India

ਭਾਰਤ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 3.33 ਲੱਖ ਕੇਸ

ਨਵੀਂ ਦਿੱਲੀ – ਦੇਸ਼ ‘ਚ ਕੋਰੋਨਾ ਦੇ ਮਾਮਲਿਆਂ ‘ਚ ਲਗਾਤਾਰ ਤੀਸਰੇ ਦਿਨ ਗਿਰਾਵਟ ਦੇਖਣ ਨੂੰ ਮਿਲੀ ਹੈ। 24 ਘੰਟੇ ‘ਚ ਕੋਰੋਨਾ ਦੇ 3,33,533 ਨਵੇਂ ਮਾਮਲੇ ਸਾਹਮਣੇ ਆਏ ਹਨ। ਕਲ੍ਹ ਦੇ ਮੁਕਾਬਲੇ ਇਸ ‘ਚ 4,171 ਕੇਸਾਂ ‘ਚ ਕਮੀ ਆਈ ਹੈ। ਹੁਣ ਕੋਰੋਨਾ ਦੇ ਕੁਲ ਐਕਟਿਵ ਕੇਸਾਂ ਦੀ ਗਿਣਤੀ 21,87,205 ਹੋ ਗਈ ਹੈ। ਪਾਜ਼ੇਟਿਵਿਟੀ ਦਰ 17.78 ਫ਼ੀਸਦ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਕੋਲੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ‘ਚ 2,59,168 ਲੋਕ ਠੀਕ ਹੋਏ ਹਨ। ਜਦ ਕਿ 525 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ। ਹਾਲਾਂਕਿ ਮੌਤਾਂ ਦੀ ਗਿਣਤੀ ਦਾ ਇਹ ਅੰਕਡ਼ਾ ਕਲ੍ਹ ਦੇ ਮੁਕਾਬਲੇ ਥੋਡ਼੍ਹਾ ਵਧਿਆ ਹੈ। ਕਲ੍ਹ ਠੀਕ ਹੋਏ ਮਰੀਜ਼ਾਂ ਦੀ ਗਿਣਤੀ 488 ਸੀ। ਕੁਲ ਠੀਕ ਹੋਏ ਮਰੀਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਅੰਕਡ਼ਾ ਹੁਣ 3,65,60,650 ਤੱਕ ਪਹੁੰਚ ਗਿਆ ਹੈ। ਮੰਤਰਾਲੇ ਅਨੁਸਾਰ ਕੁਲ ਮੌਤਾਂ ਦੀ ਗਿਣਤੀ ਹੁਣ 4,89,409 ਹੋ ਗਈ ਹੈ। ਦੱਸਣਯੋਗ ਹੈ ਕਿ ਦੇਸ਼ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਸਰਕਾਰ ਨੇ ਟੀਕਾਕਰਣ ਦੀ ਰਫ਼ਤਾਰ ਤੇਜ਼ ਕਰ ਦਿੱਤਾ ਹੈ। ਹੁਣ ਕੁਲ ਟੀਕਾਕਰਣ ਦਾ ਅੰਕਡ਼ਾ 1,61,92,84,270 ਡੋਜ਼ ‘ਤੇ ਆ ਗਿਆ ਹੈ।

Related posts

ਤਿ੍ਰਣਮੂਲ ਕਾਂਗਰਸ ਨੇ ਪੱਛਮੀ ਬੰਗਾਲ ਦੇ ਰਾਜਪਾਲ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ

editor

ਬਿ੍ਰਜ ਭੂਸ਼ਣ ਦੀ ਅਰਜ਼ੀ ’ਤੇ ਅਦਾਲਤ ਨੇ 26 ਅਪ੍ਰੈਲ ਤੱਕ ਫ਼ੈਸਲਾ ਰੱਖਿਆ ਸੁਰੱਖਿਅਤ

editor

ਕਈ ਸੂਬਿਆਂ ’ਚ ਤਾਪਮਾਨ 41 ਡਿਗਰੀ ਤੋਂ ਪਾਰ, ਹੀਟਵੇਵ ਦੀ ਚਿਤਾਵਨੀ

editor