Bollywood

ਫ਼ਿਲਮ ‘ਸ਼ਮਸ਼ੇਰਾ’ ’ਚ ਮੇਰਾ ‘ਸੋਨਾ’ ਦਾ ਕਿਰਦਾਰ ਕਾਫੀ ਮਹੱਤਵਪੂਰਨ : ਵਾਣੀ

ਮੁੰਬਈ – ਯਸ਼ਰਾਜ ਫ਼ਿਲਮਜ਼ ਦੀ ਐਕਸ਼ਨ ਐਂਟਰਟੇਨਰ ‘ਸ਼ਮਸ਼ੇਰਾ’ ਸੁਪਰਸਟਾਰ ਰਣਬੀਰ ਕਪੂਰ ਤੇ ਵਾਣੀ ਕਪੂਰ ਸਟਾਰਰ 22 ਜੁਲਾਈ ਨੂੰ ਆਈਮੈਕਸ ’ਤੇ ਹਿੰਦੀ, ਤਾਮਿਲ ਤੇ ਤੇਲਗੂ ਭਾਸ਼ਾਵਾਂ ’ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।

‘ਅਗਨੀਪਥ’ ਫੇਮ ਕਰਨ ਮਲਹੋਤਰਾ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਦਾ ਲੋਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਵਾਣੀ ਕਹਿੰਦੀ ਹੈ, ‘‘ਮੈਂ ‘ਸੋਨਾ’ ਦਾ ਕਿਰਦਾਰ ਨਿਭਾਅ ਰਹੀ ਹਾਂ, ਜੋ 1800 ਦੇ ਦਹਾਕੇ ’ਚ ਭਾਰਤ ਦੀ ਸਭ ਤੋਂ ਵੱਧ ਘੁੰਮਣ ਵਾਲੀ ਕਲਾਕਾਰ ਸੀ।’’

ਵਾਣੀ ਨੇ ਅੱਗੇ ਕਿਹਾ, ‘‘ਮੈਂ ਹਮੇਸ਼ਾ ਉਨ੍ਹਾਂ ਭੂਮਿਕਾਵਾਂ ਨੂੰ ਚੁਣਿਆ ਹੈ, ਜਿਥੇ ਕਿਰਦਾਰ ਕਹਾਣੀ ਨੂੰ ਇਕ ਦਿਸ਼ਾ ਵੱਲ ਲਿਜਾਂਦਾ ਹੈ ਤੇ ‘ਸ਼ਮਸ਼ੇਰਾ’ ’ਚ ਵੀ ‘ਸੋਨਾ’ ਕਹਾਣੀ ਦੇ ਨਿਰਮਾਣ ’ਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ ਰੋਲ ਲਈ ਮੇਰੀ ਚੋਣ ਕਰਨ ’ਤੇ ਕਰਨ ਮਲਹੋਤਰਾ ਦੀ ਧੰਨਵਾਦੀ ਹਾਂ।’’

ਵਾਣੀ ਨੇ ਕਿਹਾ ਕਿ ਕਰਨ ਨੇ ਹਰ ਕਦਮ ’ਤੇ ਉਸ ਦਾ ਸਾਥ ਦਿੱਤਾ ਹੈ ਤੇ ‘ਸੋਨਾ’ ਦੇ ਕਿਰਦਾਰ ਨੂੰ ਜ਼ਿੰਦਗੀ ਦੇਣ ਲਈ ਮਾਰਗਦਰਸ਼ਨ ਕੀਤਾ। ਕਰਨ ਵਲੋਂ ਨਿਰਦੇਸ਼ਿਤ ਤੇ ਆਦਿਤਿਆ ਚੋਪੜਾ ਵਲੋਂ ਨਿਰਮਿਤ ਇਹ ਫ਼ਿਲਮ 22 ਜੁਲਾਈ ਨੂੰ ਹਿੰਦੀ, ਤਾਮਿਲ ਤੇ ਤੇਲਗੂ ’ਚ ਰਿਲੀਜ਼ ਹੋਣ ਲਈ ਤਿਆਰ ਹੈ।

Related posts

ਅਦਾਕਾਰ ਪੰਕਜ ਤਿ੍ਰਪਾਠੀ ’ਤੇ ਡਿੱਗਿਆ ਦੁੱਖਾਂ ਦਾ ਪਹਾੜ, ਜੀਜੇ ਦੀ ਸੜਕ ਹਾਦਸੇ ‘’ਚ ਮੌਤ

editor

‘ਚਮਕੀਲਾ’ ਫ਼ਿਲਮ ਨੂੰ ਲੈ ਕੇ ਵਿਦੇਸ਼ੀ ਸਿੱਖਾਂ ’ਚ ਰੋਸ, ਕਿਹਾ ‘ਲੱਚਰਤਾ ਨੂੰ ਉਤਸ਼ਾਹਿਤ ਕਰ ਕੇ ਸਿੱਖਾਂ ਦੇ ਜ਼ਖ਼ਮਾਂ ’ਤੇ ਮੁੜ ਲੂਣ ਛਿੜਕਣ ਦਾ ਕੰਮ ਕੀਤਾ

editor

2015 ਵਿੱਚ ਕ੍ਰਿਤੀ ਸਨੇਨ ਨੇ ਰੋਮਾਂਟਿਕ ਐਕਸ਼ਨ ਕਾਮੇਡੀ ਫ਼ਿਲਮ ਦਿਲਵਾਲੇ ਕੀਤੀ

editor