Health & Fitness

ਬਿਨਾਂ ਦਵਾਈ ਅੱਧੇ ਸਿਰ ਪੀੜ ਦਾ ਇਲਾਜ਼

ਸਿਰ ਪੀੜ ਦੇ ਕਈ ਕਾਰਨ ਹੋ ਸਕਦੇ ਹਨ, ਪਰ ਭਿਆਨਕ ਅੱਧ ਸਿਰ ਪੀੜ, ਜਿਸ ਨੂੰ ਆਧਾਸ਼ੀਸ਼ੀ ਦਰਦ ਵੀ ਕਹਿੰਦੇ ਹਨ, ਬਹੁਤ ਹੀ ਕਸ਼ਟ ਦੇਣ ਵਾਲਾ ਰੋਗ ਹੈ, ਇਸ ਨੂੰ ਆਯੁਰਵੈਦ ਗ੍ਰੰਥਾਂ ’ਚ ‘ਸੂਰਯਾਵ੍ਰਤ’ ਰੋਗ ਦਾ ਨਾਮ ਦਿੱਤਾ ਗਿਆ ਹੈ। ਆਯੁਰਵੈਦਿਕ ਗ੍ਰੰਥ ਚਰਕ ਸੰਹਿਤਾ ਅਨੁਸਾਰ ‘ਜੋ ਪੀੜ੍ਹ ਸੂਰਜ ਉਦੈ ਹੋਣ ਦੇ ਨਾਲ ਸ਼ੁਰੂੀ ਹੋ ਕੇ ਅੱਖ ਭਰਵੱਟੇ ’ਚ ਫੈਲਦੀ ਹੋਈ ਭਿਅੰਕਰ ਸਿਰ ਦਰਦ ਕਰਦੀ ਹੈ ਅਤੇ ਸੂਰਜ ਵੱਧਣ ਨਾਲ ਘੱਟਦੀ ਹੈ ਅਤੇ ਜਦ ਸੂਰਜ ਅਸਤ ਹੋ ਜਾਂਦਾ ਹੈ ਤਾਂ ਆਪਣੇ ਆਪ ਨਸ਼ਟ ਹੋ ਜਾਂਦੀ ਹੈ, ਨੂੰ ‘ਸੂਰਯਵ੍ਰਤ’ ਰੋਗ ਕਿਹਾ ਜਾਂਦਾ ਹੈ। ਇਹ ਕਸ਼ਟਦਾਇਕ ਭਿਅੰਕਰ ਪੀੜ੍ਹ ਦੇਣ ਵਾਲਾ ਰੋਗ ਹੈ।’’
ਇਸ ਰੋਗ ’ਚ ਸੂਰਜ ਚੜ੍ਹਨ ਨਾਲ ਹੀ ਅੱਧੇ ਸਿਰ ਵਿੱਚ ਪੀੜ੍ਹ ਸ਼ੁਰੂ ਹੋ ਜਾਂਦੀ ਹੈ। ਜਿਉ-ਜਿਉ ਸੂਰਜ ਚੜ੍ਹਦਾ ਹੈ ਅਤੇ ਤੇਜ਼ ਹੁੰਦਾ ਹੈ, ਤਿਉ-ਤਿਉ ਦਰਦ ਵੀ ਵਧਦੀ ਜਾਂਦੀ ਹੈ। ਦੁਪਹਿਰ ਵੇਲੇ ਜਦ ਸੂਰਜ ਆਪਣ ਪੂਰੇ ਜੋਬਨ ਦੇ ਸਿਖਰ ’ਤੇ ਹੁੰਦਾ ਹੈ ਤਾਂ ਸਿਰ ਪੀੜ ਕਸ਼ਟਦਾਇਕ ਭਿਆਨਕ ਰੂਪ ਲੈ ਲੈਂਦੀ ਹੈ। ਇਹ ਦਰਦ ਅਸਹਿ ਹੁੰਦਾ ਹੈ। ਰੋਗੀ ਮਹਿਸੂ ਕਰਦਾ ਹੈ ਕਿ ਦਰਦ ਨਾਲ ਸਿਰ ਫਟ ਰਿਹਾ ਹੈ ਅਤੇ ਦਰਦ ਨਾਲ ਉਸ ਦੀ ਜਾਨ ਨਿਕਲ ਰਹੀ ਹੈ। ਮੰਜੇ ਤੇ ਲੇਟਿਆ ਉਹ ਦਰਦ ਨਾਲ ਤੜਫਦਾ ਹੈ। ਪਰ ਜਦ ਸੂਰਜ ਢੱਲਣਾ ਸ਼ੁਰੂ ਹੁੰਦਾ ਹੈ ਤਾਂ ਸਿਰ ਪੀੜ੍ਹ ਵੀ ਘੱਟਣੀ ਸ਼ੁਰੂ ਹੋ ਜਾਂਦੀ ਹੈ। ਰਾਤ ਨੂੰ ਸਿਰ ਪੀੜ੍ਹ ਬਿਲਕੁਲ ਹੀ ਨਹੀਂ ਹੰੁਦੀ। ਅਜਿਹਾ ਰੋਗੀ ਦਿਨ ਵੇਲੇ ਆਪਣਾ ਸਿਰ ਕੱਪੜੇ ਨਾਲ ਬੰਨ੍ਹ ਕੇ ਰੱਖਦਾ ਹੈ ਤਾਂ ਕਿ ਦਰਦ ਘੱਟ ਹੋਵੇ ਅਤੇ ਉਹ ਹਨੇਰੇ ’ਚ ਰਹਿਣਾ ਪਸੰਦ ਕਰਦਾ ਹੈ। ਹਨੇਰੇ ’ਚ ਰਹਿਣ ਨਾਲ ਅਤੇ ਸੂਰਜ ਦੀ ਰੌਸ਼ਨੀ ਤੋਂ ਬਚਾਅ ਨਾਲ ਰੋਗੀ ਕੁਝ ਰਾਹਤ ਮਹਿਸੂਸ ਕਰਦਾ ਹੈ। ਇਸ ‘ਸੂਰਯਾਵ੍ਰਤ’ ਰੋਗ ਦਾ ਦੁਨੀਆ ਭਰ ’ਚ ਖਾਸ ਕਰਕੇ ਐਲੋਪੈਥੀ ’ਚ ਕੋਈ ਇਲਾਜ ਨਹੀਂ, ਪਰ ਆਯੂਰਵੈਦ ਕੁਦਰਤੀ ਇਲਾਜ ਪ੍ਰਣਾਲੀ ਰਾਹੀਂ ਇਸ ਭਿਆਨਕ ਰੋਗ ਦਾ ਬਿਨਾਂ ਦਵਾਈ ਇਲਾਜ ਹੋ ਸਕਦਾ ਹੈ।
ਵੈਦਿਕ ਕਾਲ ਤੋਂ ਹੀ ਸੂਰਜ ਦੀ ਉਪਾਸਨਾ ’ਚ ਅੱਕ ਵਾਲੀ ਸਮੱਗਰੀ ਦਾ ਵਿਸ਼ੇਸ਼ ਸਥਾਨ ਰਿਹਾ ਹੈ। ਇਸ ਵਨਸਪਤੀ ਨੂੰ ‘ਅਕੌਵਾ, ਆਕੜਾ ਅਤੇ ਅੱਕ’ ਕਿਹਾ ਜਾਂਦਾ ਹੈ। ਇਹੀ ਇੱਕ ਵਨਸਪਤੀ ਹੈ, ਜੋ ਸੂਰਜ ਵਾਂਗ ਗਰਮ ਤੇਜ਼ ਹੈ, ਸੂਰਜ ਦੇ ਤੇਜ ਨਾਲ ਅੱਕ ਦਾ ਬਲ ਘਟਦਾ ਤੇ ਵੱਧਦਾ ਹੈ। ਜਿਉ-ਜਿਉ ਸੂਰਜ ਦੀ ਰੌਸ਼ਨੀ ਤੇਜ਼ ਹੁੰਦੀ ਹੈ,ਅੱਕ ਵੱਧਣ-ਫੁੱਲਣ ਲੱਗ ਜਾਂਦਾ ਹੈ, ਤਿਉ-ਤਿਉ ਅੱਕ ਦਾ ਬਲ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ। ਸਿਖਰ ਦੁਪਹਿਰੇ ਅੱਕ ਦਾ ਬੂਟਾ ਹਰਿਆ ਭਰਿਆ ਹੁੰਦਾ ਹੈ। ਕੁਦਰਤ ਦਾ ਅਜੀਬ ਹੀ ਕ੍ਰਿਸ਼ਮਾ ਹੈ ਕਿ ਵਰਖਾ ਰੁੱਤ ’ਚ ਜਦ ਦੂਸਰੀਆਂ ਵਨਸਪਤੀਆਂ ਹਰੀਆਂ ਭਰੀਆਂ ਹੁੰਦੀਆਂ ਹਨ ਤਾਂ ਅੱਕ ਸੁੱਕਣ ਕਾਰਨ ਸੂਰਜ ਨਰਾਇਣ ਵਿਆਧੀਆਂ ਦਾ ਇਲਾਜ ਵੀ ਅੱਕ ਨਾਲ ਕੀਤਾ ਜਾਂਦਾ ਹੈ। ਸੂਰਜ ਵਾਂਗ ਹੀ ਤੇਜ਼ ਗਰਮ ਹੋਣ ਕਾਰਨ ਇਸ ਵਨਸਪਤੀ ਨੂੰ ‘ਅਰਕ’ ਕਿਹਾ ਜਾਂਦਾ ਹੈ। ਸ਼ਿਵ ਜੀ ਭਗਵਾਨ ਦੀ ਪੂਜਾ ਅੱਕ ਦੇ ਫੁੱਲਾਂ ਨਾਲ ਕੀਤੀ ਜਾਂਦੀ ਹੈ। ਦੱਸਿਆ ਜਾਂਦਾ ਹੈ ਕਿ ਜਦ ਭਸਮਾਸੁਰ ਸ਼ਿਵ ਜੀ ਨੂੰ ਭਸਮ ਕਰਨ ਲਈ ਯਤਨ ਕਰਨ ਲੱਗਾ ਤਾਂ ਸ਼ਿਵ ਸ਼ੰਕਰ ਨੇ ਅੱਕ ਦੇ ਬੂਟਿਆਂ ’ਚ ਛੁੱਪ ਕੇ ਆਪਣੇ ਆਪ ਨੂੰ ਬਚਾਇਆ। ਤਦ ਤੋਂ ਹੀ ਅੱਕ ਸ਼ਿਵ ਜੀ ਦਾ ਪਿਆਰਾ ਬੂਟਾ ਹੈ। ਸ਼ਿਵ ਜੀ ਭਗਤ ਆਪਣੇ ਮਸਤਕ ਉੱਤੇ ਅੱਕ ਦੇ ਫੁੱਲ ਨੂੰ ਰੱਖਣਾ ਧੰਨਭਾਗ ਸਮਝਦਾ ਹੈ। ਸੂਰਜ ਨਾਲ ਅੱਕ ਦਾ ਵਿਸ਼ੇਸ਼ ਸੰਬੰਧ ਹੋਣ ਕਾਰਨ ਐਤਵਾਰ ਨੂੰ ਇਸ ਦੇ ਕਿਸੇ ਵੀ ਅੰਗ ਨੂੰ ਤੋੜ ਕੇ ਪ੍ਰਯੋਗ ਕਰਨਾ ਚਾਹੀਦਾ ਹੈ। ਜਦ ਅੱਕ ਨੂੰ ਔਸ਼ਧੀ ਰੂਪ ’ਚ ਪ੍ਰਯੋਗ ’ਚ ਲਿਆਂਦਾ ਜਾ ਰਿਹਾ ਹੋਵੇ, ਤਾਂ ਹੋਰ ਕਈ ਔਸ਼ਧੀ ਨਹੀਂ ਲੈਣੀ ਚਾਹੀਦੀ । ਅਯੁਰਵੈਦ ਇਲਾਜ ਪ੍ਰਣਾਲੀ ’ਚ ਅਨੇਕਾਂ ਬਿਮਾਰੀਆਂ ਦਾ ਇਲਾਜ ਅੱਕ ਨਾ ਕੀਤਾ ਜਾਂਦਾ ਹੈ।
