Punjab

 ਪੰਜਾਬ ਪੁਲਿਸ ਨੇ ਆਰਪੀਜੀ ਹਮਲੇ ਦੀ ਗੁੱਥੀ ਸੁਲਝਾਈ, ਕੈਨੇਡਾ ਅਧਾਰਤ ਗੈਂਗਸਟਰ ਲਖਬੀਰ ਲੰਡਾ ਸੀ ਮਾਸਟਰਮਾਈਂਡ

ਚੰਡੀਗੜ – ਪੰਜਾਬ ਪੁਲਿਸ ਨੇ ਅੱਜ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰਪੀਜੀ) ਹਮਲੇ ਦੇ ਮਾਮਲੇ ਨੂੰ ਸੁਲਝਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਜਿਸ ਵਿੱਚ ਕੈਨੇਡਾ ਅਧਾਰਤ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਮਾਸਟਰਮਾਈਂਡ ਵਜੋਂ ਸਾਹਮਣੇ ਆਇਆ ਹੈ, ਜਿਸ ਨੇ ਸੋਮਵਾਰ ਸਾਮ ਨੂੰ ਮੋਹਾਲੀ ‘ਚ ਪੰਜਾਬ ਪੁਲਸ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਅੱਤਵਾਦੀ ਹਮਲਾ ਕਰਵਾਉਣ ਲਈ ਆਰਪੀਜੀ, ਏਕੇ-47 ਅਤੇ ਲੌਜਿਸਟਿਕ ਸਹਾਇਤਾ ਲਈ ਅਪਰਾਧੀਆਂ ਦਾ ਸਥਾਨਕ ਨੈੱਟਵਰਕ ਪ੍ਰਦਾਨ ਕੀਤਾ ਸੀ। ਲੰਡਾ (33), ਜੋ ਕਿ ਤਰਨਤਾਰਨ ਦਾ ਵਸਨੀਕ ਹੈ ਅਤੇ 2017 ਵਿੱਚ ਕੈਨੇਡਾ ਭੱਜ ਗਿਆ ਸੀ, ਪਾਕਿਸਤਾਨ ਅਧਾਰਤ ਲੋੜੀਂਦੇ ਗੈਂਗਸਟਰ ਹਰਵਿੰਦਰ ਸਿੰਘ ਉਰਫ ਰਿੰਦਾ ਦਾ ਨਜਦੀਕੀ ਸਾਥੀ ਹੈ। ਦੱਸਣਯੋਗ ਹੈ ਕਿ ਰਿੰਦਾ ਬੱਬਰ ਖਾਲਸਾ ਇੰਟਰਨੈਸਨਲ (ਬੀਕੇਆਈ) ਵਿੱਚ ਸ਼ਾਮਲ ਹੋ ਗਿਆ ਸੀ।

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਵੀ.ਕੇ. ਭਾਵਰਾ ਨੇ ਇੱਥੇ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਨੇ ਹਮਲੇ ਦੀ ਯੋਜਨਾ ਬਣਾਉਣ ਅਤੇ ਹਮਲਾਵਰਾਂ ਨੂੰ ਸਥਾਨਕ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਵਾਲੇ 6 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ।

ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਨਿਸਾਨ ਸਿੰਘ ਵਾਸੀ ਪਿੰਡ ਕੁੱਲਾ, ਭਿੱਖੀਵਿੰਡ, ਤਰਨਤਾਰਨ; ਐਸਏਐਸ ਨਗਰ ਦੇ ਸੈਕਟਰ 85 ਸਥਿਤ ਵੇਵ ਅਸਟੇਟ ਦੇ ਰਹਿਣ ਵਾਲੇ ਜਗਦੀਪ ਸਿੰਘ ਕੰਗ; ਅੰਮਿ੍ਰਤਸਰ ਦੇ ਗੁਮਟਾਲਾ ਦੇ ਕੰਵਰਜੀਤ ਸਿੰਘ ਉਰਫ ਕੰਵਰ ਬਾਠ (40); ਬਲਜਿੰਦਰ ਸਿੰਘ ਉਰਫ ਰੈਂਬੋ (41) ਵਾਸੀ ਪੱਟੀ, ਤਰਨਤਾਰਨ; ਬਲਜੀਤ ਕੌਰ ਉਰਫ ਸੁੱਖੀ (50) ਵਾਸੀ ਕੋਟ ਖਾਲਸਾ, ਅੰਮਿ੍ਰਤਸਰ ਅਤੇ ਅਨੰਤ ਦੀਪ ਸਿੰਘ ਉਰਫ ਸੋਨੂੰ (32) ਵਾਸੀ ਗੁਰੂ ਨਾਨਕ ਕਲੋਨੀ, ਅੰਮਿ੍ਰਤਸਰ ਵਜੋਂ ਹੋਈ ਹੈ। ਉਹਨਾਂ ਅੱਗੇ ਦੱਸਿਆ ਕਿ ਇਨਾਂ ਕੋਲੋਂ ਦੋ ਕਾਰਾਂ ਬਰਾਮਦ ਕੀਤੀਆਂ ਗਈਆਂ ਹਨ ਜਿਹਨਾਂ ਵਿੱਚ ਐਸ.ਯੂ.ਵੀ ਟੋਆਇਟਾ ਫਾਰਚੂਨਰ ਅਤੇ ਹੈਚਬੈਕ ਮਾਰੂਤੀ ਸਵਿਫਟ ਸ਼ਾਮਲ ਹੈ। ਪੁਲਿਸ ਨੇ ਹਾਲ ਹੀ ਵਿੱਚ ਆਰਪੀਜੀ ਦੀ ਸਲੀਵ ਵੀ ਬਰਾਮਦ ਕੀਤੀ ਸੀ।

