Breaking News Latest News Punjab

ਰੇਤਾ ਦੀ ਨਾਜਾਇਜ਼ ਨਿਕਾਸੀ ਨੂੰ ਲੈ ਕੇ ਚੱਲੀਆਂ ਗੋਲੀਆਂ

ਮੱਖੂ – ਥਾਣਾ ਮੱਖੂ ਦੇ ਅਧੀਨ ਆਉਂਦੇ ਪਿੰਡ ਮੱਲੇਵਾਲਾ ਵਿਖੇ ਛੱਪੜ ਵਿਚੋਂ ਰੇਤਾ ਦੀ ਨਾਜਾਇਜ਼ ਨਿਕਾਸੀ ਨੂੰ ਲੈ ਕੇ ਚੱਲੀਆਂ ਗੋਲੀਆਂ ਵਿਚ ਦੋ ਵਿਅਕਤੀਆਂ ਜ਼ਖਮੀਂ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਪੁਲਿਸ ਨੇ 4 ਵਿਅਕਤੀਆਂ ਖਿਲਾਫ 307, 506, 34 ਆਈਪੀਸੀ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕੁਲਵਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਮੱਲੇਵਾਲਾ ਨੇ ਦੱਸਿਆ ਕਿ ਉਹ ਸਮੇਤ ਰਣਜੀਤ ਸਿੰਘ ਪੁੱਤਰ ਪਾਲ ਸਿੰਘ ਵਾਸੀ ਪਿੰਡ ਮੱਲੇਵਾਲਾ ਨੂੰ ਕਿਸੇ ਨੇ ਇਤਲਾਹ ਦਿੱਤੀ ਕਿ ਪਿੰਡ ਦੇ ਛੱਪੜ ਵਿਚੋਂ ਰੇਤਾ ਦੀ ਨਾਜਾਇਜ਼ ਨਿਕਾਸੀ ਹੋ ਰਹੀ ਹੈ।

ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਤੇ ਰਣਜੀਤ ਸਿੰਘ ਗੇੜਾ ਮਾਰਨ ਗਏ ਸੀ ਤਾਂ ਪਿੰਡ ਮੱਲੇਵਾਲਾ ਦੇ ਛੱਪੜ ਕੋਲ ਚਾਨਣ ਸਿੰਘ ਪੁੱਤਰ ਗੁੱਦੜ ਸਿੰਘ ਵਗੈਰਾ ਨੇ ਲਲਕਾਰਾ ਮਾਰਿਆ ਕਿ ਇਨ੍ਹਾਂ ਸਸਪੈਂਡ ਹੋਈ ਪੰਚਾਇਤ ਨੂੰ ਗੇੜਾ ਮਾਰਨ ਦਾ ਮਜ਼ਾ ਚਖਾ ਦਿਓ, ਜਿਸ ਤੇ ਸੁਖਚੈਨ ਸਿੰਘ ਪੁੱਤਰ ਜਰਨੈਲ ਸਿੰਘ ਨੇ ਆਪਣੀ ਦਸਤੀ 12 ਬੋਰ ਬੰਦੂਕ ਦਾ ਫਾਇਰ ਸਿੱਧਾ ਉਸ ਤੇ ਮਾਰਿਆ ਜੋ ਉਸ ਦੀ ਖੱਬੀ ਲੱਤ ਤੇ ਲੱਗਾ ਤੇ ਸੁਖਚੈਨ ਸਿੰਘ ਨੇ 12 ਬੋਰ ਪਿਸਤੌਲ ਦਾ ਫਾਇਰ ਰਣਜੀਤ ਸਿੰਘ ਦੇ ਮਾਰਿਆ ਜੋ ਉਸ ਦੀ ਖੱਬੀ ਲੱਤ ਦੇ ਪਿੱਛੇ ਲੱਗਾ। ਵਜ਼ਾ ਰੰਜ਼ਿਸ਼ ਇਹ ਹੈ ਕਿ ਉਸ ਦੀ ਪਤਨੀ ਰਵਿੰਦਰ ਕੌਰ ਪਹਿਲਾ ਸਰਪੰਚ ਸੀ ਤੇ ਕਿਸੇ ਕਾਰਨ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਅਧਿਕਾਰਤ ਸਰਪੰਚ ਨਿਯੁਕਤ ਕੀਤਾ ਗਿਆ ਸੀ। ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਤੇ ਰਣਜੀਤ ਸਿੰਘ ਦਾ ਇਲਾਜ ਮੈਡੀਕਲ ਕਾਲਜ ਫਰੀਦਕੋਟ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ‘ਤੇ ਕਾਰਜ ਸਿੰਘ, ਸੁਖਚੈਨ ਸਿੰਘ, ਚਾਨਣ ਸਿੰਘ ਤੇ ਸੁਖਦੇਵ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Related posts

ਜੇ ਕੰਗਨਾ ਰਣੌਤ ਨੇ ਚੰਡੀਗੜ੍ਹ ਤੋਂ ਚੋਣ ਲੜੀ ਤਾਂ ਉਸ ਦੇ ਵਿਰੁਧ ਖੜ੍ਹਾ ਹੋਵਾਂਗਾ: ਅਨਮੋਲ ਕਵਾਤਰਾ

editor

ਮੁੱਖ ਮੰਤਰੀ ਵੱਲੋਂ ਪੰਜਾਬ ਵਿੱਚ ਆਪਣੀ ਤਰ੍ਹਾਂ ਦੀ ਪਹਿਲੀ ਸਕੀਮ ‘ਆਪ ਦੀ ਸਰਕਾਰ, ਆਪ ਦੇ ਦੁੁਆਰ’ ਦਾ ਆਗਾਜ਼

editor

ਵਿੱਤੀ ਸਾਲ 2023-24 ਦੇ 10 ਮਹੀਨਿਆਂ ਦੌਰਾਨ ਪੰਜਾਬ ਦਾ ਜੀ.ਐਸ.ਟੀ, ਆਬਕਾਰੀ ਤੇ ਵੈਟ ਤੋਂ ਮਾਲੀਆ ਹੋਇਆ 30 ਹਜ਼ਾਰ ਕਰੋੜ ਤੋਂ ਪਾਰ – ਹਰਪਾਲ ਸਿੰਘ ਚੀਮਾ

editor