Punjab

ਮੂਸੇਵਾਲਾ ਹੱਤਿਆਕਾਂਡ ਦੇ ਤਾਰ ਲੁਧਿਆਣਾ ਨਾਲ ਜੁੜੇ, ਗੋਲਡੀ ਬਰਾੜ ਦਾ ਸਾਥੀ ਕਬੱਡੀ ਖਿਡਾਰੀ ਗ੍ਰਿਫ਼ਤਾਰ, ਸਪਲਾਈ ਕੀਤੇ ਸੀ ਹਥਿਆਰ

ਲੁਧਿਆਣਾ – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਤਾਰ ਹੁਣ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਨਾਲ ਜੁੜ ਗਏ ਹਨ। ਲੁਧਿਆਣਾ ਪੁਲਿਸ ਨੇ ਦਸ ਦਿਨ ਪਹਿਲਾਂ ਦੋ ਪਿਸਤੌਲ ਤੇ 11 ਕਾਰਤੂਸਾਂ ਸਮੇਤ ਲਾਰੈਂਸ ਬਿਸ਼ਨੋਈ (Lawrence Bishnoi) ਦੇ ਕਰੀਬੀ ਬਲਦੇਵ ਚੌਧਰੀ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਸ ਨੂੰ ਕੈਨੇਡਾ ’ਚ ਬੈਠੇ ਗੋਲਡੀ ਬਰਾਡ਼ (Goldy Brar) ਦੇ ਸਾਥੀ ਨੇ ਇਹ ਹਥਿਆਰ ਮੁਹੱਈਆ ਕਰਵਾਏ ਸਨ। ਪੁਲਿਸ ਦੀ ਸੀਆਈਏ-2 ਟੀਮ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਸ਼ੁੱਕਰਵਾਰ ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਦੋ ਦਿਨ ਦਾ ਰਿਮਾਂਡ ਹਾਸਲ ਕਰ ਕੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇੰਸਪੈਕਟਰ ਬੇਅੰਤ ਜੁਨੇਜਾ ਨੇ ਦੱਸਿਆ ਕਿ ਉਸ ਦੀ ਪਛਾਣ ਭਾਦਸੋਂ ਦੇ ਰਹਿਣ ਵਾਲੇ ਜਸਕਰਨ ਸਿੰਘ ਉਰਫ਼ ਕਰਨ ਵਜੋਂ ਹੋਈ ਹੈ। ਬਲਦੇਵ ਚੌਧਰੀ ਦੀ ਨਿਸ਼ਾਨਦੇਹੀ ’ਤੇ ਸ਼ੁੱਕਰਵਾਰ ਉਸ ਦੇ ਪਿੰਡ ’ਚ ਛਾਪਾ ਮਾਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦਸਵੀਂ ਪਾਸ ਕਰਨ ਦਾ ਕੋਈ ਪੁਰਾਣਾ ਅਪਰਾਧਿਕ ਰਿਕਾਰਡ ਨਹੀਂ ਹੈ। ਉਹ ਪਿੰਡ ਦੀ ਕਬੱਡੀ ਟੀਮ ਦਾ ਮੈਂਬਰ ਹੈ। ਮੋਹਾਲੀ ’ਚ ਮਾਰੇ ਗਏ ਗੁਰਲਾਲ ਬਰਾਡ਼ ਤੇ ਜਸਕਰਨ ’ਚ ਚੰਗੇ ਸਬੰਧ ਸਨ। ਗੁਰਲਾਲ ਬਰਾਡ਼ ਗੋਲਡੀ ਬਰਾਡ਼ ਦੀ ਭੂਆ ਦਾ ਪੁੱਤਰ ਸੀ।

