Sport

ਪੀਵੀ ਸਿੰਧੂ ਤੇ ਪੀ ਕਸ਼ਯਪ ਜਿੱਤੇ, ਸਾਇਨਾ ਨੇਹਵਾਲ ਦਾ ਸਫਰ ਹੋਇਆ ਸਮਾਪਤ

ਕੁਆਲਾਲੰਪੁਰ – ਭਾਰਤੀ ਮਹਿਲਾ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਤੇ ਪੀ ਕਸ਼ਯਪ ਬੁੱਧਵਾਰ ਨੂੰ ਇਥੇ ਮਲੇਸ਼ੀਆ ਓਪਨ ਸੁਪਰ 750 ਟੂਰਨਾਮੈਂਟ ਦੇ ਦੂਜੇ ਦੌਰ ‘ਚ ਪਹੁੰਚ ਗਏ ਪਰ ਸਾਈਨਾ ਟੂਰਨਾਮੈਂਟ ‘ਚੋਂ ਬਾਹਰ ਹੋ ਗਈ। ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਥਾਈਲੈਂਡ ਦੀ ਦੁਨੀਆਂ ਦੀ 10ਵੇਂ ਨੰਬਰ ਦੀ ਖਿਡਾਰਨ ਪੋਰਨਪਾਵੀ ਚੋਚੂਵੋਂਗ ਨੂੰ ਸਿੱਧੀਆਂ ਖੇਡਾਂ ‘ਚ 21-13, 21-17 ਨਾਲ ਹਰਾਇਆ ਪਰ ਲੰਡਨ ਓਲੰਪਿਕਸ ਦੀ ਕਾਂਸੀ ਤਗਮਾ ਜੇਤੂ ਸਾਈਨਾ ਨੂੰ ਦੁਨੀਆਂ ਦੀ 33ਵੇਂ ਨੰਬਰ ਦੀ ਖਿਡਾਰਨ ਅਮਰੀਕਾ ਦੀ ਆਈਰਿਸ ਵੈਂਗ ਦੇ ਖਿਲਾਫ ਸਿੱਧੀਆਂ ਖੇਡਾਂ ‘ਚ 37 ਮਿੰਟ ‘ਚ 11-21, 17-21 ਨਾਲ ਹਾਰ ਮਿਲੀ। ਰਾਸ਼ਟਰ ਮੰਡਲ ਖੇਡਾਂ ਦੇ ਸਾਬਕਾ ਚੈਂਪੀਅਨ ਕਸ਼ਯਪ ਨੇ ਵੀ ਸੱਟ ਤੋਂ ਬਾਅਦ ਵਾਪਸੀ ਕਰਦੇ ਹੋਏ ਸਕਾਰਾਤਮਕ ਨਤੀਜਾ ਹਾਸਲ ਕੀਤਾ ਤੇ ਕੋਰੀਆ ਦੇ ਹੀਓ ਕਵਾਂਗ ਹੀ ਨੂੰ 21-12, 21-17 ਨਾਲ ਹਰਾ ਕੇ ਮਰਦ ਸਿੰਗਲਸ ਦੇ ਦੂਜੇ ਦੌਰ ‘ਚ ਥਾਂ ਬਣਾਈ।

ਸਿੰਧੂ ਅਗਲੇ ਦੌਰ ‘ਚ ਥਾਈਲੈਂਡ ਦੀ 21 ਸਾਲਾ ਫਿਟਾਇਆਪੋਰਨ ਚਾਈਵਾਨ ਨਾਲ ਭਿੜੇਗੀ, ਜੋ ਵਿਸ਼ਵ ਜੂਨੀਅਰ ਰੈਂਕਿੰਗ ‘ਚ ਉਬੇਰ ਕੱਪ ‘ਚ ਕਾਂਸੀ ਤਗਮਾ ਜਿੱਤਣ ਵਾਲੀ ਥਾਈਲੈਂਡ ਦੀ ਟੀਮ ਦਾ ਵੀ ਹਿੱਸਾ ਰਹੀ ਸੀ। ਦੁਨੀਆਂ ਦੇ 39ਵੇਂ ਨੰਬਰ ਦੇ ਖਿਡਾਰੀ ਕਸ਼ਯਪ ਦੂਜੇ ਦੌਰ ‘ਚ ਥਾਈਲੈਂਡ ਦੇ ਕੁਨਲਾਵੁਤ ਵਿਤਿਦਸਾਰਨ ਖਿਲਾਫ ਉਤਰਨਗੇ, ਜਿਸਨੇ ਮਾਰਚ ਮਹੀਨੇ ‘ਚ ਜਰਮਨ ਓਪਨ ਸੁਪਰ 300 ਦਾ ਖਿਤਾਬ ਜਿੱਤਿਆ ਸੀ।

ਬੀ ਸੁਮਿਤ ਰੈੱਡੀ ਤੇ ਅਸ਼ਵਨੀ ਪੋਨੱਪਾ ਦੀ ਮਿਕਸਡ ਡਬਲਸ ਜੋੜੀ ਨੂੰ ਵੀ ਰੌਬਿਨ ਟੇਬਲਿੰਗ ਤੇ ਸੇਲੇਨਾ ਪੀਕ ਦੀ ਨੀਦਰਲੈਂਡਸ ਦੀ ਦੁਨੀਆਂ ਦੀ 21ਵੇਂ ਨੰਬਰ ਦੀ ਜੋੜੀ ਖਿਲਾਫ 52 ਮਿੰਟ ਚੱਲੇ ਸਖਤ ਮੁਕਾਬਲੇ ‘ਚ 15-21, 21-19, 17-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਚੋਚੂਵੋਂਗ ਖਿਲਾਫ ਸਿੰਧੂ ਦਾ ਜਿੱਤ-ਹਾਰ ਦਾ ਰਿਕਾਰਡ 5-3 ਦਾ ਹੈ। ਦੋਵੇਂ ਖਿਡਾਰੀਆਂ ਵਿਚਾਲੇ 2021 ਵਿਸ਼ਵ ਚੈਂਪੀਅਨਸ਼ਿਪ ਦੌਰਾਨ ਹੋਏ ਪਿਛਲੇ ਮੁਕਾਬਲੇ ‘ਚ ਸਿੰਧੂ ਨੇ ਜਿੱਤ ਦਰਜ ਕੀਤੀ ਸੀ।

