Articles Sport

ਬੈਡਮਿੰਟਨਃ ਟੋਰਾਂਟੋ ਤੋਂ ਬੈਂਕਾਕ ਤੱਕ !

ਸਫਰ ਲੰਬਾ, ਸੰਘਰਸ਼ਪੂਰਣ ਤੇ ਰੋਚਕ ਸੀ। 73 ਵਰੇ ਲਗੇ। 1949 ਵਿੱਚ ਨਵੀਂ ਨਵੀਂ ਮਿਲੀ ਆਜ਼ਾਦੀ ਤੌ ਬਾਦ ਜਦ ਬੈਡਮਿੰਟਨ ਦਾ ਕੌਮਾਂਤਰੀ ਪੱਧਰ ਤੇ ਸ਼ੁਰੂ ਹੋਣ ਵਾਲੇ ਥਾਮਸ ਕੱਪ ਮੁਕਾਬਲੇ ਵਿੱਚ ਹਿੱਸਾ ਲੈਣ ਦਾ ਫੈਸਲਾ ਕੀਤਾ ਤਾਂ ਭਾਰਤ ਨੂੰ ਅਮਰੀਕਾ ਤੇ ਕੈਨੇਡਾ ਦੇ ਨਾਲ ਇਕ ਗਰੁਪ ਵਿੱਚ ਰੱਖਿਆ ਗਿਆ। ਜੋਸ਼ ਤੇ ਉਮੀਦਾਂ ਨਾਲ ਭਰੀ ਭਾਰਤੀ ਟੀਮ ਨੇ ਬੰਬਈ ਤੋਂ ਉਡਾਰੀ ਭਰੀ ਤੇ ਆਣ ਪਹੁੰਚੀ ਲੰਡਨ। 24 ਘੰਟੇ ਦੀ ਉਡਾਣ ਬਾਅਦ ਟੀਮ ਹਵਾਨਾ ਹੋਈ ਸੋਥਾਂਪਟਨ ਲਈ ਜਿੱਥੇ ਸ਼ੁਰੂ ਹੋਈ ਚਾਰ ਦਿਨਾਂ ਦੀ ਸਮੁੰਦਰੀ ਯਾਤਰਾ ਜੋ ਇਸ ਨੂੰ ਲੈ ਆਈ ਕੈਨੇਡਾ ਦੇ ਸ਼ਹਿਰ ਹੈਲੀਫੈਕਸ ਤੇ ਫੇਰ ਟੋਰਾਂਟੋ। ਮੈਚ ਸੀ ਮੇਜ਼ਬਾਨ ਕੈਨੇਡਾ ਨਾਲ। ਭਾਰਤੀ ਖਿਡਾਰੀਆਂ ਦੇ ਪੈਰ ਨਹੀਂ ਲੱਗਣ ਦਿੱਤੇ ਗੋਰਿਆਂ ਨੇ। ਬਹੁਤ ਨਾਮੋਸ਼ੀ ਹੋਈ। ਕੈਨੇਡਾ ਨੇ 7-2 ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ। 73 ਵਰੇ ਬਾਦ ਮੁੜ ਫੇਰ ਭਾਰਤ, ਕੈਨੇਡਾ ਥਾਮਸ ਕੱਪ ਦੇ ਫਾਇਨਲ ਰਾਊਡ ਵਿੱਚ ਇੱਕੋ ਗਰੁਪ ਵਿੱਚ ਇਕੱਠੇ ਹੋਏ। ਭਾਰਤ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ। ਇਕ ਹੋਰ ਮੈਚ ਵਿੱਚ ਜਰਮਨੀ ਨੂੰ ਵੀ 5-0 ਨਾਲ ਮਾਤ ਦਿੱਤੀ। ਚਾਇਨਸ ਤਾਈਪਾਈ ਤੌ ਹਾਰਨ ਦੇ ਬਾਵਜੂਦ ਵੀ ਭਾਰਤ ਕੁਆਟਰ ਫ਼ਾਈਨਲ ਵਿੱਚ ਪਹੁੰਚ ਗਇਆ।
ਪਹਿਲੀ ਵਾਰ ਹੀ ਨਹੀਂ ਸੀ। ਕੁਆਟਰ ਫ਼ਾਈਨਲ ਵਿੱਚ ਪੇਚਾ ਪਇਆ ਦੁਨੀਆ ਦੀ ਇਕ ਸ਼ਕਸੀਸਾਕਤੀ ਟੀਮ ਮੈਲੇਸ਼ੀਆ ਨਾਲ। ਯਾਦਾਂ ਤਾਜ਼ਾ ਹੋ ਉਠੀਆਂ 1975-76 ਦੀਆਂ। ਲੁਧਿਆਣਾ ਦਾ ਲਾਲ ਬਹਾਦੁਰ ਇਨਡੋਰ ਹਾਲ ਤੇ ਭਾਰਤ ਬਨਾਮ ਮੈਲੇਸ਼ੀਆ ਦਾ ਥਾਮਸ ਕੱਪ ਮੈਚ। ਭਾਰਤ ਨੇ ਇਸ ਤੋਂ ਪਹਿਲੇ ਮੈਚ ਵਿੱਚ ਪਾਕਿਸਤਾਨ ਨੂੰ 5-4 ਨਾਲ ਹਰਾਇਆ ਸੀ ਤੇ ਭਾਰਤੀ ਟੀਮ ਦੇ ਨਾਇਕ ਸਨ ਪ੍ਰਕਾਸ਼ ਪੈਡੂਕੋਨ ਜੋ ਕਿ ਇਕ ਉੱਭਰਦਾ ਸਿਤਾਰਾ। ਮੈ ਵੀ ਪੱਤਰਕਾਰੀ ਵਿੱਚ ਸ਼ੁਰੂਆਤੀ ਦੋਰ ਵਿੱਚ ਤੇ ਇਸ ਅਹਿਮ ਮੁਕਾਬਲੇ ਨੂੰ ਕਵਰ ਕਰਨ ਦਾ ਅਵਸਰ ਮਿਲਿਆ। ਟ੍ਰਿਬਿਊਨ ਅਖਬਾਰ ਦੇ ਖੇਡ ਪੱਤਰਕਾਰ ਵੱਜੋ ਜ਼ੁੰਮੇਵਾਰੀ ਵੀ ਮਿਲੀ ਸੀ। ਬੈਡਮਿੰਟਨ ਦੇ ਦਿਗੰਬਰ ਖਿਡਾਰੀਆਂ ਨੂੰ ਨੇੜਿਉ ਹੋ ਕੇ ਖੇਡਦੇ ਦੇਖਣ ਦਾ ਸੁਨਹਿਰੀ ਮੋਕਾ ਸੀ। ਚਾਅ ਤਾਂ ਚੜਣਾ ਸੁਭਾਵਿਕ ਹੀ ਸੀ। ਮਲੇਸ਼ੀਆ ਟੀਮ ਦਾ ਮੈਨੇਜਰ ਸੀ ਦੁਨੀਆ ਦਾ ਇਕ ਰਹਿ ਚੁੱਕਿਆ ਸਿਤਾਰਾ ਪੰਚ ਗੁਨਾਲਨ। ਭਾਰਤੀ ਟੀਮ ਦਾ ਹਿੱਸਾ ਸੀ ਫਤਿਹਗੜ ਚੂੜੀਆਂ ਦਾ ਜੰਮ-ਪਲ ਦਿਨੇਆਂ ਖੰਨਾ ਜਿਸ ਦਾ ਰਿਕਾਰਡ ਅੱਜ ਵੀ ਕਾਇਮ ਹੈ। 