Articles Religion

ਬੇਦਾਵਾ: ਮਾਘੀ ਦੇ ਤਿਉਹਾਰ ਦੀ ਮਹੱਤਤਾ !

ਮਾਘੀ ਇੱਕ ਪੰਜਾਬੀ ਤਿਉਹਾਰ ਹੈ। ਹਿੰਦੀ  ਵਿੱਚ ਇਸ  ਨੂੰ  ਮਕਰ ਸਕ੍ਰਾਤੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਤਿਉਹਾਰ ਸਾਰੇ ਭਾਰਤ ਵਿੱਚ ਪੱਕੀ ਠੰਡੀ ਫਸਲ ਦਾ ਜਸ਼ਨ ਮਨਾਉਣ ਲਈ ਮਨਾਇਆ ਜਾਂਦਾ ਹੈ। ਮਾਘੀ ਮਕਰ ਸਕ੍ਰਰਾਤੀਂ ਤਿਉਹਾਰ ਦਾ ਪੰਜਾਬੀ  ਨਾਉਂ ਹੈ, ਜੋ ਕਿ ਠੰਡ ਦੀ ਸੰਗਰਾਂਦ ਦਾ ਤਿਉਹਾਰ ਹੈ। ਇਸ ਨੂੰ ਸਰਦੀ ਵਾਡੀ ਦੇ ਤਿਉਹਾਰ ਵਿੱਚ ਪੂਰੇ ਭਾਰਤ ਵਿੱਚ ਮਨਾਇਆਂ ਜਾਂਦਾ ਹੈ। ਮੋਸਮੀ ਤਿਉਹਾਰ ਹੈ  ਦਿਨ  ਦੀ ਰੋਸ਼ਨੀ  ਵਿੱਚ ਵਾਧਾ ਹੁੰਦਾ ਹੈ। ਇਹ ਸਰਦੀ ਦੀ ਸੰਗਰਾਂਦ ਦਾ ਜਸ਼ਨ ਹੈ। ਜਿਸ ਦਿਨ ਤੋਂ ਸੂਰਜ ਆਪਣੀ ਯਾਤਰਾ ਦੀ ਸ਼ੁਰੂਆਤ ਉੱਤਰੀ ਦਿਸਾ ਵੱਲ ਕਰਦਾ ਹੈ, ਇਸ ਦਾ ਜ਼ਿਕਰ ਵੱਡੇ ਦਿਨ ਦੇ ਤੌਰ ‘ਤੇ ਕੀਤਾ ਜਾਂਦਾ ਹੈ। ਸਿੱਖ ਇਤਹਾਸ ਨਾਲ ਸਬੰਧਤ ਮੁਕਤਸਾਰ ਦੀ ਮਾਘੀ ਨਾਲ ਜਾਣਿਆਂ ਜਾਣ ਵਾਲਾ ਮਾਘੀ ਦਾ ਮੇਲਾ ਪੰਜਾਬੀਆਂ ਲਈ  ਖ਼ਾਸ  ਇਤਹਾਸਕ ਤੇ ਧਾਰਮਿਕ ਮਹੱਤਵ ਰੱਖਦਾ ਹੈ। ਇਸ ਨੂੰ ਪੂਰੇ ਪੰਜਾਬ ਵਿੱਚ ਬੜੀ ਸ਼ਾਨੋ-ਸ਼ੌਕਤ ਨਾਲ ਧੁੰਮ ਧਾਮ ਨਾਲ ਮਨਾਇਆ ਜਾਂਦਾ ਹੈ। ਇਹ ਮੇਲਾ ਮਾਘ ਮਹੀਨੇ ਦੀ ਪਾਵਨ ਆਮਦ ਦੇ ਨਾਲ ਸੰਗਰਾਂਦ ਦੇ ਦਿਨ ਮਨਾਇਆ ਜਾਣ ਵਾਲਾ ਇਤਹਾਸਕ ਤਿਉਹਾਰ ਹੈ। ਇਸ ਮੇਲੇ ਨੂੰ 40 ਮੁਕਤਿਆਂ ਦੀ ਸ਼ਹੀਦੀ ਦੇ ਤੌਰ ‘ਤੇ ਯਾਦ ਕੀਤਾ ਜਾਂਦਾ ਹੈ। ਮੁਕਤਸਰ ਮਾਘੀ ਦਾ ਮੇਲਾ ਪੁਰਾਤਨ ਸਮੇ ਤੋਂ ਹੀ ਲੋਕਾਂ ਦੀ ਖਿੱਚ ਦਾ ਕੇਂਦਰ ਰਿਹਾ ਹੈ, ਲੋਕ ਵੰਨ ਸੁਵੰਨੇ ਸੁੰਦਰ ਪਸ਼ਾਕਿਆਂ  ਦੇ ਭੇਸ ਵਿੱਚ ਚਾਂਈ ਚਾਂਈ ਇਸ ਮੇਲੇ ਨੂੰ ਵੇਖਣ ਲਈ ਪਹੁੰਚਦੇ ਹਨ। ਮੁਕਤਸਰ ਦਾ ਪੁਰਾਣਾ ਨਾਮ ਖਿਦਰਾਣੇ  ਦੀ ਢਾਬ ਸੀ। ਮੁਕਤਸਰ ਦੀ ਮਾਘੀ ਦੀ ਪੰਜਾਬ ਦੇ ਲੋਕਾ ਵਿੱਚ ਖ਼ਾਸ ਮਹੱਤਤਾ ਹੈ।ਦਸ਼ਮ ਪਿਤਾ ਜੀ ਨੇ ਮੁਗਲਾ ਨਾਲ ਅਨੇਕਾਂ ਲੜਾਈਆ ਲੜ ਕੇ ਦੁਸ਼ਮਨਾ ਦੇ ਦੰਦ ਖੱਟੇ ਕੀਤੇ। ਖਿਦਰਾਣੇ ਦੀ ਢਾਬ ਵਿੱਚ ਮੁਗਲਾ ਨਾਲ ਗੁਰੂ ਜੀ ਦਾ ਘਮਸਾਨੀ ਯੁੱਧ ਹੋਇਆ। ਮਾਝੇ ਦੇ 40 ਸਿੱਖ ਜੋ ਕੇ ਅਨੰਦਪੁਰ ਦੇ ਕਿਲੇ ਦੀ ਘੇਰਾਬੰਦੀ ਕਾਰਣ ਦਸ਼ਮ ਗੁਰੂ ਜੀ ਨੂੰ ਬੇਦਾਵਾ ਦੇ ਕੇ ਚਲੇ ਗਏ ਸੀ ਕੇ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ ਲੜਾਈ ਲੜੀ ਤੇ ਸ਼ਹੀਦ ਹੋ ਗਏ,  ਗੁਰੂ ਜੀ ਉਹਨਾਂ ਦੀ ਇਸ ਬਹਾਦਰੀ ਤੇ ਲਸਾਨੀ, ਬੇਮਿਸਾਲ ਸ਼ਹਾਦਤ ਤੋ ਪ੍ਰਭਾਵਤ ਹੋ ਕੇ ਉਨਾ ਨੂੰ ਮੁਕਤੀ ਦਾ ਵਰ ਦਿੱਤਾ। ਗੁਰੂ ਜੀ ਵੱਲੋਂ ਬੇਦਾਵਾ ਪਾੜਨ ਤੋਂ ਬਾਦ ਭਾਈ ਮਹਾ ਸਿੰਘ ਖ਼ੁਸ਼ੀ ਖ਼ੁਸ਼ੀ ਗੁਰੂ ਦਾ ਜੈਕਾਰਾ ਬੋਲਦੇ ਹੋਏ ਸ਼ਹੀਦ ਹੋ ਗਏ। ਖਿਦਰਾਣੇ ਦੀ ਢਾਬ ਦਾ ਨਾ ਮੁਕਤਸਰ ਪੈ ਗਿਆ। ਚਾਲੀ ਇਹਨਾਂ ਸਿੱਖਾਂ ਦੀ ਯਾਦ ਵਿੱਚ ਇੱਥੇ ਗੁਰਦੁਆਰਾ ਸ਼ਹੀਦ ਗੰਜ ਬਣਿਆ ਹੈ, ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ ਲ਼ੋਕ ਆਉਦੇ ਹਨ ਤੇ ਇਹਨਾਂ ਦੀ ਯਾਦ ਵਿੱਚ ਇੱਥੇ ਮਾਘੀ ਦਾ ਮੇਲਾ ਲੱਗਦਾ ਹੈ ਜੋ ਬੜੇ ਸਾਨੋ ਸੋਕਤ, ਜਲਾਅ ਨਾਲ ਮਾਘੀ ਦਾ ਮੇਲਾ ਮਨਾਇਆਂ ਜਾਂਦਾ ਹੈ। ਇਸ ਦਿਨ ਰਾਜਨੀਤਕ ਪਾਰਟੀਆਂ ਆਪਣੇ ਵੱਡੇ ਵੱਡੇ ਪੰਡਾਲ ਲਾਕੇ ਰਾਜਨੀਤਕ ਰੈਲੀਆਂ ਕਰਦੀਆ ਹਨ। ਅਫ਼ਸੋਸ ਨਵੀਂ ਪੀੜੀ ਨੂੰ ਇਤਹਾਸ ਦੱਸ਼ਣ ਦੀ ਬਜਾਏ ਇੱਕ ਦੂਸਰੇ ਦਾ ਪਰੋਪੋਗੰਡਾ ਕਰਦੀਆਂ ਹਨ। ਹੁਣ ਜਦੋਂ ਮਾਘੀ ਦਾ ਮੇਲਾ ਮਨਾਇਆਂ ਜਾਣਾ ਹੈ ਤੇ ਵੋਟਾ ਦਾ ਦੌਰ ਵੀ ਸ਼ੁਰੂ ਹੈ, ਤੇ ਕੋਰੋਨਾਂ ਵੀ ਆਪਣੀ ਚਰਮ ਸੀਮਾ ਪਰ ਹੈ ਰਾਜਨੀਤਕ ਇਜਲਾਸ ਨਾ ਕਰਕੇ ਧਾਰਮਿਕ ਦੀਵਾਨ ਲਗਾ ਮਾਘੀ ਦੇ ਇਤਹਾਸ  ਬਾਰੇ  ਜਾਣੂ ਕਰਣਾ ਚਾਹੀਦਾ ਹੈ, ਜੋ ਸਾਡੀ ਨੋਜਵਾਨ ਪੀੜੀ ਅਨਜਾਨ ਹੈ ਤੇ ਨਸ਼ਿਆਂ ਦੀ ਦਲਦਲ ਵਿੱਚ ਫਸ ਮੁਬਾਇਲ  ਦੇਖ ਮਨੋਰੋਗੀ ਹੋ ਗਈ ਹੈ। ਸਾਡੇ ਬੱਚਿਆ ਨੂੰ ਸਕੂਲ ਲੈਵਲ ਤੇ ਸਿੱਖ ਇਤਹਾਸ ਬਾਰੇ ਕਿਤਾਬਾਂ ਵਿੱਚ ਸਿਲੇਬਸ ਲਗਾ ਕੇ ਤੇ ਬਾਲ ਸਭਾਵਾਂ ਰਾਹੀਂ ਅਧਿਆਪਕਾਂ ਨੂੰ ਸਿੱਖ ਗੁਰੂਆ, ਬੀਰ ਯੋਧਿਆਂ ਦੀਆ ਕਥਾਵਾਂ ਲਿਖ ਕੇ ਬੱਚਿਆ ਰਾਹੀਂ ਪੜਾਉਣਾ ਚਾਹੀਦਾ ਹੈ। ਨੋਜਵਾਨ ਪੀੜੀ ਸਾਡੇ ਮੁਲਕ ਦੀਆ ਨੀਂਹਾਂ ਹਨ। ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਨੂੰ ਬੱਚਿਆਂ ਨੂੰ ਸਿੱਖੀ ਬਾਰੇ ਤੇ ਸਿੱਖ ਇਤਹਾਸ ਬਾਰੇ ਸਕੂਲ ਲੈਵਲ, ਕਾਲਜ ਲੈਵਲ ਤੇ ਜਾਗਰੂਕ ਕਰਣਾ ਚਾਹੀਦਾ ਹੈ। ਬੱਚਿਆ ਦਾ ਰੁਝਾਨ ਫੇਸ ਬੁੱਕ ਵਟਸਅਪ ਤੋ ਹਟਾ ਕੇ ਸਿੱਖੀ ਦੇ ਸਿਧਾਂਤਾਂ ਨਾਲ ਜੋੜਣਾ ਚਾਹੀਦਾ ਹੈ,ਜੋ ਸਮੇ ਦੀ ਲੋੜ ਤੇ ਮੰਗ ਵੀ ਹੈ।ਨੋਜਵਾਨ ਪੀੜੀ ਆਪਣੇ ਇਤਹਾਸ ਤੋਂ ਕੋਰੀ ਹੈ।ਫਿਰ ਹੀ ਇਤਹਾਸਕ ਮੇਲੇ ਮਨਾਉਣ ਦਾ ਕੋਈ ਫ਼ਾਇਦਾ ਹੈ।

ਮਾਘੀ ਤੇ ਮੇਲੇ ‘ਤੇ ਗੁਰੂ ਸੇਵਾ ਵਿੱਚ ਆਪਣਾ ਜੀਵਣ ਬਲਿਦਾਨ ਕਰਣ ਵਾਲੇ 40 ਸਿੱਖ ਮੁਕਤਿਆਂ ਨੂੰ ਸਮੂੰਹ ਸਿੰਘ ਸ਼ਹੀਦਾਂ ਨੂੰ ਸਾਡਾ ਕੋਟਿ-ਕੋਟਿ ਸੀਸ ਨਤਮਸਤਕ ਕਰ ਕੇ ਪਰਣਾਮ ॥

– ਗੁਰਮੀਤ ਸਿੰਘ ਵੇਰਕਾ ਸੇਵਾ ਮੁਕਤ ਇੰਨਸਪੈਕਟਰ ਪੁਲਿਸ ਐਮ ਏ ਪੁਲਿਸ ਐਡਮਨਿਸਟਰੇਸਨ

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin