Sport

ਮਹਿਲਾ ਏਸ਼ੀਆ ਕੱਪ ’ਚ ਭਾਰਤੀ ਫੁੱਟਬਾਲ ਟੀਮ ਦੇ ਸਾਰੇ ਮੈਚ ਰੱਦ

ਮੁੰਬਈ – ਮਹਿਲਾ ਏਸ਼ੀਆ ਕੱਪ ’ਚ ਭਾਰਤੀ ਫੁੱਟਬਾਲ ਟੀਮ ਦੇ ਸਾਰੇ ਮੈਚ ਰੱਦ ਕਰ ਦਿੱਤੇ ਗਏ ਹਨ ਕਿਉਂਕਿ ਟੀਮ ’ਚ ਕੋਰੋਨਾ ਦੇ ਮਾਮਲੇ ਆਉਣ ਕਾਰਨ ਮੇਜ਼ਬਾਨ ਨੇ ਨਾਂ ਵਾਪਸ ਲੈ ਲਿਆ। ਭਾਰਤੀ ਟੀਮ ਚੀਨੀ ਤਾਈਪੇ ਖ਼ਿਲਾਫ਼ ਪੂਰੀ ਟੀਮ ਉਤਾਰਨ ਦੀ ਸਥਿਤੀ ’ਚ ਨਹੀਂ ਸੀ ਕਿਉਂਕਿ ਉਸ ਦੇ 12 ਖਿਡਾਰੀ ਕੋਰੋਨਾ ਦੀ ਲਪੇਟ ’ਚ ਆ ਗਏ ਸੀ। ਏਸ਼ੀਆਈ ਫੁੱਟਬਾਲ ਫੈਡਰੇਸ਼ਨ (ਏਐੱਫਸੀ) ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੰਨਿਆ ਜਾਵੇਗਾ ਕਿ ਭਾਰਤ ਨੇ ਟੂਰਨਾਮੈਂਟ ਤੋਂ ਨਾਂ ਵਾਪਸ ਲੈ ਲਿਆ ਹੈ।ਏਐੱਫਸੀ ਨੇ ਕਿਹਾ, ‘ਚੀਨੀ ਤਾਈਪੇ ਤੇ ਭਾਰਤ ਦੇ ਵਿਚ ਮਹਿਲਾ ਏਸ਼ੀਆਈ ਕੱਪ 2022 ਦਾ ਗਰੁੱਪ ਏ ਦਾ ਮੈਚ ਰੱਦ ਹੋਣ ਤੋਂ ਬਾਅਦ ਕੋਰੋਨਾ ਮਹਾਮਾਰੀ ਦੇ ਵਿਚ ਏਐੱਫਸੀ ਮੁਕਾਬਲਿਆਂ ’ਤੇ ਲਾਗੂ ਵਿਸ਼ੇਸ਼ ਨਿਯਮਾਂ ਦੀ ਧਾਰਾ 4.1 ਅਨੁਸਾਰ ਮੰਨਿਆ ਜਾਵੇਗਾ ਕਿ ਭਾਰਤ ਨੇ ਟੂਰਨਾਮੈਂਟ ਤੋਂ ਨਾਂ ਵਾਪਸ ਲੈ ਲਿਆ ਹੈ। ਭਾਰਤ ਦੇ ਸਾਰੇ ਮੈਚ ਹੁਣ ਰੱਦ ਮੰਨੇ ਜਾਣਗੇ। ਏਐੱਫਸੀ ਅਨੁਸਾਰ ਭਾਰਤ ਦਾ ਇਰਾਨ ਖ਼ਿਲਾਫ਼ ਹੋਇਆ ਇਕਮਾਤਰ ਮੈਚ ਹੁਣ ਗਰੁੱਪ ਦੀ ਅੰਤਿਮ ਤਾਲਿਕਾ ਤਿਆਰ ਕਰਦੇ ਸਮੇਂ ਗਿਣਿਆ ਨਹੀਂ ਜਾਵੇਗਾ।ਭਾਰਤ ਗਰੁੱਪ ਏ ’ਚ ਚੀਨ, ਚੀਨੀ ਤਾਈਪੇ ਤੇ ਈਰਾਨ ਦੇ ਨਾਲ ਸੀ। ਹੁਣ ਇਸ ਗਰੁੱਪ ’ਚ ਤਿੰਨ ਹੀ ਟੀਮਾਂ ਮੰਨੀਆਂ ਜਾਣਗੀਆਂ।ਏਐੱਫਸੀ ਨੇ ਕਿਹਾ ਕਿ ਤੀਸਰੇ ਸਥਾਨ ਦੀਆਂ ਸਾਰੀਆਂ ਟੀਮਾਂ ਦੇ ਵਿਚ ਅੰਤਿਮ ਤੁਲਨਾ ’ਚ ਕਿਸੇ ਪੱਖਪਾਤ ਦੀ ਸੰਭਾਵਨਾ ਤੋਂ ਬਚਣ ਲਈ ਗਰੁੱਪ ਬੀ ਤੇ ਸੀ ਦੀ ਪਹਿਲੇ, ਦੂਸਰੇ ਤੇ ਤੀਸਰੇ ਸਥਾਨ ਦੀਆਂ ਟੀਮਾਂ ਦਾ ਚੌਥੇ ਸਥਾਨ ਦੀ ਟੀਮ ਖ਼ਿਲਾਫ਼ ਮੈਚ ਨਹੀਂ ਗਿਣਿਆ ਜਾਵੇਗਾ।

Related posts

ਆਈ. ਸੀ. ਸੀ. ਨੇ ਉਸੇਨ ਬੋਲਟ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ, ਬਣੇ ਟੀ-20 ਵਿਸ਼ਵ ਕੱਪ ਦੇ ਬ੍ਰਾਂਡ ਅੰਬੈਸਡਰ

editor

ਵਿਰਾਟ ਕੋਹਲੀ ਨੂੰ ਅੰਪਾਇਰ ਨਾਲ ਬਹਿਸ ਕਰਨਾ ਪਿਆ ਮਹਿੰਗਾ, ਲੱਗਿਆ ਮੈਚ ਫ਼ੀਸ ਦਾ 50% ਜੁਰਮਾਨਾ

editor

ਟੈਨਿਸ ਸਟਾਰ ਗਾਰਬਾਈਨ ਮੁਗੁਰੂਜ਼ਾ ਵੱਲੋਂ ਸੰਨਿਆਸ ਦਾ ਐਲਾਨ

editor