Punjab

ਭਾਰਤੀ ਚੋਣ ਕਮਿਸ਼ਨ ਵੱਲੋਂ ਭਾਰਤ ਦੇ ਰਾਸ਼ਟਰਪਤੀ ਦੀ ਚੋਣ ਸਬੰਧੀ ਅਧਿਸੂਚਨਾ ਜਾਰੀ

ਚੰਡੀਗੜ – ਭਾਰਤੀ ਚੋਣ ਕਮਿਸ਼ਨ ਵੱਲੋਂ ਭਾਰਤ ਦੇ ਰਾਸ਼ਟਰਪਤੀ ਪਦ ਨੂੰ ਭਰਨ ਅਤੇ ਚੋਣ ਕਰਨ ਸੰਬੰਧੀ ਰਾਸ਼ਟਰਪਤੀ ਅਤੇ ਉਪਰਾਸ਼ਟਰਪਤੀ ਚੋਣ ਅਧਿਨਿਯਮ, 1952 ਦੀ ਧਾਰਾ 4 ਦੀ ਉਪਧਾਰਾ (1) ਦੇ ਅਧੀਨ ਅਧਿਸੂਚਨਾ ਜਾਰੀ ਕਰ ਦਿੱਤੀ ਗਈ ਹੈ। ਇਸ ਚੋਣ ਦੇ ਲਈ ਰਿਟਰਨਿੰਗ ਅਫਸਰ ਨਿਯੁਕਤ ਕੀਤੇ ਗਏ ਸ੍ਰੀ ਪੀ. ਸੀ. ਮੋਦੀ ਜੋ ਰਾਜ ਸਭਾ ਦੇ ਸਕੱਤਰ ਜਨਰਲ ਵੀ ਹਨ, ਨੇ ਸੂਚਨਾ ਦਿੱਤੀ ਹੈ ਕਿ ਉਮੀਦਵਾਰ ਜਾਂ ਉਸਦੇ ਪ੍ਰਸਥਾਪਕਾਂ ਜਾਂ ਸਮਰਥਕਾਂ ਵਿੱਚੋਂ ਕਿਸੇ ਇਕ ਦੁਆਰਾ ਨਾਮਜ਼ਦਗੀ ਪੱਤਰ ਉਨਾਂ (ਰਿਟਰਨਿੰਗ ਅਫਸਰ) ਨੂੰ ਕਮਰਾ ਨੰਬਰ 29, ਭੂ-ਤਲ, ਸੰਸਦ ਭਵਨ, ਨਵੀਂ ਦਿੱਲੀ ਦਫਤਰ ਵਿੱਚ ਜਾਂ ਜੇਕਰ ਉਹ ਅਪਰਵਰਜਨੀ ਰੂਪ ਵਿੱਚ ਗੈਰਹਾਜ਼ਰ ਹੋਵੇ, ਤਾਂ ਸਹਾਇਕ ਰਿਟਰਨਿੰਗ ਅਫਸਰ ਸ੍ਰੀ ਮੁਕੁਲ ਪਾਂਡੇ, ਵਿਸ਼ੇਸ਼ ਕਾਰਜ ਅਫਸਰ ਜਾਂ ਸ੍ਰੀ ਸੁਰਿੰਦਰ ਕੁਮਾਰ ਤਿ੍ਰਪਾਠੀ, ਸੰਯੁਕਤ ਸਕੱਤਰ ਅਤੇ ਮੁੱਖ ਚੌਕਸੀ ਅਫਸਰ, ਰਾਜ ਸਭਾ ਸਕੱਤਰੇਤ ਨੂੰ ਉਕਤ ਦਫਤਰ ਵਿੱਚ 29 ਜੂਨ, 2022 ਤੱਕ (ਪਬਲਿਕ ਛੁੱਟੀ ਵਾਲੇ ਦਿਨ ਤੋਂ ਬਿਨਾਂ) ਕਿਸੇ ਵੀ ਦਿਨ  11 ਵਜੇ ਸਵੇਰੇ ਅਤੇ 3 ਵਜੇ ਬਾਅਦ ਦੁਪਹਿਰ ਦੇ ਵਿੱਚ ਪੇਸ਼ ਕੀਤੇ ਜਾ ਸਕਣਗੇ।
ਬੁਲਾਰੇ ਅਨੁਸਾਰ ਹਰ ਇਕ ਨਾਮਜ਼ਦਗੀ ਪੱਤਰ ਦੇ ਨਾਲ ਉਸ ਪਾਰਲੀਮੈਂਟ ਚੋਣ ਹਲਕੇ ਦੀ ਵੋਟਰ ਸੂਚੀ ਵਿੱਚ ਉਮੀਦਵਾਰ ਦੇ ਸਬੰਧ ਦੇ ਇੰਦਰਾਜ ਦੀ ਇੱਕ ਪ੍ਰਮਾਣਿਤ ਕਾਪੀ ਲਗਾਈ ਜਾਵੇ, ਜਿਸ ਵਿੱਚ ਉਮੀਦਵਾਰ ਵੋਟਰ ਦੇ ਰੂਪ ਵਿਚ ਰਜਿਸਟਰ ਹੈ। ਉਨਾਂ ਦੱਸਿਆ ਕਿ ਹਰ ਇਕ ਉਮੀਦਵਾਰ ਕੇਵਲ ਪੰਦਰਾਂ ਹਜ਼ਾਰ ਰੁਪਏ ਦੀ ਰਾਸ਼ੀ ਜਮਾਂ ਕਰਵਾਏਗਾ। ਇਹ ਰਕਮ ਨਾਮਜ਼ਦਗੀ ਪੱਤਰ ਪੇਸ਼ ਕਰਦੇ ਸਮੇਂ ਰਿਟਰਨਿੰਗ ਅਫਸਰ ਦੇ ਕੋਲ ਨਕਦ ਜਮਾਂ ਕੀਤੀ ਜਾ ਸਕੇਗੀ ਜਾਂ ਭਾਰਤੀ ਰਿਜ਼ਰਵ ਬੈਂਕ ਜਾਂ ਕਿਸੇ ਸਰਕਾਰੀ ਖਜ਼ਾਨੇ ਵਿਚ ਇਸ ਤੋਂ ਪਹਿਲਾਂ ਜਮਾਂ ਕੀਤੀ ਜਾ ਸਕੇਗੀ ਅਤੇ ਇਸ ਤੋਂ ਬਾਅਦ ਦੀ ਸਥਿਤੀ ਵਿਚ ਅਜਿਹੀ ਰਸੀਦ ਦਾ, ਜਿਸ ਵਿਚ ਇਹ ਦੱਸਿਆ ਹੋਵੇ ਕਿ ਉਕਤ ਰਾਸ਼ੀ ਜਮਾਂ ਕਰ ਦਿੱਤੀ ਗਈ ਹੈ, ਨਾਮਜ਼ਦਗੀ ਪੱਤਰ ਦੇ ਨਾਲ ਲਗਾਇਆ ਜਾਣਾ ਜ਼ਰੂਰੀ ਹੈ।
ਬੁਲਾਰੇ ਨੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੇ ਫਾਰਮ ਉਪਰੋਕਤ ਦੱਸੇ ਦਫਤਰ ਵਿਚ ਉਪਰੋਕਤ ਸਮੇਂ ਤੇ ਪ੍ਰਾਪਤ ਕੀਤੇ ਜਾ ਸਕਣਗੇ। ਉਨਾਂ ਦੱਸਿਆ ਕਿ ਅਧਿਨਿਯਮ ਦੀ ਧਾਰਾ 5 (ਖ) ਦੀ ਉਪਧਾਰਾ (4) ਦੇ ਅਧੀਨ ਨਾ ਮਨਜ਼ੂਰ ਕੀਤੇ ਗਏ ਨਾਮਜ਼ਦਗੀ ਪੱਤਰਾਂ ਤੋਂ ਬਿਨਾਂ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਉਕਤ ਦਫਤਰ ਦੇ ਕਮਰਾ ਨੰਬਰ 62, ਪਹਿਲੀ ਮੰਜ਼ਿਲ, ਸੰਸਦ ਭਵਨ, ਨਵੀਂ ਦਿੱਲੀ ਵਿਖੇ ਵੀਰਵਾਰ, 30 ਜੂਨ, 2022 ਨੂੰ ਸਵੇਰੇ 11 ਵਜੇ ਕੀਤੀ ਜਾਵੇਗੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਸੂਚਨਾ ਉਮੀਦਵਾਰ, ਜਾਂ ਉਸਦੇ ਪ੍ਰਸਥਾਪਕਾਂ ਜਾਂ ਸਮਰੱਥਕਾਂ ਵਿਚੋਂ ਕਿਸੇ ਇਕ ਦੁਆਰਾ, ਜੇ ਉਮੀਦਵਾਰ ਦੁਆਰਾ ਲਿਖਤ ਰੂਪ ਵਿਚ ਇਸ ਮੰਤਵ ਲਈ ਬਕਾਇਦਾ ਅਧਿਕਾਰਤ ਕੀਤਾ ਗਿਆ ਹੋਵੇ, ਰਿਟਰਨਿੰਗ ਅਫਸਰ ਨੂੰ ਕਮਰਾ ਨੰਬਰ 29, ਭੂ-ਤਲ, ਸੰਸਦ ਭਵਨ, ਨਵੀਂ ਦਿੱਲੀ ਦਫਤਰ ਵਿਖੇ 02 ਜੁਲਾਈ, 2022 ਨੂੰ ਤਿੰਨ ਵਜੇ ਬਾਅਦ ਦੁਪਹਿਰ ਤੋਂ ਪਹਿਲਾਂ ਪੇਸ਼ ਕੀਤੀ ਜਾ ਸਕੇਗੀ। ਉਨਾਂ ਅਨੁਸਾਰ ਚੋਣ ਲੜੇ ਜਾਣ ਦੀ ਸੂਰਤ ਵਿੱਚ ਮਤਦਾਨ ਇਨਾਂ ਨਿਯਮਾਂ ਦੇ ਅਧੀਨ ਨਿਯਤ ਕੀਤੇ ਗਏ ਮਤਦਾਨ ਦੀਆਂ ਥਾਂਵਾਂ ਵਿਖੇ ਸੋਮਵਾਰ 18 ਜੁਲਾਈ, 2022 ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਦੇ ਵਿਚਕਾਰ ਹੋਵੇਗਾ।

Related posts

ਜੇ ਕੰਗਨਾ ਰਣੌਤ ਨੇ ਚੰਡੀਗੜ੍ਹ ਤੋਂ ਚੋਣ ਲੜੀ ਤਾਂ ਉਸ ਦੇ ਵਿਰੁਧ ਖੜ੍ਹਾ ਹੋਵਾਂਗਾ: ਅਨਮੋਲ ਕਵਾਤਰਾ

editor

ਮੁੱਖ ਮੰਤਰੀ ਵੱਲੋਂ ਪੰਜਾਬ ਵਿੱਚ ਆਪਣੀ ਤਰ੍ਹਾਂ ਦੀ ਪਹਿਲੀ ਸਕੀਮ ‘ਆਪ ਦੀ ਸਰਕਾਰ, ਆਪ ਦੇ ਦੁੁਆਰ’ ਦਾ ਆਗਾਜ਼

editor

ਵਿੱਤੀ ਸਾਲ 2023-24 ਦੇ 10 ਮਹੀਨਿਆਂ ਦੌਰਾਨ ਪੰਜਾਬ ਦਾ ਜੀ.ਐਸ.ਟੀ, ਆਬਕਾਰੀ ਤੇ ਵੈਟ ਤੋਂ ਮਾਲੀਆ ਹੋਇਆ 30 ਹਜ਼ਾਰ ਕਰੋੜ ਤੋਂ ਪਾਰ – ਹਰਪਾਲ ਸਿੰਘ ਚੀਮਾ

editor