ਜ਼ਿਕਰਯੋਗ ਹੈ ਕਿ ਨਿਸਾਨ ਨੂੰ ਫਰੀਦਕੋਟ ਪੁਲਿਸ ਨੇ 11 ਮਈ, 2022 ਨੂੰ ਆਰਮਜ ਐਕਟ ਦੇ ਕੇਸ ਵਿੱਚ ਗਿ੍ਰਫਤਾਰ ਕੀਤਾ ਸੀ ਅਤੇ ਉਹ 16 ਮਈ, 2022 ਤੱਕ ਪੁਲਿਸ ਰਿਮਾਂਡ ‘ਤੇ ਹੈ।

ਡੀਜੀਪੀ, ਜਿਹਨਾਂ ਨਾਲ ਏਡੀਜੀਪੀ ਅੰਦਰੂਨੀ ਸੁਰੱਖਿਆ ਆਰ.ਐਨ. ਢੋਕੇ ਅਤੇ ਮੁਹਾਲੀ ਦੇ ਐਸਐਸਪੀ ਵਿਵੇਕ ਸੀਲ ਸੋਨੀ ਵੀ ਸਨ, ਨੇ ਦੱਸਿਆ ਕਿ ਲੰਡਾ ਨੇ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਆਰਪੀਜੀ ਹਮਲਾ ਕਰਨ ਲਈ ਨਿਸਾਨ ਅਤੇ ਉਸ ਦੇ ਇੱਕ ਹੋਰ ਸਾਥੀ ਜਿਸ ਦੀ ਪਛਾਣ ਚੜਤ ਸਿੰਘ ਵਾਸੀ ਖੇਮਕਰਨ ਵਜੋਂ ਹੋਈ ਹੈ, ਦੀ ਮਦਦ ਲਈ ਅਤੇ ਸਥਾਨਕ ਨਿਵਾਸੀ ਹੋਣ ਦੇ ਨਾਤੇ ਜਗਦੀਪ ਨੇ ਸੋਮਵਾਰ ਸਵੇਰੇ ਇੰਟੈਲੀਜੈਂਸ ਦਫਤਰ ਦੀ ਰੇਕੀ ਕਰਨ ਵਿੱਚ ਚੜਤ ਸਿੰਘ ਦੀ ਮਦਦ ਕੀਤੀ ਸੀ। ਉਹਨਾਂ ਅੱਗੇ ਦੱਸਿਆ ਕਿ ਸੋਮਵਾਰ ਸਾਮ ਨੂੰ, ਚੜਤ ਅਤੇ ਉਸ ਦੇ ਦੋ ਸਹਿਯੋਗੀਆਂ, ਜਿਨਾਂ ਦੀ ਅਜੇ ਪਛਾਣ ਨਹੀਂ ਹੋ ਸਕੀ, ਨੇ ਲਗਭਗ ਸ਼ਾਮ 7.42 ਵਜੇ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਆਰਪੀਜੀ ਹਮਲਾ ਕੀਤਾ ਸੀ।

ਡੀਜੀਪੀ ਭਾਵਰਾ ਨੇ ਦੱਸਿਆ ਕਿ ਪਹਿਲਾਂ ਚੜਤ ਸਿੰਘ ਨੇ ਦੋ ਹਮਲਾਵਰਾਂ ਨੂੰ ਛੁਪਣਗਾਹਾਂ ਮੁਹੱਈਆ ਕਰਵਾਈਆਂ ਸਨ ਅਤੇ ਬਾਅਦ ਵਿੱਚ ਉਨਾਂ ਨੂੰ ਨਿਸਾਨ ਦੇ ਹਵਾਲੇ ਕਰ ਦਿੱਤਾ ਸੀ, ਜਿਸ ਨੇ 27 ਅਪ੍ਰੈਲ, 2022 ਤੋਂ 7 ਮਈ, 2022 ਤੱਕ ਅੰਮਿ੍ਰਤਸਰ ਵਿੱਚ ਕੰਵਰਜੀਤ ਬਾਠ ਅਤੇ ਬਲਜੀਤ ਕੌਰ ਦੀ ਰਿਹਾਇਸ ‘ਤੇ ਉਨਾਂ ਦੇ ਛੁਪਣ ਦਾ ਪ੍ਰਬੰਧ ਕੀਤਾ ਸੀ। ਉਹਨਾਂ ਅੱਗੇ ਦੱਸਿਆ ਕਿ ਨਿਸਾਨ ਨੇ ਲੰਡਾ ਦੇ ਨਿਰਦੇਸਾਂ ‘ਤੇ ਕੁੱਲਾ-ਪੱਟੀ ਰੋਡ ‘ਤੇ ਨਿਰਧਾਰਤ ਸਥਾਨ ਤੋਂ ਆਰਪੀਜੀ ਵੀ ਪ੍ਰਾਪਤ ਕੀਤੀ ਸੀ।

ਉਨਾਂ ਦੱਸਿਆ ਕਿ ਬਲਜਿੰਦਰ ਰੈਂਬੋ, ਜੋ ਕਿ ਐਨ.ਡੀ.ਪੀ.ਐਸ. ਕੇਸਾਂ ਵਿੱਚ ਫੜਿਆ ਗਿਆ ਸੀ ਅਤੇ ਨਸੇ ਦਾ ਆਦੀ ਹੈ, ਨੇ ਨਿਸਾਨ ਦੇ ਨਿਰਦੇਸਾਂ ‘ਤੇ ਚੜਤ ਅਤੇ ਉਸਦੇ ਦੋ ਸਾਥੀਆਂ ਨੂੰ ਏ.ਕੇ.-47 ਦੀ ਖੇਪ ਪਹੁੰਚਾਈ ਸੀ। ਉਹਨਾਂ ਅੱਗੇ ਦੱਸਿਆ ਕਿ ਅਨੰਤ ਦੀਪ, ਜੋ ਕਿ ਨਿਸਾਨ ਦਾ ਜੀਜਾ ਹੈ, ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਵਿੱਚ ਮਦਦ ਕਰਦਾ ਸੀ।

ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਚੜਤ ਸਿੰਘ, ਜੋ ਕਤਲ ਕੇਸ ਵਿੱਚ ਉਮਰ ਕੈਦ ਦੀ ਸਜਾ ਕੱਟ ਰਿਹਾ ਹੈ ਤੇ ਇਸ ਸਮੇਂ ਪੈਰੋਲ ‘ਤੇ ਹੈ, ਅਤੇ ਉਸ ਦੇ ਦੋ ਸਾਥੀਆਂ ਨੂੰ ਗਿ੍ਰਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਜਲਦ ਹੀ ਤਿੰਨਾਂ ਹਮਲਾਵਰਾਂ ਨੂੰ ਗਿ੍ਰਫਤਾਰ ਕਰ ਲਿਆ ਜਾਵੇਗਾ।

ਉਨਾਂ ਦੱਸਿਆ ਕਿ ਪੁਲੀਸ ਨੇ ਬਿਹਾਰ ਦੇ ਜ਼ਿਲਾ ਉੜੀਆ ਦੇ ਰਹਿਣ ਵਾਲੇ ਮੁਹੰਮਦ ਨਸੀਮ ਆਲਮ ਅਤੇ ਮੁਹੰਮਦ ਸਰਾਫ ਰਾਜ ਨੂੰ ਨੋਇਡਾ ਤੋਂ ਪੁੱਛਗਿੱਛ ਲਈ ਲਿਆਂਦਾ ਹੈ ਕਿਉਂਕਿ ਉਹ ਦੋਵੇਂ ਅਣਪਛਾਤੇ ਹਮਲਾਵਰਾਂ ਦੇ ਸੰਪਰਕ ਵਿੱਚ ਪਾਏ ਗਏ ਹਨ।

ਦੱਸਣਯੋਗ ਹੈ ਕਿ ਐਫਆਈਆਰ ਨੰਬਰ 236 ਮਿਤੀ 09.05.2022 ਨੂੰ ਆਈਪੀਸੀ ਦੀ ਧਾਰਾ 307 ਅਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਅਤੇ ਵਿਸਫੋਟਕ ਪਦਾਰਥ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਐਸ.ਏ.ਐਸ.ਨਗਰ ਦੇ ਥਾਣਾ ਸੋਹਾਣਾ ਵਿਖੇ ਪਹਿਲਾਂ ਹੀ ਮਾਮਲਾ ਦਰਜ ਕੀਤਾ ਗਿਆ ਹੈ।

Related posts

ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ’ਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ; ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕਾਬੂ

editor

‘ਆਪ’ ਨੇ ਕੇਜਰੀਵਾਲ ਦੀ ਸਿਹਤ ਦੀ ਜਾਂਚ ਲਈ ਏਮਜ਼ ਦੇ ਡਾਕਟਰਾਂ ਦਾ ਪੈਨਲ ਬਣਾਉਣ ਦੇ ਆਦੇਸ਼ ਲਈ ਅਦਾਲਤ ਦਾ ਕੀਤਾ ਧੰਨਵਾਦ

editor

ਜਲੰਧਰ ’ਚ ਭਾਜਪਾ ਨੂੰ ਵੱਡਾ ਝਟਕਾ! ਭਗਵੰਤ ਮਾਨ ਨੇ ਵਿਧਾਇਕ ਰਮਨ ਅਰੋੜਾ ਦੇ ਨਾਲ ਰੌਬਿਨ ਸਾਂਪਲਾ ਦਾ ‘ਆਪ’ ’ਚ ਕੀਤਾ ਸਵਾਗਤ

editor