Articles Culture

ਲੇਖ ਅਲੋਪ ਹੋ ਗਈਆਂ ਮੰਗਾ ਪਾਉਣੀਆਂ

ਮੈ ਉਸ ਜ਼ਮਾਨੇ ਦੀ ਗੱਲ ਕਰ ਰਿਹਾ ਹਾਂ ਜਦੋਂ ਖੇਤੀ ਬਾੜੀ,ਸਿੰਚਾਈ,ਆਵਾਜਾਈ ਦੇ ਘੱਟ ਸਾਧਨ ਸਨ।ਖੇਤਾਂ ਦੀ ਵਾਹੀ ਜੋਤੀ ਡੰਗਰਾਂ ਰਾਹੀਂ ਹੱਲ ਨਾਲ ਕੀਤੀ ਜਾਦੀ ਸੀ।ਟਾਂਵੇ,ਟਾਂਵੇ ਕਿਤੇ ਟਿੰਡਾਂ ਵਾਲੇ ਖੂਹ ਸਨ।ਫਸਲਾ ਮੰਡੀ ਵਿੱਚ ਗੱਡਿਆ ਰਾਹੀਂ ਖੜਦੇ ਸੀ।ਕਣਕ ਦੀ ਵਾਡੀ ਕਰ ਡੰਗਰਾਂ ਦੀ ਮਦਦ ਨਾਲ ਫਲਿਆ ਨਾਲ ਕਣਕ ਮਸਲਣ ਨਾਲ ਲੌਂਡੇ ਵੇਲੇ ਤੱਕ ਤੂੜੀ ਤੇ ਦਾਣਿਆਂ ਦਾ ਧੜ ਲੱਗ ਜਾਂਦਾ ਸੀ ਜਿਸ ਨੂੰ ਹਵਾ ਆਉਣ ਤੇ ਛੱਜ ਨਾਲ ਉਡਾ ਦਾਣੇ ਤੇ ਤੂੜੀ ਵੱਖ ਕਰ ਲਈ ਜਾਦੀ ਸੀ।ਦਾਣਿਆਂ ਦਾ ਬੋਹੋਲ ਬਣਾ ਲੈਂਦੇ ਸਨ।ਪਾਣੀ ਨਖਾਸੂ ਤੋ ਝੱਗੇ ਰਾਹੀਂ ਪੁਣ ਜਾ ਸੂਏ ਜਾ ਖਾਲ ਤੋਂ ਪੀ ਲਈਦਾ ਸੀ।
ਉਹਨਾ ਦਿਨਾਂ ਵਿੱਚ ਹੱਲਾ ਰਾਹੀਂ ਕਣਕ ਕੇਰਨ ਦੀ ਮੰਗ,ਕਣਕ ਜਾਂ ਝੋਨਾ ਵੱਡਨ ਦੀ ਮੰਗ,ਮਕਾਨ ਦਾ ਲੈਂਟਰ ਪਾਉਣ ਦੀ ਮੰਗ ਆਪਣੇ ਸਕੇ,ਲੰਗੋਟੀਆਂ ਯਾਰ,ਸਾਕੜ ਸੰਬੰਧੀਆਂ,ਬਰਾਦਰੀ,ਭਾਈਚਾਰਕ ਸਾਂਝ ਵਾਲੇ ਘਰਾਂ ਦੇ ਗੱਭਰੂਆਂ ਪਾਸੋ ਪਵਾਈ ਜਾਦੀ ਸੀ।ਇੱਥੇ ਮੈਂ ਗੱਲ ਕਣਕ ਦੀ ਵਾਡੀ ਦੀ ਕਰ ਰਿਹਾ ਹਾਂ।ਤੜਕਸਾਰ ਹੀ ਮਾਂਗੇ ਜਿਸ ਨੇ ਮੰਗ ਪਾਈ ਹੁੰਦੀ ਸੀ ਉਸ ਦੇ ਖੇਤਾਂ ਵਿੱਚ ਪਹੁੰਚ ਜਾਂਦੇ ਸੀ।ਰੱਬ ਦਾ ਨਾਂ ਲੈਕੇ ਵਾਡੀ ਕਰਨ ਲੱਗ ਪੈਂਦੇ ਸਨ।ਜਿੱਥੇ ਉਹਨਾ ਦੀਆ ਦਾਤਰੀਆਂ ਡੋਲਿਆ ਦੀ ਪਰਖ ਹੁੰਦੀ ਸੀ।ਇੱਕ ਦੂਸਰੇ ਦੇ ਅੱਗੇ ਪ੍ਰਾਤ ਮੱਲ ਕੇ ਵੱਡੀਆ ਵੱਡੀਆ ਢੇਰੀਆਂ ਲਗਾਉਂਦੇ ਹੋਏ ਨਿਕਲ ਜਾਂਦੇ ਸਨ।