ਬੱੁਧਵਾਰ ਨੂੰ ਦੋਵਾਂ ਖਿਡਾਰੀਆਂ ਨੇ ਮੁਕਾਬਲੇ ‘ਚ ਤੇਜ਼ ਸ਼ੁਰੂਆਤ ਕੀਤੀ ਪਰ ਸਿੰਧੂ ਨੇ ਹੌਲੀ-ਹੌਲੀ ਦਬਦਬਾ ਬਣਾਇਆ। ਸਿੰਧੂ ਨੇ ਛੇਤੀ ਹੀ 4-1 ਦੇ ਵਾਧੇ ਨਾਲ ਪਹਿਲੇ ਗੇਮ ‘ਚ ਅੱਗੇ ਰਹੀ। ਉਹ ਬਰੇਕ ਤਕ 11-7 ਨਾਲ ਅੱਗੇ ਸੀ। ਸਿੰਧੂ ਨੇ ਨੈੱਟ ‘ਤੇ ਬਿਹਤਰ ਖੇਡ ਵਿਖਾਈ ਤੇ ਉਸਦੇ ਸਮੈਸ਼ ਤੇ ਰਿਟਰਨ ਦਮਦਾਰ ਸੀ।

ਸਿੰਧੂ ਨੇ ਆਪਣੀ ਬੜ੍ਹਤ ਨੂੰ 16-11 ਤਕ ਪਹੁੰਚਾਇਆ ਤੇ ਫਿਰ ਸੱਤ ਖੇਡ ਪੁਆਇੰਟ ਹਾਸਲ ਕਰਨ ਤੋਂ ਬਾਅਦ ਸਮੈਸ਼ ਨਾਲ ਪਹਿਲੀ ਖੇਡ ਜਿੱਤੀ। ਦੂਜੀ ਖੇਡ ਦੀ ਸ਼ੁਰੂਆਤ ‘ਚ ਹੀ ਚੋਚੂਵੋਂਗ ਨੇ ਸਹਿਜੇ ਹੀ ਗਲਤੀਆਂ ਕੀਤੀਆਂ। ਥਾਈਲੈਂਡ ਦੀ ਖਿਡਾਰਨ ਨੇ ਨੈੱਟ ‘ਤੇ ਦੋ ਸ਼ਾਟ ਮਾਰੇ ਤੇ ਉਸਦੇ ਰਿਟਰਨ ਵੀ ਕਮਜ਼ੋਰ ਸੀ, ਜਿਸ ਨਾਲ ਸਿੰਧੂ ਨੇ 4-2 ਦੀ ਬੜ੍ਹਤ ਬਣਾਈ। ਸਿੰਧੂ ਨੇ ਵੀ ਗਲਤੀਆਂ ਕੀਤੀਆਂ ਤੇ ਕੁਝ ਸ਼ਾਟ ਨੈੱਟ ‘ਤੇ ਉਲਝਾਏ, ਜਿਸ ਨਾਲ ਚੋਚੂਵੋਂਗ 11-8 ਦੀ ਬੜ੍ਹਤ ਬਣਾਉਣ ‘ਚ ਸਫਲ ਰਹੀ। ਚੋਚੂਵੋਂਗ ਨੇ 16-10 ਦੀ ਬੜ੍ਹਤ ਬਣਾਈ ਪਰ ਸਿੰਧੂ ਨੇ ਪੰਜ ਅੰਕਾਂ ਨਾਲ ਵਾਪਸੀ ਕੀਤੀ ਤੇ 17-17 ਦੇ ਅੰਕਾਂ ਨਾਲ ਬਰਾਬਰੀ ਹਾਸਲ ਕਰ ਲਈ ਤੇ ਚੋਚੂਵੋਂਗ ਦੇ ਨੈੱਟ ਸ਼ਾਟ ਮਾਰਨ ਨਾਲ ਸਿੰਧੂ ਨੇ ਬੜ੍ਹਤ ਬਣਾਈ ਤੇ ਫਿਰ ਮੁਕਾਬਲਾ ਜਿੱਤ ਲਿਆ।

Related posts

ਈਸ਼ਾਨ ਕਿਸ਼ਨ ਨੂੰ ਟੀਮ ’ਚ ਵਾਪਸੀ ਲਈ ਖੇਡਣਾ ਪਵੇਗਾ : ਦ੍ਰਾਵਿੜ

editor

ਭਾਰਤ ਨੇ ਵਿਸ਼ਾਖਾਪਟਨਮ ਟੈਸਟ 106 ਦੌੜਾਂ ਨਾਲ ਜਿੱਤਿਆ

editor

ਨਵੇਂ ਯੁੱਗ ਦੀ ਸ਼ੁਰੂਆਤ ਕਰਦਿਆਂ ਮੁੱਖ ਮੰਤਰੀ ਨੇ 11 ਖਿਡਾਰੀਆਂ ਨੂੰ ਪੀ.ਸੀ.ਐਸ. ਅਤੇ ਪੀ.ਪੀ.ਐਸ. ਦੀਆਂ ਨੌਕਰੀਆਂ ਦਿੱਤੀਆਂ

editor