International

ਭਾਰਤ ਨੇ ਸੰਯੁਕਤ ਰਾਸ਼ਟਰ ‘ਚ ਕੂਟਨੀਤੀ ‘ਤੇ ਆਪਣਾ ਸਟੈਂਡ ਦੁਹਰਾਇਆ

ਨਿਊਯਾਰਕ – ਯੂਕਰੇਨ ਵਿੱਚ ਰੂਸ ਵੱਲੋਂ ਕੀਤੀ ਜਾ ਰਹੀ ਫ਼ੌਜੀ ਕਾਰਵਾਈ ਦਰਮਿਆਨ ਸੰਯੁਕਤ ਰਾਸ਼ਟਰ ਵਿੱਚ ਭਾਰਤ ਨੇ ਕੂਟਨੀਤੀ ਉੱਤੇ ਆਪਣਾ ਰੁਖ਼ ਦੁਹਰਾਇਆ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਭਾਰਤ ਨੇ ਕਿਹਾ ਕਿ ਅਜਿਹੇ ਸਮੇਂ ‘ਚ ਮਾਨਵਤਾਵਾਦੀ ਉਪਾਵਾਂ ਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ ਹੈ। ਯੂਕਰੇਨ ‘ਤੇ UNSC ਬ੍ਰੀਫਿੰਗ ਨੂੰ ਸੰਬੋਧਨ ਕਰਦੇ ਹੋਏ, ਭਾਰਤ ਦੇ ਉਪ ਸਥਾਈ ਪ੍ਰਤੀਨਿਧੀ ਰਾਜਦੂਤ ਆਰ. ਰਵਿੰਦਰਾ ਨੇ ਕਿਹਾ ਕਿ ਭਾਰਤ ਨੂੰ ਯੂਕਰੇਨ ‘ਚ ਸੰਘਰਸ਼ ਕਾਰਨ ਪੈਦਾ ਹੋਣ ਵਾਲੀਆਂ ਖੁਰਾਕ ਸੁਰੱਖਿਆ ਚੁਣੌਤੀਆਂ ਦਾ ਇਨ੍ਹਾਂ ਰੁਕਾਵਟਾਂ ਤੋਂ ਪਰੇ ਜਵਾਬ ਦੇਣਾ ਹੋਵੇਗਾ।

ਯੂਕਰੇਨ ਦੀਆਂ ਮਾਨਵਤਾਵਾਦੀ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਭਾਰਤੀ ਰਾਜਦੂਤ ਨੇ ਕਿਹਾ ਕਿ ਸੰਘਰਸ਼ ਦੇ ਛੇਤੀ ਹੱਲ ਲਈ ਰਚਨਾਤਮਕ ਢੰਗ ਨਾਲ ਕੰਮ ਕਰਨਾ ਸਾਰਿਆਂ ਦੇ ਹਿੱਤ ਵਿੱਚ ਹੈ। ਉਨ੍ਹਾਂ ਕਿਹਾ ਕਿ ਭਾਰਤ ਯੂਕਰੇਨੀ ਸੰਘਰਸ਼ ਦੀ ਸ਼ੁਰੂਆਤ ਤੋਂ ਹੀ ਸ਼ਾਂਤੀ, ਗੱਲਬਾਤ ਅਤੇ ਕੂਟਨੀਤੀ ਲਈ ਜ਼ੋਰ ਦੇ ਰਿਹਾ ਹੈ। ਸਾਡਾ ਮੰਨਣਾ ਹੈ ਕਿ ਖੂਨ ਵਹਾਉਣ ਅਤੇ ਬੇਕਸੂਰ ਲੋਕਾਂ, ਖ਼ਾਸ ਕਰਕੇ ਔਰਤਾਂ ਅਤੇ ਬੱਚਿਆਂ ਦੀਆਂ ਜਾਨਾਂ ਦੀ ਕੀਮਤ ‘ਤੇ ਕੋਈ ਹੱਲ ਨਹੀਂ ਲੱਭਿਆ ਜਾ ਸਕਦਾ ਹੈ।