1965 ਵਿੱਚ ਦਿਨੇਸ਼ ਖੰਨਾ ਨੇ ਏਸ਼ਿਆਈ ਖ਼ਿਤਾਬ ਜਿੱਤਿਆ ਸੀ। ਅੱਜ 57 ਵਰੇ ਬਾਦ ਵੀ ਕੋਈ ਦੂਜਾ ਭਾਰਤੀ ਇਹ ਖ਼ਿਤਾਬ ਨਹੀਂ ਜਿੱਤ ਸਕਿਆ ਹੈ।
ਦਿਨੇਸ਼ ਖੰਨਾ ਤੌ ਦਵਿੰਦਰ ਆਹੂਜਾ ਤੇ ਸ਼ਤੀਸ ਭਾਟੀਆ ਦਿਨੇਸ਼ਖੰਨਾ ਦੇ ਸਾਥੀ ਖਿਡਾਰੀ ਰਹੇ ਹਨ। ਇਹ ਅਲੱਗ ਗੱਲ ਹੈ ਕਿ ਵਰਤਮਾਨ ਭਾਰਤੀ ਟੀਮ ਵਿੱਚ ਕੋਈ ਦਿਨੇਸ਼ ਖੰਨਾ ਦਵਿੰਦਰ ਆਹੂਜਾ ਯਾ ਸ਼ਤੀਸ ਭਾਟੀਆ ਨਹੀਂ ਪਰ ਅੱਜ ਵੀ ਦੇਸੀ ਰੂਪ ਚਿੜੀ ਛਿੱਕੇ ਵੱਜੌ ਜਾਣੀ ਜਾਂਦੀ ਇਹ ਖੇਡ ਬਹੁਤ ਪ੍ਰਚਲਿਤ ਹੈ ਪੰਜਾਬ ਵਿੱਚ।
ਬੈਕਾਕ ਜਿੱਥੇ ਭਾਰਤ ਨੇ ਇਤਿਹਾਸ ਰਚਿਆ 15 ਮਈ ਨੂੰ ਤੇ ਥਾਮਸ ਕੱਪ ‘ਤੇ ਪਹਿਲੀ ਵਾਰ ਕਬਜ਼ਾ ਕੀਤਾ ਗੜ ਹੈ ਨਾਮਧਾਰੀਆਂ ਦਾ। ਪਿਛਲੇ ਸਿਤਗੁਰੂ ਜਗਜੀਤ ਸਿੰਘ ਬਹੁਤ ਪ੍ਰੇਮੀ ਸਨ ਬੈਡਮਿੰਟਨ ਦੇ ਤੇ ਉੱਨਾਂ ਇਸ ਖੇਡ ਨੂੰ ਨਾਮਧਾਰੀ ਸਮੁਦਾਏ ਵਿੱਚ ਪ੍ਰਚਲਿਤ ਕਰਨ ਲਈ ਰਹਿ ਚੁੱਕੇ ਅੇਨ ਐਸ਼ ਆਈ ਦੇ ਮੁੱਖ ਕੋਚ ਪਿਤਾਂਬਰ ਸਿੰਘ ਦੀਆਂ ਸੇਵਾਵਾਂ ਹਾਸਲ ਕੀਤੀਆਂ ਸਨ।
