤੇ ਗੁਜਰਾਤ ਦੀਆਂ ਟੀਮਾਂ ਕੋਲ ਕੁਆਲੀਫਾਇਰ ’ਚ ਹਾਰ ਤੋਂ ਬਾਅਦ ਵੀ ਫਾਈਨਲ ’ਚ ਜਾਣ ਦਾ ਇਕ ਮੌਕਾ ਮਿਲੇਗਾ। ਲਖਨਊ ਦੀ ਟੀਮ ਦੇ ਸਾਹਮਣੇ ਵੱਡੀ ਮੁਸ਼ਕਲ ਹੈ, ਜੋ ਉਨ੍ਹਾਂ ਦੇ ਫਾਈਨਲ ’ਦੇ ਰਸਤੇ ’ਚ ਰੁਕਾਵਟ ਬਣ ਸਕਦੀ ਹੈ।
ਇਸ ਸੀਜ਼ਨ ’ਚ ਪਹਿਲੀ ਵਾਰ ਖੇਡਣ ਆਈ ਲਖਨਊ ਤੇ ਗੁਜਰਾਤ ਦੀਆਂ ਟੀਮਾਂ ਨੇ ਲੀਗ ਮੈਚਾਂ ’ਚ ਦਮਦਾਰ ਖੇਡਾਂ ਦਿਖਾਉਂਦਿਆਂ ਆਖ਼ਰੀ ਚਾਰ ’ਚ ਜਗ੍ਹਾ ਬਣਾਈ। ਪਹਿਲੇ ਅਤੇ ਦੂਜੇ ਸਥਾਨ ’ਤੇ ਪਹੰੁਚੀ ਗੁਜਰਾਤ ਅਤੇ ਰਾਜਸਥਾਨ ਦਾ ਮੁਕਾਬਲਾ ਕੁਆਲੀਫਾਇਰ-1 ਵਿਚ ਹੋਵੇਗਾ। ਉਥੇ ਹੀ ਤੀਸਰੇ ਤੇ ਚੌਥੇ ਸਥਾਨ ’ਤੇ ਰਹਿਣ ਵਾਲੀ ਲਖਨਊ ਤੇ ਬੰਗਲੌਰ ’ਚ ਐਲੀਮੀਨੇਟਰ ਖੇਡਿਆ ਜਾਣਾ ਹੈ। ਹੁਣ ਮੁਸ਼ਕਲ ਇਹ ਹੈ ਕਿ ਕੇਕੇ ਰਾਹੁਲ ਦੀ ਕਪਤਾਨੀ ਵਾਲੀ ਟੀਮ ਨੇ ਇਸ ਸੀਜ਼ਨ ਵਿਚ ਪਲੇਆਫ ’ਚ ਪਹੰੁਚੀਆਂ ਤਿੰਨਾਂ ਟੀਮਾਂ ਖ਼ਿਲਾਫ਼ ਕੋਈ ਮੁਕਾਬਲਾ ਨਹੀਂ ਜਿੱਤਿਆ, ਯਾਨੀ ਜੇ ਫਾਈਨਲ ’ਚ ਜਾਣਾ ਹੈ ਤਾਂ ਅਜਿਹਾ ਕੁਝ ਕਰਨਾ ਹੋਵੇਗਾ, ਜੋ ਨਹੀਂ ਕੀਤਾ।
ਲੀਗ ਪੜਾਅ ’ਚ ਇਸ ਸੀਜ਼ਨ ’ਚ ਲਖਨਊ ਦੀ ਟੀਮ ਨੇ ਬੰਗਲੌਰ ਖ਼ਿਲਾਫ ਇਕ ਜਦੋਂਕਿ ਗੁਜਰਾਤ ਅਤੇ ਰਾਜਸਥਾਨ ਨਾਲ ਦੋ-ਦੋ ਮੁਕਾਬਲੇ ਖੇਡੇ। ਆਰਸੀਬੀ ਖ਼ਿਲਾਫ਼ ਟੀਮ ਨੂੰ 18 ਦੌੜਾਂ ਨਾਲ ਹਾਰ ਮਿਲੀ। ਗੁਜਰਾਤ ਖ਼ਿਲਾਫ ਪਹਿਲਾ ਮੈਚ ਲਖਨਊ ਨੇ 5 ਵਿਕਟਾਂ ਨਾਲ ਗਵਾਇਆ ਸੀ, ਜਦੋਂਕਿ ਦੂਜੇ ਮੈਚ ’ਚ 62 ਦੌੜਾਂ ਨਾਲ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਜੇ ਗੱਲ ਰਾਜਸਥਾਨ ਦੀ ਕਰੀਏ ਤਾਂ ਪਹਿਲੇ ਮੁਕਾਬਲੇ ’ਚ ਲਖਨਊ ਨੂੰ 3 ਦੌੜਾਂ, ਜਦੋਂਕਿ ਦੂਸਰੇ ’ਚ 24 ਦੋੜਾਂ ਨਾਲ ਹਾਰ ਮਿਲੀ ਸੀ।

Related posts

ਈਸ਼ਾਨ ਕਿਸ਼ਨ ਨੂੰ ਟੀਮ ’ਚ ਵਾਪਸੀ ਲਈ ਖੇਡਣਾ ਪਵੇਗਾ : ਦ੍ਰਾਵਿੜ

editor

ਭਾਰਤ ਨੇ ਵਿਸ਼ਾਖਾਪਟਨਮ ਟੈਸਟ 106 ਦੌੜਾਂ ਨਾਲ ਜਿੱਤਿਆ

editor

ਨਵੇਂ ਯੁੱਗ ਦੀ ਸ਼ੁਰੂਆਤ ਕਰਦਿਆਂ ਮੁੱਖ ਮੰਤਰੀ ਨੇ 11 ਖਿਡਾਰੀਆਂ ਨੂੰ ਪੀ.ਸੀ.ਐਸ. ਅਤੇ ਪੀ.ਪੀ.ਐਸ. ਦੀਆਂ ਨੌਕਰੀਆਂ ਦਿੱਤੀਆਂ

editor