Bollywood

ਡਰੱਗਜ਼ ਕੇਸ ‘ਚ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਨੂੰ ਵੱਡੀ ਰਾਹਤ

ਨਵੀਂ ਦਿੱਲੀ – ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਡਰੱਗ ਆਨ-ਕ੍ਰੂਜ਼ ਮਾਮਲੇ ‘ਚ ਚਾਰਜਸ਼ੀਟ ਦਾਇਰ ਕੀਤੀ ਹੈ। NCB ਵੱਲੋਂ ਦਾਇਰ ਚਾਰਜਸ਼ੀਟ ਵਿੱਚ ਆਰੀਅਨ ਖਾਨ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਪਿਛਲੇ ਸਾਲ ਡਰੱਗ ਆਨ ਕਰੂਜ਼ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਹਾਈ ਪ੍ਰੋਫਾਈਲ ਡਰੱਗਜ਼ ਮਾਮਲੇ ‘ਚ 6 ਮਹੀਨਿਆਂ ਬਾਅਦ NCB ਨੇ 6000 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ, ਜਿਸ ‘ਚ 20 ‘ਚੋਂ 14 ਦੋਸ਼ੀਆਂ ‘ਤੇ NDPS ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਆਰੀਅਨ ਖਾਨ ਸਮੇਤ ਬਾਕੀ 6 ਦੋਸ਼ੀਆਂ ਨੂੰ ਸਬੂਤਾਂ ਦੀ ਘਾਟ ਕਾਰਨ ਕਲੀਨ ਚਿੱਟ ਦੇ ਦਿੱਤੀ ਗਈ ਹੈ।

ਹੁਣ ਸਿਰਫ਼ 14 ਲੋਕਾਂ ‘ਤੇ ਹੀ ਮੁਕੱਦਮਾ ਚੱਲੇਗਾ

ਚਾਰਜਸ਼ੀਟ ਦੇ ਅਨੁਸਾਰ, ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਐਸਆਈਟੀ ਨੂੰ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਸ਼ਾਹਰੁਖ ਖਾਨ ਦਾ ਪੁੱਤਰ ਆਰੀਅਨ ਅੰਤਰਰਾਸ਼ਟਰੀ ਡਰੱਗ ਤਸਕਰੀ ਸਿੰਡੀਕੇਟ ਦਾ ਹਿੱਸਾ ਸੀ। ਐਨਸੀਬੀ ਦੇ ਡੀਡੀਜੀ ਸੰਜੇ ਕੁਮਾਰ ਸਿੰਘ ਨੇ ਦੱਸਿਆ ਕਿ ਆਰੀਅਨ ਅਤੇ ਮੋਹਕ ਨੂੰ ਛੱਡ ਕੇ ਬਾਕੀ ਸਾਰੇ ਮੁਲਜ਼ਮ ਨਸ਼ੇ ਦੀ ਹਾਲਤ ਵਿੱਚ ਮਿਲੇ ਹਨ। ਹੁਣ 14 ਵਿਅਕਤੀਆਂ ਖਿਲਾਫ ਐਨਡੀਪੀਐਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾ ਰਿਹਾ ਹੈ। ਸਬੂਤਾਂ ਦੀ ਘਾਟ ਕਾਰਨ ਬਾਕੀ ਛੇ ਵਿਅਕਤੀਆਂ ਖ਼ਿਲਾਫ਼ ਸ਼ਿਕਾਇਤ ਦਰਜ ਨਹੀਂ ਕੀਤੀ ਜਾ ਰਹੀ ਹੈ।

ਇਸ ਆਧਾਰ ‘ਤੇ ਆਰੀਅਨ ਨੂੰ ਕਲੀਨ ਚਿੱਟ ਮਿਲ ਗਈ ਹੈ:

  • ਐਨਸੀਬੀ ਦੇ ਡੀਜੀ ਸੰਜੇ ਸਿੰਘ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਅਰਬਾਜ਼ ਮਰਚੈਂਟ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਉਸ ਕੋਲੋਂ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥ ਆਰੀਅਨ ਖਾਨ ਲਈ ਨਹੀਂ ਸਨ।
  • ਡਰੱਗਜ਼ ਮਾਮਲੇ ‘ਚ ਗ੍ਰਿਫਤਾਰ ਹੋਣ ਤੋਂ ਬਾਅਦ ਆਰੀਅਨ ਦਾ ਮੈਡੀਕਲ ਨਹੀਂ ਕਰਵਾਇਆ ਗਿਆ, ਜਿਸ ਕਾਰਨ ਇਹ ਸਾਬਤ ਨਹੀਂ ਹੋ ਸਕਿਆ ਕਿ ਆਰੀਅਨ ਨੇ ਡਰੱਗਜ਼ ਦਾ ਸੇਵਨ ਕੀਤਾ ਸੀ ਜਾਂ ਨਹੀਂ?
  • ਅਰਬਾਜ਼ ਨੇ ਆਪਣੇ ਬਿਆਨ ‘ਚ ਇਹ ਵੀ ਕਿਹਾ ਸੀ ਕਿ ਆਰੀਅਨ ਨੇ ਕਰੂਜ਼ ‘ਤੇ ਡਰੱਗ ਲੈ ਕੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ।
  • ਕਿਸੇ ਵੀ ਨਸ਼ਾ ਤਸਕਰੀ ਨੇ ਆਰੀਅਨ ਨੂੰ ਨਸ਼ਾ ਸਪਲਾਈ ਕਰਨ ਦੀ ਗੱਲ ਨਹੀਂ ਕੀਤੀ ਸੀ।

ਵਰਨਣਯੋਗ ਹੈ ਕਿ ਮੁੰਬਈ ਦੀ ਮਸ਼ਹੂਰ ਕੋਰਡੇਲੀਆ ਕਰੂਜ਼ ਡਰੱਗਜ਼ ਮਾਮਲੇ ਵਿੱਚ ਵਿਸ਼ੇਸ਼ ਐਨਡੀਪੀਐਸ ਅਦਾਲਤ ਵਿੱਚ 6,000 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ। ਇਸ ‘ਚ ਇਸ ਮਾਮਲੇ ‘ਚ ਸਭ ਤੋਂ ਵੱਡੇ ਦੋਸ਼ੀ ਵਜੋਂ ਪੇਸ਼ ਕੀਤੇ ਗਏ ਅਦਾਕਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਕਲੀਨ ਚਿੱਟ ਮਿਲ ਗਈ ਹੈ। ਆਰੀਅਨ ਨੂੰ ਇਸ ਮਾਮਲੇ ‘ਚ 2 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ 26 ਦਿਨਾਂ ਬਾਅਦ ਉਸ ਨੂੰ ਜ਼ਮਾਨਤ ਮਿਲ ਗਈ ਸੀ।ਪਿਛਲੇ ਸਾਲ ਇਸ ਮਾਮਲੇ ਵਿੱਚ ਅਭਿਨੇਤਾ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਆਰੀਅਨ ਤੋਂ ਇਲਾਵਾ ਕਈ ਹੋਰ ਲੋਕਾਂ ਨੂੰ ਵੀ ਹਿਰਾਸਤ ‘ਚ ਲਿਆ ਗਿਆ ਹੈ। ਇਸ ਮਾਮਲੇ ‘ਚ NCB ਨੇ ਸ਼ਾਹਰੁਖ ਖਾਨ ਦੀ ਮੈਨੇਜਰ ਪੂਜਾ ਦਦਲਾਨੀ, ਬੇਟੇ ਆਰੀਅਨ ਖਾਨ, ਸਮੀਰ ਵਾਨਖੇੜੇ, ਜਾਂਚ ਅਧਿਕਾਰੀ ਵੀਵੀ ਸਿੰਘ ਆਸ਼ੀਸ਼ ਰੰਜਨ ਪ੍ਰਸਾਦ ਤੋਂ ਪੁੱਛਗਿੱਛ ਕਰ ਚੁੱਕੀ ਹੈ। ਇਸ ਮਾਮਲੇ ‘ਚ ਆਰੀਅਨ ਸਮੇਤ 19 ਲੋਕ ਦੋਸ਼ੀ ਸਨ। ਹਾਲਾਂਕਿ ਇਸ ਮਾਮਲੇ ‘ਚ ਐੱਨਸੀਬੀ ਦੀ ਭਰੋਸੇਯੋਗਤਾ ‘ਤੇ ਉੱਠੇ ਸਵਾਲ ਤੋਂ ਬਾਅਦ ਡੀਜੀ ਐੱਸਐੱਨ ਪ੍ਰਧਾਨ ਨੇ ਮੀਡੀਆ ਸਾਹਮਣੇ ਆ ਕੇ ਕਿਹਾ ਕਿ ਅਜੇ ਜਾਂਚ ਪੂਰੀ ਨਹੀਂ ਹੋਈ ਹੈ, ਜੇਕਰ ਸਬੂਤ ਮਿਲੇ ਤਾਂ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ। ਪ੍ਰਧਾਨ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਵਿੱਚ ਐਨਸੀਬੀ ਦੀ ਪਹਿਲੀ ਟੀਮ (ਸਮੀਰ ਵਾਨਖੇੜੇ) ਨੇ ਜਾਂਚ ਦੌਰਾਨ ਕਈ ਗਲਤੀਆਂ ਕੀਤੀਆਂ ਹਨ। ਇਸ ਲਈ ਦੋਸ਼ੀ ਪਾਏ ਜਾਣ ‘ਤੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਡੀਜੀ ਐਸਐਨ ਪ੍ਰਧਾਨ ਨੇ ਕਿਹਾ ਕਿ ਜੇਕਰ ਪਹਿਲੀ ਜਾਂਚ ਟੀਮ ਦਾ ਕੋਈ ਕਸੂਰ ਨਹੀਂ ਸੀ ਤਾਂ ਐਸਆਈਟੀ ਜਾਂਚ ਕਿਉਂ ਸੰਭਾਲਦੀ? ਕੁਝ ਕਮੀਆਂ ਸਨ, ਉਦੋਂ ਹੀ ਐਸਆਈਟੀ ਇਨ੍ਹਾਂ ਕਮੀਆਂ ਨੂੰ ਦੂਰ ਕਰਨ ਲਈ ਜਾਂ ਘੱਟੋ-ਘੱਟ ਇਸ ਨੂੰ ਧਿਆਨ ਵਿਚ ਰੱਖ ਕੇ ਅਗਲੀ ਕਾਰਵਾਈ ਕੀਤੀ ਗਈ। ਇੰਨਾ ਹੀ ਨਹੀਂ, ਡੀਜੀ ਨੇ ਸੰਕੇਤ ਦਿੱਤਾ ਹੈ ਕਿ ਛਾਪੇਮਾਰੀ ਅਤੇ ਜਾਂਚ ਦੌਰਾਨ ਕੁਤਾਹੀ ਦੇ ਦੋਸ਼ ‘ਚ ਕਰੂਜ਼ ‘ਤੇ ਛਾਪਾ ਮਾਰਨ ਵਾਲੇ ਂਛਭ ਅਧਿਕਾਰੀਆਂ ਖਿਲਾਫ ਵਿਭਾਗੀ ਜਾਂਚ ਸ਼ੁਰੂ ਕੀਤੀ ਜਾ ਸਕਦੀ ਹੈ।

Related posts

ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਕਰ ਰਹੇ ਨੇ ਸਿਆਸੀ ਪਾਰਟੀ ਦਾ ਸਮਰਥਨ!

editor

ਸ਼ਹਿਨਾਜ਼ ਗਿੱਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ “ਸ਼ਿਵ ਦੀ ਕਿਤਾਬ” ਵਿੱਚ ਪੇਸ਼ਕਾਰੀ ਨਾਲ ਕੀਤੀ

editor

ਸਲਮਾਨ ਖ਼ਾਨ ਦੇ ਘਰ ’ਤੇ ਗੋਲੀਬਾਰੀ ਦੀ ਜਾਂਚ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈਲ ਨੇ ਸ਼ੁਰੂ ਕੀਤੀ

editor