India

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬਿਆਂ ਨੂੰ ਲਾਕਡਾਊਨ ਤੋਂ ਬਚਣ ਦੀ ਦਿੱਤੀ ਸਲਾਹ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬਿਆਂ ਨੂੰ ਲਾਕਡਾਊਨ ਤੋਂ ਬਚਣ ਦੀ ਸਲਾਹ ਦਿੱਤੀ ਹੈ। ਕੋਰੋਨਾ ਦੀ ਤੀਜੀ ਲਹਿਰ ਦਰਮਿਆਨ ਮੁੱਖ ਮੰਤਰੀਆਂ ਦੀ ਪਹਿਲੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਇਨਫੈਕਸ਼ਨ ਵਾਲੇ ਇਲਾਕਿਆਂ ’ਚ ਲੋਕਲ ਕੰਟੇਨਮੈਂਟ ’ਤੇ ਜ਼ਿਆਦਾ ਜ਼ੋਰ ਦੇਣ ਨੂੰ ਬਿਹਤਰ ਦੱਸਿਆ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੇ ਰੁਜ਼ਗਾਰ ਤੇ ਆਰਥਿਕ ਸਰਗਰਮੀਆਂ ਨੂੰ ਘੱਟੋ-ਘੱਟ ਨੁਕਸਾਨ ਹੋਵੇ, ਅਰਥਚਾਰੇ ਦੀ ਰਫ਼ਤਾਰ ਬਣੀ ਰਹੇ, ਕੋਈ ਵੀ ਰਣਨੀਤੀ ਬਣਾਉਣ ਵੇਲੇ ਇਸ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਓਮੀਕ੍ਰੋਨ ਕਾਰਨ ਪੈਦਾ ਹੋਈਆਂ ਚੁਣੌਤੀਆਂ ਦੀ ਨਿਸ਼ਾਨਦੇਹੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਤੋਂ ਚੌਕਸ ਰਹਿਣ ਦੀ ਲੋਡ਼ ਹੈ, ਘਬਰਾਉਣ ਦੀ ਨਹੀਂ। ਉਨ੍ਹਾਂ ਕਿਹਾ ਕਿ ਲੋਕਲ ਕੰਟੇਨਮੈਂਟ ਜ਼ਰੀਏ ਇਨਫੈਕਸ਼ਨ ਨੂੰ ਤੇਜ਼ੀ ਨਾਲ ਫੈਲਣੋਂ ਰੋਕਿਆ ਜਾ ਸਕਦਾ ਹੈ। ਇਸ ਲਈ ਉਨ੍ਹਾਂ ਨੇ ਜ਼ਿਆਦਾ ਇਨਫੈਕਸ਼ਨ ਵਾਲੇ ਇਲਾਕਿਆਂ ’ਚ ਜ਼ਿਆਦਾ ਟੈਸਟਿੰਗ ਕਰਕੇ ਇਨਫੈਕਟਿਡ ਵਿਅਕਤੀਆਂ ਨੂੰ ਆਈਸੋਲੇਟ ਕਰਨ ਤੇ ਹੋਮ ਆਈਸੋਲੇਸ਼ਨ ’ਚ ਉਨ੍ਹਾਂ ਨੂੰ ਇਲਾਜ ਦੀ ਸਹੂਲਤ ਮੁਹਈਆ ਕਰਵਾਉਣ ਦੀ ਸਲਾਹ ਦਿੱਤੀ। ਪ੍ਰਧਾਨ ਮੰਤਰੀ ਨੇ ਕਈ ਸੂਬਿਆਂ ’ਚ ਮਰੀਜ਼ਾਂ ਦੇ ਇਲਾਜ ਲਈ ਕੀਤੇ ਜਾ ਰਹੇ ਉਪਾਵਾਂ ਦੀ ਪ੍ਰਸ਼ੰਸਾ ਕੀਤੀ ਤੇ ਲੋਡ਼ ਮੁਤਾਬਕ ਇਸ ਵਿਚ ਸੁਧਾਰ ਦੀ ਲੋਡ਼ ਦੱਸੀ। ਉਨ੍ਹਾਂ ਅਨੁਸਾਰ ਹੋਮ ਆਈਸੋਲੇਸ਼ਨ ’ਚ ਬਿਹਤਰ ਇਲਾਜ ਮਿਲਣ ਨਾਲ ਸਿਹਤ ਢਾਂਚੇ ’ਤੇ ਘੱਟ ਬੋਝ ਪਵੇਗਾ। ਉਨ੍ਹਾਂ ਇਸ ਲਈ ਸੂਬਿਆਂ ਨੂੰ ਕੇਂਦਰ ਵੱਲੋਂ ਪੂਰੀ ਮਦਦ ਦਾ ਭਰੋਸਾ ਦਿੱਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਓਮੀਕ੍ਰੋਨ ਦੁਨੀਆ ’ਚ ਇਕ ਨਵੀਂ ਚੁਣੌਤੀ ਬਣ ਕੇ ਸਾਹਮਣੇ ਆਇਆ। ਅਮਰੀਕਾ ’ਚ ਇਕ ਦਿਨ ’ਚ 14-15 ਲੱਖ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਨਾਲ ਹੀ ਉਨ੍ਹਾਂ ਇਹ ਵੀ ਸਾਫ਼ ਕਰ ਦਿੱਤਾ ਕਿ ਕੋਰੋਨਾ ਦੇ ਸਾਰੇ ਵੈਰੀਐਂਟਾਂ ਤੋਂ ਬਚਾਅ ਲਈ ਵਕਸੀਨ ਹੀ ਸਭ ਤੋਂ ਕਾਰਗਰ ਉਪਾਅ ਹੈ। ਸਪੱਸ਼ਟ ਹੈ ਭਾਰਤ ’ਚ ਵੱਡੇ ਪੱਧਰ ’ਤੇ ਹੋਇਆ ਟੀਕਾਕਰਨ ਤੀਜੀ ਲਹਿਰ ਨਾਲ ਲਡ਼ਨ ’ਚ ਮਦਦਗਾਰ ਸਾਬਤ ਹੋ ਸਕਦਾ ਹੈ।

ਮੋਦੀ ਨੇ ਕਿਹਾ ਕਿ ਭਾਰਤ ’ਚ ਹੁਣ ਤਕ 92 ਫ਼ੀਸਦੀ ਬਾਲਗ ਆਬਾਦੀ ਨੂੰ ਇਕ ਡੋਜ਼ ਤੇ ਲਗਪਗ 70 ਫ਼ੀਸਦੀ ਆਬਾਦੀ ਨੂੰ ਦੋਵੇਂ ਖ਼ੁਰਾਕਾਂ ਲੱਗ ਚੁੱਕੀਆਂ ਹਨ। ਇਸ ਦੇ ਨਾਲ ਹੀ 10 ਦਿਨਾਂ ’ਚ ਹੀ 15 ਤੋਂ 18 ਸਾਲ ਦੇ ਲਗਪਗ ਤਿੰਨ ਕਰੋਡ਼ ਅੱਲ੍ਹਡ਼ਾਂ ਨੂੰ ਵੀ ਪਹਿਲੀ ਡੋਜ਼ ਲੱਗ ਗਈ ਹੈ। ਉਨ੍ਹਾਂ ਮੁੱਖ ਮੰਤਰੀੱਾਂ ਨੂੰ ਬਾਕੀ ਬਚੇ ਲੋਕਾਂ ਦਾ ਛੇਤੀ ਤੋਂ ਛੇਤੀ ਟੀਕਾਕਰਨ ਪੂਰਾ ਕਰਨ ਲਈ ਕਿਹਾ। ਉਨ੍ਹਾਂ ਹੈਲਥ ਕੇਅਰ ਵਰਕਰਾਂ, ਫਰੰਟ ਲਾਈਨ ਵਰਕਰਾਂ ਤੇ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ 60 ਸਾਲ ਤੋਂ ਜ਼ਿਆਦਾ ਦੀ ਉਮਰ ਦੇ ਲੋਕਾਂ ਨੂੰ ਪਹਿਲ ਦੇ ਆਧਾਰ ’ਤੇ ਟੀਕਾਕਰਨ ਦੀ ਲੋਡ਼ ਦੱਸਦਿਆਂ ਕਿਹਾ ਕਿ ਇਸ ਨਾਲ ਸਿਹਤ ਸੇਵਾਵਾਂ ਨੂੰ ਸੁਚਾਰੂ ਰੱਖਣ ’ਚ ਮਦਦ ਮਿਲੇਗੀ।

ਪ੍ਰਧਾਨ ਮੰਤਰੀ ਅਨੁਸਾਰ ਜਿੱਥੇ ਕੋਰੋਨਾ ਤੀਜੇ ਸਾਲ ’ਚ ਪ੍ਰਵੇਸ਼ ਕਰ ਰਿਹਾ ਹੈ ਉੱਥੇ ਦੇਸ਼ ਇਸ ਨਾਲ ਨਿਪਟਣ ਲਈ ਕਿਤੇ ਬਿਹਤਰ ਤਰੀਕੇ ਨਾਲ ਤਿਆਰ ਹੈ। ਉਨ੍ਹਾਂ ਕਿਹਾ ਕਿ ਸਾਨੂੰ ਓਮੀਕ੍ਰੋਨ ਹੀ ਨਹੀਂ ਭਵਿੱਖ ’ਚ ਕੋਰੋਨਾ ਦੇ ਕਿਸੇ ਵੀ ਵੈਰੀਐਂਟ ਨਾਲ ਨਿਪਟਣ ਲਈ ਸਿਹਤ ਢਾਂਚੇ ਨੂੰ ਤਿਆਰ ਰੱਖਣਾ ਪਵੇਗਾ। ਉਨ੍ਹਾਂ ਦੂਜੀ ਲਹਿਰ ਪਿੱਛੋਂ 23 ਹਜ਼ਾਰ ਕਰੋਡ਼ ਰੁਪਏ ਦੇ ਪੈਕੇਜ ਨਾਲ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਲਈ ਚੁੱਕੇ ਗਏ ਕਦਮਾਂ ਦੀ ਵੀ ਜਾਣਕਾਰੀ ਦਿੱਤੀ।

ਪ੍ਰਧਾਨ ਮੰਤਰੀ ਨੇ ਸਾਫ਼ ਕੀਤਾ ਕਿ ਤਿਉਹਾਰਾਂ ਦੇ ਇਸ ਸੀਜ਼ਨ ’ਚ ਆਮ ਲੋਕਾਂ ਤੇ ਪ੍ਰਸ਼ਾਸਨ ਦੀ ਚੌਕਸੀ ’ਚ ਕੋਈ ਕਮੀ ਨਹੀਂ ਆਉਣੀ ਚਾਹੀਦੀ। ਉਨ੍ਹਾਂ ਇਹ ਵੀ ਕਿਹਾ ਕਿ ਕੋਰੋਨਾ ਇਨਫੈਕਸ਼ਨ ਨੂੰ ਅਸੀਂ ਜਿੰਨਾ ਸੀਮਤ ਰੱਖਣ ’ਚ ਸਫਲ ਹੋਵਾਂਗੇ, ਸਾਡੇ ਲਈ ਪਰੇਸ਼ਾਨੀ ਓਨੀ ਹੀ ਘੱਟ ਹੋਵੇਗੀ। ਉਨ੍ਹਾਂ ਲੋਕਾਂ ਨੂੰ ਸਰਦੀ ਤੋਂ ਬਚਣ ਤੇ ਸਰੀਰ ਦੀ ਇਮਿਊਨਿਟੀ ਸਮਰੱਥਾ ਵਧਾਉਣ ਲਈ ਸਰਦੀਆਂ ਲਈ ਕੀਤੇ ਜਾ ਰਹੇ ਘਰੇਲੂ ਉਪਾਅ ਰਜਾਰੀ ਰੱਖਣ ਦੀ ਅਪੀਲ ਕੀਤੀ।

ਪਿਛਲੇ ਵੈਰੀਐਂਟ ਦੀ ਤੁਲਨਾ ’ਚ ਓਮੀਕ੍ਰੋਨ ਤੇਜ਼ ਰਫ਼ਤਾਰ ਨਾਲ ਫੈਲ ਰਿਹਾ ਹੈ। ਇਹ ਜ਼ਿਆਦਾ ਹਮਲਾਵਰ ਹੈ। ਸਾਡੇ ਸਿਹਤ ਮਾਹਿਰ ਸਥਿਤੀ ਦਾ ਮੁਲਾਂਕਣ ਕਰ ਰਹੇ ਹਨ। ਇਹ ਸਪੱਸ਼ਟ ਹੈ ਕਿ ਸਾਨੂੰ ਸਾਵਧਾਨ ਰਹਿਣਾ ਪਵੇਗਾ, ਪਰ ਇਹ ਵੀ ਯਕੀਨੀ ਕਰਨਾ ਪਵੇਗਾ ਕਿ ਦਹਿਸ਼ਤ ਨਾ ਫੈਲੇ।–ਨਰਿੰਦਰ ਮੋਦੀ, ਪ੍ਰਧਾਨ ਮੰਤਰੀ

Related posts

ਦਿੱਲੀ ਸ਼ਰਾਬ ਨੀਤੀ ਮਾਮਲਾ ਕੇਜਰੀਵਾਲ ਤੇ ਕਵਿਤਾ ਦਾ ਜੁਡੀਸ਼ਲ ਰਿਮਾਂਡ 7 ਮਈ ਤੱਕ ਵਧਾਇਆ

editor

ਟੋਂਕ ਦੇ ਉਨੀਆਰਾ ’ਚ ਇੱਕ ਜਨ ਸਭਾ ਨੂੰ ਪ੍ਰਧਾਨ ਮੰਤਰੀ ਵੱਲੋਂ ਸੰਬੋਧਨਕਾਂਗਰਸ ਦਲਿਤਾਂ, ਪੱਛੜੀਆਂ ਸ਼੍ਰੇਣੀਆਂ ਅਤੇ ਆਦਿਵਾਸੀਆਂ ਦਾ ਰਾਖਵਾਂਕਰਨ ਮੁਸਲਮਾਨਾਂ ਨੂੰ ਦੇਣਾ ਚਾਹੁੰਦੀ ਸੀ: ਮੋਦੀ

editor

ਸੰਜੇ ਸਿੰਘ ਦਾ ਵੱਡਾ ਦੋਸ਼, ਜੇਲ੍ਹ ’ਚ ਬੰਦ ਕੇਜਰੀਵਾਲ ’ਤੇ 24 ਘੰਟੇ ਸੀ.ਸੀ.ਟੀ.ਵੀ. ਰਾਹੀਂ ਨਿਗਰਾਨੀ ਰੱਖ ਰਹੇ ਪ੍ਰਧਾਨ ਮੰਤਰੀ ਤੇ ਐਲ.ਜੀ

editor