ਆਓ ਤੁਹਾਨੂੰ ਅੱਧੇ ਸਿਰ ਪੀੜ੍ਹ ਦੀ ਭਿਆਨਕ ਬਿਮਾਰੀ ਦਾ ਸਰਲ ਇਲਾਜ ਪ੍ਰਯੋਗ ਦੱਸੀਏ, ਜਿਸ ਦੀ ਵਰਤੋਂ ਨਾਲ ਇਸ ਕਸ਼ਟਦਾਇਕ ਰੋਗ ਤੋਂ ਕੇਵਲ ਤਿੰਨ ਦਿਨਾਂ ’ਚ ਹੀ ਛੁਟਕਾਰਾ ਪਾਇਆ ਜਾ ਸਕਦਾ ਹੈ। ਪਰ ਧਿਆਨ ਰੱਖਣ ਦੀ ਲੋੜ ਹੈ ਕਿ ਇਸ ਪ੍ਰਯੋਗ ਦੀ ਵਰਤੋਂ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਕਰਨੀ ਹੈ।
ਸੂਰਜ ਚੜ੍ਹਨ ਤੋਂ ਪਹਿਲਾਂ ਅੱਕ ਦੇ ਦੁੱਧ ਦੀਆਂ ਦੋ ਬੂੰਦਾਂ ਪਤਾਸੇ ’ਚ ਟਪਕਾ ਕੇ ਖਾਲੀ ਪੇਟ ਖਾਣ ਨਾਲ ਅੱਧਾ ਸਿਰ ਪੀੜ (ਸੂਰਯਾਵ੍ਰਤ) ਰੋਗ ਨੂੰ ਆਰਾਮ ਆਉਦਾ ਹੈ। ਅੱਕ ਦੇ ਪੱਤਿਆਂ ਦੇ ਵਿਚਕਾਰ 2 ਛੋਟੇ-ਛੋਟੇ ਅੱਕ ਦੇ ਪੱਤਿਆਂ ਦਾ ਜੋੜਾ ਹੁੰਦਾ ਹੈ। ਸੂਰਜ ਨਿਕਲਣ ਤੋਂ ਪਹਿਲਾਂ ਇਨ੍ਹਾਂ 2 ਛੋਟੇ ਪੱਤਿਆਂ ਨੂੰ ਹੱਥ ਨਾਲ ਕੁਚਲ ਕ ਗੁੜ ’ਚ ਲਪੇਟ ਕੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਨਿਗਲ ਜਾਓ। ਪਹਿਲੀ ਖੁਰਾਕ ਨਾਲ ਲਾਭ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਪ੍ਰਯੋਗ ਰੋਜ਼ਾਨਾ ਸਵੇਰੇ ਖਾਲੀ ਪੇਟ ਤਿੰਨ ਦਿਨ ਕਰਨ ਹੈ। ਸੇਵਨ ਕਰਨ ਤੋਂ ਬਾਅਦ ਨਾਸ਼ਤੇ ’ਚ ਦੁੱਧ ’ਚ ਜਲੇਬੀਆਂ ਪਾ ਕੇ ਖਾਣੀਆਂ ਹਨ । ਤਿੰਨ ਦਿਨ ਪ੍ਰਯੋਗ ਲੈਣ ਤੋਂ ਬਾਅਦ ਫਿਰ ਕਦੇ ਸੂਰਯਾਵ੍ਰਤ ਨਹੀਂ ਹੋਵੇਗਾ। ਪਰ ਇਹ ਇਹਤਿਆਤ ਰੱਖਣ ਦੀ ਲੋੜ ਹੈ, ਕਿ ਇਹ ਪ੍ਰਯੋਗ ਕੇਵਲ ਸੂਰਜ ਨਿਕਲਣ ਤੋਂ ਪਹਿਲਾਂ ਲੈਣਾ ਹੈ. ਬਾਅਦ ਵਿੱਚ ਇਸ ਦਾ ਕੋਈ ਫਾਇਦਾ ਨਹੀਂ।
ਪਰ ਜੇ ਸੂਰਯਾਵ੍ਰਤ ਰੋਗ ਨਹੀਂ ਤਾਂ ਆਮ ਹੀ ਅੱਧਾ ਸਿਰ ਪੀੜ੍ਹ ਤਾਂ ਇਹ ਪ੍ਰਯੋਗ ਬਹੁਤ ਹੀ ਗੁਣਕਾਰੀ ਹੈ। ਅੱਕ ਦੀ ਛਿੱਲ ਨੂੰ ਛਾਵੇਂ ਸੁਕਾ ਲਵੋ। ਅੱਕ ਛਿੱਲ ਚੂਰਨ 12 ਗ੍ਰਾਮ, ਪਿਪਰਾਮੈਂਟ 500 ਮਿਲੀ ਗ੍ਰਾਮ, ਕਪੂਰ 500 ਮਿਲੀਗਰਾਮ ਅਤੇ 7 ਛੋਟੀ ਇਲਾਚੀ ਦੇ ਦਾਣਿਆਂ ਦਾ ਚੂਰਨ ਬਣਾ ਕ ਸਾਰੀਆਂ ਚੀਜ਼ਾਂ ਮਿਲਾ ਕੇ ਕਿਸੇ ਸ਼ੀਸ਼ੀ ’ਚ ਪਾ ਕੇ ਰੱਖ ਲਵੋ। ਇਸ ਨੂੰ ਸੁੰਘਣ ਨਾਲ ਅੱਧਾ ਸਿਰ ਪੀੜ ਜਾਂ ਸਿਰ ਪੀੜ ਦੂਰ ਹੋ ਜਾਂਦੀ ਹੈ। ਇਸ ਨੂੰ ਸੁੰਘਣ ਨਾਲ ਨੱਕ ਰਾਹੀਂ ਭਾਫ ਬਾਹਰ ਨਿਕਲ ਜਾਂਦੀ ਹੈ ਅਤੇ ਸਿਰ ਹਲਕਾ ਹੋ ਕੇ ਸਿਰ ਪੀੜ੍ਹ ਦੂਰ ਹੋ ਜਾਂਦੀ ਹੈ। ਜੇ ਬੁਖਾਰ ਨਾਲ ਸਿਰ ਪੀੜ੍ਹ ਹੋ ਰਹੀ ਹੋਵੇ ਤਾਂ ਅੱਕ ਛਿੱਲ ਚੂਰਨ 10 ਗ੍ਰਾਮ, ਅਫੀਮ 5 ਗਰਾਮ, ਸੇਂਧਾ ਨਮਕ 35 ਗ੍ਰਾਮ ਮਿਲਾ ਕੇ ਰੱਖ ਲਵੋ। 500 ਮਿਲੀਗ੍ਰਾਮ ਦੀ ਮਾਤਰਾ ’ਚ ਕੋਸੇ ਗਰਮ ਪਾਣੀ ਨਾਲ ਲੈਣ ਨਾਲ ਬੁਖਾਰ ਅਤੇ ਸਿਰ ਪੀੜ੍ਹ ਦੂਰ ਹੋ ਜਾਂਦੀ ਹੈ।

Related posts

ਭਾਰਤ ‘ਚ ਤੇਜ਼ੀ ਨਾਲ ਵਧ ਰਹੇ ਹਨ heart failure ਦੇ ਮਾਮਲੇ, 30 ਤੋਂ 45 ਸਾਲ ਦੇ ਲੋਕ ਜ਼ਿਆਦਾ ਪ੍ਭਾਵਤ

editor

ਹਵਾ ਪ੍ਰਦੂਸ਼ਣ ਦਾ ਦਿਮਾਗ਼ ‘ਤੇ ਬੁਰਾ ਅਸਰ, ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ ਬੱਚੇ

editor

ਜੇ ਤੁਹਾਨੂੰ ਹੈ ਧੂੜ ਤੇ ਮਿੱਟੀ ਤੋਂ ਐਲਰਜੀ ਤਾਂ ਇਹ 12 ਸੁਪਰਫੂਡ ਤੁਹਾਨੂੰ ਦੇਣਗੇ ਆਰਾਮ

editor