International

ਬਾਇਡਨ ਸਰਕਾਰ ਨੇ ਖਤਮ ਕੀਤੀ ਵੱਡੀ ਕਾਨੂੰਨੀ ਰੁਕਾਵਟ

ਵਾਸ਼ਿੰਗਟਨ – ਅਮਰੀਕਾ ‘ਚ ਐੱਚ-1ਬੀ ਵੀਜ਼ਾ ਜ਼ਰੀਏ ਕੰਮ ਕਰ ਰਹੇ ਲੋਕਾਂ ਦੇ ਜੀਵਨ ਸਾਥੀ ਹੁਣ ਅਮਰੀਕਾ ‘ਚ ਕੰਮ ਦੀ ਭਾਲ ਕਰ ਸਕਦੇ ਹਨ। ਅਮਰੀਕਾ ਦੀ ਜੋਅ ਬਾਇਡਨ ਸਰਕਾਰ ਐੱਚ-1ਬੀ ਵੀਜ਼ਾਧਾਰਕਾਂ ਦੇ ਜੀਵਨ ਸਾਥੀ ਨੂੰ ਖ਼ੁਦ ਕੰਮ ਕਰਨ ਲਈ ਅਧਿਕਾਰਤ ਕਰਨ ‘ਤੇ ਸਹਿਮਤ ਹੋ ਗਈ ਹੈ ਯਾਨੀ ਕਿ ਹੁਣ ਉਨ੍ਹਾਂ ਨੂੰ ਮੁੜ ਤੋਂ ਖ਼ੁਦ ਨੂੰ ਰਜਿਸਟਰਡ ਨਹੀਂ ਕਰਵਾਉਣਾ ਪਵੇਗਾ। ਅਮਰੀਕੀ ਸਰਕਾਰ ਦੇ ਇਸ ਫ਼ੈਸਲੇ ਨਾਲ ਅਮਰੀਕਾ ‘ਚ ਕੰਮ ਕਰ ਰਹੇ ਆਈਟੀ ਖੇਤਰ ਦੇ ਹਜ਼ਾਰਾਂ ਭਾਰਤੀਆਂ ਦੀ ਪਤਨੀ ਜਾਂ ਪਤੀ ਨੂੰ ਫ਼ਾਇਦਾ ਹੋਵੇਗਾ।

ਅਮਰੀਕੀ ਸਰਕਾਰ ਨੇ ਇਹ ਫ਼ੈਸਲਾ ਇਕ ਕਾਨੂੰਨੀ ਕਾਰਵਾਈ ਤਹਿਤ ਲਿਆ ਹੈ। ਅਮਰੀਕੀ ਇਮੀਗ੍ਰੇਸ਼ਨ ਲਾਇਰਜ਼ ਐਸੋਸੀਏਸ਼ਨ (ਏਆਈਐੱਲਏ) ਨੇ ਇਸ ਵਾਰ ਦੀਆਂ ਗਰਮੀਆਂ ‘ਚ ਪਰਵਾਸੀਆਂ ਦੇ ਜੀਵਨ ਸਾਥੀਆਂ ਵੱਲੋਂ ਕੇਸ ਦਰਜ ਕੀਤਾ ਸੀ। ਅਮਰੀਕੀ ਨਾਗਰਿਕਤਾ ਤੇ ਇਮੀਗ੍ਰੇਸ਼ਨ ਸੇਵਾ (ਯੂਐੱਸਸੀਆਈਐੱਸ) ਵੱਲੋਂ ਐੱਚ-1ਬੀ ਵੀਜ਼ਾਧਾਰਕਾਂ ਦੇ ਪਰਿਵਾਰਕ ਮੈਂਬਰਾਂ (ਯਾਨੀ ਪਤੀ, ਪਤਨੀ ਜਾਂ 21 ਸਾਲ ਤੋਂ ਘੱਟ ਉਮਰ ਦੇ ਬੱਚਿਆਂ) ਨੂੁੰ ਇਹ ਸਹੂਲਤ ਮਿਲਦੀ ਹੈ। ਉਨ੍ਹਾਂ ਨੂੰ ਐੱਚ-4 ਵੀਜ਼ਾ ਦਿੱਤਾ ਜਾਂਦਾ ਹੈ। ਏਆਈਐੱਲਏ ਦੇ ਜੌਨ ਵਾਸਡੇਨ ਨੇ ਆਪਣੀ ਪਟੀਸ਼ਨ ‘ਚ ਕਿਹਾ ਸੀ ਕਿ ਐੱਚ-4 ਵੀਜ਼ਾਧਾਰਕ ਅਜਿਹੇ ਲੋਕ ਹਨ, ਜੋ ਰੁਜ਼ਗਾਰ ਅਧਿਕਾਰਿਤ ਦਸਤਾਵੇਜ਼ ਦੇ ਵਿਸਤਾਰ ਲਈ ਨਿਯਮਾਂ ਦੀਆਂ ਸ਼ਰਤਾਂ ਨੂੰ ਪੂਰਾ ਕਰਦੇ ਹਨ ਪਰ ਉਨ੍ਹਾਂ ਨੂੰ ਇਸ ਦਾ ਲਾਭ ਨਹੀਂ ਮਿਲਦਾ ਤੇ ਮੁੜ ਤੋਂ ਰਜਿਸਟਰਡ ਹੋਣਾ ਪੈਂਦਾ ਹੈ। ਵਾਸਡੇਨ ਨੇ ਕਿਹਾ ਕਿ ਉਨ੍ਹਾਂ ਨੁੂੰ ਮਨਜ਼ੂਰੀ ਨਾ ਦਿੱਤੇ ਜਾਣ ਕਾਰਨ ਲੋਕਾਂ ਨੂੁੰ ਦਿੱਕਤਾਂ ਪੇਸ਼ ਆ ਰਹੀਆਂ ਹਨ ਤੇ ਬਿਨਾਂ ਕਿਸੇ ਕਾਨੂੰਨੀ ਕਾਰਨ ਕਰਕੇ ਜ਼ਿਆਦਾ ਤਨਖ਼ਾਹ ਵਾਲੀ ਨੌਕਰੀ ਤੋਂ ਹੱਥ ਧੋਣੇ ਪੈ ਰਹੇ ਹਨ। ਵਾਸਡੇਨ ਮੁਤਾਬਕ ਇਸ ਨਾਲ ਅਮਰੀਕੀ ਕਾਰੋਬਾਰ ਨੂੰ ਵੀ ਨੁਕਸਾਨ ਹੋ ਰਿਹਾ ਹੈ। ਐੱਚ-4 ਵੀਜ਼ਾ ਅਜਿਹੇ ਲੋਕਾਂ ਨੂੰ ਦਿੱਤਾ ਜਾਂਦਾ ਹੈ ਜੋ ਆਪਣੇ ਪਰਿਵਾਰ ਤੇ ਐੱਚ-1ਬੀ ਵੀਜ਼ਾਧਾਰਕਾਂ ਨਾਲ ਅਮਰੀਕਾ ‘ਚ ਰਹਿੰਦੇ ਹਨ। ਹਾਲਾਂਕਿ ਹੁਣ ਨਵੇਂ ਫ਼ੈਸਲੇ ਮੁਤਾਬਕ ਅਮਰੀਕੀ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸੇਜ (ਯੂਐੱਸਲਸੀਆਈਐੱਸ) ਦੀਆਂ ਨੀਤੀਆਂ ਤਹਿਤ ਐੱਚ-4 ਵੀਜ਼ਾਧਾਰਕਾਂ ‘ਤੇ ਪਹਿਲਾਂ ਜੋ ਰੋਕ ਸੀ, ਹੁਣ ਨਹੀਂ ਹੋਵੇਗੀ। ਏਆਈਐੱਲਏ ਨੇ ਜੋਅ ਬਾਇਡਨ ਪ੍ਰਸ਼ਾਸਨ ਦੇ ਇਸ ਫ਼ੈਸਲੇ ਨੰੂ ਵੱਡੀ ਉਪਲਬਧੀ ਦੱਸਦੇ ਹੋਏ ਕਿਹਾ ਕਿ ਓਬਾਮਾ ਪ੍ਰਸ਼ਾਸਨ ਨੇ ਕੁਝ ਖ਼ਾਸ ਐੱਚ-1ਬੀ ਵੀਜ਼ਾਧਾਰਕਾਂ ਦੇ ਜੀਵਨ ਸਾਥੀਆਂ ਨੂੰ ਕੰਮ ਕਰਨ ਦੀ ਮਨਜ਼ੂਰੀ ਦਿੱਤੀ ਸੀ। ਉਨ੍ਹਾਂ ਦੇ ਫ਼ੈਸਲੇ ਤੋਂ ਬਾਅਦ ਹੁਣ ਤਕ 90 ਹਜ਼ਾਰ ਤੋਂ ਵੱਧ ਐੱਚ-4 ਵੀਜ਼ਾ ਧਾਰਕਾਂ ਨੂੰ ਕੰਮ ਕਰਨ ਦੀ ਮਨਜ਼ੂਰੀ ਮਿਲ ਚੁੱਕੀ ਹੈ। ਇਨ੍ਹਾਂ ‘ਚ ਜ਼ਿਆਦਾਤਰ ਭਾਰਤੀ-ਅਮਰੀਕੀ ਅੌਰਤ ਹਨ।

Related posts

ਕੈਨੇਡਾ ’ਚ ਬਹੁ ਕਰੋੜੀ ਸੋਨੇ ਦੀ ਚੋਰੀ ਦੇ ਮਾਮਲੇ ’ਚ 2 ਭਾਰਤੀਆਂ ਸਣੇ 6 ਗ੍ਰਿਫ਼ਤਾਰ, ਕਈਆਂ ਦੇ ਵਾਰੰਟ ਜਾਰੀ

editor

ਦੋ ਕਰੋੜ ਦੇ ਸੋਨੇ ਦੀ ਚੋਰੀ ਦੇ ਮਾਮਲੇ ’ਚ ਏਅਰ ਕੈਨੇਡਾ ਦੇ ਦੋ ਪੰਜਾਬੀ ਕਰਮਚਾਰੀਆਂ ਸਮੇਤ ਛੇ ਗਿ੍ਰਫ਼ਤਾਰ

editor

ਅਮਰੀਕਾ ਵਿੱਚ ਲੱਖਾਂ ਲੋਕ ਗਰੀਨ ਕਾਰਡ ਦੀ ਉਡੀਕ ’ਚ, 12 ਲੱਖ ਭਾਰਤੀ ਵੀ ਸ਼ਾਮਲ

editor