ਬੈਕਾਕ ਵਿੱਚ ਭਾਰਤ ਲਈ ਸੁਨਹਿਰੀ ਇਤਿਹਾਸ ਰਚਣ ਵਿੱਚ ਸਾਰੀ ਟੀਮ ਦਾ ਯੋਗਦਾਨ ਤਾਂ ਸੀ ਪਰ ਕੁਝ ਖਿਡਾਰੀਆਂ ਦਾ ਯੋਗਦਾਨ ਵਿਸ਼ੇਸ਼ ਸੀ। ਕਿਦਾਂਬੀ ਸ੍ਰੀਕਾਂਤ, ਐਚ ਐਸ਼ ਪ੍ਰੋਨਾਏ, ਲੱਕਸ਼ੇ ਸੈਨ, ਸਤਸਵਿਕਸਾਈਰਾਜ ਰੈਕੀਰੈਡੀ ਤੇ ਚਿਰਾਗ਼ ਸ਼ੈਲੀ ਦਾ। ਕੁਆਟਰ ਫ਼ਾਈਨਲ ਵਿੱਚ ਮਲੇਸ਼ੀਆ ‘ਤੇ ਸ਼ਾਨਦਾਰ ਜਿੱਤ ਲਈ ਲਕਸ਼ੇ ਸੈਨ ਨੂੰ ਛੱਡ ਬਾਕੀ ਸਭਨਾਂ ਨੇ ਭਰਪੂਰ ਯੋਗਦਾਨ ਪਾਇਆ। ਇਹ 1952, 1955 ਤੇ 1979 ਤੌ ਬਾਅਦ ਚਿੱਥੀ ਵਾਰ ਸੀ ਕਿ ਭਾਰਤੀ ਟੀਮ ਥਾਮਸ ਕੱਪ ਦੇ ਸੈਮਸੰਗਫ਼ਾ ਈਨਲ ਗੇੜ ਵਿੱਚ ਪਹੁੰਚੀ ਸੀ ਤੇ ਮੁਕਾਬਲੇ ਵਿੱਚ ਏਸ਼ਿਆਈ ਟੀਮਾਂ ਨੂੰ ਛੱਡ ਇੱਕੋ ਇਕ ਯੂਰਪੀਨ ਟੀਮ ਡੈਨਮਾਰਕ ਨਾਲ ਮੁਕਾਬਲਾ ਸੀ। ਕੁਝ ਕਰ ਦਿਖਾਣ ਦਾ ਨਾਅਰਾ ਲੈ ਕੇ ਚਲੀ ਭਾਰਤੀ ਟੀਮ ਨੇ ਇਕ ਸੰਘਰਸ਼ਪੂਰਣ ਮੁਕਾਬਲੇ ਬਾਦ ਡੈਨਮਾਰਕ ਨੂੰ 3-2 ਨਾਲ ਮਾਤ ਦੇ ਕੇ ਫ਼ਾਈਨਲ ਵਿੱਚ ਦਾਖਲਾ ਲੈ ਲਿਆ ਸੀ। ਯਾਦ ਹਨ ਉਹ ਦਿਨ ਜੱਦੋ ਅਕਸਰ ਮਾਜਾਕ ਕੀਤਾ ਜਾਂਦਾ ਸੀ ਤੇ ਕਿਹਾ ਜਾਂਦਾ ਸੀ ਕਿ ਭਾਰਤ ਤਾਂ ਕੇਵਲ ਗੁੱਲੀ ਡੰਡੇ ਵਿੱਚ ਹੀ ਵਰਲਡ ਚੈਪਿਅਨ ਬਣ ਸਕਦਾ ਹੈ। ਪਰ ਹੁਣ ਸ੍ਰੀਕਾਂਤ ਕਾਦਾਮਬੀ, ਐਚ ਐਸ਼ ਪ੍ਰਨੋਏ, ਰੈਕੀਰੈਡੀ ਤੇ ਚਿਰਾਗ਼ ਸ਼ੈਲੀ ਨੇ ਭਾਰਤ ਨੂੰ ਹਾਕੀ ਤੇ ਕ੍ਰਿਕਟ ਤੌ ਬਾਅਦ ਤੀਜੀ ਖੇਡ ਵਿੱਚ ਵਰਲਡ ਚੈਪਿਅਨ ਬਣਨ ਵਾਲੀ ਕਤਾਰ ਵਿੱਚ ਲੈ ਆਣ ਖੜਾ ਕੀਤਾ ਸੀ।