ਗੁਰਲਾਲ ਨੇ ਹੀ ਜਸਕਰਨ ਨਾਲ ਗੋਲਡੀ ਬਰਾਡ਼ ਦੀ ਪਛਾਣ ਕਰਵਾਈ ਸੀ। ਗੋਲਡੀ ਤੇ ਜਸਕਰਨ ਦਰਮਿਆਨ ਸਿਗਨਲ ਐਪ ਰਾਹੀਂ ਲਗਾਤਾਰ ਗੱਲਬਾਤ ਹੁੰਦੀ ਰਹਿੰਦੀ ਸੀ। ਮਾਰਚ ’ਚ ਗੋਲਡੀ ਬਰਾਡ਼ ਨੇ ਸਿਗਨਲ ਐਪ ’ਤੇ ਗੱਲਬਾਤ ਦੌਰਾਨ ਜਸਕਰਨ ਨੂੰ ਦੱਸਿਆ ਕਿ ਉਸ ਨੂੰ ਸਰਹਿੰਦ ’ਚ ਇਕ ਆਦਮੀ ਮਿਲੇਗਾ, ਜੋ ਉਸ ਨੂੰ ਇਕ ਥੈਲਾ ਦੇਵੇਗਾ। ਗੋਲਡੀ ਨਾਲ ਗੱਲ ਕਰਨ ਤੋਂ ਬਾਅਦ ਜਸਕਰਨ ਸਰਹਿੰਦ ’ਚ ਉਸ ਆਦਮੀ ਨੂੰ ਮਿਲ ਕੇ ਉਹ ਥੈਲਾ ਲੈ ਆਇਆ। ਉਸ ’ਚ ਤਿੰਨ ਪਿਸਤੌਲ ਸਨ। ਗੋਲਡੀ ਬਰਾਡ਼ ਦੇ ਕਹਿਣ ’ਤੇ ਉਸ ਨੇ ਦੋ ਪਿਸਤੌਲ ਬਲਦੇਵ ਚੌਧਰੀ ਨੂੰ ਦਿੱਤੇ ਤੇ ਇਕ ਹਥਿਆਰ ਕਿਸੇ ਹੋਰ ਬੰਦੇ ਨੂੰ ਦੇ ਦਿੱਤਾ, ਜਿਸ ਬਾਰੇ ਪੁਲਿਸ ਪਤਾ ਲਾ ਰਹੀ ਹੈ। 14 ਜੂਨ ਨੂੰ ਪੁਲਿਸ ਨੇ ਕਾਲੀ ਸਡ਼ਕ ਵਾਸੀ ਬਲਦੇਵ ਚੌਧਰੀ ਉਰਫ਼ ਬੱਲੂ ਤੇ ਉਸ ਦੇ ਸਾਥੀ ਅੰਕਿਤ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਖ਼ਿਲਾਫ਼ ਟਰਾਂਸਪੋਰਟ ਨਗਰ ’ਚ ਟਰਾਂਸਪੋਰਟਰ ਦੇ ਦਫ਼ਤਰ ’ਚ ਵਡ਼ ਕੇ ਹੱਤਿਆ ਦੀ ਕੋਸ਼ਿਸ਼ ਦਾ ਕੇਸ ਥਾਣਾ ਮੋਤੀ ਨਗਰ ’ਚ ਦਰਜ ਸੀ, ਜਿਸ ਮਾਮਲੇ ’ਚ ਉਸ ਸਮੇਤ ਕੁੱਲ 12 ਲੋਕ ਲੋਡ਼ੀਂਦੇ ਸਨ। ਪੁੱਛਗਿੱਛ ਦੌਰਾਨ ਪੁਲਿਸ ਨੇ ਬੱਲੂ ਦੇ ਕਬਜ਼ੇ ’ਚੋਂ 2 ਪਿਸਤੌਲ ਤੇ 11 ਕਾਰਤੂਸ ਬਰਾਮਦ ਕੀਤੇ। ਪੁਲਿਸ ਦੀ ਜਾਂਚ ’ਚ ਇਹ ਗੱਲ ਵੀ ਸਾਹਮਣੇ ਆਈ ਕਿ ਬੱਲੂ ਤੇ ਲਾਰੈਂਸ ਬਿਸ਼ਨੋਈ ਆਪਸ ’ਚ ਬੇਹੱਦ ਕਰੀਬੀ ਹਨ। ਦੋਵੇਂ ਲਗਾਤਾਰ ਇਕ ਦੂਜੇ ਦੇ ਸੰਪਰਕ ’ਚ ਸਨ। ਫਿਰੌਤੀ ਦੀ ਰਕਮ ਮੰਗਵਾਉਣ ਲਈ ਬਿਸ਼ਨੋਈ ਬੱਲੂ ਨੂੰ ਭੇਜਿਆ ਕਰਦਾ ਸੀ।

Related posts

ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਫੇਸਬੁੱਕ ਲਾਈਵ ਜ਼ਰੀਏ ਪੰਜਾਬ ਦੇ ਵੋਟਰਾਂ ਨਾਲ ਰਾਬਤਾ

editor

ਪੰਜਾਬ ਦੇ ਹੱਕਾਂ ਲਈ ਸਿਰਫ਼ ਕਾਂਗਰਸ ਅਗਵਾਈ ਕਰ ਸਕਦੀ ਹੈ : ਰਾਜਾ ਵੜਿੰਗ

editor

ਤੇਜ਼ ਰਫ਼ਤਾਰ ਸਕੂਲੀ ਬੱਸ ਤੇ ਟਰੱਕ ਦੀ ਟੱਕਰ ’ਚ 14 ਬੱਚੇ ਜ਼ਖ਼ਮੀ

editor