Punjab

ਵਿਜੀਲੈਂਸ ਬਿਊਰੋ ਵੱਲੋਂ ਆਈਏਐਸ ਅਧਿਕਾਰੀ ਸੰਜੇ ਪੋਪਲੀ ਦੇ ਘਰੋਂ 12 ਕਿਲੋ ਸੋਨਾ, 3 ਕਿਲੋ ਚਾਂਦੀ, ਚਾਰ ਆਈਫੋਨ ਬਰਾਮਦ

ਚੰਡੀਗੜ – ਭਿ੍ਰਸ਼ਟਾਚਾਰ ਦੇ ਮਾਮਲੇ ਵਿੱਚ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐਸ) ਅਧਿਕਾਰੀ ਸੰਜੇ ਪੋਪਲੀ ਦੀ ਗਿ੍ਰਫਤਾਰੀ ਤੋਂ ਚਾਰ ਦਿਨ ਬਾਅਦ ਵਿਜੀਲੈਂਸ ਬਿਊਰੋ ਨੇ ਅੱਜ ਸੈਕਟਰ 11, ਚੰਡੀਗੜ ਵਿਖੇ ਉਸ ਦੇ ਘਰ ਦੇ ਸਟੋਰ ਰੂਮ ‘ਚੋਂ 12 ਕਿਲੋ ਸੋਨਾ, 3 ਕਿਲੋ ਚਾਂਦੀ, ਚਾਰ ਐਪਲ ਆਈਫੋਨ, ਇੱਕ ਸੈਮਸੰਗ ਫੋਲਡ ਫੋਨ ਅਤੇ ਦੋ ਸੈਮਸੰਗ ਸਮਾਰਟਵਾਚਾਂ ਬਰਾਮਦ ਕੀਤੀਆਂ ਹਨ। 12 ਕਿਲੋਗ੍ਰਾਮ ਸੋਨੇ ਵਿੱਚ 9 ਸੋਨੇ ਦੀਆਂ ਇੱਟਾਂ (ਹਰੇਕ 1 ਕਿਲੋਗ੍ਰਾਮ), 49 ਸੋਨੇ ਦੇ ਬਿਸਕੁਟ ਅਤੇ 12 ਸੋਨੇ ਦੇ ਸਿੱਕੇ ਸ਼ਾਮਲ ਹਨ, ਜਦੋਂ ਕਿ 3 ਕਿਲੋ ਚਾਂਦੀ ਵਿੱਚ 3 ਚਾਂਦੀ ਦੀਆਂ ਇੱਟਾਂ (ਹਰੇਕ 1 ਕਿਲੋਗ੍ਰਾਮ) ਅਤੇ 18 ਚਾਂਦੀ ਦੇ ਸਿੱਕੇ (ਹਰੇਕ 10 ਗ੍ਰਾਮ) ਸ਼ਾਮਲ ਹਨ।

ਆਈਏਐਸ ਅਧਿਕਾਰੀ ਸੰਜੇ ਪੋਪਲੀ ਨੂੰ ਨਵਾਂਸ਼ਹਿਰ ਵਿਖੇ ਸੀਵਰੇਜ ਪਾਈਪ ਲਾਈਨ ਵਿਛਾਉਣ ਲਈ ਟੈਂਡਰਾਂ ਨੂੰ ਮਨਜੂਰੀ ਦੇਣ ਵਾਸਤੇ 7 ਲੱਖ ਰੁਪਏ ਦੀ ਰਿਸ਼ਵਤ ਵਜੋਂ 1 ਫੀਸਦ ਕਮਿਸ਼ਨ ਦੀ ਮੰਗ ਕਰਨ ਦੇ ਦੋਸ਼ ਵਿੱਚ 20 ਜੂਨ ਨੂੰ ਗਿ੍ਰਫਤਾਰ ਕੀਤਾ ਗਿਆ ਸੀ। ਉਸ ਦੇ ਸਾਥੀ ਜਿਸਦੀ ਪਛਾਣ ਸੰਦੀਪ ਵਾਟਸ ਵਜੋਂ ਹੋਈ ਹੈ, ਨੂੰ ਵੀ ਜਲੰਧਰ ਤੋਂ ਗਿ੍ਰਫਤਾਰ ਕੀਤਾ ਗਿਆ ਸੀ।

ਵਿਜੀਲੈਂਸ ਬਿਓਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੰਜੇ ਪੋਪਲੀ ਦੇ ਬਿਆਨਾਂ ਦੇ ਆਧਾਰ ‘ਤੇ ਵਿਜੀਲੈਂਸ ਬਿਓਰੋ ਦੀ ਟੀਮ ਨੇ ਉਸ ਦੇ ਘਰ ‘ਤੇ ਛਾਪੇਮਾਰੀ ਕੀਤੀ ਅਤੇ ਘਰ ਦੇ ਸਟੋਰ ਰੂਮ ਵਿੱਚ ਲੁਕਾ ਕੇ ਰੱਖਿਆ ਸੋਨਾ, ਚਾਂਦੀ ਅਤੇ ਮੋਬਾਈਲ ਫੋਨ ਬਰਾਮਦ ਕੀਤੇ।

Related posts

ਪਿੰਡ ਸੰਜਰਪੁਰ ਵਿੱਚ ਗੁਟਕਾ ਸਾਹਿਬ ਤੇ ਹਿੰਦੂ ਮੱਤ ਦੀਆਂ ਪੁਸਤਕਾਂ ਦੀ ਹੋਈ ਬੇਅਦਬੀ

editor

ਮਾਨ ਨੇ ‘ਆਪ’ ਦੇ 13 ਲੋਕ ਸਭਾ ਉਮੀਦਵਾਰਾਂ ਦੀ ਪੰਜਾਬ ਦੇ ਲੋਕਾਂ ਨਾਲ ਕਰਵਾਈ ਜਾਣ-ਪਛਾਣ , ਕਿਹਾ-ਇਹ ਸੰਸਦ ‘ਚ ਤੁਹਾਡੀ ਆਵਾਜ਼ ਬਣਨਗੇ

editor

ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 19 ਅਪ੍ਰੈਲ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵ

editor