ਕੌਮਾਂਤਰੀ ਖ਼ਿਤਾਬ ਲਈ ਸਾਹਮਣਾ ਕਰਨਾ ਸੀ 14 ਵਾਰ ਚੈਪਿਅਨ ਰਹੀ ਟੀਮ ਇੰਡੋਨੇਸ਼ੀਆ ਦਾ। ਇਸ ਵਰੇ ਦੇ ਸ਼ੁਰੂ ਵਿਚ ਬਣੇ ਚੋਥੇ ਭਾਰਤੀ ਖਿਡਾਰੀ ਜਿਸ ਇੰਗਲੈਂਡ ਦੇ ਲੰਡਨ ਵਿੱਚ ਹੁੰਦੀ ਆਲ ਇੰਗਲੈਂਡ ਬੈਡਮਿੰਟਨ ਚੈਪਿਅਨਸ਼ਿਪ ਦੇ ਫ਼ਾਈਨਲ ਵਿੱਚ ਦਾਖਲਾ ਲਇਆ ਸੀ ਲਕਸ਼ੇ ਸੈਨ ਨੇ ਪਹਿਲਾ ਹੀ ਮੈਚ ਜਿੱਤ ਕੇ ਭਾਰਤ ਨੂੰ ਇਤਿਹਾਸਕਾਰ ਜਿੱਤ ਦੇ ਰਾਹ ਤੇ ਪਾ ਦਿੱਤਾ ਸੀ। ਉਸ ਹਰਾਇਆ ਸੀ ਐਥੋਨੀ ਸਿਮੀਸੁਕਾ ਗਿੰਟਿੰਗ ਨੂੰ 8-21, 21-17 ਤੇ 21-16 ਨਾਲ। ਡਬਲਜ ਵਿੱਚ ਭਾਰਤੀ ਜੋੜੀ ਸਤਵਿਕਸੀਸਾਈਰਾਜ ਰੈਕੀਰੈਡੀ ਤੇ ਚਿਰਾਗ਼ ਸ਼ੈਲੀ ਨੇ ਸਖ਼ਤ ਮੁਕਾਬਲੇ ਵਿੱਚ ਮਾਤ ਦਿੱਤੀ ਮੁਹੰਮਦ ਅਹਿਸਾਨ ਤੇ ਕਾਵਿਮਈ ਸੰਜੇਆ ਸਿਕਾਮੂਲਜੋ ਨੂੰ 18-21, 23-21 ਤੇ 21-19 ਦੇ ਫਰਕ ਨਾਲ। ਕਾਦਾਂਬੀ ਸ੍ਰੀਕਾਂਤ ਨੇ ਜੋਨਾਤਨ ਕ੍ਰਿਸਟੀ ਨੂੰ 21-15 ਤੇ 23-21 ਨਾਲ ਹਰਾ ਕੇ ਇਤਿਹਾਸ ਰਚ ਦਿੱਤਾ ਸੀ ਤੇ ਭਾਰਤ ਮਾਂ ਨੂੰ ਇਸਦੀ ਆਜ਼ਾਦੀ ਦੀ 75ਵੀ ਵਰੇ ਗੰਢ ਦੇ ਸਾਲ ਵਿੱਚ ਇਕ ਵੱਡੀ ਸੁਗਾਤ ਭੇਟ ਕਰ ਦਿੱਤੀ ਸੀ।
ਆਖ਼ਰ ਟੋਰਾਂਟੋ ਤੋਂ ਸ਼ੁਰੂ ਹੋਈ ਯਾਤਰਾ ਬੈਕਾਕ ਵਿਖੇ ਆਪਣੇ ਸੁਨਹਿਰੀ ਮੁਕਾਮ ਤੇ ਅੱਪੜ ਗਈ ਸੀ।

– ਪ੍ਰਭਜੋਤ ਸਿੰਘ

Related posts

ਆਈ. ਸੀ. ਸੀ. ਨੇ ਉਸੇਨ ਬੋਲਟ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ, ਬਣੇ ਟੀ-20 ਵਿਸ਼ਵ ਕੱਪ ਦੇ ਬ੍ਰਾਂਡ ਅੰਬੈਸਡਰ

editor

ਵਿਰਾਟ ਕੋਹਲੀ ਨੂੰ ਅੰਪਾਇਰ ਨਾਲ ਬਹਿਸ ਕਰਨਾ ਪਿਆ ਮਹਿੰਗਾ, ਲੱਗਿਆ ਮੈਚ ਫ਼ੀਸ ਦਾ 50% ਜੁਰਮਾਨਾ

editor

ਟੈਨਿਸ ਸਟਾਰ ਗਾਰਬਾਈਨ ਮੁਗੁਰੂਜ਼ਾ ਵੱਲੋਂ ਸੰਨਿਆਸ ਦਾ ਐਲਾਨ

editor