ਮੀਟਿੰਗ ਦੌਰਾਨ ਸੰਯੁਕਤ ਰਾਸ਼ਟਰ ਦੇ ਮਾਰਗਦਰਸ਼ਕ ਸਿਧਾਂਤਾਂ ਦੀ ਮਹੱਤਤਾ ਨੂੰ ਦੁਹਰਾਉਂਦੇ ਹੋਏ ਰਵਿੰਦਰਾ ਨੇ ਕਿਹਾ ਕਿ ਮਾਨਵਤਾਵਾਦੀ ਕਾਰਵਾਈ ਹਮੇਸ਼ਾ ਮਾਨਵਤਾਵਾਦੀ ਸਹਾਇਤਾ ਦੇ ਸਿਧਾਂਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਹੋਣੀ ਚਾਹੀਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਉਪਾਵਾਂ ਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ। ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ ਵਿੱਚ ਭਾਰਤ ਨੇ ਰੂਸ-ਯੂਕਰੇਨ ਸੰਘਰਸ਼ ਕਾਰਨ ਬੱਚਿਆਂ ਦੀ ਵਿਗੜ ਰਹੀ ਹਾਲਤ ਵੱਲ ਧਿਆਨ ਦਿਵਾਇਆ। ਰਵਿੰਦਰਾ ਨੇ ਕਿਹਾ ਕਿ ਸੰਘਰਸ਼ ਦੇ ਵਿਚਕਾਰ ਬੱਚਿਆਂ ਦੀ ਹਾਲਤ ਸਭ ਤੋਂ ਚਿੰਤਾਜਨਕ ਹੈ। ਉਹਨਾਂ ਨੂੰ ਵਾਧੂ ਸੁਰੱਖਿਆ ਅਤੇ ਦੇਖਭਾਲ ਦੀ ਲੋੜ ਹੁੰਦੀ ਹੈ। ਯੂਕਰੇਨ ‘ਚ ਸੰਘਰਸ਼ ਕਾਰਨ ਲਗਭਗ 7.5 ਮਿਲੀਅਨ ਬੱਚਿਆਂ ਦੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ।

ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ ਵਿੱਚ ਭਾਰਤੀ ਡਿਪਲੋਮੈਟ ਨੇ ਦੱਸਿਆ ਕਿ ਯੂਕਰੇਨ ਵਿੱਚ ਸੰਘਰਸ਼ ਕਾਰਨ ਲੱਖਾਂ ਲੋਕਾਂ ਨੇ ਗੁਆਂਢੀ ਦੇਸ਼ਾਂ ਵਿੱਚ ਸ਼ਰਨ ਲਈ ਹੈ। ਉਨ੍ਹਾਂ ਕਿਹਾ ਕਿ ਇੱਕ ਅੰਦਾਜ਼ੇ ਅਨੁਸਾਰ ਤਕਰੀਬਨ 50 ਲੱਖ ਲੋਕ ਗੁਆਂਢੀ ਮੁਲਕਾਂ ਵਿੱਚ ਸ਼ਰਨ ਲੈਣ ਲਈ ਮਜਬੂਰ ਹਨ। ਇਸ ਦੇ ਨਾਲ ਹੀ ਯੂਕਰੇਨ ਦੇ ਅੰਦਰ ਕਰੀਬ 71 ਲੱਖ ਲੋਕ ਬੇਘਰ ਹੋ ਗਏ ਹਨ। ਜਿਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ।

Related posts

ਬਰਫ਼ੀਲੇ ਤੂਫ਼ਾਨ ਦੀ ਲਪੇਟ ’ਚ ਆਇਆ ਕੈਨੇਡਾ

editor

ਕੈਨੇਡਾ ਵਿੱਚ ਵਸਦੇ ਸਿੱਖਾਂ ਦੀ ਟਰੂਡੋ ਨੂੰ ਅਪੀਲ; ਹੈਲਮੇਟ ਤੋਂ ਦਿੱਤੀ ਜਾਵੇ ਛੋਟ

editor

ਸ੍ਰੀਲੰਕਾ ਪੁਲਿਸ ਨੇ 50 ਦਿਨਾਂ ’ਚ 56 ਹਜ਼ਾਰ ਤੋਂ ਵੱਧ ਸ਼ੱਕੀ ਕੀਤੇ ਗਿ੍ਰਫ਼ਤਾਰ

editor