ਇਸ ਦੋਰਾਨ ਪਿੰਡ ਤੋ ਛਾ ਵੇਲਾਂ ਸੁਆਣੀਆਂ ਲੈ ਕੇ ਆਉਂਦੀਆਂ ਸਨ।ਜਿਸ ਵਿੱਚ ਪਰੌਂਠੇ ਦਹੀ ਲੱਸੀ,ਮੱਖਣ,ਅਚਾਰ,ਲੱਸੀ ਛੰਨੇ ਨਾਲ ਪੀ ਗੱਭਰੂ ਦੁਪਹਿਰ ਤੱਕ ਕਣਕ ਦੀ ਵਾਡੀ ਕਰਦੇ ਸੀ।ਫਿਰ ਅਰਾਮ ਕਰਣ ਲਈ ਸੂਏ,ਖਾਲ ਜਾਂ ਖੂਹ ਤੇ ਰੁੱਖਾ ਦੇ ਹੋਠਾਂ ਬੈਠ ਦੁਪੈਹਰ ਦਾ ਖਾਣਾ ਤੰਦੂਰ ਦੀਆ ਰੋਟੀਆ ਮੋਸਮੀ ਸਬਜ਼ੀ ਦੇ ਨਾਲ ਅਚਾਰ ਗੰਡਾ ਤਰਦਾ ਤਰਦਾ ਘਿਉ ਸੱਕਰ ਵਿੱਚ ਪਾ ਖਾਂਦੇ ਸੀ।ਫਿਰ ਜਵਾਨ ਵਾਡੇ ਖੇਤ ਵਿੱਚ ਸਰੀਰਕ ਕਲਾਕਾਰੀ ਦਾ ਮੰਜਰ ਸਿਰਜਦੇ ਸਨ।ਸ਼ਾਮਾਂ ਨੂੰ ਢੇਰੀਆਂ ਦੀਆ ਭਰੀਆਂ ਬੇੜਾ ਵਿੱਚ ਬੰਨ ਖਿਲਵਾੜੇ ਵਿੱਚ ਸੁੱਟ ਦਿੰਦੇ ਸਨ।ਰਾਤ ਨੂੰ ਨਹਾ ਧੋਕੇ ਤੰਦੂਰੀ ਰੋਟੀਆ ਸੰਘਣੀ ਮੀਟ ਦੀ ਤਰੀ ਨਾਲ ਨਾਲ ਖਾ ਹਵੇਲੀ ਵਿੱਚ ਪਾਣੀ ਧਰੌਕ ਕੇ ਡਾਏ ਮੰਜਿਆ ਤੇ ਸੌ ਜਾਂਦੇ।
ਹੁਣ ਦੀ ਨੋਜਵਾਨ ਪੀੜੀ ਬਿਲਕੁਲ ਅਨਜਾਨ ਹੈ।ਹੁਣ ਦੁੱਧ ਘਿਉ ਲੱਸੀ,ਮੱਖਣ ਦੀ ਜਗਾ ਬਰਗਰ ਚਾਈਨੀ ਫੂਡ ਨੇ ਲੈ ਲਈ ਹੈ।ਪਹਿਲਾ ਬੱਚੇ ਪੌਸਟਿਕ ਭੋਜਨ ਖਾਂਦੇ ਸੀ ਰਿਸ਼ਟ ਪੁਸਟ ਰਹਿੰਦੇ ਸੀ,ਬੀਮਾਰੀ ਨੇੜੇ ਨਹੀਂ ਆਉਦੀ ਸੀ।ਬੱਚਿਆ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਇਹੋ ਜਿਹੀ ਜਾਣਕਾਰੀ ਦੇਣੀ ਚਾਹੀਦੀ ਹੈ।ਤਾਂ ਜੋ ਪਤਾ ਲੱਗੇ ਸਾਡੇ ਪੁਰਖੇ ਕਿੰਨੀਆਂ ਘਾਲਨਾ ਘਾਲਦੇ ਸੀ।
– ਗੁਰਮੀਤ ਸਿੰਘ ਵੇਰਕਾ 

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin