Punjab

ਪੰਜਾਬ ਆਉਣਗੇ AAP ਸੁਪਰੀਮੋ ਕੇਜਰੀਵਾਲ, ਮੋਹਾਲੀ ਵਿਖੇ ਅਧਿਆਪਕਾਂ ਨਾਲ ਧਰਨੇ ’ਤੇ ਬੈਠਣਗੇ

ਚੰਡੀਗਡ਼੍ਹ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 27 ਨਵੰਬਰ ਨੂੰ ਪੰਜਾਬ ਦੇ ਇਕ ਦਿਨਾ ਦੌਰੇ ’ਤੇ ਮੋਹਾਲੀ ਆਉਣਗੇ। ਉਹ ਮੋਹਾਲੀ ਵਿਚ ਅਧਿਆਪਕਾਂ ਨਾਲ ਧਰਨੇ ’ਤੇ ਬੈਠਣਗੇ। ਇਥੇ ਅਧਿਆਪਕ ਕਈ ਦਿਨਾਂ ਤੋਂ ਧਰਨੇ ’ਤੇ ਹਨ। ਕੁਝ ਅਧਿਆਪਕ ਪਾਣੀ ਦੀ ਟੈਂਕੀ ’ਤੇ ਚਡ਼੍ਹ ਕੇ ਵਿਰੋਧ ਪ੍ਰਗਟਾ ਰਹੇ ਹਨ। ਇਸ ਤੋਂ ਪਹਿਲਾਂ ਕੇਜਰੀਵਾਲ ਨੇ ਅੰਮ੍ਰਿਤਸਰ ਵਿਚ ਅਧਿਆਪਕਾਂ ਨਾਲ ਅੱਠ ਵਾਅਦੇ ਕੀਤੇ ਸਨ। ਉਦੋਂ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਪੀਲ ਕੀਤੀ ਸੀ ਕਿ ਉਹ ਅਧਿਆਪਕਾਂ ਦੀਆਂ ਮੰਗਾਂ ਤੁਰੰਤ ਪੂਰੀਆਂ ਕਰਨ ਤਾਂ ਕਿ ਉਹ ਟੈਂਕੀਆਂ ਤੋਂ ਉੱਤਰ ਕੇ ਆਪਣੇ ਘਰਾਂ ਤੇ ਸਕੂਲਾਂ ’ਚ ਜਾਣ। ਕੇਜਰੀਵਾਲ ਨੇ ਕਿਹਾ ਸੀ ਕਿ ਜੇਕਰ ਚੰਨੀ ਨੇ ਮੰਗੀਆਂ ਪੂਰੀਆਂ ਨਾ ਕੀਤੀਆਂ ਤਾਂ ਉਹ ਖ਼ੁਦ ਅਧਿਆਪਕਾਂ ਨੂੰ ਮਿਲਣਗੇ।

ਇਸ ਤੋਂ ਪਹਿਲਾਂ ਕੇਜਰੀਵਾਲ ਨੇ ਅੰਮ੍ਰਿਤਸਰ ਵਿਚ ਅਧਿਆਪਕਾਂ ਨਾਲ ਅੱਠ ਵਾਅਦੇ ਕੀਤੇ ਸਨ। ਉਦੋਂ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਪੀਲ ਕੀਤੀ ਸੀ ਕਿ ਉਹ ਅਧਿਆਪਕਾਂ ਦੀਆਂ ਮੰਗਾਂ ਤੁਰੰਤ ਪੂਰੀਆਂ ਕਰਨ ਤਾਂ ਕਿ ਉਹ ਟੈਂਕੀਆਂ ਤੋਂ ਉੱਤਰ ਕੇ ਆਪਣੇ ਘਰਾਂ ਤੇ ਸਕੂਲਾਂ ’ਚ ਜਾਣ।

Related posts

ਜੇ ਕੰਗਨਾ ਰਣੌਤ ਨੇ ਚੰਡੀਗੜ੍ਹ ਤੋਂ ਚੋਣ ਲੜੀ ਤਾਂ ਉਸ ਦੇ ਵਿਰੁਧ ਖੜ੍ਹਾ ਹੋਵਾਂਗਾ: ਅਨਮੋਲ ਕਵਾਤਰਾ

editor

ਮੁੱਖ ਮੰਤਰੀ ਵੱਲੋਂ ਪੰਜਾਬ ਵਿੱਚ ਆਪਣੀ ਤਰ੍ਹਾਂ ਦੀ ਪਹਿਲੀ ਸਕੀਮ ‘ਆਪ ਦੀ ਸਰਕਾਰ, ਆਪ ਦੇ ਦੁੁਆਰ’ ਦਾ ਆਗਾਜ਼

editor

ਵਿੱਤੀ ਸਾਲ 2023-24 ਦੇ 10 ਮਹੀਨਿਆਂ ਦੌਰਾਨ ਪੰਜਾਬ ਦਾ ਜੀ.ਐਸ.ਟੀ, ਆਬਕਾਰੀ ਤੇ ਵੈਟ ਤੋਂ ਮਾਲੀਆ ਹੋਇਆ 30 ਹਜ਼ਾਰ ਕਰੋੜ ਤੋਂ ਪਾਰ – ਹਰਪਾਲ ਸਿੰਘ ਚੀਮਾ

editor